ਅੰਮ੍ਰਿਤਸਰ, 12 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਐਨ.ਸੀ.ਸੀ ਫ਼ਸਟ ਪੰਜਾਬ ਗਰਲਜ਼ ਬਟਾਲੀਅਨ ਅੰਮ੍ਰਿਤਸਰ ਵੱਲੋਂ ਸੀਨੀਅਰ ਵਿੰਗ ਦੇ ਪਹਿਲੇ ਸਾਲ ਦੀ ਕੈਡਿਟਾਂ ਦੀ ਚੋਣ ਕੀਤੀ ਗਈ।ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਦੱਸਿਆ ਕਿ ਇਹ ਚੋਣ ਸੂਬੇਦਾਰ ਕੁਮਾਰ ਆਰ ਅਤੇ ਹਵਲਦਾਰ ਰਾਜੂ ਕੁਮਾਰ ਸ਼ਰਮਾ ਦੁਆਰਾ ਕੀਤੀ ਗਈ।ਉਨ੍ਹਾਂ ਕਿਹਾ ਕਿ …
Read More »ਸਿੱਖਿਆ ਸੰਸਾਰ
ਧਾਲੀਵਾਲ ਨੇ ਅਜਨਾਲੇ ਦੇ ਆਲੇ ਦੁਆਲੇ ਸੜਕਾਂ ‘ਤੇ ਫਲਦਾਰ ਬੂਟੇ ਲਗਾਉਣ ਦੀ ਕੀਤੀ ਸ਼ੁਰੂਆਤ
ਅਜਨਾਲਾ, 11 ਜੁਲਾਈ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਜਨਾਲੇ ਨੂੰ ਮਿਲਾਉਂਦੀ ਸੜਕ ਉਪਰ ਭਲਾ ਪਿੰਡ ਵਿਖੇ ਬੂਟੇ ਲਗਾਉਣ ਦੀ ਸ਼ੁਰੂਆਤ ਕਰਦੇ ਹੋਕਾ ਦਿੱਤਾ ਕਿ ਲੋਕ ਵਾਤਾਵਰਨ ਦੀ ਸੰਭਾਲ ਲਈ ਬਰਸਾਤ ਦੇ ਇਸ ਸੀਜ਼ਨ ਵਿੱਚ ਵੱਧ ਤੋਂ ਵੱਧ ਬੂਟੇ ਜਰੂਰ ਲਗਾਉਣ। ਸਕੂਲ ਦੇ ਬਾਹਰ ਬੱਚਿਆਂ ਕੋਲੋਂ ਪੌਦੇ ਲਗਵਾਉਂਦੇ ਹੋਏ ਉਹਨਾਂ ਨੇ …
Read More »ਮੋਨਸੂਨ ਦੀ ਆਮਦ ‘ਤੇ ਪੋਦੇ ਲਗਾਉਣ ਦਾ ਆਗਾਜ਼
ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਉਪ ਕੁਲਪਤੀ ਪ੍ਰੋ. ਜਸਪਾਲ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਹਦੂਦ ਅੰਦਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੇ ਮੌਨਸੂਨ ਦੌਰਾਨ ਦਰੱਖਤ ਲਗਾੳਣ ਦਾ ਕੰਮ ਸ਼ੁਰੂ ਕੀਤਾ ਗਿਆ।ਯੂਨੀਵਰਸਿਟੀ ਦੇ ਲੈਂਡਸਕੇਪ ਵਿਭਾਗ ਦੁਆਰਾ ਪਿਛਲੇ ਚਾਰ- ਪੰਜ ਸਾਲਾਂ ਵਿੱਚ ਉਪ ਕੁਲਪਤੀ ਦੇ ਆਦੇਸ਼ਾਂ ‘ਤੇ ਕੈਂਪਸ ਨੂੰ ਹਰਿਆ-ਭਰਿਆ ਕਰਨ ਅਤੇ ਸੁੰਦਰੀਕਰਨ …
Read More »ਸਲਾਈਟ ਦੇ ਕੇਂਦਰੀ ਵਿਦਿਆਲਿਆ ਵਿਖੇ ਰੁੱਖ ਲਗਾ ਕੇ ਮਨਾਇਆ ਵਿਸ਼ਵ ਆਬਾਦੀ ਦਿਵਸ
ਸੰਗਰੂਰ, 14 ਜੁਲਾਈ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਟਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਦੇ ਕੇਂਦਰੀ ਵਿਦਿਆਲਿਆ ਵਿਖੇ ਅੱਜ ਵਿਸ਼ਵ ਜਨਸੰਖਿਆ ਦਿਵਸ ਮੌਕੇ ਸਕਾਊਟ ਗਾਈਡ ਅਤੇ ਈਕੋ ਕਲੱਬ ਦੇ ਸਾਂਝੇ ਉਪਰਾਲੇ ਤਹਿਤ ਸਕੂਲ ਪ੍ਰਿੰਸੀਪਲ ਹਰੀਹਰ ਯਾਦਵ ਦੀ ਅਗਵਾਈ ‘ਚ ਵਿਦਿਆਰਥੀਆਂ, ਅਧਿਆਪਕਾਂ ਅਤੇ ਸਕੂਲ ਸਟਾਫ਼ ਨੇ ਰੁੱਖ ਲਗਾ ਕੇ ਅਬਾਦੀ ਵਧਾਉਣ ਦੀ ਬਜ਼ਾਏ ਰੁੱਖਾਂ ਦੀ ਮਿਕਦਾਰ ਵਧਾਉਣ ਦਾ ਪ੍ਰਣ ਲਿਆ।ਇਸ ਸਮੇਂ ਵੱਖ-ਵੱਖ …
Read More »ਨੈਸ਼ਨਲ ਕਾਲਜ ਭੀਖੀ ਦਾ ਯੂਨੀਵਰਸਿਟੀ ਨਤੀਜਾ ਸ਼ਾਨਦਾਰ ਰਿਹਾ
ਭੀਖੀ, 10 ਜੁਲਾਈ (ਕਮਲ ਜ਼ਿੰਦਲ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਗਏ ਐਮ.ਏ ਹਿਸਟਰੀ ਸਮੈਸਟਰ-1 ਦੇ ਐਲਾਨੇ ਨਤੀਜੇ ਵਿੱਚ ਸਥਾਨਕ ਨੈਸ਼ਨਲ ਕਾਲਜ ਭੀਖੀ ਦਾ ਨਤੀਜਾ ਸੌ ਫੀਸਦੀ ਰਿਹਾ।ਕਾਲਜ ਪ੍ਰਿੰਸੀਪਲ ਡਾ. ਐਮ.ਕੇ ਮਿਸ਼ਰਾ ਨੇ ਦੱਸਿਆ ਕਿ ਸੁਖਮਨਦੀਪ ਕੌਰ ਨੇ 77% ਅੰਕਾਂ ਨਾਲ ਪਹਿਲਾ, ਜਗਜੀਵਨ ਸਿੰਘ ਨੇ 75% ਅੰਕਾਂ ਨਾਲ ਦੂਜਾ ਅਤੇ ਸ਼ਰਨਦੀਪ ਕੌਰ ਨੇ 72% ਅੰਕਾਂ ਨਾਲ ਤੀਜਾ ਸਥਾਨ ਹਾਸਿਲ ਕੀਤਾ …
Read More »ਪੰਜਾਬ ਨਾਲ ਸਿੱਖਿਆ ਸਮਝੌਤੇ ਲਈ ਚੈਕ ਗਣਰਾਜ ਦੇ ਉਚ ਪੱਧਰੀ ਵਫ਼ਦ ਵਲੋਂ ਅੰਮ੍ਰਿਤਸਰ ਦਾ ਦੌਰਾ
ਅੰਮ੍ਰਿਤਸਰ, 10 ਜੁਲਾਈ (ਸੁਖਬੀਰ ਸਿੰਘ) – ਚੈਕ ਗਣਰਾਜ ਦੇ ਰਾਜਦੂਤ ਅਤੇ ਉਚ ਸਿੱਖਿਆ ਪੰਜਾਬ ਦੇ ਡਾਇਰੈਕਟੋਰੇਟ ਨੇ ਪੰਜਾਬ ਅਤੇ ਚੈਕ ਗਣਰਾਜ ਦਰਮਿਆਨ ਸਹਿਯੋਗ ਦੀਆਂ ਸੰਭਾਵਨਾਵਾਂ ਦਾ ਪਤਾ ਲਗਾਉਣ ਲਈ ਵਿਚਾਰਾਂ ਸ਼ੂਰੂ ਕੀਤੀਆਂ ਹਨ।ਚੈਕ ਗਣਰਾਜ ਦੀ ਰਾਜਦੂਤ ਡਾ. ਏਲਿਸਕਾ ਜਿਗੋਵਾ ਅਤੇ ਸ਼੍ਰੀਮਤੀ ਅੰਮ੍ਰਿਤ ਸਿੰਘ ਆਈ.ਏ.ਐਸ ਨੇ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਆਪਣੀ ਫੇਰੀ ਦੌਰਾਨ ਪੰਜਾਬ ਅਤੇ ਚੈਕ ਗਣਰਾਜ ਦੇ ਉੱਚ ਸਿੱਖਿਆ ਵਿਭਾਗ …
Read More »ਅਕਾਲ ਅਕੈਡਮੀ ਦੇ ਵਿਦਿਆਰਥੀਆਂ ਨੇ ਪੌਦੇ ਲਗਾਏ
ਸੰਗਰੂਰ, 10 ਜੁਲਾਈ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਚੱਕ ਭਾਈ ਕੇ ਵਿਖੇ ਬੀਤੇ ਦਿਨੀਂ ਪ੍ਰਿੰਸੀਪਲ ਸ਼੍ਰੀਮਤੀ ਪ੍ਰਵੀਨ ਕੌਰ ਅਤੇ ਜਮਾਤ ਪੰਜਵੀਂ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਪੌਦੇ ਲਗਾਏ ਗਏ।ਵਿਦਿਆਰਥੀਆਂ ਨੇ ਵਾਅਦਾ ਕੀਤਾ ਕਿ ਉਹ ਘਰ ਜਾ ਕੇ 10-10 ਪੌਦੇ ਲਗਾਉਣਗੇ ਅਤੇ ਇੱਕ ਬੱਚੇ ਨੇ 100 ਪੌਦੇ ਲਗਾਉਣ ਦਾ ਵਾਅਦਾ ਕੀਤਾ।ਪ੍ਰਿੰਸੀਪਲ ਨੇ ਬੱਚਿਆਂ ਨੂੰ ਦੱਸਿਆ …
Read More »ਬੇਸਿਕ ਕੰਪਿਊਟਰ ਕੋਰਸਾਂ ਦੇ ਦਾਖਲੇ ਸ਼ੁਰੂ
ਅੰਮ੍ਰਿਤਸਰ, 9 ਜੁਲਾਈ (ਸੁਖਬੀਰ ਸਿੰਘ) – ਕਰਨਲ (ਡਾ.) ਅਰੀ ਦਮਨ ਸ਼ਰਮਾ ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਦੱਸਿਆ ਹੈ ਕਿ 52 ਕੋਰਟ ਰੋਡ ਅੰਮ੍ਰਿਤਸਰ ਦਫਤਰ ਵਿਖੇ ਚੱਲ ਰਹੇ ਐਸ.ਵੀ.ਟੀ.ਸੀ ਸੈਂਟਰ ਵਿੱਚ ਕਰਵਾਇਆ ਜਾਂਦਾ 120 ਘੰਟੇ ਦਾ ਆਈ.ਐਸ.ਓ ਸਰਟੀਫਾਈਡ ਤਿੰਨ ਮਹੀਨੇ ਦਾ ਬੇਸਿਕ ਕੰਪਿਊਟਰ ਕੋਰਸ ਹਰ ਸਰਕਾਰੀ ਨੌਕਰੀ ਲਈ ਜਰੂਰੀ ਹੈ।ਉਨ੍ਹਾਂ ਕਿਹਾ ਕਿ ਇਸ ਕੋਰਸ ਦੇ ਦਾਖਲੇ ਸ਼ੁਰੂ ਹਨ।ਇਹ ਕੋਰਸ ਬਜ਼ਾਰ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ‘ਚ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਪ੍ਰਸਿੱਧ ਮੀਡੀਆ ਅਧਿਆਪਕ, ਜੇਲ੍ਹ ਸੁਧਾਰਕ ਅਤੇ ਲੇਡੀ ਸ਼੍ਰੀ ਰਾਮ ਕਾਲਜ ਦਿੱਲੀ ਦੇ ਪੱਤਰਕਾਰੀ ਵਿਭਾਗ ਦੀ ਚੇਅਰਪਰਸਨ ਡਾ. ਵਾਰਤਿਕਾ ਨੰਦਾ ਨੇ ਪ੍ਰੇਮਚੰਦ ਹਿੰਦੀ ਸਾਹਿਤ ਪ੍ਰੀਸ਼ਦ ਬਾਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਿੰਦੀ ਵਿਭਾਗ ਵਿੱਚ ਆਯੋਜਿਤ ਭਾਸ਼ਣ ਲੜੀ ‘ਚ ਮੁੱਖ ਬੁਲਾਰੇ ਵਜੋਂ ਆਪਣਾ ਭਾਸ਼ਣ ਦਿੱਤਾ।ਉਨ੍ਹਾਂ ਨੇ ਆਪਣੇ ਭਾਸ਼ਣ ਦੌਰਾਨ ਰਚਨਾਤਮਕ ਅਤੇ ਸੰਦੇਸ਼-ਮੁਖੀ ਦਿਸ਼ਾ `ਚ ਸਮਾਜ, ਸਾਹਿਤ …
Read More »ਸਲਾਈਟ ਵਿਖੇ ਨਵੇਂ ਕੋਰਸਾਂ ਦੀ ਹੋਈ ਸ਼ੁਰੂਆਤ – ਡਾਇਰੈਕਟਰ ਪਾਸਵਾਨ
ਸੰਗਰੂਰ, 9 ਜੁਲਾਈ (ਜਗਸੀਰ ਲੌਂਗੋਵਾਲ) – ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਟੈਕਨੋਲੋਜੀ (ਡੀਮਡ ਯੂਨੀਵਰਸਿਟੀ) ਸਲਾਈਟ ਦੇ ਡਾਇਰੈਕਟਰ ਪ੍ਰੋ. ਮਨੀਕਾਂਤ ਪਾਸਵਾਨ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਲਾਈਟ ਵਿਖੇ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਗਈ ਹੈ।ਜਿਨ੍ਹਾਂ ਵਿੱਚ 2024-25 ਸੈਸ਼ਨ ਵਿੱਚ ਬੀ.ਟੈਕ ਸਿਵਲ ਇੰਜੀਨੀਅਰਿੰਗ ਵੀ ਸ਼ਾਮਲ ਹੈ।ਇਸ ਵਿੱਚ ਜੇ.ਈ ਮੇਨਜ ਦੇ ਵਿਦਿਆਰਥੀਆਂ ਵਲੋਂ ਚੰਗਾ ਹੁੰਗਾਰਾ ਦਿੱਤਾ ਜਾ ਰਿਹਾ ਹੈ ਅਤੇ …
Read More »