Thursday, November 26, 2026

ਪੰਜਾਬੀ

ਬੀ.ਕੇ.ਯੂ ਏਕਤਾ ਉਗਰਾਹਾਂ ਵਲੋਂ ਧਾਂਦਰਾ ਇਕਾਈ ਦੇ ਅਹੁੱਦੇਦਾਰਾਂ ਦੀ ਚੋਣ

ਧੂਰੀ, 26 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਧਾਂਦਰਾ ਦੀ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।ਬਲਾਕ ਜਨਰਲ ਸਕੱਤਰ ਹਰਬੰਸ ਸਿੰਘ ਲੱਡਾ ਨੇ ਜਥੇਬੰਦੀ ਦੇ ਸੰਵਿਧਾਨ ਬਾਰੇ ਪਿੰਡ ਇਕਾਈ ਨੂੰ ਜਾਣੂ ਕਰਵਾਇਆ ਅਤੇ ਬਾਅਦ `ਚ ਕਮੇਟੀ ਬਣਾਈ। ਪਿੰਡ ਧਾਂਦਰਾ ਦੇ ਪ੍ਰਧਾਨ ਗੁਰਹੰਸ ਸਿੰਘ, ਜਨਰਲ ਸਕੱਤਰ ਕੁਲਦੀਪ ਸਿੰਘ, ਮੀਤ ਪ੍ਰਧਾਨ ਕਰਮਜੀਤ ਸਿੰਘ, ਖਜਾਨਚੀ ਸੁਰਿੰਦਰ …

Read More »

ਕੇਂਦਰੀ ਸਭਾ (ਸੇਖੋਂ) ਵਲੋਂ “ਪੰਜਾਬੀ ਭਾਸ਼ਾ ਬਚਾਓ” ਕਾਨਫਰੰਸਾਂ ਕਰਵਾਉਣ ਦਾ ਫੈਸਲਾ

ਧੂਰੀ, 26 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵਲੋਂ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਪੰਜਾਬ ਅਤੇ ਚੰਡੀਗੜ੍ਹ ਤੋਂ ਆਏ ਲੇਖਕਾਂ ਨੇ ਭਾਗ ਲਿਆ।ੳੁੱਘੇ ਪੰਜਾਬੀ ਸਾਹਿਤਕਾਰ ਨਿਰੰਜਣ ਤਸਨੀਮ ਅਤੇ ਭੁਪਿੰਦਰ ਜਗਰਾਓਂ ਦੀ ਚਾਚੀ ਸ਼੍ਰੀਮਤੀ ਨਸੀਬ ਕੌਰ ਦੀ ਹੋਈ ਮੌਤ …

Read More »

ਆਹ — ਮਨਦੀਪ ਸੋਹੀ

         ਛੋਟੇ ਭਰਾਵਾਂ ਵਰਗੇ ਦੋਸਤ ਮਨਦੀਪ ਯਕੀਨ ਨਹੀਂ ਆਉਂਦਾ ਕਿ ਤੰੂ ਐਡੀ ਛੇਤੀ ਵਿਛੋੜਾ ਦੇ ਗਿਆ ਏਂ। ਤੇਰੇ ਪਰਿਵਾਰ ਨਾਲ ਸਾਡੀ ਸਾਂਝ ਕਾਫ਼ੀ ਪੁਰਾਣੀ ਹੈ, ਤੇਰੇ ਪਿਤਾ ਸਵਰਗਵਾਸੀ ਹਰਨੇਕ ਸੋਹੀ ਪੰਜਾਬੀ ਸਾਹਿਤ ਸਭਾ ਧੂਰੀ ਦੇ ਬਾਨੀ ਮੈਂਬਰਾਂ ਵਿੱਚੋਂ ਇੱਕ ਸਨ।ਉਹ ਅਧਿਆਪਕ ਆਗੂ ਦੇ ਨਾਲ ਨਾਲ ਚੰਗੇ ਗੀਤਕਾਰ ਸਨ ਅਤੇ ਅਸੀਂ ਉਹਨਾਂ ਦੇ ਲਿਖੇ ਨਰਿੰਦਰ ਬੀਬਾ, ਕਰਮਜੀਤ ਧੂਰੀ ਤੇ ਗੁਰਦਿਆਲ ਨਿਰਮਾਣ …

Read More »

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਮਨਾਇਆ

ਧੂਰੀ, 26 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਦੁਰਗਾ ਮੰਦਰ ਵਿਖੇ ਜਨਮ ਅਸ਼ਟਮੀ ਦਾ ਤਿਓਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ।ਸਖੀ ਸਹੇਲੀ ਗਰੁੱਪ ਧੂਰੀ ਦੀ ਪ੍ਰਧਾਨ ਚਾਰੂ ਗੁਪਤਾ ਨੇ ਦੱਸਿਆ ਕਿ ਇਸ ਮੌਕੇ ਛੱਪਣ ਭੋਗ ਭਗਵਾਨ ਸ਼੍ਰੀ ਕਿਸ਼ਨ ਨੂੰ ਲਗਾਉਣ ਉਪਰੰਤ ਜੋ ਛੋਟੇ ਬੱਚੇ ਰਾਧਾ-ਕ੍ਰਿਸ਼ਨ ਬਣ ਕੇ ਆਏ ਸੀ, ਉਹਨਾਂ ਨੂੰ ਤੋਹਫੇ ਦਿੱਤੇ ਗਏ।ਇਸ ਮੌਕੇ ਸੋਨੀਆ, ਯੋਗਿਤਾ, ਮੰਜੂ, ਨੀਤੂ, …

Read More »

ਔਜਲਾ ਨੇ ਕੋਟ ਮਿੱਤ ਸਿੰਘ ਰੇਲਵੇ ਪੁੱਲ ਦੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ

ਪੁਰਾਣੇ ਫਾਟਕ ਨੂੰ ਜਲਦ ਚਾਲੂ ਕਰਵਾਉਣ ਦਾ ਦਿੱਤਾ ਭਰੋਸਾ ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਸਥਾਨਕ ਕੋਟ ਮਿੱਤ ਸਿੰਘ ਵਿਖੇ ਚੱਲ ਰਹੇ ਰੇਲਵੇ ਓਵਰ ਬ੍ਰਿਜ ਦੇ ਕੰਮ ਦਾ ਜਾਇਜ਼ਾ ਲਿਆ ਤੇ ਸਬੰਧਿਤ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ।                ਇਲਾਕਾ ਕੌਂਸਲਰਾਂ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਜਾਇਜਾ ਲੈਣ ਪੁੱਜੇ ਮੈਂਬਰ ਪਾਰਲੀਮੈਂਟ ਗੁਰਜੀਤ …

Read More »

ਬਾਲ ਕ੍ਰਿਸ਼ਨ ਬਣਿਆ ਅਯਾਂਸ਼ ਸਹਿਗਲ

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਮੌਕੇ ਬਾਲ ਕ੍ਰਿਸ਼ਨ ਦੀ ਵੇਸ ਭੂਸ਼ਾ ਵਿੱਚ ਸੱਜਿਆ ਨੰਨ੍ਹਾ ਮੁੰਨਾ ਬੱਚਾ ਅਯਾਂਸ਼ ਸਹਿਗਲ।

Read More »

ਸ੍ਰੀ ਪਟਨਾ ਸਾਹਿਬ ਵਿਖੇ ਅੰਤਰਰਾਸ਼ਟਰੀ ਨਗਰ ਕੀਰਤਨ ਦਾ ਸ਼ਾਨਦਾਰ ਸਵਾਗਤ

ਨਗਰ ਕੀਰਤਨ ਹਜ਼ਾਰੀ ਬਾਗ ਲਈ ਹੋਇਆ ਰਵਾਨਾ ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਆਰੰਭ ਹੋਏ ਆਲਮੀ ਨਗਰ ਕੀਰਤਨ ਦਾ  ਸਿੱਖ ਧਰਮ ਦੇ ਮਹਾਨ ਸਥਾਨ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ, ਬਿਹਾਰ ਵਿਖੇ ਪੁੱਜਣ ’ਤੇ ਹਜ਼ਾਰਾਂ ਸੰਗਤਾਂ ਵੱਲੋਂ ਖਾਲਸਾਈ ਜਾਹੋ-ਜਲਾਲ ਨਾਲ ਸਵਾਗਤ ਕੀਤਾ ਗਿਆ।ਬੀਤੀ ਰਾਤ ਨਗਰ ਕੀਰਤਨ ਦੇ ਇਥੇ ਪੁੱਜਣ ਸਮੇਂ ਸਵਾਗਤ …

Read More »

ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਸੁਬਰਾਮਨੀਅਮ ਸਵਾਮੀ ਦੇ ਬਿਆਨ ’ਤੇ ਸ਼੍ਰੋਮਣੀ ਕਮੇਟੀ ਨੂੰ ਇਤਰਾਜ਼

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸਿੱਖ ਸੰਗਤ ਦੀਆਂ ਅਰਸੇ ਤੋਂ ਕੀਤੀਆਂ ਜਾਂਦੀਆਂ ਅਰਦਾਸਾਂ ਦਾ ਫਲ ਹੈ ਅਤੇ ਇਸ ਲਾਂਘੇ ’ਤੇ ਕਿਸੇ ਨੂੰ ਵੀ ਇਤਰਾਜ਼ ਪ੍ਰਗਟ ਨਹੀਂ ਕਰਨਾ ਚਾਹੀਦਾ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਭਾਜਪਾ ਆਗੂ ਸੁਬਰਾਮਨੀਅਮ ਸਵਾਮੀ ਵੱਲੋਂ ਲਾਂਘੇ ਸਬੰਧੀ ਦਿੱਤੀ ਗਈ ਪ੍ਰਤੀਕ੍ਰਿਆ …

Read More »

ਗੁਰੂ ਨਗਰੀ ਦੇ ਸਰਬਪੱਖੀ ਵਿਕਾਸ ਪ੍ਰਤੀ ਸੁਹਿਰਦ ਸਨ ਸਵ: ਅਰੁਣ ਜੇਤਲੀ – ਅੰਮ੍ਰਿਤਸਰ ਵਿਕਾਸ ਮੰਚ

ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ- ਜਸਬੀਰ ਸਿੰਘ) – ਸਾਬਕਾ ਕੇਂਦਰੀ ਮੰਤਰੀ ਤੇ ਅੰਮ੍ਰਿਤਸਰ ਤੋਂ ਲੋਕ ਸਭਾ ਚੋਣ ਲੜ ਚੁੱਕੇ ਅਰੁਣ ਜੇਤਲੀ ਦੇ ਸਦੀਵੀ ਵਿਛੋੜੇ `ਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ।ਇੱਕ ਸ਼ੋਕ ਸਭਾ ਵਿੱਚ ਮੰਚ ਦੇ ਸਰਪ੍ਰਸਤ ਪ੍ਰਿਸੀਪਲ ਕੁਲਵੰਤ ਸਿੰਘ ਅਣਖੀ, ਪ੍ਰਧਾਨ ਮਨਮੋਹਣ ਸਿੰਘ ਬਰਾੜ, ਇੰਜ: ਮਨਜੀਤ ਸਿੰਘ ਸੈਣੀ, ਪ੍ਰੋ: ਰਾਜਵਿੰਦਰਜੀਤ ਸਿੰਘ ਆਦਿ ਮੈਂਬਰਾਂ ਨੇ ਬੁੱਧੀਮਾਨ ਤੇ …

Read More »