
ਅੰਮ੍ਰਿਤਸਰ, 5 ਜੂਨ (ਜਗਦੀਪ ਸਿੰਘ ਸੱਗੂ)- ਸ਼੍ਰੋਮਣੀ ਇਸਤਰੀ ਅਕਾਲੀ ਜਥੇ ਨੂੰ ਮਜਬੂਤ ਕਰਨ ਲਈ ਅੰਮ੍ਰਿਤਸਰ ਜਿਲ੍ਹਾ ਪ੍ਰਧਾਨ ਬੀਬੀ ਰਾਜਵਿੰਦਰ ਕੌਰ ਰਾਜ ਨੇ ਟੰਡਨ ਨਗਰ ਵਿਖੇ ਕਰਵਾਈ ਗਈ ਮੀਟਿੰਗ ਵਿੱਚ ਬੀਬੀ ਜਗਜੀਤ ਕੌਰ ਨੂੰ ਵਾਰਡ ਨੰ. 12 ਦਾ ਪ੍ਰਧਾਨ ਨਿਯੁੱਕਤ ਕੀਤਾ।ਇਸ ਸਮੇਂ ਸ਼੍ਰੌਮਣੀ ਅਕਾਲੀ ਦਲ ਜੱਥਾ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਵੀ ਪਹੁੰਚੇ।ਬੀਬੀ ਰਾਜਵਿੰਦਰ ਕੌਰ ਰਾਜ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕਾਂ ਨੂੰ ਜੋ ਸਹੁਲਤਾਂ ਦੇਣ ਦੇ ਵਾਅਦੇ ਕੀਤੇ ਸਨ, ਉਹ ਪੂਰੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਸਰਕਾਰ ਵੱਲੋਂ ਮਾਈ ਭਾਗੋ ਸਕੀਮ ਤਹਿਤ ਵਾਰਡ ਕਮੇਟੀਆਂ ਬਣਾਈਆਂ ਜਾ ਰਹੀਆਂ ਹਨਾਂ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਇਸਤਰੀ ਅਕਾਲੀ ਦਲ ਆਉਣ ਵਾਲੀਆਂ 2017 ਦੀਆਂ ਚੌਣਾਂ ਵਿਚ ਪੰਜਾਬ ਪ੍ਰਧਾਨ ਬੀਬੀ ਜਗੀਰ ਕੌਰ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਿੱਚ ਅਹਿਮ ਭੂਮਿਕਾ ਨਿਭਾਏਗਾ।ਇਸ ਮੌਕੇ ਕੁਲਦੀਪ ਕੌਰ, ਸੂਬੇਦਾਰ ਰਤਨ ਸਿੰਘ, ਗੁਰਮੀਤ ਸਿੰਘ ਔਲਖ, ਪਰਮਜੀਤ ਸਿੰਘ ਵਾਰਡ ਨੰ.12 ਪ੍ਰਧਾਨ ਬੀਸੀ ਵਿੰਗ, ੳਮਕਾਰ ਸਿੰਘ ਸੀਨੀਅਰ ਮੀਤ ਪ੍ਰਧਾਨ ਬੀਸੀ ਵਿੰਗ,ਦਵਿੰਦਰ ਸਿੰਘ, ਰੱਕਸ਼ਾ ਰਾਣੀ, ਮਹਿਮਾ ਦੇਵੀ, ਕਾਂਤਾ ਕੁਮਾਰੀ, ਰੀਟਾ, ਸਨੇਹ ਲੱਤਾ, ਰਜਿੰਦਰ, ਸੁਨੀਤਾ, ਰਿੰਪਾ ਆਦਿ ਹਾਜਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media