Monday, July 14, 2025

ਸਿੱਖਿਆ ਸੰਸਾਰ

ਖ਼ਾਲਸਾ ਕਾਲਜ ਵਿਖੇ ਸਾਈਬਰ ਸੁਰੱਖਿਆ ਅਤੇ ਧੱਕੇਸ਼ਾਹੀ ਵਿਸ਼ੇ ’ਤੇ ਲੈਕਚਰ

ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਸਮਾਜ ਵਿਗਿਆਨ ਵਿਭਾਗ ਵਲੋਂ ਸੋਸ਼ਲ ਮੀਡੀਆ ਦੇ ਦੌਰ ’ਚ ਸਾਈਬਰ ਧੱਕੇਸ਼ਾਹੀ ਅਤੇ ਇਸ ਦੀ ਸੁਰੱਖਿਆ ਦੇ ਸਮਾਜਿਕ ਪਰਿਪੇਖ ਨੂੰ ਉਘਾੜਨ ਲਈ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।ਕਾਲਜ ਦੇ ਕਾਰਜ਼ਕਾਰੀ ਪ੍ਰਿੰਸੀਪਲ ਡਾ: ਅਰਵਿੰਦਰ ਕੌਰ ਕਾਹਲੋਂ ਦੀ ਸਰਪ੍ਰਸਤੀ ਅਧੀਨ ਅਤੇ ਪ੍ਰੋ: ਜਸਪ੍ਰੀਤ ਕੌਰ ਡੀਨ ਹਿਊਮੈਨੀਟੀ ਦੀ ਅਗਵਾਈ ਹੇਠ ਆਯੋਜਿਤ ਇਸ ਮਹੱਤਵਪੂਰਨ ਵਿਸ਼ੇ ’ਤੇ ਗੱਲਬਾਤ …

Read More »

ਬਾਹਰਵੀਂ ਕਲਾਸ ਦੇ ਬੱਚਿਆਂ ਲਈ ਵਿਦਾਇਗੀ ਪਾਰਟੀ ਸਮਾਰੋਹ

ਭੀਖੀ, 17 ਫਰਵਰੀ (ਕਮਲ ਜ਼ਿੰਦਲ) – ਸਥਾਨਕ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀ. ਸੈਕੰ. ਸਕੂਲ ਭੀਖੀ ਵਿਖੇ ਐਤਵਾਰ ਬਾਹਰਵੀਂ ਕਲਾਸ ਦੇ ਵਿਦਿਆਰਥੀਆਂ ਦੀ ਵਿਦਾਇਗੀ ਪਾਰਟੀ ਦਾ ਪ੍ਰੋਗਰਾਮ ਰੱਖਿਆ ਗਿਆ।ਇਸ ਪ੍ਰੋਗਰਾਮ ਦੀ ਸ਼ੁਰੂਆਤ ਸਕੂਲ ਵਿੱਚ ਹਵਨ ਕਰਨ ਨਾਲ ਕੀਤੀ ਅਤੇ ਬੱਚਿਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਗਈ।ਬੱਚਿਆਂ ਵਲੋਂ ਸਮਾਰੋਹ ਵੇਲੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ।ਬਾਹਰਵੀਂ ਕਲਾਸ ਦੇ ਬੱਚਿਆਂ ਵਲੋਂ ਗਿਆਰਵੀਂ …

Read More »

ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਬੇਬੀ ਸ਼ੋਅ ਕਰਵਾਇਆ ਗਿਆ

ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵਨਿਊ ਵਿਖੇ ਨੰਨ੍ਹੇ-ਮੁੰਨ੍ਹੇ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ, ਆਤਮ-ਵਿਸ਼ਵਾਸ ਪੈਦਾ ਕਰਨ ਅਤੇ ਕਲਾਤਮਿਕ ਕਲਾਵਾਂ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨੂੰ ਮੁੱਖ ਰੱਖਦਿਆਂ ਬੇਬੀ ਸ਼ੋਅ-2025 ਕਰਵਾਇਆ ਗਿਆ।ਜਿਸ ਵਿੱਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਮੈਂਬਰ ਡਾ. ਸੁਖਬੀਰ ਕੌਰ ਮਾਹਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸ੍ਰੀਮਤੀ ਸਨੀਆ ਗੈਸਟ …

Read More »

ਖਾਲਸਾ ਕਾਲਜ ਨਰਸਿੰਗ ਵਿਖੇ ਫਰੈਸ਼ਰ ਪਾਰਟੀ ਕਰਵਾਈ ਗਈ

ਅੰਮ੍ਰਿਤਸਰ, 16 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ਨਵੇਂ ਦਾਖਲ ਹੋਏ ਵਿਦਿਆਰਥੀਆਂ ਦੇ ਸਵਾਗਤ ਲਈ ਫ਼ਰੈਸ਼ਰ ਪਾਰਟੀ ਆਯੋਜਿਤ ਕੀਤੀ ਗਈ।ਕਾਲਜ ਪ੍ਰਿੰਸੀਪਲ ਡਾ. ਅਮਨਪ੍ਰੀਤ ਕੌਰ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਦਾ ਆਗਾਜ਼ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਕਰਕੇ ਕੀਤਾ ਗਿਆ, ਉਪਰੰਤ ਵਿਦਿਆਰਥੀਆਂ ਦੀ ਕਾਬਲੀਅਤ ਨੂੰ ਪਰਖਣ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਪ੍ਰਿੰ: ਡਾ. ਅਮਨਪ੍ਰੀਤ ਕੌਰ ਨੇ …

Read More »

ਵਿਦਿਆਰਥੀਆਂ ਨੇ ਸਲਾਇਟ ਦਾ ਵਿਦਿਅਕ ਟੂਰ ਲਗਾਇਆ

ਸੰਗਰੂਰ, 15 ਫਰਵਰੀ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਮਨਜੀਤ ਕੌਰ ਦੀ ਨਿਰਦੇਸ਼ਨਾ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਭਵਾਨੀਗੜ ਦੇ ਪ੍ਰਿੰਸੀਪਲ ਡਾਕਟਰ ਬਲਵਿੰਦਰ ਸਿੰਘ ਬੋਪਾਰਾਏ ਦੀ ਰਹਿਨੁਮਾਈ ਹੇਠ ਸਕੂਲ ਦੇ ਬਾਰਵੀਂ ਕਲਾਸ ਸਾਇੰਸ ਅਤੇ ਕਾਮਰਸ ਗਰੁੱਪ ਦੇ ਲਗਭਗ 50 ਵਿਦਿਆਰਥੀਆਂ ਦਾ ਵਿਦਿਅਕ ਟੂਰ ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਤੇ ਟੈਕਨਾਲੋਜੀ …

Read More »

ਡੀ.ਏ.ਵੀ ਇੰਟਰਨੈਸ਼ਨਲ ਦੇ ਪਲੇ-ਪੈਨ, ਨਰਸਰੀ ਅਤੇ ਐਲ.ਕੇ.ਜੀ ਬੱਚਿਆਂ ਨੇ ਦਿਖਾਏ ਪ੍ਰਤਿਭਾ ਦੇ ਅਨੋਖੇ ਰੰਗ

ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਪਲੇ-ਪੈਨ, ਨਰਸਰੀ ਅਤੇ ਐਲ.ਕੇ.ਜੀ ਦੇ ਸਲਾਨਾ ਸਮਾਗਮ ਵਿੱਚ ਨੰਨ੍ਹੇ-ਮੁੰਨੇ ਬੱਚਿਆਂ ਨੇ ਆਪਣੀ ਪ੍ਰਤਿਭਾ ਦੇ ਅਨੋਖੇ ਰੰਗ ਵਿਖਾਏ।ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਅਗਵਾਈ ਹੇਠ ਆਯੋਜਿਤ ਇਸ ਪ੍ਰੋਗਰਾਮ ਵਿੱਚ ਡਿਪਟੀ ਚੀਫ਼ ਇੰਜੀਨੀਅਰ, ਬਿਆਸ ਡੈਮ ਅਤੇ ਬੀ.ਬੀ.ਐਮ.ਬੀ ਡੀ.ਏ.ਵੀ ਪਬਲਿਕ ਸਕੂਲ ਤਲਵਾੜਾ ਦੇ ਚੇਅਰਮੈਨ ਅਜੇ ਭਾਰਦਵਾਜ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦਾ …

Read More »

ਡੀ.ਏ.ਵੀ ਪਬਲਿਕ ਸਕੂਲ ਨੇ ਗੁਰੂ ਰਵੀਦਾਸ ਜਯੰਤੀ ਅਤੇ ਮਹਾਂਰਿਸ਼ੀ ਦਇਆਨੰਦ ਸਰਸਵਤੀ ਜਯੰਤੀ ਮਨਾਈ

ਅੰਮ੍ਰਿਤਸਰ, 15 ਫਰਵਰੀ (ਜਗਦੀਪ ਸਿੰਘ) – ਆਰਿਆ ਸਮਾਜ ਦੇ ਸੰਸਥਾਪਕ ਮਹਾਂਰਿਸ਼ੀ ਦਇਆਨੰਦ ਸਰਸਵਤੀ ਅਤੇ ਜਾਤ-ਪਾਤ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲੇ ਤੇ ਸਮਾਜ ਸੁਧਾਰ ਲਈ ਯੋਗਦਾਨ ਪਾਉਣ ਵਾਲੇ ਭਗਤੀ ਅੰਦੋਲਨ ਦੇ ਸੰਤ ਰਵੀਦਾਸ ਜੀ ਦੇ ਜਨਮ ਦਿਨ ਦੇ ਸ਼ੁੱਭ ਦਿਹਾੜੇ `ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਵਿਦਿਆਰਥੀਆਂ ਵੱਲੋਂ ਸਵੇਰ ਦੀ ਸਭਾ ਦਾ ਅਯੋਜਨ ਕੀਤਾ ਗਿਆ। …

Read More »

“ਸੁਰਤਿ” ਰਸਾਲੇ ਦਾ ਬਸੰਤ ਰੁੱਤ ਅੰਕ ਹੋਇਆ ਰਲੀਜ਼

ਅੰਮ੍ਰਿਤਸਰ, 15 ਫਰਵਰੀ (ਦੀਪ ਦਵਿੰਦਰ ਸਿੰਘ) – ਪੰਜਾਬੀ ਦੀ ਸਾਹਿਤਕ ਪੱਤਰਕਾਰੀ ਵਿੱਚ ਨਿਵੇਕਲਾ ਸਥਾਨ ਹਾਸਲ ਕਰਨ ਵਾਲੇ ਬਹੁ-ਮਿਆਰੀ ਰਸਾਲੇ “ਸੁਰਤਿ” ਦਾ ਤੀਸਰਾ ਬਸੰਤ ਰੁੱਤ ਅੰਕ ਸਥਾਨਕ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਸਾਹਿਤਕ ਸਮਾਗਮ ਦੌਰਾਨ ਰਲੀਜ਼ ਕੀਤਾ ਗਿਆ। ਜਨਵਾਦੀ ਲੇਖਕ ਸੰਘ ਵਲੋਂ ਕਰਵਾਏ ਸੰਖੇਪ ਪਰ ਅਰਥ ਭਰਪੂਰ ਇਸ ਸਮਾਗਮ ਦਾ ਆਗਾਜ਼ ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ ਅਤੇ ਪ੍ਰਿੰ. ਅੰਕਿਤਾ ਸਹਿਦੇਵ ਦੇ …

Read More »

ਵੀ.ਸੀ ਪ੍ਰੋ. ਕਰਮਜੀਤ ਸਿੰਘ ਵੱਲੋਂ ਯੂਨੀਵਰਸਿਟੀ ਦੇ ਅਤਿ-ਆਧੁਨਿਕ ਫੂਡ ਪ੍ਰੋਸੈਸਿੰਗ ਯੂਨਿਟ ਦਾ ਉਦਘਾਟਨ

ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਫੂਡ ਤਕਨਾਲੋਜੀ ਵਿੱਚ ਖੋਜ਼, ਨਵੀਨਤਾ ਅਤੇ ਉਦਮਤਾ ਨੂੰ ਅੱਗੇ ਵਧਾਉਣ ਲਈ ਵੱਡਾ ਕਦਮ ਉਠਾਉਂਦਿਆਂ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੇਤੀਬਾੜੀ ਵਿਭਾਗ ਦੇ ਡਾਇਟੈਟਿਕਸ ਅਤੇ ਨਿਊਟ੍ਰੀਸ਼ਨ ਡਿਵੀਜ਼ਨ ਵਿਖੇ ਇੱਕ ਅਤਿ-ਆਧੁਨਿਕ ਫੂਡ ਪ੍ਰੋਸੈਸਿੰਗ ਯੂਨਿਟ ਦਾ ਉਦਘਾਟਨ ਕੀਤਾ ਗਿਆ।ਯੂਨੀਵਰਸਿਟੀ ਦੇ ਗੋਲਡਨ ਜੁਬਲੀ ਸੈਂਟਰ ਫਾਰ ਐਂਟਰਪ੍ਰਨਿਓਰਸ਼ਿਪ ਐਂਡ ਇਨੋਵੇਸ਼ਨ ਦੀ ਅਗਵਾਈ ਤੇ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਨਤੀਜਿਆਂ ਦਾ ਐਲਾਨ

ਅੰਮ੍ਰਿਤਸਰ, 15 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2024 ਸੈਸ਼ਨ ਦੇ ਬੀ.ਐਸ.ਸੀ ਫੈਸ਼ਨ ਡਿਜ਼ਾਈਨਿੰਗ, ਸਮੈਸਟਰ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਸਿਹਤ ਸੰਭਾਲ ਪ੍ਰਬੰਧਨ), ਸਮੈਸਟਰ ਪੰਜਵਾਂ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਤਕਨਾਲੋਜੀ), ਸਮੈਸਟਰ ਤੀਜਾ, ਬੈਚਲਰ ਆਫ਼ ਵੋਕੇਸ਼ਨ (ਫੈਸ਼ਨ ਤਕਨਾਲੋਜੀ), ਸਮੈਸਟਰ ਤੀਜਾ (ਰੀ-ਅਪੀਅਰ), ਬੈਚਲਰ ਆਫ਼ ਵੋਕੇਸ਼ਨ (ਬਿਊਟੀ ਕਲਚਰ ਐਂਡ ਕਾਸਮੈਟੋਲੋਜੀ), ਸਮੈਸਟਰ ਤੀਜਾ (ਰੀ-ਅਪੀਅਰ), ਬੈਚਲਰ ਆਫ਼ ਵੋਕੇਸ਼ਨ (ਪੋਸ਼ਣ ਅਤੇ ਖੁਰਾਕ …

Read More »