Thursday, March 19, 2026

ਦਿੱਲੀ ਕਮੇਟੀ ਸਟਾਫ਼ ਦੇ ਵਿਵਹਾਰ ਨੂੰ ਸੰਗਤ ਪੱਖੀ ਬਣਾਉਣ ਲਈ ਲਗਾਈ ਗਈ ਕਾਰਜਸ਼ਾਲਾ

PPN2605201610

ਨਵੀਂ ਦਿੱਲੀ, 26 ਮਈ (ਅੰਮ੍ਰਿਤ ਲਾਲ ਮੰਨਣ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਟਾਫ਼ ਨੂੰ ਚੰਗੀ ਬੋਲ ਬਾਣੀ ਜਰੀਏ ਸੰਗਤਾਂ ਨਾਲ ਗੱਲਬਾਤ ਕਰਨ ਦੀ ਪ੍ਰੇਰਣਾ ਦੇਣ ਲਈ ਕਮੇਟੀ ਵੱਲੋਂ ਕਮੇਟੀ ਸਟਾਫ਼ ਦੀ ਵਿਸ਼ੇਸ਼ ਕਾਰਜਸ਼ਾਲਾ ਲਗਾਈ ਗਈ। ਜਿਸ ਵਿਚ ਪ੍ਰੋਫੈਸਰ ਕੁਲਵਿੰਦਰ ਸਿੰਘ ਅਤੇ ਉਨਾਂ੍ਹ ਦੇ ਸਾਥੀ ਨੇ ਸਟਾਫ਼ ਨੂੰ ਸੰਗਤਾਂ ਨਾਲ ਮਿਠਬੋਲੜੀ ਭਾਸ਼ਾ ਵਿਚ ਗੱਲ ਕਰਨ ਦੇ ਸਟਾਫ਼ ਨਾਲ ਕਈ ਗੁਰ ਸਾਂਝੇ ਕੀਤੇ। ਬੁਲਾਰਿਆਂ ਨੇ ਸਟਾਫ਼ ਨੂੰ ਸੰਗਤਾਂ ਨਾਲ ਗੱਲਬਾਤ ਕਰਨ ਦੌਰਾਨ ਧੀਰਜ਼ ਰੱਖਣ ਦੀ ਪ੍ਰੇਰਣਾ ਕਰਦੇ ਹੋਏ ਸਿੱਖ ਧਰਮ ਦੀ ਮਹਾਨ ਵਿਰਾਸਤ ਦਾ ਸਟਾਫ਼ ਨੂੰ ਪਹਿਰੇਦਾਰ ਵੀ ਦੱਸਿਆ।
ਸਟਾਫ਼ ਨੂੰ ਬੁਲਾਰਿਆਂ ਨੇ ਬਾਹਰ ਤੋਂ ਆਉਣ ਵਾਲੇ ਸਿੱਖ ਅਤੇ ਗੈਰ ਸਿੱਖ ਯਾਤਰੀਆਂ ਨਾਲ ਗੱਲਬਾਤ ਕਰਨ ਦੇ ਤਰੀਕੇ ਨਾਟਕ ਅਤੇ ਸਿੱਖ ਇਤਿਹਾਸ ਤੋਂ ਹਵਾਲਿਆਂ ਨਾਲ ਦਿੱਤੇ।ਬੁਲਾਰਿਆਂ ਨੇ ਸਟਾਫ਼ ਨੂੰ ਸਮਝਾਇਆ ਕਿ ਤੁਸੀਂ ਇਤਿਹਾਸਿਕ ਗੁਰਧਾਮਾਂ ਵਿਚ ਆਪਣੇ ਆਪ ਨੂੰ ਪ੍ਰਬੰਧਕਾਂ ਦਾ ਨੌਕਰ ਸਮਝ ਕੇ ਵਿਵਹਾਰ ਕਰਨ ਦੀ ਥਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਆਪਣੇ ਆਪ ਨੂੰ ਚਾਕਰ ਸਮਝ ਕੇ ਗੁਰੂ ਘਰ ਆਏ ਸੰਗਤ ਦੀ ਸੇਵਾ ਵਿਚ ਹਾਜਰ ਰਹਿਣਾ ਹੈ। ਗੁਰੂ ਸਾਹਿਬ ਦਾ ਨਾਂ ਸੰਗਤਾਂ ਦੇ ਨਾਲ ਗੱਲਬਾਤ ਕਰਨ ਦੌਰਾਨ ਪੂਰੇ ਸਤਿਕਾਰ ਨਾਲ ਲੈਂਦੇ ਹੋਏ ਸੰਗਤਾਂ ਨੂੰ ਮਰਿਆਦਾ ਅਤੇ ਧਰਮ ਦੇ ਨਾਲ ਜੋੜਨਾ ਹੈ।  ਖਾਸ ਕਰਕੇ ਬਾਹਰ ਤੋਂ ਆਉਂਦੇ ਯਾਤਰੀਆਂ ਦੀ ਯਾਤਰੀ ਨਿਵਾਸ ਦੀ ਮੰਗ ਨੂੰ ਸੁੱਚਜੇ ਢੰਗ ਨਾਲ ਪੂਰਨ ਕਰਨ ਦੀ ਕੋਸ਼ਿਸ਼ ਤੇ ਵੀ ਜੋਰ ਦੇਣ ਦੀ ਬੁਲਾਰਿਆਂ ਨੂੰ ਸਟਾਫ਼ ਨੂੰ ਬੇਨਤੀ ਕੀਤੀ।ਨੰਗੇ ਸਿਰ ਗੁਰੂ ਘਰ ਵੱਲ ਕੂਚ ਕਰਨ ਵਾਲਿਆਂ ਨੂੰ ਪਿਆਰ ਨਾਲ ਰੋਕ ਕੇ ਸਿੱਖ ਮਰਿਆਦਾ ਦੀ ਜਾਣਕਾਰੀ ਚੰਗੇ ਸ਼ਬਦਾਂ ਵਿਚ ਦੇਣ ਦੀ ਵੀ ਸਟਾਫ਼ ਨੂੰ ਤਾਕੀਦ ਕੀਤੀ ਗਈ। ਸਟਾਫ਼ ਨੇ ਕਾਰਜਸ਼ਾਲਾ ਨੂੰ ਮਨੁੱਖੀ ਵਿਵਹਾਰ ਸਿੱਖਣ ਦੀ ਦਿਸ਼ਾ ਵਿਚ ਕਮੇਟੀ ਦਾ ਚੰਗਾ ਕਦਮ ਦੱਸਦੇ ਹੋਏ ਇਸ ਵਿਵਸਥਾ ਲਈ ਕਮੇਟੀ ਪ੍ਰਬੰਧਕਾਂ ਦਾ ਧੰਨਵਾਦ ਵੀ ਕੀਤਾ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply