Friday, March 20, 2026

ਰੇਲਵੇ ਪੁੱਲ ਦਾ ਮਸਲਾ ਲਟਕਣ ਕਾਰਨ ਇਲਾਕਾ ਨਿਵਾਸੀ ਪਰੇਸ਼ਾਨ

ਪੁੱਲ ਦਾ ਕੰਮ ਜ਼ਲਦ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ  – ਵਿਜੈਇੰਦਰ ਸਿੰਗਲਾ
ਧੂਰੀ, 10 ਜੂਨ (ਪੰਜਾਬ ਪੋਸਟ- ਪ੍ਰਵੀਨ ਗਰਗ) – ਸੰਗਰੂਰ ਦੇ ਸਾਬਕਾ ਮੈਂਬਰ ਪਾਰਲੀਮੈਂਟ ਅਤੇ ਹਲਕਾ ਸੰਗਰੂਰ ਦੇ ਮੌਜੂਦਾ ਵਿਧਾਇਕ ਸ਼੍ਰੀ ਵਿਜੈਇੰਦਰ ਸਿੰਗਲਾ ਦੇ ਯਤਨਾਂ ਸਦਕਾ ਧੂਰੀ ਸ਼ਹਿਰ PPN1006201707Vijayinder singlaਦੇ ਮੇਨ ਬਜ਼ਾਰ ਵਿੱਚ ਪੈਂਦੇ ਰੇਲਵੇ ਫਾਟਕਾਂ ਦੇ ਲੰਮਾਂ ਸਮਾਂ ਬੰਦ ਰਹਿਣ ਦੀ ਸਮੱਸਿਆ ਤੋਂ ਇਲਾਕਾ ਨਿਵਾਸੀਆਂ ਨੂੰ ਛੁਟਕਾਰਾ ਦਿਵਾਉਣ ਲਈ ਇੱਕ ਰੇਲਵੇ ਪੁੱਲ ਮੰਨਜੂਰ ਹੋਇਆ ਸੀ ਅਤੇ ਰੇਲਵੇ ਵਿਭਾਗ ਪਾਸ ਇਸ ਪੁੱਲ ਦੇ ਨਿਰਮਾਣ ਕਾਰਜ ਦੀ ਰਾਸ਼ੀ ਕਰੀਬ ਪੌਣੇ ਤਿੰਨ ਕਰੋੜ ਰੁਪਏ ਵੀ ਪਹੁੰਚ ਚੁੱਕੀ ਹੈ, ਪ੍ਰੰਤੂ ਪਿਛਲੀ ਸੂਬਾ ਸਰਕਾਰ ਅਕਾਲੀ-ਭਾਜਪਾ ਦੇ ਸਮੇਂ ਦੌਰਾਨ ਸ਼੍ਰੀ ਸਿੰਗਲਾ ਵੱਲੋਂ ਮੰਨਜੂਰ ਕਰਵਾਏ ਇਸ ਪੁੱਲ ਦਾ ਕਾਰਜ ਸਿਆਸਤ ਦੀ ਭੇਂਟ ਚੜ੍ਹ ਗਿਆ ਜਾਪਦਾ ਹੈ ਅਤੇ ਕਰੀਬ ਤਿੰਨ ਸਾਲ ਤੋਂ ਇਹ ਮਸਲਾ ਲਟਕਣ ਕਾਰਨ ਇਲਾਕੇ ਦੇ ਲੋਕਾਂ ਲਈ ਮੁਸੀਬਤ ਦਾ ਸਬੱਬ ਬਣਿਆ ਹੋਇਆ ਹੈ।ਵਿਧਾਇਕ ਸ਼੍ਰੀ ਵਿਜੈਇੰਦਰ ਸਿੰਗਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਇਸ ਪੁੱਲ ਦਾ ਕੰਮ ਜ਼ਲਦ ਸ਼ੁਰੂ ਕਰਵਾਉਣਗੇ ।
ਹਲਕਾ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਨੇ ਵੀ ਪੁੱਲ ਦੇ ਨਿਰਮਾਣ ਕਾਰਜ ਵਿੱਚ ਪੇਸ਼ ਆ ਰਹੀ ਰੁਕਾਵਟ ਨੂੰ ਦੂਰ ਕਰਨ ਦਾ ਭਰੋਸਾ ਜਤਾਇਆ ਹੈ।ਇਸ ਸਬੰਧੀ ਇਲਾਕੇ ਦੀਆਂ ਕਈ ਜੱਥੇਬੰਦੀਆਂ ਦੇ ਆਗੂ ਡਿਪਟੀ ਕਮਿਸ਼ਨਰ ਸੰਗਰੂਰ ਅਤੇ ਐਸ.ਡੀ.ਐਮ ਧੂਰੀ ਨੂੰ ਮਿਲ ਕੇ ਪੁੱਲ ਬਨਵਾਉਣ ਸਬੰਧੀ ਕਈ ਵਾਰ ਗੁਹਾਰ ਲਗਾ ਚੁੱਕੇ ਹਨ ਪ੍ਰੰਤੂ ਇਹ ਮਸਲੇ ਠੰਡੇ ਬਸਤੇ ਪਿਆ ਹੋਇਆ ਹੈ।ਜਿਕਰਯੋਗ ਹੈ ਕਿ ਧੂਰੀ ਰੇਲਵੇ ਜੰਕਸ਼ਨ ਹੈ ਅਤੇ ਸ਼ਹਿਰ ਦੇ ਮੱਧ-ਵਿਚਕਾਰ ਬਣੇ ਇਹ ਰੇਲਵੇ ਫਾਟਕ ਲੰਮਾਂ ਸਮਾਂ ਬੰਦ ਰਹਿਣ ਕਾਰਨ ਇੱਥੋਂ ਲੰੰਘਣ ਵਾਲੇ ਲੋਕਾਂ ਨੂੰ ਲੰਮਾਂ ਸਮਾਂ ਫਾਟਕ ਖੁੱਲਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ।ਇਲਾਕੇ ਦੇ ਲੋਕਾਂ ਦੀ ਮੰਗ ਹੈ ਕਿ ਰੇਲਵੇ ਵਿਭਾਗ ਵੱਲੋਂ ਮੰਨਜੂਰ ਹੋਏ ਇਸ ਪੁੱਲ ਦਾ ਨਿਰਮਾਣ ਕਾਰਜ ਜ਼ਲਦ ਸ਼ੁਰੂ ਕਰਵਾਇਆ ਜਾਵੇ ਤਾਂ ਜੋ ਫਾਟਕਾਂ ਕਾਰਨ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੂਰ ਹੋ ਸਕਣ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply