ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਸੈਸ਼ਨ 2023-24 ਲਈ ਪੰਜਾਬ ਰਾਜ ਵਿੱਚ ਵੱਖ-ਵੱਖ ਲਾਅ ਕੋਰਸਾਂ ਵਿੱਚ ਦਾਖ਼ਲੇ ਲਈ ਸੈਂਟਰਲਾਈਜ਼ ਆਨਲਾਈਨ ਕਾਊਂਸਲਿੰਗ ਕਰਵਾਉਣ ਦਾ ਕਾਰਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਂਪਿਆ ਗਿਆ ਹੈ। ਕੋਆਰਡੀਨੇਟਰ ਡਾ. ਟੀ.ਐਸ ਬੈੈਨੀਪਾਲ ਅਤੇ ਡਾ. ਪਵਨ ਕੁਮਾਰ ਨੇ ਦੱਸਿਆ ਕਿ ਪੰਜ ਸਾਲਾ ਲਾਅ ਕੋਰਸਾਂ ਲਈ ਆਨਲਾਈਨ ਫਾਰਮ ਭਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ …
Read More »ਸਿੱਖਿਆ ਸੰਸਾਰ
ਡੀ.ਏ.ਵੀ ਪਬਲਿਕ ਸਕੂਲ ਵਲੋਂ ਅੱਜ ਯੋਗ ਦਿਵਸ ਮਨਾਇਆ
ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵੱਲੋਂ ਮਾਨਵਤਾ ਨੂੰ ਸਮਰਪਿਤ 9ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਗਿਆ।ਸਕੂਲ ਦੇ ਵਿਹੜੇ ਵਿੱਚ ਇਸ ਮੌਕੇ ਵਿਸ਼ੇਸ਼ ਯੋਗ ਕਿਰਿਆਵਾਂ ਦਾ ਆਯੋਜਨ ਕੀਤਾ ਗਿਆ।ਸਕੂਲ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਬਾਕੀ ਕਰਮਚਾਰੀਆਂ ਨੇ ਇਹਨਾਂ ਕਿਰਿਆਵਾਂ ਵਿੱਚ ਭਾਗ ਲਿਆ।ਖ਼ਾਸ ਕਿਰਿਆਵਾਂ ਤੋਂ ਪਹਿਲਾਂ ਪ੍ਰਭੂ ਪ੍ਰਮਾਤਮਾ ਦੀਆਂ ਅਸੀਸਾਂ ਲਈਆਂ ਗਈਆਂ।ਇਸ ਸੈਸ਼ਨ ਵਿੱਚ ਅਲੋਮਸ਼ਵਿਲੋਮ, …
Read More »ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ‘ਤੇ ਕੀਤੇ ਯੋਗ ਆਸਣ
ਅੰਮ੍ਰਿਤਸਰ, 21 ਜੂਨ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ‘ਅੰਤਰਰਾਸ਼ਟਰੀ ਯੋਗਾ ਦਿਵਸ’ ਮੌਕੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਪ੍ਰਿੰ. (ਡਾ.) ਅੰਜ਼ਨਾ ਗੁਪਤਾ ਦੀ ਅਗਵਾਈ ਹੇਠ ਅਧਿਆਪਕਾਂ ਨੇ 600 ਤੋਂ ਵੱਧ ਵਿਦਿਆਰਥੀਆਂ ਨਾਲ ਬੜੇ ਹੀ ਜੋਸ਼ ‘ਤੇ ਉਤਸ਼ਾਹ ਨਾਲ ਅਨੇਕਾਂ ਕਿਸਮ ਦੇ ਆਸਣ ਜਿਵੇਂ ਭੁਜੰਗ ਆਸਣ, ਗਰੁੜ ਆਸਣ, ਦੰਡ ਆਸਣ ਅਤੇ ਭਾੜ ਆਸਣ ਕੀਤੇ।ਇਸ ਤੋਂ ਇਲਾਵਾ ਇਕਾਗਰਤਾ ਵਧਾਉਣ …
Read More »ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਰੋਜ਼ਗਾਰ ਕੈਂਪ 21 ਜੂਨ ਨੂੰ
ਅੰਮ੍ਰਿਤਸਰ, 20 ਜੂਨ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅਮਿਤ ਤਲਵਾਰ ਅਤੇ ਵਧੀਕ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਥਾਨਕ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ 21 ਜੂਨ 2023 ਨੂੰ ਰੋਜ਼ਗਾਰ ਕੈਂਪ ਲਗਾਇਆ ਜਾਣਾ ਹੈ।ਵਿਕਰਮ ਜੀਤ ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਨੇ ਦੱਸਿਆ ਕਿ ਇਸ ਰੋਜ਼ਗਾਰ ਕੈਂਪ ਵਿੱਚ ਮਸ਼ਹੂਰ ਕੰਪਨੀਆਂ ਫੋਨ ਪੇ, ਆਰਯਨ ਹਉਂਡਾਈ, ਭਾਰਤੀ ਐਸਾ, ਕੈਂਮਪਸ ਇੰਡੀਆ …
Read More »ਖ਼ਾਲਸਾ ਕਾਲਜ ਵੈਟਰਨਰੀ ਨੇ ਬਚਾਈ ਖ਼ੂਨ ਦੀ ਕਮੀ ਨਾਲ ਜੂਝ ਰਹੇ 2 ਮਹੀਨੇ ਦੇ ਵੱਛੇ ਦੀ ਜਾਨ
ਅੰਮ੍ਰਿਤਸਰ, 20 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਖੂਨ ਦੀ ਕਮੀ ਨਾਲ ਜੂਝ ਰਹੇ 2 ਮਹੀਨੇ ਦੇ ਵੱਛੇ ਦੀ ਖ਼ੂਨ ਚੜ੍ਹਾ ਕੇ ਜਾਨ ਬਚਾਈ ਗਈ।ਇਸ ਸਬੰਧੀ ਕਾਲਜ ਪਿ੍ਰੰਸੀਪਲ ਡਾ. ਹਰੀਸ਼ ਕੁਮਾਰ ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵੱਛੇ ਦੀ ਹਾਲਤ ਬਹੁਤ ਹੀ ਗੰਭੀਰ ਸੀ ਅਤੇ ਉਹ ਖ਼ਤਰਨਾਕ ਅਨੀਮੀਆ (2.98%) ਬਿਮਾਰੀ ਨਾਲ ਜੂਝ ਰਿਹਾ …
Read More »ਉਰਦੂ ਦੀ ਸਿਖਲਾਈ ਲਈ ਕਲਾਸ ਦਾ ਦਾਖ਼ਲਾ 7 ਜੁਲਾਈ ਤੱਕ
ਅੰਮ੍ਰਿਤਸਰ, 20 ਜੂਨ (ਸੁਖਬੀਰ ਸਿੰਘ) – ਡਾ. ਪਰਮਜੀਤ ਸਿੰਘ ਕਲਸੀ ਜ਼ਿਲ੍ਹਾ ਭਾਸ਼ਾ ਅਫਸਰ ਨੇ ਕਿਹਾ ਹੈ ਕਿ ਭਾਸ਼ਾ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪੱਧਰ ਤੇ ਉਰਦੂ ਦੀ ਪੜਾਈ ਕਰਾਉਣ ਲਈ ਉਰਦੂ ਆਮੋਜ਼ ਕਲਾਸ ਦਾ ਨਵਾਂ ਦਾਖਲਾ ਦਫਤਰ ਜ਼ਿਲ੍ਹਾ ਭਾਸ਼ਾ ਅਫਸਰ ਅੰਮ੍ਰਿਤਸਰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਮਰਾ ਨੰ: 301 ਤੀਸਰੀ ਮੰਜਿਲ ਅੰਮ੍ਰਿਤਸਰ ਵਿਖੇ 3 ਤੋਂ 7 ਜੁਲਾਈ 2023 ਤੱਕ ਜਾਰੀ ਰਹੇਗਾ। ਜਿਲ੍ਹਾ ਭਾਸ਼ਾ …
Read More »ਲੈਕਚਰਾਰ ਦਰਸ਼ਨ ਸਿੰਘ ਨੇ ਬਦਲੀ ਉਪਰੰਤ ਜੁਆਇਨ ਕੀਤੀ ਆਪਣੀ ਡਿਊਟੀ
ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਮਤੀ ਦਾਸ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਵਿਖੇ ਬਦਲੀ ਉਪਰੰਤ ਆਪਣੀ ਡਿਊਟੀ ਜੁਆਇਨ ਕਰਦੇ ਹੋਏ ਲੈਕਚਰਾਰ ਦਰਸ਼ਨ ਸਿੰਘ।ਇਸ ਮੌਕੇ ਸਕੂਲ ਇੰਚਾਰਜ਼ ਰਵਜੀਤ ਕੌਰ, ਅਵਨੀਸ਼ ਲੌਂਗੋਵਾਲ, ਹਰਪ੍ਰੀਤ ਕੌਰ ਤੇ ਹਰਜਿੰਦਰ ਸਿੰਘ ਮੌਜ਼ੂਦ ਰਹੇ।
Read More »ਬੋਰਡ ਆਫ ਸਟੱਡੀਜ਼ ਦੇ ਮਾਹਿਰ ਚੁਣੇ ਗਏ ਡਾ. ਤਪਨ ਸਾਹੂ
ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਬਰਨਾਲਾ ਲਈ ਉਸ ਸਮੇਂ ਮਾਣ ਵਾਲੀ ਗੱਲ ਹੋ ਗਈ ਜਦੋਂ ਐਸ.ਡੀ ਕਾਲਜ ਆਫ਼ ਐਜੂਕੇਸ਼ਨ ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ ਸੀਨੀਅਰ ਮੈਂਬਰ ਐਨ.ਸੀ.ਟੀ.ਈ ਰਾਸ਼ਟਰੀ ਮੁਲਾਕਣ ਪੀਅਰ ਟੀਮ ਅਤੇ ਯੁਵਕ ਸੇਵਾਵਾਂ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਉਘੇ ਸਿੱਖਿਆ ਸ਼ਾਸਤਰੀ ਦੀ ਚੋਣ ਡਾ . ਐਸ.ਕੇ ਬਾਵਾ ਵਾਇਸ ਚਾਂਸਲਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਪੰਜਾਬ ਵਲੋਂ ਸਿੱਖਿਆ ਵਿਭਾਗ …
Read More »ਯਾਦਗਾਰੀ ਹੋ ਨਿਬੜਿਆ ਗਿਆਨ ਅੰਜਨੁ ਗੁਰਮਤਿ ਸਮਰ ਕੈਂਪ
ਪੈਂਤੀ ਅੱਖਰੀ ਮੁਕਾਬਲਾ 24 ਜੂਨ ਨੂੰ ਸੰਗਰੂਰ, 20 ਜੂਨ (ਜਗਸੀਰ ਸਿੰਘ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ ਜ਼ੋਨ ਵਲੋਂ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਦੇ ਸਹਿਯੋਗ ਨਾਲ 11 ਜੂਨ ਤੋਂ 8 ਰੋਜ਼ਾ ਗਿਆਨ ਅੰਜਨੁ ਗੁਰਮਤਿ ਸਮਰ ਕੈਂਪ ਸਥਾਨਕ ਗੁਰਦੁਆਰਾ ਸਾਹਿਬ ਗੁਰੂ ਨਾਨਕ ਪੁਰਾ ਵਿਖੇ ਲਾਭ ਸਿੰਘ, ਸੁਰਿੰਦਰ ਪਾਲ ਸਿੰਘ ਸਿਦਕੀ, ਜਸਵਿੰਦਰ ਸਿੰਘ ਪ੍ਰਿੰਸ, ਹਰਪ੍ਰੀਤ ਸਿੰਘ ਪ੍ਰੀਤ, …
Read More »ਵਰਮੀ ਕੰਪੋਸਟ ਰਾਹੀਂ ਪਸ਼ੂਆਂ ਦੇ ਗੋਹੇ ਦਾ ਪ੍ਰਬੰਧਨ ਬਾਰੇ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਡੇਅਰੀ ਫਾਰਮਰਾਂ ਲਈ ਵਰਮੀ ਕੰਪੋਸਟਿੰਗ ਖਾਦ ਰਾਹੀਂ ਪਸ਼ੂਆਂ ਦੇ ਗੋਹੇ ਦਾ ਪ੍ਰਬੰਧਨ ਬਾਰੇ ਜਾਗਰੂਕਤਾ ਵਰਕਸ਼ਾਪ ਦਾ ਆਯੋਜਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੋਟੈਨੀਕਲ ਅਤੇ ਇਨਵਾਇਰਨਮੈਂਟਲ ਸਾਇੰਸਜ਼ ਵਿਭਾਗ ਵਿਖੇ ਕੀਤਾ ਗਿਆ।ਡਾਇਰੈਕਟੋਰੇਟ ਆਫ ਇਨਵਾਇਰਨਮੈਂਟਲ ਐਂਡ ਕਲਾਈਮੇਟ ਚੇਂਜ, ਪੰਜਾਬ ਵੱਲੋਂ ਮਿਸ਼ਨ ਤੰਦਰੁਸਤ ਤਹਿਤ ਵਰਕਸ਼ਾਪ ਦੌਰਾਨ ਵੱਖ-ਵੱਖ ਮਾਹਿਰਾਂ ਨੇ ਗਾਂ ਦੇ ਗੋਹੇ ਤੋਂ ਵਰਮੀ ਕੰਪੋਸਟ ਬਣਾਉਣ ਦੀਆਂ …
Read More »