Wednesday, November 25, 2026

ਪੰਜਾਬੀ

550 ਸਾਲਾ ਪ੍ਰਕਾਸ਼ ਪੁਰਬ-506 ਪਿੰਡਾਂ ਵਿੱਚ ਬੂਟੇ ਲਗਾਉਣ ਦੀ ਪ੍ਰਕਿਰਿਆ ਮੁਕੰਮਲ – ਡੀ.ਸੀ

ਰਵਾਇਤੀ ਅਤੇ ਫ਼ਲਾਂ ਦੇ ਰੁੱਖਾਂ `ਤੇ ਆਧਾਰਿਤ 6 ਨਾਨਕ ਬਗੀਚੀਆਂ ਵੀ ਤਿਆਰ ਸੰਗਰੂਰ/ ਲੌਂਗੋਵਾਲ, 26 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਜ਼ਿਲ੍ਹਾ ਸੰਗਰੂਰ ਦੇ ਸਾਰੇ ਪਿੰਡਾਂ `ੱਚ ਵਣ ਵਿਭਾਗ ਵਲੋਂ ਬੂਟੇ ਲਗਾਉਣ ਦੀ ਚੱਲ ਰਹੀ ਪ੍ਰਕਿਰਿਆ ਛੇਤੀ ਹੀ ਮੁਕੰਮਲ ਹੋਣ ਵਾਲੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ …

Read More »

ਟੈਗੋਰ ਵਿਦਿਆਲਿਆ ਦੀਆਂ ਵਿਦਿਆਰਥਣਾਂ ਦਾ ਜ਼ੋਨ ਪੱਧਰੀ ਰੱਸਾਕਸ਼ੀ `ਚ ਪਹਿਲਾ ਸਥਾਨ

ਲੌਂਗੋਵਾਲ, 26 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਕਰਵਾਈਆਂ ਜਾ ਰਹੀਆਂ 65ਵੀਆਂ ਜ਼ੋਨ ਪੱਧਰੀ ਖੇਡਾਂ ਵਿੱਚ ਸਥਾਨਕ ਸੀਨੀਅਰ ਸੈਕੰਡਰੀ ਸਕੂਲ ਟੈਗੋਰ ਵਿਦਿਆਲਿਆ ਦੀਆਂ ਲੜਕੀਆਂ ਦੀਆਂ ਅੰਡਰ 14 ਅਤੇ ਅੰਡਰ 17 ਦੀਆਂ ਟੀਮਾਂ ਨੇ ਰੱਸਾਕਸ਼ੀ ਵਿਚ ਲਗਾਤਾਰ ਵਧੀਆ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।10 ਕੁੜੀਆਂ ਦੀ ਚੋਣ ਜਿਲ੍ਹਾ ਪੱਧਰ `ਤੇ ਹੋਣ …

Read More »

ਹੜ੍ਹ ਪੀੜਤਾਂ ਲਈ ਭੇਜੀ ਗਈ ਰਾਹਤ ਸਮੱਗਰੀ

ਲੌਂਗੋਵਾਲ, 26 ਅਗਸਤ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਇਲਾਕੇ ਦੇ ਵੱਖ-ਵੱਖ ਹਿੱਸਿਆਂ ਦੀਆਂ ਸੰਗਤਾਂ ਵਲੋਂ ਹੜ੍ਹ ਪੀੜਤ ਵਿਆਕਤੀਆਂ ਲਈ ਰਸਦ, ਖਾਣ ਦੀਆਂ ਵਸਤਾਂ ਭੇਜਣ ਦੀ ਮੁਹਿੰਮ ਵਿੱਢੀ ਹੋਈ ਹੈ।ਇਸ ਸਬੰਧੀ ਪਿੰਡ ਸ਼ੇਰੋਂ ਗੁਰਦੁਆਰਾ ਸੰਤ ਅਤਰ ਸਿੰਘ ਜੀ ਦੀ ਪ੍ਰਬੰਧਕ ਕਮੇਟੀ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ` ਰਾਸ਼ਨ ਇਕੱਠਾ ਕਰਕੇ ਹੜ੍ਹ ਪੀੜਤਾਂ ਲਈ ਭੇਜਿਆ ਗਿਆ।ਇਸ ਮੌਕੇ ਸੰਤ …

Read More »

ਡੇਂਗੂ ਦਾ ਲਾਰਵਾ ਪਾਏ ਜਾਣ `ਤੇ ਕੱਟੇ ਚਲਾਨ

ਐਂਟੀ ਲਾਰਵਾ ਦੀਆਂ 15 ਟੀਮਾਂ ਤਾਇਨਾਤ – ਡਿਪਟੀ ਕਮਿਸ਼ਨਰ  ਅੰਮਿ੍ਤਸਰ, 26 ਅਗਸਤ (ਪੰਜਾਬ ਪੋਸਟ –   ਸੁਖਬੀਰ ਸਿੰਘ) – ਡੇਂਗੂ ਬੁਖਾਰ ਦੇ ਮੱਛਰ ਦੀ ਰੋਕਥਾਮ ਵਾਸਤੇ ਸਿਹਤ ਵਿਭਾਗ ਦੇ ਉਦਮਾਂ ਸਦਕਾ ਡੇਂਗੂ ਬੁਖਾਰ ਤੇ ਕਾਬੂ ਕਾਬੂ ਪਾਉਣ ਲਈ ਜੰਗੀ ਪੱਧਰ ’ਤੇ ਕੰਮ ਕੀਤਾ ਜਾ ਰਿਹਾ ਹੈ ਅਤੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਡੇਂਗੁ ਬੁਖਾਰ ਦੇ ਟੈਸਟ ਅਤੇ ਸੁਪੋਰਟਿਵ ਇਲਾਜ ਮੁਫ਼ਤ ਕੀਤਾ …

Read More »

ਬੀ.ਕੇ.ਯੂ ਏਕਤਾ ਉਗਰਾਹਾਂ ਵਲੋਂ ਧਾਂਦਰਾ ਇਕਾਈ ਦੇ ਅਹੁੱਦੇਦਾਰਾਂ ਦੀ ਚੋਣ

ਧੂਰੀ, 26 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਧਾਂਦਰਾ ਦੀ ਇਕਾਈ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ।ਬਲਾਕ ਜਨਰਲ ਸਕੱਤਰ ਹਰਬੰਸ ਸਿੰਘ ਲੱਡਾ ਨੇ ਜਥੇਬੰਦੀ ਦੇ ਸੰਵਿਧਾਨ ਬਾਰੇ ਪਿੰਡ ਇਕਾਈ ਨੂੰ ਜਾਣੂ ਕਰਵਾਇਆ ਅਤੇ ਬਾਅਦ `ਚ ਕਮੇਟੀ ਬਣਾਈ। ਪਿੰਡ ਧਾਂਦਰਾ ਦੇ ਪ੍ਰਧਾਨ ਗੁਰਹੰਸ ਸਿੰਘ, ਜਨਰਲ ਸਕੱਤਰ ਕੁਲਦੀਪ ਸਿੰਘ, ਮੀਤ ਪ੍ਰਧਾਨ ਕਰਮਜੀਤ ਸਿੰਘ, ਖਜਾਨਚੀ ਸੁਰਿੰਦਰ …

Read More »

ਕੇਂਦਰੀ ਸਭਾ (ਸੇਖੋਂ) ਵਲੋਂ “ਪੰਜਾਬੀ ਭਾਸ਼ਾ ਬਚਾਓ” ਕਾਨਫਰੰਸਾਂ ਕਰਵਾਉਣ ਦਾ ਫੈਸਲਾ

ਧੂਰੀ, 26 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਵਲੋਂ ਮਾਲਵਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਧੂਰੀ ਵਿਖੇ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਸਭਾ ਦੀ ਕਾਰਜਕਾਰਨੀ ਦੀ ਮੀਟਿੰਗ ਕੀਤੀ ਗਈ।ਮੀਟਿੰਗ ਵਿੱਚ ਪੰਜਾਬ ਅਤੇ ਚੰਡੀਗੜ੍ਹ ਤੋਂ ਆਏ ਲੇਖਕਾਂ ਨੇ ਭਾਗ ਲਿਆ।ੳੁੱਘੇ ਪੰਜਾਬੀ ਸਾਹਿਤਕਾਰ ਨਿਰੰਜਣ ਤਸਨੀਮ ਅਤੇ ਭੁਪਿੰਦਰ ਜਗਰਾਓਂ ਦੀ ਚਾਚੀ ਸ਼੍ਰੀਮਤੀ ਨਸੀਬ ਕੌਰ ਦੀ ਹੋਈ ਮੌਤ …

Read More »

ਆਹ — ਮਨਦੀਪ ਸੋਹੀ

         ਛੋਟੇ ਭਰਾਵਾਂ ਵਰਗੇ ਦੋਸਤ ਮਨਦੀਪ ਯਕੀਨ ਨਹੀਂ ਆਉਂਦਾ ਕਿ ਤੰੂ ਐਡੀ ਛੇਤੀ ਵਿਛੋੜਾ ਦੇ ਗਿਆ ਏਂ। ਤੇਰੇ ਪਰਿਵਾਰ ਨਾਲ ਸਾਡੀ ਸਾਂਝ ਕਾਫ਼ੀ ਪੁਰਾਣੀ ਹੈ, ਤੇਰੇ ਪਿਤਾ ਸਵਰਗਵਾਸੀ ਹਰਨੇਕ ਸੋਹੀ ਪੰਜਾਬੀ ਸਾਹਿਤ ਸਭਾ ਧੂਰੀ ਦੇ ਬਾਨੀ ਮੈਂਬਰਾਂ ਵਿੱਚੋਂ ਇੱਕ ਸਨ।ਉਹ ਅਧਿਆਪਕ ਆਗੂ ਦੇ ਨਾਲ ਨਾਲ ਚੰਗੇ ਗੀਤਕਾਰ ਸਨ ਅਤੇ ਅਸੀਂ ਉਹਨਾਂ ਦੇ ਲਿਖੇ ਨਰਿੰਦਰ ਬੀਬਾ, ਕਰਮਜੀਤ ਧੂਰੀ ਤੇ ਗੁਰਦਿਆਲ ਨਿਰਮਾਣ …

Read More »

ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਉਤਸਵ ਮਨਾਇਆ

ਧੂਰੀ, 26 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਥਾਨਕ ਦੁਰਗਾ ਮੰਦਰ ਵਿਖੇ ਜਨਮ ਅਸ਼ਟਮੀ ਦਾ ਤਿਓਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ।ਸਖੀ ਸਹੇਲੀ ਗਰੁੱਪ ਧੂਰੀ ਦੀ ਪ੍ਰਧਾਨ ਚਾਰੂ ਗੁਪਤਾ ਨੇ ਦੱਸਿਆ ਕਿ ਇਸ ਮੌਕੇ ਛੱਪਣ ਭੋਗ ਭਗਵਾਨ ਸ਼੍ਰੀ ਕਿਸ਼ਨ ਨੂੰ ਲਗਾਉਣ ਉਪਰੰਤ ਜੋ ਛੋਟੇ ਬੱਚੇ ਰਾਧਾ-ਕ੍ਰਿਸ਼ਨ ਬਣ ਕੇ ਆਏ ਸੀ, ਉਹਨਾਂ ਨੂੰ ਤੋਹਫੇ ਦਿੱਤੇ ਗਏ।ਇਸ ਮੌਕੇ ਸੋਨੀਆ, ਯੋਗਿਤਾ, ਮੰਜੂ, ਨੀਤੂ, …

Read More »

ਔਜਲਾ ਨੇ ਕੋਟ ਮਿੱਤ ਸਿੰਘ ਰੇਲਵੇ ਪੁੱਲ ਦੇ ਚੱਲ ਰਹੇ ਕੰਮ ਦਾ ਲਿਆ ਜਾਇਜ਼ਾ

ਪੁਰਾਣੇ ਫਾਟਕ ਨੂੰ ਜਲਦ ਚਾਲੂ ਕਰਵਾਉਣ ਦਾ ਦਿੱਤਾ ਭਰੋਸਾ ਅੰਮ੍ਰਿਤਸਰ, 26 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ) – ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਸਥਾਨਕ ਕੋਟ ਮਿੱਤ ਸਿੰਘ ਵਿਖੇ ਚੱਲ ਰਹੇ ਰੇਲਵੇ ਓਵਰ ਬ੍ਰਿਜ ਦੇ ਕੰਮ ਦਾ ਜਾਇਜ਼ਾ ਲਿਆ ਤੇ ਸਬੰਧਿਤ ਅਧਿਕਾਰੀਆਂ ਨੂੰ ਜਰੂਰੀ ਨਿਰਦੇਸ਼ ਦਿੱਤੇ।                ਇਲਾਕਾ ਕੌਂਸਲਰਾਂ ਨੇ ਜ਼ਿਲ੍ਹਾ ਅਧਿਕਾਰੀਆਂ ਨਾਲ ਜਾਇਜਾ ਲੈਣ ਪੁੱਜੇ ਮੈਂਬਰ ਪਾਰਲੀਮੈਂਟ ਗੁਰਜੀਤ …

Read More »