ਮਾਲੇਰਕੋਟਲਾ, 21 ਫਰਵਰੀ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ)- -ਡੇਅਰੀ ਫਾਰਮ ਯੂਨੀਅਨ ਨੇ ਪ੍ਰਧਾਨ ਮੁਹੰਮਦ ਅਸਲਮ (ਅੱਛੂ) ਦੀ ਅਗਵਾਈ `ਚ ਮੀਟਿੰਗ ਦੋਰਾਨ ਕਈ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਗਈ।ਸਕੱਤਰ ਹਾਜੀ ਬੁੰਦੂ, ਖਜਾਨਚੀ ਮੁਹੰਮਦ ਅਸਲਮ (ਬਿੱਟੂ), ਉਪ ਪ੍ਰਧਾਨ ਮੁਹੰਮਦ ਖਲੀਲ (ਖਿੱਲੂ) ਨੇ ਦੱਸਿਆ ਕਿ ਕੁੱਝ ਲੋਕ ਨਕਲੀ ਦੁੱਧ ਦਾ ਕਾਰੋਬਾਰ ਕਰਕੇ ਸਾਰਿਆਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ।
ਜਿਸ ਨਾਲ ਵਧੀਆ ਦੁੱਧ ਵੇਚਨ ਵਾਲੇ ਲੋਕਾਂ ਨੂੰ ਵੀ ਸ਼ਰਮਿੰਦਾ ਹੋਣਾ ਪੈਂਦਾ ਹੈ, ਇਸ ਲਈ ਯੂਨੀਅਨ ਪ੍ਰਸ਼ਾਸਨ ਤੋਂ ਅਪੀਲ ਕਰਦੀ ਹੈ ਕਿ ਨਕਲੀ ਦੁੱਧ ਦੇ ਕਾਰੋਬਾਰੀਆਂ ਤੇ ਸਿਕੰਜਾ ਕਸੇ।ਡੇਅਰੀ ਫਾਰਮ ਯੂਨੀਅਨ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹੈ। ਇਸ ਮੌਕੇ ਮੁਹੰਮਦ ਇਕਬਾਲ, ਮੁਹੰਮਦ ਸੁਲਤਾਨ, ਸੁਲਤਾਨ ਸਾਹਨੀ, ਬੁੰਦੂ ਗੁੱਜਰ, ਮੁਹੰਮਦ ਅਮਜ਼ਦ ਅੰਜੂ, ਮੁਹੰਮਦ ਇਕਬਾਲ ਰਕੂ, ਮੁਹੰਮਦ ਅਕਬਰ, ਲਿਆਕਤ ਅਲੀ ਮੀਨਾ, ਅਬਦੁਲ ਰਸ਼ੀਦ ਬਾਬੂ, ਅਸਲਮ ਪੱਪੂ, ਅਬਦੁਲ ਗੱਫੂਰ, ਬਾਬੀ, ਹਾਜੀ ਮਾਖ, ਹਾਜੀ ਸਾਬਰ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media