
ਪੱਟੀ, 5 ਜੂਨ (ਅਵਤਾਰ ਸਿੰਘ ਢਿੱਲੋਂ,ਰਣਜੀਤ ਮਾਹਲਾ)- ਸਥਾਨਕ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ (ਰਜਿ:) ਜੋ ਕਿ ਪਿਛਲੇ 10 ਸਾਲਾਂ ਤੋਂ ਸੰਗਤਾਂ ਦੇ ਸਹਿਯੋਗ ਨਾਲ ਪੱਟੀ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਵਿਚ ਅਤਿ ਗਰੀਬ, ਲੋੜਵੰਦ, ਲਾਚਾਰ ਅਤੇ ਇਲਾਜ ਤੋਂ ਵਿਹੂਣੇ ਮਰੀਜਾਂ ਦੀ ਸੇਵਾ ਦਾ ਕਾਰਜ਼ ਕਰਦਾ ਆ ਰਿਹਾ ਹੈ।ਜਿਸ ਦੇ ਤਹਿਤ ਕਾਬਲ ਸਿੰਘ 60 ਸਾਲ ਵਾਸੀ ਕਾਲੇਕੇ ਉਤਾੜ ਜੋ ਕਿ ਆਪਣੀ ਬਜੁੱਰਗ ਮਾਤਾ ਦੇ ਨਾਲ ਇਕ ਕਮਰੇ ਵਿਚ ਗੁਜ਼ਰ ਬਸਰ ਕਰ ਰਿਹਾ ਹੈ।ਕਾਬਲ ਸਿੰਘ ਜੋ ਕਿ ਚੱਲ ਫਿਰ ਨਹੀਂ ਸਕਦਾ ਅਤੇ ਦੋਨੋਂ ਮਾਂ-ਪੁੱਤ ਰੋਟੀ ਤੋਂ ਵੀ ਆਤੁਰ ਸਨ, ਦੀ ਸੂਚਨਾ ਪਿੰਡ ਵਾਸੀ ਵਲੱੋਂ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਨੂੰ ਦਿੱਤੀ ਗਈ ਜਿਸ ‘ਤੇ ਟਰੱਸਟ ਮੁੱਖੀ ਗੁਰਮੀਤ ਸਿੰਘ ਨੇ ਆਪਣੇ ਸਾਥੀਆਂ ਨਾਲ ਪਿੰਡ ਕਾਲੇਕੇ ਪਹੁੰਚ ਕੇ ਉਕਤ ਪਰਿਵਾਰ ਸਬੰਧੀ ਜਾਣਕਾਰੀ ਹਾਸਲ ਕਰਨ ਉਪਰੰਤ ਕਾਬਲ ਸਿੰਘ ਨੂੰ ਇਕ ਟਰਾਈ ਸਾਈਕਲ, ਛੱਤ ਵਾਲਾ ਪੱਖਾ ਟਰੱਸਟ ਵੱਲੋਂ ਭੇਂਟ ਕੀਤਾ ਅਤੇ ਸਿੱਖ ਸੇਵਾ ਸੁਸਾਇਟੀ ਲਹਿਰ ਯੁ.ਕੇ ਦੇ ਸਹਿਯੋਗ ਨਾਲ ਪਰਿਵਾਰ ਦਾ ਇਕ ਸਾਲ ਲਈ ਮਹੀਨਾਵਾਰੀ ਰਾਸ਼ਨ ਦੇਣ ਦਾ ਪ੍ਰਬੰਧ ਕੀਤਾ।ਟਰੱਸਟ ਵਲੋਂ ਸਮੂਹ ਐਨ.ਆਰ.ਆਈ ਵੀਰਾਂ ਅਤੇ ਸ਼ਹਿਰ ਦੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਤੇ ਡਾ. ਜਸਪਾਲ ਸਿੰਘ, ਗੁਰਮੀਤ ਸਿੰਘ ਮਿਸਤਰੀ, ਸੁਖਪਾਲ ਸਿੰਘ, ਕੁਲਵਿੰਦਰ ਸਿੰਘ, ਜੋਗਾ ਸਿੰਘ, ਡਾ. ਸਰਬਪਰੀਤ ਸਿੰਘ ਆਦਿ ਹਾਜਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media