ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਕਾਲਜ ਵਿਖੇ ਡੀ.ਬੀ.ਟੀ ਭਾਰਤ ਸਰਕਾਰ ਸਟਾਰ ਕਾਲਜ ਸਕੀਮ ਤਹਿਤ ਕਮਿਊਨਿਟੀ ਇੰਪਾਵਰਮੈਂਟ ਪ੍ਰੋਗਰਾਮ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਘਲਕਲਾਂ ਮੋਗਾ ਤੋਂ ਆਈਆਂ ਵਿਦਿਆਰਥਣਾਂ ਲਈ ਪ੍ਰਿੰਸੀਪਲ ਡਾ. ਰਾਜੇਸ਼ ਕੁਮਾਰ ਤੇ ਕੰਪਿਊਟਰ ਵਿਭਾਗ ਮੁਖੀ ਡਾ. ਵਿਕਰਮ ਸ਼ਰਮਾ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕਰਵਾਇਆ ਗਿਆ। ਪ੍ਰੋਗਰਾਮ ਵਿੱਚ ਪ੍ਰੋ. ਪੁਨੀਤ …
Read More »ਸਿੱਖਿਆ ਸੰਸਾਰ
ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈਕੰ. ਸਕੂਲ ਜੀ.ਟੀ.ਰੋਡ ਵਿਖੇ ਐਲ.ਕੇ.ਜੀ ਜਮਾਤਾਂ ਦਾ ਸਲਾਨਾ ਸਮਾਗਮ
ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਪ੍ਰਮੁੱਖ ਵਿਦਿਅਕ ਸੰਸਥਾ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀ. ਸੈ. ਪਬਲਿਕ ਸਕੂਲ ਜੀ.ਟੀ ਰੋਡ ਅੰਮ੍ਰਿਤਸਰ ਦੇ ਪ੍ਰੀ-ਪ੍ਰਾਇਮਰੀ ਸੈਕਸ਼ਨ ਦੀਆਂ ਐਲ.ਕੇ.ਜੀ ਦੇ ਬੱਚਿਆਂ ਵੱਲੋਂ ਸਲਾਨਾ ਸਮਾਰੋਹ ਦਾ ਆਯੋਜਨ ਕੀਤਾ ਗਿਆ।ਇਸ ਸਮੇਂ ਸਰਦਾਰਨੀ ਅਜੀਤ ਕੌਰ ਸੁਪਤਨੀ ਭਾਗ ਸਿੰਘ ਜੀ ਅਣਖੀ (ਚੇਅਰਮੈਨ ਸਕੂਲਜ਼ ਅਤੇ ਸਕੂਲ ਮੈਂਬਰ ਇੰਚਾਰਜ) ਅਤੇ ਸਰਦਾਰਨੀ ਸਤਵੰਤ …
Read More »ਮਿਤਸੁਬਿਸ਼ੀ ਏਸ਼ੀਅਨ ਚਿਲਡਰਨ (ਬਾਲ) ਅੇਨਕਾਕੀ ਮੇਲਾ-2019
ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਯੁਨੈਸਕੋ ਦੀ ਮਿਤਸੁਬਿਸ਼ੀ ਪਬਲਿਕ ਅਫੇਅਰਸ ਕਮੇਟੀ ਏਸ਼ੀਅਨ ਪੈਸੀਫਿਕ ਫੈਡਰੇਸ਼ਨ ਅਤੇ ਕਲੱਬ ਅੇਸੋਸੀਏਸ਼ਨ ਵਲੋਂ ਸਾਲ 2019-20 ਬਾਲ ਮੇਲਾ (ਉਤਸਵ) ਕਰਵਾਇਆ ਗਿਆ।ਇਸ ਮੇਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਰੋਜਾਨਾ ਜੀਵਨ ਨਾਲ ਸੰਬੰਧਿਤ ਗਤੀਵਿਧੀਆਂ ਦੀ ਏਸ਼ੀਆ ਦੇ ਦੂਸਰੇ ਬੱਚਿਆਂ ਨੂੰ ਜਾਣਕਾਰੀ ਦੇਣਾ ਹੈ।24 ਵੱਖ-ਵੱਖ ਦੇਸ਼ਾਂ ਦੇ ਪ੍ਰਤੀਯੋਗੀਆਂ ਨੇ ‘ਹੇਅਰ ਇਜ਼ ਮਾਈ ਲਾਈਫ’ (ਇਹ ਹੈ ਮੇਰੀ …
Read More »ਖ਼ਾਲਸਾ ਕਾਲਜ ਵਿਖੇ ਕੰਧ-ਮੈਗਜ਼ੀਨ ਦਾ ਉਦਘਾਟਨ
ਵਿਦਿਆਰਥੀ ਜੀਵਨ ਦੀਆਂ ਰਚਨਾਵਾਂ ਹੀ ਪ੍ਰੋੜ ਰਚਨਾਵਾਂ ਦਾ ਆਧਾਰ ਬਣਦੀਆਂ ਹਨ – ਡਾ. ਮਹਿਲ ਸਿੰਘ ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਵਿਦਿਆਰਥੀਆਂ ਅੰਦਰਲੇ ਕਲਾਕਾਰ ਨੂੰ ਜਗਾਉਣ ਦੇ ਇਕ ਯਤਨ ਵਜੋਂ ‘ਕੰਧ-ਮੈਗਜ਼ੀਨ’ (ਕਰੂੰਬਲਾ) ਦਾ ਉਦਘਾਟਨ ਪਿੰ੍ਰਸੀਪਲ ਡਾ. ਮਹਿਲ ਸਿੰਘ ਵਲੋਂ ਕੀਤਾ ਗਿਆ। ਇਸ ਸਮੇਂ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬੀ ਵਿਭਾਗ ਦੇ ਮੁਖੀ …
Read More »ਸਰਸਵਤੀ ਸਕੂਲ ਦੀਆਂ ਵਿਦਿਆਰਥਣਾਂ ਦਮਨਪ੍ਰੀਤ ਤੇ ਰਾਜਵੀਰ ਨੇ ਜਿੱਤਿਆ ਗੋਲਡ ਮੈਡਲ
ਲੌਂਗੋਵਾਲ, 24 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਬੀਤੇ ਦਿਨੀ ਸੰਗਰੂਰ ਜਿਲੇ ਦੇ ਸਟੇਡੀਅਮ ਵਿਖੇ ਹੋਈਆਂ 41ਵੀਆਂ ਸਟੇਟ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਗੋਲਡ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ।ਵਧੇਰੇ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਰਾਕੇਸ਼ ਕੁਮਾਰ ਗੋਇਲ ਨੇ ਦੱਸਿਆ ਕਿ 41ਵੀਆਂ ਸਟੇਟ ਪੱਧਰੀ ਅੰਡਰ 11 ਪ੍ਰਾਇਮਰੀ ਖੇਡਾਂ ਜੋ ਕਿ ਸੰਗਰੂਰ ਜਿਲੇ ਵਿਖੇ ਹੋਈਆਂ।ਜਿਨਾਂ ਵਿੱਚ 22 ਜਿਲ੍ਹਿਆਂ ਨੇ ਭਾਗ …
Read More »ਸਰਕਾਰੀ ਕੰਨਿਆ ਸਕੂਲ ਗੋਸਲਾਂ ਵਿਖੇ ਕਰਵਾਇਆ ਬਾਬਾ ਪਹਾੜ ਚੰਦ ਯਾਦਗਾਰੀ ਵਜ਼ੀਫਾ ਸਮਾਰੋਹ
ਸਮਰਾਲਾ, 22 ਨਵੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਇੱਥੋਂ ਨਜਦੀਕੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗੋਸਲਾਂ ਵਿਖੇ ਬਾਬਾ ਪਹਾੜ ਚੰਦ ਮੈਮੋਰੀਅਲ ਸਕਾਲਰਸ਼ਿਪ ਸਮਾਰੋਹ ਐਸ.ਡੀ.ਐਮ ਸਮਰਾਲਾ ਮਿਸ ਗੀਤਿਕਾ ਸਿੰਘ (ਪੀ.ਸੀ.ਐਸ) ਦੀ ਰਹਿਨੁਮਾਈ ਹੇਠ ਸਫਲਤਾ ਪੂਰਵਕ ਕਰਵਾਇਆ ਗਿਆ।ਇਹ ਸਮਾਰੋਹ ਬਾਰੇ ਸਮਾਧ ਬਾਬਾ ਪਹਾੜ ਚੰਦ ਲੋਹ ਲੰਗਰ ਟਰੱਸਟ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਸੋਢੀ, ਸਕੂਲ ਪ੍ਰਿੰਸੀਪਲ ਸੰਜੀਵ ਕੁਮਾਰ ਸੱਦੀ ਅਤੇ ਸਰਪੰਚ ਮੇਜਰ ਸਿੰਘ …
Read More »550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ’ਚ ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੂੰ ਕਰਵਾਈ ‘ਧਾਰਮਿਕ ਯਾਤਰਾ’
ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ’ਚ ਪੂਰਾ ਸਾਲ ਵੱਖ-ਵੱਖ ਧਾਰਮਿਕ, ਖੇਡਾਂ, ਸਭਿਆਚਾਰ, ਸੈਮੀਨਾਰ ਆਦਿ ਪ੍ਰੋਗਰਾਮਾਂ ਦੀ ਵਿੱਢੀ ਗਈ ਲੜੀ ਤਹਿਤ ਖ਼ਾਲਸਾ ਕਾਲਜ ਦੇ ਪੋਸਟ ਗਰੈਜੂਏਟ ਡਿਪਾਰਟਮੈਂਟ ਆਫ਼ ਇਕਨਾਮਿਕਸ ਵਿਭਾਗ ਦੀ ਇਕਨਾਮਿਕਸ ਸੋਸਾਇਟੀ ਵਲੋਂ ਕਾਲਜ ਪ੍ਰਿ੍ਰਸੀਪਲ ਡਾ. ਮਹਿਲ …
Read More »ਸ੍ਰੀ ਗੁਰੂ ਤੇਗ ਬਹਾਦਰ ਕਾਲਜ ਵੁਮੈਨ ਵਿਖੇ ਪਹਿਲੀ ਪਾਤਸ਼ਾਹੀ ਦੇ ਅਵਤਾਰ ਦਿਹਾੜੇ ਸਬੰਧੀ ਗੁਰਮਤਿ ਸਮਾਗਮ
ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਫ਼ਾਰ ਵੁਮੈਨ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਅਵਤਾਰ ਦਿਹਾੜੇ ਦੇ ਸਬੰਧ ’ਚ ਗੁਰਮਤਿ ਸਮਾਗਮ ਕਰਵਾਇਆ ਗਿਆ।ਕਾਲਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ 5 ਸਹਿਜ ਪਾਠ ਦਾ ਭੋਗ ਪਾਉਣ ਉਪਰੰਤ ਵਿਦਿਆਰਥਣਾਂ ਵਲੋਂ ਗੁਰ ਜਸ ਗਾਇਨ ਕਰਕੇ …
Read More »ਸੁੰਦਰ ਦਸਤਾਰ ਅਤੇ ਲੰਬੇ ਕੇਸ ਮੁਕਾਬਲੇ ਕਰਵਾਏ ਗਏ
ਲੌਂਗੋਵਾਲ, 22 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼ਹੀਦ ਭਾਈ ਦਿਆਲਾ ਜੀ ਪਬਲਿਕ ਸਕੂਲ ਵਿਖੇ 6ਵੀਂ ਕਲਾਸ ਤੋਂ ਬਾਰ੍ਹਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੇ ਸੁੰਦਰ ਦਸਤਾਰ ਅਤੇ ਲੰਮੇ ਕੇਸ ਮੁਕਾਬਲੇ ਕਰਵਾਏ ਗਏ।ਸੰਸਥਾ ਦੇ ਚੇਅਰਮੈਨ ਮਹਿੰਦਰ ਸਿੰਘ ਦੁੱਲਟ, ਸਕੂਲ ਮੁਖੀ ਨਰਪਿੰਦਰ ਸਿੰਘ ਅਤੇ ਵਾਈਸ ਪ੍ਰਿੰਸੀਪਲ ਮੈਡਮ ਸੀਮਾ ਠਾਕੁਰ ਨੇ ਜੇਤੂ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਵਧਾਈ ਦਿੱਤੀ।ਇਨ੍ਹਾਂ ਮੁਕਾਬਲਿਆਂ ਦੀ ਜਜਮੈਂਟ ਹਰਪ੍ਰੀਤ …
Read More »ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਇਕ-ਰੋਜ਼ਾ ਸੈਮੀਨਾਰ
ਸਿੱਖ ਅਕਾਦਮਿਕਤਾ ਅਤੇ ਖੋਜ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ – ਪ੍ਰੋ. ਬਲਕਾਰ ਸਿੰਘ ਅੰਮ੍ਰਿਤਸਰ, 22 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਗੋਲਡਨ ਜੁਬਲੀ ਨੂੰ ਸਮਰਪਿਤ ਵਿਸ਼ੇਸ਼ ਇਕ-ਰੋਜ਼ਾ ਸੈਮੀਨਾਰ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵੱਲੋਂ ਕਰਵਾਇਆ ਗਿਆ। ‘ਗੁਰੂ ਨਾਨਕ ਦੇਵ …
Read More »
Punjab Post Daily Online Newspaper & Print Media