
ਬਠਿੰਡਾ, 3 ਮਈ (ਜਸਵਿੰਦਰ ਸਿੰਘ ਜੱਸੀ)- ਸ਼ਹਿਰ ਦੀ ਸਮਾਜ ਸੇਵੀ ਸੰਸਥਾ ਦੋਸਤ ਵੈਲਫੇਅਰ ਸੁਸਾਇਟੀ ਦੁਆਰਾ ਮੈਡੀਕਲ ਤੇ ਅੱਖਾਂ ਦਾ ਚੈਂਕਅੱਪ ਕੈਂਪ ਸੰਤ ਸ੍ਰੋਮਣੀ ਸ੍ਰੀ ਬਾਲਾ ਜੀ ਮੰਦਰ ਬੱਲਾ ਰਾਮ ਨਗਰ ਲਗਾਇਆ ਗਿਆ। ਇਸ ਕੈਂਪ ਵਿਚ ਡਾ: ਐਸ ਕੇ ਬਾਂਸਲ, ਡਾ: ਬਿੰਦਰਪਾਲ, ਡਾ: ਸੁਖਵਿੰਦਰ ਸਿੰਘ ਅਤੇ ਡਾ: ਕਸ਼ਿਸ਼ ਗੁਪਤਾ ਵਲੋਂ ਆਪਣੀਆਂ ਟੀਮਾਂ ਸਮੇਤ 150 ਮਰੀਜ਼ਾਂ ਦਾ ਚੈਂਕਅੱਪ ਕਰਨ ਉਪਰੰਤ ਮੁਫ਼ਤ ਦਵਾਈਆਂ ਵੰਡੀਆਂ ਗਈਆਂ। ਸੁਸਾਇਟੀ ਪ੍ਰਧਾਨ ਰਮੇਸ਼ ਗਰਗ ਨੇ ਦੱਸਿਆ ਇਸ ਮੌਕੇ 16 ਮਰੀਜ਼ਾਂ ਦੀਆਂ ਅੱਖਾਂ ਵਿਚ ਸਿਵਲ ਹਸਪਤਾਲ ਵਿਚ ਅਪਰੇਸ਼ਨ ਕਰਕੇ ਲੈਂਜ਼ ਮੁਫ਼ਤ ਪਾਏ ਜਾÎਣਗੇ। ਇਸ ਮੌਕੇ ਸੁਸਾਇਟੀ ਮੈਂਬਰ ਵੀ ਹਾਜ਼ਰ ਸਨ।
Check Also
ਵੀ.ਸੀ ਪ੍ਰੋ. ਕਰਮਜੀਤ ਸਿੰਘ ਦੀ ਕਿਤਾਬ “ਮੈਡੀਟੇਸ਼ਨ ਟੂ ਮਾਰਟਿਡਮ: ਦ ਲੀਗੇਸੀ ਆਫ਼ ਸ੍ਰੀ ਗੁਰੂ ਤੇਗ ਬਹਾਦਰ ਜੀ” ਰਲੀਜ਼
ਅੰਮ੍ਰਿਤਸਰ, 30 ਦੰਸਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) …
Punjab Post Daily Online Newspaper & Print Media