Tuesday, November 24, 2026

ਸਿੱਖਿਆ ਸੰਸਾਰ

ਮਿਸ਼ਨ ਫਤਿਹ ਤਹਿਤ ਬੱਚਿਆਂ ਦੇ ਡਰਾਇੰਗ ਤੇ ਕਵਿਤਾ ਉਚਾਰਨ ਮੁਕਾਬਲੇ ਕਰਵਾਏ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਕੋਵਿਡ-19 ਸੰਕਟ ਪ੍ਰਤੀ ਜਨ-ਜਾਗਰੂਕਤਾ ਲਈ ਸ਼ੁਰੂ ਕੀਤੇ ਗਏ ਮਿਸ਼ਨ ਫਤਿਹ ਤਹਿਤ ਸਕੂਲ ਸਿੱਖਿਆ ਵਿਭਾਗ ਨੇ ਬੱਚਿਆਂ ਰਾਹੀਂ ਇਹ ਜਾਗਰੂਕਤਾ ਘਰ-ਘਰ ਪਹੁੰਚਾਉਣ ਵਾਸਤੇ ਬੱਚਿਆਂ ਦੇ ਆਨਲਾਈਨ ਡਰਾਇੰਗ ਤੇ ਕਵਿਤਾ ਮੁਕਾਬਲੇ ਕਰਵਾਏ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਵੱਲੋਂ ਦਿੱਤੀ ਹਦਾਇਤ ਤਹਿਤ ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ ਦੀ ਅਗਵਾਈ ਵਿੱਚ ਜਿਲ੍ਹਾ ਸਿੱਖਿਆ …

Read More »

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਦੀ ਕੈਪਜੈਮਿਨੀ `ਚ ਪਲੇਸਮੈਂਟ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਜਗਦੀਪ ਸਿੰਘ)- ਬੀ.ਬੀ.ਕੇ ਡੀ.ਏ.ਵੀ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਦੀਆਂ 7 ਵਿਦਿਆਰਥਣਾਂ ਨੇ ਕੈਪਜੈਮਿਨੀ-ਗਲੋਬਲ ਮਲਟੀਨੈਸ਼ਨਲ ਕੌਰਪੋਰੇਸ਼ਨ ਜੋ ਕਿ ਕਨਸਲਟਿੰਗ, ਡੀਜੀਟਲ ਟਰਾਂਸਫੋਰਮੇਸ਼ਨ ਤਕਨੌਲੋਜੀ ਅਤੇ ਇੰਜੀਨੀਅਰਿੰਗ ਸਰਵਿਸਿਜ਼ ਪ੍ਰਦਾਨ ਕਰਦੀ ਹੈ, `ਚ ਪਲੇਸਮੈਂਟ ਹਾਸਲ ਕੀਤੀ।                   ਇਸ ਪਲੇਸਮੈਂਟ ਡਰਾਈਵ `ਚ ਬੀ.ਸੀ.ਏ ਅਤੇ ਬੀ.ਐਸ.ਸੀ (ਆਈ.ਟੀ) ਦੀਆਂ ਲਗਭਗ 45 ਵਿਦਿਆਰਥਣਾਂ ਨੇ ਭਾਗ …

Read More »

ਯੂਨੀਵਰਸਿਟੀ ਦੇ ਵਿਗਿਆਨੀਆਂ ਵਲੋਂ ਬਿਮਾਰੀਆਂ ਦੇ ਇਲਾਜ ਲਈ ਪਾਣੀ `ਤੇ ਨਿਯੰਤਰਣ ਲਈ ਨਵੀਂ ਖੋਜ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਪਾਣੀ ਨੂੰ ਜੀਵਨ ਦੀ ਪਹਿਲੀ ਜ਼ਰੂਰਤ ਮੰਨਿਆ ਜਾਂਦਾ ਹੈ ਜਿਸ ਤੋਂ ਬਿਨਾਂ ਅਸੀਂ ਜ਼ਿੰਦਗੀ ਨੂੰ ਸੋਚ ਵੀ ਨਹੀਂ ਸਕਦੇ ਅਤੇ ਮੰਨਿਆ ਜਾਂਦਾ ਹੈ ਕਿ ਇਸ ਧਰਤੀ ਉੱਤੇ ਜੀਵਨ ਦੀ ਸ਼ੁਰੂਆਤ ਤੋਂ ਪਹਿਲਾਂ ਇਸਦੀ ਹੋਂਦ ਸੀ।ਪਾਣੀ ਜਿਥੇ ਸਾਡੀ ਬੁਨਿਆਦ ਦਾ ਪ੍ਰਮੁੱਖ ਹਿਸਾ ਹੈ ਉਥੇ ਇਹ ਸਾਡੇ ਸਰੀਰ ਦੇ ਅੰਦਰ ਕਈ ਬੁਨਿਆਦੀ ਭੂਮਿਕਾਵਾਂ ਵੀ …

Read More »

ਭਾਈ ਕਾਹਨ ਸਿੰਘ ਨਾਭਾ ਦੀ ਮਿਊਜੀਕਲ ਕਾਵਿ ਰਚਨਾ ‘ਗੁਰ-ਸਿੱਖ’ ਰਲੀਜ਼

ਪਟਿਆਲਾ, 1 ਜੁਲਾਈ (ਪੰਜਾਬ ਪੋਸਟ ਬਿੳਰੋ) – ਵੀਹਵੀਂ ਸਦੀ ਦੇ ਮਹਾਨ ਪੰਜਾਬੀ ਵਿਦਵਾਨ ਭਾਈ ਕਾਹਨ ਸਿੰਘ ਨਾਭਾ ਦੀ ਮਿਊਜ਼ੀਕਲ ਕਾਵਿ ਰਚਨਾ ‘ਤੇ ਆਧਾਰਿਤ ਵੀਡੀਓ ‘ਗੁਰ-ਸਿੱਖ’ ਕਰਨਲ ਐਮ.ਐਸ ਬਰਨਾਲਾ ਵਲੋਂ ਅਰਬਨ ਅਸਟੇਟ ਪਟਿਆਲਾ ਵਿਖੇ ਰਲੀਜ਼ ਕੀਤੀ ਗਈ।ਦਿੱਲੀ ਦੀ ਮਿਊਜ਼ਿਜਕ ਕੰਪਨੀ ਜੀ.ਐਮ.ਆਈ ਡਿਜ਼ੀਟਲ ਵਲੋਂ ਤਿਆਰ ਕੀਤੇ ਇਸ ਕਾਵਿ ਰਚਨਾ, ਡਿਵੋਸ਼ਨਲ ਮਿਊਜ਼ੀਕਲ ਪ੍ਰੋਜੈਕਟ ਨੂੰ ਡਾ. ਜਗਮੇਲ ਸਿੰਘ ਭਾਠੂਆਂ ਵਲੋਂ ਗਾਇਨ ਕੀਤਾ ਗਿਆ ਹੈ।ਸੰਗੀਤ …

Read More »

ਖ਼ਾਲਸਾ ਕਾਲਜ ਸੰਸਥਾਵਾਂ ਦੇ ਐਡਹਾਕ ਅਧਿਆਪਕਾਂ ਦੀਆਂ ਤਨਖ਼ਾਹਾਂ ’ਚ ਵਾਧਾ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਮਿਆਰੀ ਸਿੱਖਿਆ ਨੂੰ ਬੜ੍ਹਾਵਾ ਦੇਣ ਵੱਲ ਕਦਮ ਚੁੱਕਦਿਆਂ ਖ਼ਾਲਸਾ ਕਾਲਜ ਅਦਾਰਿਆਂ ਦੇ ਐਡਹਾਕ ਅਧਿਆਪਕਾਂ ਦੀਆਂ ਤਨਖ਼ਾਹਾਂ ’ਚ ਵਾਧਾ ਕਰ ਦਿੱਤਾ ਗਿਆ।ਇਹ ਫ਼ੈਸਲਾ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਿਖੇ ਚੋਣਵੇਂ ਖ਼ਾਲਸਾ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲਾਂ ਦੀ ਅਹਿਮ ਮੀਟਿੰਗ ’ਚ ਲਿਆ ਗਿਆ, ਜਿਸ ਦੀ ਪ੍ਰਧਾਨਗੀ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਰਦਿਆਂ …

Read More »

ਛੀਨਾ ਨੇ ਪੰਜਾਬ-ਹਰਿਆਣਾ ਹਾਈਕੋਰਟ ਵੱਲੋਂ ਸਕੂਲ ਫ਼ੀਸ ਵਸੂਲਣ ਦੇ ਫ਼ੈਸਲਾ ਦਾ ਕੀਤਾ ਸਵਾਗਤ

ਕਿਹਾ ਮੰਦਹਾਲੀ ਵੱਲ ਜਾ ਰਹੇ ਵਿੱਦਿਅਕ ਅਦਾਰਿਆਂ ਦੀ ਮਾਲੀ ਹਾਲਤ ਹੋਵੇਗੀ ਸਥਿਰ ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਰਜਿੰਦਰ ਮੋਹਨ ਸਿੰਘ ਛੀਨਾ ਨੇ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ ਮਾਪਿਆਂ ਤੋਂ ਸਕੂਲ ਦਾਖਲਾ ਫ਼ੀਸ ਵਸੂਲਣ ਦੇ ਫ਼ੈਸਲਾ ਦਾ ਸਵਾਗਤ ਕੀਤਾ ਹੈ।ਉਨ੍ਹਾਂ ਕਿਹਾ ਕਿ ਇਸ ਨਾਲ ਮੰਦਹਾਲੀ ਵੱਲ ਜਾ ਰਹੇ ਵਿੱਦਿਅਕ ਸੰਸਥਾਵਾਂ ਦੀ ਮਾਲੀ ਹਾਲਾਤ …

Read More »

‘ਮਿਸ਼ਨ ਫ਼ਤਿਹ’- ਤਕਨੀਕੀ ਸਿੱਖਿਆ ਵਿਭਾਗ ਦੇ ਅਧਿਆਪਕਾਂ ਤੇ ਇੰਸਟਰੱਕਟਰਾਂ ਨੇ ਕੋਰੋਨਾ ਪ੍ਰਤੀ ਕੀਤਾ ਖ਼ਬਰਦਾਰ

ਕਪੂਰਥਲਾ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਪ੍ਰਤੀ ਵੱਖ-ਵੱਖ ਵਿਭਾਗਾਂ ਰਾਹੀਂ ਜ਼ਮੀਨੀ ਪੱਧਰ ’ਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਆਰੰਭੇ ਗਏ ‘ਮਿਸ਼ਨ ਫ਼ਤਿਹ’ ਤਹਿਤ ਅੱਜ ਜ਼ਿਲ੍ਹੇ ਦੀਆਂ ਤਕਨੀਕੀ ਸਿੱਖਿਆ ਸੰਸਥਾਵਾਂ ਵੱਲੋਂ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਅ ਸਬੰਧੀ ਜਾਗਰੂਕ ਕੀਤਾ ਗਿਆ। ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ …

Read More »

ਖ਼ਾਲਸਾ ਕਾਲਜ ਨਰਸਿੰਗ ਵਿਖੇ ‘ਵੈਬੀਨਾਰ ਆਨ ਕੋਵਿਡ- 19’ ਕਰਵਾਇਆ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ – ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ ‘ਵੈਬੀਨਾਰ ਆਨ ਕੋਵਿਡ-19’ ਆਯੋਜਿਤ ਕੀਤਾ ਗਿਆ।ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੇ ਸਹਿਯੋਗ ਨਾਲ ਕਰਵਾਏ ਇਸ ਵੈਬੀਨਾਰ ’ਚ ਵੱਖ-ਵੱਖ ਮਾਹਿਰ ਅਧਿਆਪਕਾਂ ਵਲੋਂ ਲੈਕਚਰ ਲੜੀ ਤਿਆਰ ਕੀਤੀ ਗਈ।ਜਿਸ ’ਚ ਕਾਲਜ ਦੇ ਲੈਕਚਰਸ ਮੈਡਮ ਲੋਕੇਸ਼ਵਰੀ, ਕੰਵਲਜੀਤ ਕੌਰ, ਹਰਮਨਪ੍ਰੀਤ ਕੌਰ, ਅਨੁਪ੍ਰੀਤ ਕੌਰ ਅਤੇ ਹਰਜੋਤ ਕੌਰ ਨੇ ਕੋਵਿਡ-19 ਦਾ ਗਰਭਵਤੀ ਮਹਿਲਾ ’ਤੇ …

Read More »

ਯੂਨੀਵਰਸਿਟੀ ਵਲੋਂ ਜੈਨੇਟਿਕ ਤੇ ਪ੍ਰਜਨਨ ਰੋਗਾਂ ਸਬੰਧੀ ਵਿਸ਼ਲੇਸ਼ਣਾਤਮਕ ਖੋਜ ਦਾ ਪ੍ਰਗਟਾਵਾ

ਅੰਮ੍ਰਿਤਸਰ, 1 ਜੁਲਾਈ (ਪੰਜਾਬ ਪੋਸਟ -ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਹਿਊਮਨ ਜੈਨੇਟਿਕਸ ਵਿਭਾਗ ਸਮੇਂ ਸਮੇਂ ਮਨੁੱਖੀ ਸਰੀਰ ਅਤੇ ਅੰਦਰੂਨੀ ਸਿਹਤ ਪ੍ਰਣਾਲੀ ਨਾਲ ਜੁੜੀਆਂ ਖੋਜਾਂ ਵਿਚ ਲਗਾਤਾਰ ਰਹਿੰਦਾ ਹੈ। ਵਿਭਾਗ ਦੇ ਪ੍ਰੋਫੈਸਰ, ਡਾ. ਅਨੁਪਮ ਕੌਰ ਨੇ ਆਪਣੀ ਖੋਜ਼ ਵਿੱਚ ਕਿਹਾ ਹੈ ਕਿ ਕ੍ਰੋਮੋਸੋਮ ਦੇ ਨੁਕਸ ਜੈਨੇਟਿਕ ਰੋਗਾਂ ਦਾ ਮੁੱਖ ਕਾਰਨ ਹਨ ਅਤੇ ਇਸ ਸਬੰਧੀ ਬੱਚਿਆਂ ਦੇ ਮਾਨਸਿਕ ਰੋਗਾਂ ਨਾਲ …

Read More »