Saturday, July 27, 2024

ਸਿੱਖਿਆ ਸੰਸਾਰ

ਆਮ ਲੋਕਾਂ ਨੂੰ ਆਵਾਜਾਈ ਨਿਯਮਾਂ ਸਬੰਧੀ ਕੀਤਾ ਜਾਗਰੂਕ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਏ.ਡੀ.ਸੀ.ਪੀ ਟਰੈਫਿਕ ਹਰਪਾਲ ਸਿੰਘ ਦੀ ਰਹਿਨੁਮਾਈ ਹੇਠ ਟ੍ਰੈਫਿਕ ਐਜੂਕੇਸ਼ਨ ਸੈਲ ਇੰਚਾਰਜ ਐਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋ ਖ਼ਾਲਸਾ ਕਾਲਜ ਆਫ ਲਾਅ ਦੇ ਵਿਦਿਆਰਥੀਆਂ ਦੀ ਸਹਾਇਤਾ ਨਾਲ ਨਾਵਲਟੀ ਚੌਂਕ ਵਿਖੇ ਆਮ ਪਬਲਿਕ ਨੂੰ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ।ਬੱਚਿਆਂ ਦੁਆਰਾ ਟ੍ਰੈਫਿਕ ਨਿਯਮਾਂ …

Read More »

ਹੋਲੀ ਮਦਰ ਅੰਤਰਯਾਮੀ ਮਾਡਰਨ ਸਕੂਲ ਦਾ ਦਸਵੀਂ ਕਲਾਸ ਦਾ ਨਤੀਜਾ 100 ਫੀਸਦ ਰਿਹਾ

ਅੰਮਿਤਸਰ, 20 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਐਲਾਨੇ ਗਏ ਨਤੀਜ਼ੇ ਵਿੱਚ ਹੋਲੀ ਮਦਰ ਅੰਤਰਯਾਮੀ ਮਾਡਰਨ ਸਕੂਲ ਦਸਵੀਂ ਕਲਾਸ ਦਾ ਨਤੀਜਾ 100 ਫੀਸਦ ਰਿਹਾ।ਵਿਦਿਆਰਥੀ ਜਸਕੀਰਤ ਕੌਰ ਨੇ 650 ਵਿਚੋਂ 600 ਨੰਬਰ (92.30%) ਲੈ ਕੇ ਪਹਿਲਾ ਸਥਾਨ, ਗੁਰਸਾਹਿਬਪ੍ਰੀਤ ਸਿੰਘ 558 (85.84%) ਨੰਬਰ ਲੈ ਕੇ ਦੂਸਰਾ ਅਤੇ ਸਹਿਲਪ੍ਰੀਤ ਸਿੰਘ 550 (84.61%) ਲੈ ਕੇ ਕ੍ਰਮਵਾਰ ਤੀਸਰੇ ਸਥਾਨ ਹਾਸਲ ਕੀਤਾ।ਹੋਰ ਵਿਦਿਾਰਥੀਆਂ …

Read More »

ਸਵੇਰ ਦੀ ਸਭਾ ‘ਚ ਵਿਦਿਆਰਥੀਆਂ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਦਾ ਪ੍ਰਣ ਲਿਆ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣ ਅਫ਼ਸਰ ਘਨਸ਼ਾਮ ਥੋਰੀ ਦੀ ਅਗਵਾਈ ਅਤੇ ਚੇਅਰਪਰਸਨ ਸਵੀਪ-ਕਮ-ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਨਿਕਾਸ ਕੁਮਾਰ ਦੇ ਦਿਸ਼ਾ ਨਿਦਰੇਸ਼ਾਂ ‘ਤੇ ਅਗਾਮੀ ਲੋਕਸਭਾ ਚੋਣਾਂ-2024 ਵਿੱੱਚ ਵੋਟਰਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਜਿਲ੍ਹੇ ਦੇ ਸਮੂਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿਦਿਆਰਥੀਆਂ ਨੇ ਅੱਜ ਸਵੇਰ ਦੀ ਸਭਾ ਵਿੱਚ ਲੋਕਤੰਤਰ ਨੂੰ ਮਜਬੂਤ ਕਰਨ ਅਤੇ ਵੋਟਰ ਜਾਗਰੂਕਤਾ ਫ਼ੈਲਾਉਣ …

Read More »

ਸਵੀਪ ਗਤੀਵਿਧੀਆਂ ਬਾਰੇ ਜਾਗਰੂਕ ਕੀਤਾ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ) – ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਪੰਜਾਬ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਜੀ.ਆਈ.ਜੀ.ਟੀ ਹਾਲ ਗੇਟ ਵਿਖੇ ਅਲੂਮਨੀ ਐਸੋਸੀਏਸ਼ਨ ਅੰਮ੍ਰਿਤਸਰ ਵਲੋਂ ਮੀਟਿੰਗ ਕੀਤੀ ਗਈ।ਬਰਿੰਦਰਜੀਤ ਸਿੰਘ ਪ੍ਰਿੰਸੀਪਲ ਨੇ ਸੰਬੋਧਨ ਕਰਦਿਆਂ ਐਸੋਸੀਏਸ਼ਨ ਬਾਰੇ ਦੱਸਿਆ।ਇੰਡਸਟਰੀ ਵਿੱਚ ਨੌਕਰੀਆਂ ਕਰ ਰਹੇ ਇਸ ਸੰਸਥਾ ਦੇ ਪਾਸ ਆਊਟ ਸਿਖਿਆਰਥੀ ਟਰੇਡ ਸੀਵਿੰਗ ਟੈਕਨੋਲੋਜੀ, ਫੈਸ਼ਨ ਡਿਜ਼ਾਈਨ ਐਂਡ ਟੈਕਨਾਲੋਜੀ, ਆਈ.ਸੀ.ਟੀ.ਐਸ.ਐਮ ਅਤੇ …

Read More »

ਸਰਸਵਤੀ ਵਿੱਦਿਆ ਮੰਦਰ ਸਕੂਲ ਵਿਖੇ ਹੈਡ ਬੁਆਏ ਅਤੇ ਹੈਡ ਗਰਲ ਦੀ ਚੋਣ ਪ੍ਰਕਿਰਿਆ ਸ਼ੁਰੂ

ਸੰਗਰੂਰ, 20 ਅਪ੍ਰੈਲ (ਜਗਸੀਰ ਲੌਂਗੋਵਾਲ) – ਸਰਸਵਤੀ ਵਿਦਿਆ ਮੰਦਿਰ ਸੀਨੀਅਰ ਸੈਕੈਂਡਰੀ ਸਕੂਲ (ਸੀ.ਬੀ.ਐਸ.ਈ) ਸ਼ਾਹਪੁਰ ਕਲਾਂ ਰੋਡ ਚੀਮਾ ਮੰਡੀ ਵਿਖੇ ਸੈਸ਼ਨ 2024-25 ਲਈ ਹੈਡ ਬੁਆਏ ਤੇ ਹੈਡ ਗਰਲ ਦੀ ਚੋਣ ਕਰਨ ਲਈ ਚੋਣ ਪ੍ਰਕਿਰਿਆ ਕਰਵਾਈ ਗਈ।ਪ੍ਰਿੰਸੀਪਲ ਰਾਕੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਹਰ ਸਾਲ ਨਵੇਂ ਸੈਸ਼ਨ ਦੌਰਾਨ ਵਿਦਿਆਰਥੀਆਂ ਦੀ ਸਕੂਲ ਇਲੈਕਸ਼ਨ ਕਰਵਾਈ ਜਾਂਦੀ ਹੈ, ਜਿਸ ਵਿੱਚ ਹੈਡ ਬੁਆਏ ਅਤੇ ਹੈਡ ਗਰਲ …

Read More »

ਸਰੂਪ ਰਾਣੀ ਸਰਕਾਰੀ ਕਾਲਜ (ਇ.) ਵਿਖੇ 418 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ) – ਸਥਾਨਕ ਸਰੂਪ ਰਾਣੀ ਸਰਕਾਰੀ ਕਾਲਜ (ਇ.) ਵਿਖੇ 52ਵਾਂ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ।ਇਸ ਦੌਰਾਨ 2021-22 ਦੇ ਵੱਖ-ਵੱਖ ਕੋਰਸਾਂ ਨਾਲ ਸੰਬੰਧਤ 418 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ।ਮੁੱਖ ਮਹਿਮਾਨ ਵਜੋਂ ਡਾ. ਜਤਿੰਦਰ ਕੌਰ ਅਰੋੜਾ (ਕਾਰਜਕਾਰੀ ਡਾਇਰੈਕਟਰ ਪੰਜਾਬ ਰਾਜ ਵਿਗਿਆਨ ਅਤੇ ਤਕਨਾਲੋਜੀ ਕੋਂਸਲ-ਕਮ-ਮੈਂਬਰ ਸਕੱਤਰ ਪੰਜਾਬ ਜੈਵ ਵਿਭਿੰਨਤਾ ਬੋਰਡ) ਨੇ ਸ਼ਿਰਕਤ ਕੀਤੀ।ਸਮਾਗਮ ਦੀ ਆਰੰਭਤਾ ਕਾਲਜ ਦੇ ਸੰਗੀਤ ਵਿਭਾਗ …

Read More »

ਸਕੂਲ ਦੇ ਸਰਪ੍ਰਸਤ ਰਹੇ ਸੇਵਾ ਸਿੰਘ ਦੀ ਯਾਦ ‘ਚ ਅੱਵਲ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਭੀਖੀ, 20 ਅਪ੍ਰੈਲ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ (ਸੀਨੀ. ਸੈਕੰ.) ਭੀਖੀ ਵਿਖੇ ਪਿੱਛਲੇ ਸਾਲ ਦੇ ਨਤੀਜੇ ਵਿੱਚ ਬਾਹਰਵੀਂ ਕਲਾਸ ‘ਚ ਪ੍ਰਭਜੋਤ ਰਾਣੀ ਪੁੱਤਰੀ ਹਰਕੇਸ਼ ਕੁਮਾਰ ਅਤੇ ਦਸਵੀਂ ਕਲਾਸ ਵਿਚੋਂ ਸੇਜ਼ਲ ਗੁਪਤਾ ਪੁੱਤਰੀ ਨੀਰਜ ਗੁਪਤਾ ਨੂੰ ਪਹਿਲੇ ਦਰਜ਼ੇ ‘ਤੇ ਰਹਿਣ ਕਰਕੇ ਸਕੂਲ ਮੈਨੇਜਮੈਂਟ ਕਮੇਟੀ ਸਰਪ੍ਰਸਤ ਸੇਵਾ ਸਿੰਘ (ਰਿਟਾ. ਨਾਇਬ ਤਹਿਸੀਲਦਾਰ) ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵਲੋਂ …

Read More »

ਪਿੰਗਲਵਾੜਾ ਵਿੱਚ ਪਲੇਅ-ਪੜੇ੍ਹ ਵਿਦਿਆਰਥੀ ਨੇ ਮੈਟ੍ਰਿਕ ਪ੍ਰੀਖਿਆ ਦੀ ਮੈਰਿਟ ਵਿੱਚ ਹਾਸਲ ਕੀਤਾ 12ਵਾਂ ਰੈਂਕ

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਮੈਟ੍ਰਿਕ ਪ੍ਰੀਖਿਆ ਦੇ ਐਲਾਨੇ ਗਏ ਨਤੀਜਿਆਂ ਵਿੱਚ ਪਿੰਗਲਵਾੜਾ ਸੁਸਾਇਟੀ ਆਫ ਓਨਟਾਰੀਉ ਅਤੇ ਆਲ ਇੰਡੀਆ ਪਿੰਗਲਵਾੜਾ ਚੇਰੀਟੇਬਲ ਸੁਸਾਇਟੀ (ਰਜਿ:) ਦੇ ਸਾਂਝੇ ਪ੍ਰੋਜੈਕਟ ਅਧੀਨ ਚੱਲਦੇ ਭਗਤ ਪੂਰਨ ਸਿੰਘ ਆਦਰਸ਼ ਸੀਨੀ. ਸੈਕੰ. ਸਕੂਲ ਮਾਨਾਂਵਾਲਾ ਕਲਾਂ ਦੇ ਪਿੰਗਲਵਾੜਾ ਸੰਸਥਾ ਵਿੱਚ ਪਲੇਅਪੈਨ ਪੜੇ੍ਹ ਵਿਦਿਆਰਥੀ ਨੇ ਪੰਜਾਬ ਦੀ ਮੈਟ੍ਰਿਕ ਪ੍ਰੀਖਿਆ ਵਿੱਚੋਂ 12ਵਾਂ ਰੈਂਕ ਪ੍ਰਾਪਤ …

Read More »

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਦੀ ਅਗਵਾਈ ਹੇਠ ਗੋਲਡਨ ਜੁਬਲੀ ਕੇਂਦਰ ਦੇ ਕੋਆਰਡੀਨੇਟਰ ਡਾ. ਪੀ.ਕੇ ਪਤੀ ਦੇ ਸਹਿਯੋਗ ਨਾਲ ਮਕੈਨੀਕਲ ਇੰਜਨੀਅਰਿੰਗ ਵਿਭਾਗ ਵਿੱਚ ਰੂਸਾ ਗ੍ਰਾਂਟ ਫੰਡ ਨਾਲ “ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ” ਪ੍ਰਯੋਗਸ਼ਾਲਾ (ਲੈਬਾਰਟਰੀ) ਸਥਾਪਿਤ ਕੀਤੀ ਗਈ ਹੈ।ਇਹ ਪਹਿਲਕਦਮੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਰੋਬੋਟਿਕਸ ਦੇ ਖੇਤਰ ਵਿੱਚ ਸਮੇਂ …

Read More »

ਵਿੱਦਿਅਕ ਅਦਾਰਿਆਂ ’ਚ ਨੈਤਿਕ ਸਿੱਖਿਆ ਗੁਰ ਸ਼ਬਦ ਰਾਹੀਂ ਸਿਖਾਉਣਾ ਜ਼ਰੂਰੀ – ਗਿਆਨੀ ਹਰਪ੍ਰੀਤ ਸਿੰਘ

ਖ਼ਾਲਸਾ ਕਾਲਜ ਵੂਮੈਨ ਵਿਖੇ ਅਰਦਾਸ ਦਿਵਸ ਕਰਵਾਇਆ ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਅੱਜ ਕੌਮ ਨੂੰ ਜ਼ਰੂਰਤ ਹੈ ਸੂਝਵਾਨ ਜਵਾਨੀ ਦੀ ਜੋ ਸਾਨੂੰ ਮੌਜੂਦਾ ਸਮੇਂ ’ਚ ਫ਼ੈਲੇ ਘੋਰ ਅੰਧੇਰੇ ਅਤੇ ਨਿਰਾਸ਼ਾ ਦੀ ਘੁੰਮਣ-ਘੇਰੀ ਤੋਂ ਬਾਹਰ ਕੱਢ ਸਕੇ।ਇਹ ਪ੍ਰਗਟਾਵਾ ਅੱਜ ਖ਼ਾਲਸਾ ਕਾਲਜ ਵੂਮੈਨ ਵਿਖੇ ਨਵੇਂ ਅਕਾਦਮਿਕ ਸੈਸ਼ਨ ਦੀ ਆਰੰਭਤਾ ਅਤੇ ਪ੍ਰੀਖਿਆਵਾਂ ’ਚ ਸਫ਼ਲਤਾ ਹਾਸਲ ਕਰਨ ਸਬੰਧੀ ‘ਅਰਦਾਸ ਦਿਵਸ’ ਧਾਰਮਿਕ ਸਮਾਗਮ ਮੌਕੇ …

Read More »