Sunday, December 22, 2024

ਵੀ.ਆਈ.ਪੀ ਕਲਚਰ ਖਤਮ ਕਰਨਾ ਬਹੁਤ ਹੀ ਮਿਸਾਲੀ ਕਾਰਜ਼

ਅਲਗੋਂ ਕੋਠੀ / ਅਮਰਕੋਟ, 27 ਮਾਰਚ (ਪੰਜਾਬ ਪੋਸਟ- ਹਰਦਿਆਲ ਭੈਣੀ, ਦਲਜਿੰਦਰ ਰਾਜਪੁਤ) – ਮੰਤਰੀ ਮੰਡਲ ਦੇ ਫੈਸਲੇ `ਤੇ ਫੋਰੀ ਅਮਲ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਵਲੋਂ ਆਪਣੇ ਵਾਹਨਾਂ ਤੋਂ ਲਾਲ ਬੱਤੀਆਂ ਹਟਾ ਕੇ ਵੀ.ਆਈ.ਪੀ ਕਲਚਰ ਖਤਮ ਕਰਨਾ ਬਹੁਤ ਹੀ ਮਿਸਾਲੀ ਕਾਰਜ਼ ਹੈ।PPN2703201701ਇਨਾਂ ਵਿਚਾਰਾਂ ਦਾ ਪ੍ਰਧਾਨ ਪ੍ਰਗਟਾਵਾ ਗੁਰਜੰਟ ਸਿੰਘ, ਤਰਸੇਮ ਸਿੰਘ ਮਹਿਲ ਭਗਵਾਨਪੁਰਾ, ਹਰਦੇਵ ਸਿੰਘ ਭਗਵਾਨਪੁਰਾ, ੳਮਨਪ੍ਰੀਤ ਸਿੰਘ ਭਗਵਾਨਪੁਰਾ, ਕਵਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾਂ ਮਿਸਾਲੀ ਫੈਸਲੇ ਹੀ ਲਏ ਹਨ।ਉਨਾਂ ਕਿਹਾ ਕਿ ਕੈਪਟਨ ਦੇ ਮੁੱਖ ਮੰਤਰੀ ਬਨਣ ਨਾਲ ਜਿਥੇ ਸੂਬੇ ਦੇ ਲੋਕਾਂ ਨੂੰ ਆਪਣੇ ਵਧੀਆ ਭਵਿੱਖ ਦੀ ਆਸ ਬੱਝੀ ਹੈ, ਉਥੇ ਉਨਾਂ ਨੂੰ ਅਕਾਲੀ-ਭਾਜਪਾ ਗਠਜੋੜ ਦੇ ਧੱਕੇਸ਼ਾਹੀ ਰਾਜ ਤੋਂ ਮੁਕਤੀ ਮਿਲਣ ਨਾਲ ਵੱਡੀ ਰਾਹਤ ਵੀ ਮਹਿਸੂਸ ਕੀਤੀ ਹੈ।ਉਨਾਂ ਕਿਹਾ ਕਿ ਕਾਂਗਰਸ ਸਰਕਾਰ  ਵਲੋਂ ਬਹੁਤ ਜਲਦ ਹੋਰ ਵੀ ਲੋਕ ਹਿੱਤੂ ਫੈਸਲੇ ਲਏ ਜਾਣਗੇ, ਜੋ ਇਕ ਮਿਸਾਲ ਹੋਣਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …

Leave a Reply