Monday, July 8, 2024

ਵਾਧੂ ਫੀਸਾਂ ਤੇ ਫੰਡਾਂ ਦੇ ਮਾਮਲੇ ਵਿੱਚ ਮਾਪਿਆਂ ਦਾ ਡੈਲੀਗੇਸ਼ਨ ਕਰਮਜੀਤ ਰਿੰਟੂ ਨੂੰ ਮਿਲਿਆ

ਪੰਜਾਬ ਵਿੱਚ ਕਾਂਗਰਸ ਸਰਕਾਰ ਆਉਂਦਿਆ ਹੀ ਲਾਗੂ ਹੋਵੇਗੀ ਰੈਗੂਲੇਟਰੀ ਅਥਾਰਿਟੀ- ਰਿੰਟੂ

PPN0506201613
ਅੰਮ੍ਰਿਤਸਰ, 5 ਜੂਨ (ਜਗਦੀਪ ਸਿੰਘ ਸੱਗੂ)- ਪ੍ਰਾਈਵੇਟ ਸਕੂਲਾਂ ਵੱਲੋਂ ਲਈਆਂ ਜਾ ਰਹੀਆਂ ਵਾਧੂ ਫੀਸਾਂ ਅਤੇ ਫੰਡਾਂ ਦੇ ਮਾਮਲੇ ਵਿੱਚ ਪਿਛਲੇ 2 ਮਹੀਨਿਆਂ ਤੋਂ ਮਾਪੇ, ਜਿਲਾ ਪ੍ਰਸ਼ਾਸਨ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਚੱਲ ਰਹੀ ਖਿੱਚੋਤਾਨ ਦਾ ਕੋਈ ਹਲ ਨਹੀਂ ਨਿਕਲ ਸਕਿਆ।ਪ੍ਰਾਈਵੇਟ ਸਕੂਲਾਂ ਵਲੋਂ ਬੱਸ਼ੱਕ ਗਰਮੀਆਂ ਦੀ ਛੁੱਟੀਆਂ ਕਰ ਦਿੱਤੀਆ ਗਈਆਂ ਹਨ, ਲੇਕਿਨ ਮਾਪਿਆਂ ਦੀ ਲੜਾਈ ਨਿਰੰਤਰ ਜਾਰੀ ਹੈ।ਇਸੇ ਘਟਨਾਕ੍ਰਮ ਦੇ ਚੱਲਦਿਆਂ ਅੱਜ ਵੱਖ-ਵੱਖ ਐਸੋਸਇਏਸ਼ਨਾਂ ਦਾ ਇਕ ਡੇਲੀਗੇਸ਼ਨ ਹਲਕਾ ਉੱਤਰੀ ਦੇ ਕਾਂਗਰਸ ਇੰਚਾਰਜ ਤੇ ਸੀਨੀਅਰ ਆਗੂ ਕਰਮਜੀਤ ਸਿੰਘ ਰਿੰਟੂ ਨੂੰ ਮਿਲਿਆ ਅਤੇ ਉਨਾਂ ਨੂੰ ਆਪਣੀਆਂ ਮੰਗਾ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਮਾਪਿਆਂ ਦੇ ਸੰਘਰਸ਼ ਦੀ ਅਗਵਾਈ ਕਰਨ ਦੀ ਅਪੀਲ ਕੀਤੀ।
ਮਾਪਿਆਂ ਦੇ ਡੈਲੀਗੇਸ਼ਨ ਨੇ ਕਰਮਜੀਤ ਰਿੰਟੂ ਨੂੰ ਦੱਸਿਆ ਕਿ ਪ੍ਰਾਈਵੇਟ ਸਕੂਲ ਫੀਸਾਂ ਤੇ ਫੰਡਾਂ ਦੇ ਮਾਮਲੇ ਵਿੱਚ ਨਾ ਤਾਂ ਸੀ.ਬੀ.ਐਸ.ਈ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਨ ਕਰ ਰਿਹਾ ਹੈ ਅਤੇ ਨਾ ਹੀ ਸਕੂਲ਼ ਪ੍ਰਬੰਧਕ ਜਸਟਿਸ ਅਮਰਦੱਤ ਕਮੇਟੀ ਦੀ ਸਿਫਾਰਿਸ਼ਾਂ ਨੂੰ ਮੰਨ ਰਹੇ ਹਨ।ਡੀ.ਸੀ ਅਤੇ ਡੀ.ਈ.ਓ (ਸਕੈ.) ਵੱਲੋਂ ਫੀਸਾਂ ਅਤੇ ਫੰਡਾਂ ਨੂੰ ਲੈ ਕੇ ਕੱਢਿਆ ਗਿਆ ਪੱਤਰ ਵੀ ਮਾਅਨੇ ਨਹੀਂ ਰੱਖਦਾ।ਪ੍ਰਾਈਵੇਟ ਸਕੂਲ ਰਾਈਟ-ਟੂ-ਐਜੁਕੇਸ਼ਨ ਐਕਟ ਅਤੇ ਹੋਰ ਸੀ.ਬੀ.ਐਸ.ਈ ਦੀਆਂ ਸਕੀਮਾਂ ਨੂੰ ਵੀ ਨਹੀਂ ਸਹੀ ਤਰਾਂ ਨਾਲ ਚਲਾ ਰਹੇ।ਜਿਸ ਤੋਂ ਪ੍ਰਤੀਤ ਹੁੰਦਾ ਹੈ ਕਿ ਪ੍ਰਾਈਵੇਟ ਸਕੂਲਾਂ ਦੀ ਮਨਮਰਜ਼ੀ ‘ਤੇ ਕਿਸੇ ਦਾ ਕੰਟਰੋਲ ਨਹੀਂ ਅਤੇ ਸੱਤਾਧਾਰੀ ਪਾਰਟੀ ਦੀ ਉਨਾਂ ਨੂੰ ਸ਼ਹਿ ਹੈ।ਇਹੀ ਕਾਰਨ ਹੈ ਕਿ ਸਕੂਲ ਪ੍ਰਬੰਧਕ ਕਿਸੇ ਵੀ ਕਾਨੂੰਨ ਅਤੇ ਆਦੇਸ਼ ਨੂੰ ਮੰਨਣ ਤੋਂ ਸਿੱਧਾ ਇਨਕਾਰ ਕਰ ਰਹੇ ਹਨ।ਉਨਾਂ ਕਿਹਾ ਕਿ ਪਿਛਲੇ 2 ਮਹੀਨਿਆ ਤੋਂ ਤੇਜ ਧੁੱਪ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਸ਼ਨ ਕਰ ਰਹੇ ਮਾਪਿਆਂ ਖਿਲਾਫ ਮੁਕੱਦਮੇ ਵੀ ਦਰਜ਼ ਕੀਤੇ ਗਏ ਹਨ।
ਸੀਨੀਅਰ ਕਾਂਗ੍ਰਸੀ ਆਗੂ ਕਰਮਜੀਤ ਰਿੰਟੂ ਨੇ ਮੁਸ਼ਕਲਾਂ ਸੁਣ ਕੇ ਮਾਪਿਆ ਨੂੰ ਵਿਸ਼ਵਾਸ ਦਿਵਾਇਆ ਕਿ ਉਨਾਂ ਦੀ ਪਾਰਟੀ ਸੰਘਰਸ਼ ਕਰ ਰਹੇ ਮਾਪਿਆਂ ਦੇ ਨਾਲ ਹੈ ਅਤੇ ਕਾਂਗਰਸ ਸਰਕਾਰ ਬਣਦਿਆਂ ਹੀ ਰੈਗੂਲੇਟਰੀ ਅਥਾਰਿਟੀ ਦਾ ਗਠਨ ਹੋਵੇਗਾ, ਜਿਸ ਦਾ ਐਲਾਨ ਪੰਜਾਬ ਪ੍ਰਦੇਸ਼ ਕਾਂਗ੍ਰਸ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ ਪਹਿਲਾ ਹੀ ਕਰ ਚੁੱਕੇ ਹਨ। ਅਤੇ ਉਨਾਂ ਨੇ ਐਸੋਸੀਏਸ਼ਨਾਂ ਦੇ ਪ੍ਰਧਾਨਾਂ ‘ਤੇ ਦਰਜ ਹੋਏ ਮਾਮਲਿਆ ਦੀ ਵੀ ਖੁੱਲ ਕੇ ਨਿੰਦਾ ਕੀਤੀ ਹੈ।ਰਿੰਟੂ ਨੇ ਕਿਹਾ ਕਿ ਉਨਾਂ ਦੀ ਅਗਵਾਈ ਵਿੱਚ ਜਲਦ ਹੀ ਮਾਪਿਆਂ ਦਾ ਇਕ ਡੇਲੀਗੇਸ਼ਨ ਕੈ. ਅਮਰਿੰਦਰ ਸਿੰਘ ਦੇ ਨਾਲ ਮੁਲਾਕਾਤ ਕਰਕੇ ਆਪਣੀ ਸਮਸਿਆਵਾਂ ਤੋਂ ਜਾਣੂ ਕਰਵਾਏਗਾ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply