Wednesday, December 31, 2025

ਪੰਜਾਬੀ ਖ਼ਬਰਾਂ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਨਾਇਆ ਗਿਆ ਵਿਸ਼ਵ ਸ਼ਾਂਤੀ ਦਿਹਾੜਾ 2024

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਆਪਣੇ ਆਪ ਦੀ ਤਬਦੀਲੀ ਜਰੂਰੀ ਹੈ ਜੇਕਰ ਅਸੀਂ ਦੁਨੀਆਂ ਬਦਲਣਾ ਚਾਹੁੰਦੇ ਹਨ, ਇਸ ਭਾਵਨਾ ਨੂੰ ਜ਼ਿੰਦਾ ਰੱਖਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਵਿਖੇ ਵਿਸ਼ਵ ਸ਼ਾਂਤੀ ਅਤੇ ਸਮਝ ਦਿਵਸ ਮਨਾਇਆ ਗਿਆ।ਡਾ. (ਪ੍ਰੋ.) ਅਮਿਤ ਕੌਟਸ ਮੁਖੀ ਸਿੱਖਿਆ ਵਿਭਾਗ ਅਤੇ ਡਾ. (ਪ੍ਰੋ.) ਦੀਪਾ ਸਿਕੰਦ ਕੌਟਸ ਡੀਨ ਫੈਕਲਟੀ ਆਫ਼ ਐਜੂਕੇਸ਼ਨ ਨੇ ਸਮਾਗਮ ਦੀ ਪ੍ਰਧਾਨਗੀ …

Read More »

ਯੂਨੀਵਰਸਿਟੀ `ਚ ਡਾ. ਹਰਮਿੰਦਰ ਸਿੰਘ ਬੇਦੀ ਦੀ ਸਵੈ-ਜੀਵਨੀ “ਲੇਖੇ ਆਵਹਿ ਭਾਗ” ‘ਤੇ ਵਿਚਾਰ-ਗੋਸ਼ਟੀ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ ਅਤੇ ਹਿੰਦੀ ਵਿਭਾਗ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਉਪ-ਕੁਲਪਤੀ ਪ੍ਰੋਫ਼ੈਸਰ ਜਸਪਾਲ ਸਿੰਘ ਸੰਧੂ ਦੀ ਸਰਪ੍ਰਸਤੀ ਹੇਠ ਅਤੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਡਾ. ਮਨਜਿੰਦਰ ਸਿੰਘ ਦੀ ਸੁਯੋਗ ਅਗਵਾਈ ਅਧੀਨ ਡਾ. ਹਰਮਿੰਦਰ ਸਿੰਘ ਬੇਦੀ ਦੀ ਸਵੈ-ਜੀਵਨੀ “ਲੇਖੇ ਆਵਹਿ ਭਾਗ” ਉੱਤੇ ਵਿਚਾਰ-ਗੋਸ਼ਟੀ ਗੁਰੂ ਨਾਨਕ ਭਵਨ, …

Read More »

ਅਕਾਲ ਅਕੈਡਮੀ ਰੰਨੋ ਦੁਆਰਾ ਸੰਯੁਕਤ ਅੰਤਰਰਾਸ਼ਟਰੀ ਅੰਗਰੇਜ਼ੀ ਓਲੰਪੀਅਤਡ ਵਿੱਚ ਵਿੱਚ ਸ਼ਾਨਦਾਰ ਨਤੀਜੇ

ਸੰਗਰੂਰ, 22 ਫਰਵਰੀ (ਜਗਸੀਰ ਲੌਂਗੋਵਾਲ) – ਸੰਯੁਕਤ ਅੰਤਰਰਾਸ਼ਟਰੀ ਅੰਗਰੇਜ਼ੀ ਓਲੰਪੀਆਡ ਟੈਸਟ ਯੂ.ਆਈ.ਈ.ਓ ਦੁਆਰਾ ਆਯੋਜਿਤ ਕੀਤਾ ਗਿਆ ਸੀ, ਜਿਸ ਵਿੱਚ ਅਕਾਲ ਅਕੈਡਮੀ ਰੰਨੋ ਜਮਾਤ ਪਹਿਲੀ ਤੋਂ ਅੱਠਵੀਂ ਤੱਕ ਦੇ 62 ਵਿਦਿਆਰਥੀਆਂ ਨੇ ਪੁਰੇ ਜੋਸ਼ ਨਾਲ ਹਿੱਸਾ ਲਿਆ।ਇਹ ਟੈਸਟ ਪ੍ਰਿੰਸੀਪਲ ਸ੍ਰੀਮਤੀ ਕੁਸਮਾ ਭਾਰਦਵਾਜ ਅਤੇ ਵਿਸ਼ਾ ਇੰਚਾਰਜ਼ ਮੈਡਮ ਕਰਮਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ।ਜਿਸ ਵਿੱਚ ਬੱਚਿਆਂ ਅਤੇ ਅਧਿਆਪਕਾਂ ਦੇ ਨਿਰਦੇਸ਼ਾਂ ਅਤੇ ਮਿਹਨਤ …

Read More »

ਚੂੜਲ ਕਲਾਂ ਸਿੱਖਿਆ ਸੰਸਥਾਨ ਦੇ ਵਿਦਿਆਰਥੀਆਂ ਨੇ ਪਿੰਗਲਵਾੜਾ ਸ਼ਾਖਾ ਦਾ ਕੀਤਾ ਦੌਰਾ

ਸੰਗਰੂਰ, 22 ਫਰਵਰੀ (ਜਗਸੀਰ ਲੌਂਗੋਵਾਲ) – ਸਥਾਨਕ ਧੂਰੀ ਰੋਡ ਸਥਿਤ ਪਿੰਗਲਵਾੜਾ ਸ਼ਾਖਾ ਸੰਗਰੂਰ ਵਿਖੇ ਕਰਨਲ ਕਾਲਜ ਆਫ ਐਜੂਕੇਸ਼ਨ ਚੂੜਲ ਕਲਾਂ ਦੇ ਵਿਦਿਆਰਥੀ ਇੱਕ ਦਿਨਾ ਫੇਰੀ ਦੌਰਾਨ ਪਹੁੰਚੇ।ਪ੍ਰਿੰਸੀਪਲ ਪੂਜਾ ਰਾਠੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਲੈਕਚਰਾਰ ਜਸਕਰਨਜੀਤ ਸਿੰਘ, ਭਲਪਿੰਦਰ ਸਿੰਘ ਦੀ ਅਗਵਾਈ ਵਿੱਚ 50 ਵਿਦਿਆਰਥੀਆਂ ਦੇ ਗਰੁੱਪ ਨੇ ਸ਼ਾਖ਼ਾ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕੀਤਾ।ਪਿੰਗਲਵਾੜਾ ਦੇ ਮਰੀਜ਼ਾਂ ਨਾਲ ਕੁੱਝ ਸਮਾਂ ਬਿਤਾਇਆ ਅਤੇ …

Read More »

ਕਬੱਡੀ ਟੂਰਨਾਮੈਂਟ ਤੇ ਉਘੇ ਲੇਖਕ ਮੱਖਣ ਸ਼ਾਹਪੁਰ ਦਾ ਸਨਮਾਨ

ਸੰਗਰੂਰ, 22 ਫਰਵਰੀ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜ਼ਰ ਹਲਕਾ ਸੰਗਰੂਰ ਦੇ ਇੰਚਾਰਜ਼ ਵਿੰਨਰਜੀਤ ਸਿੰਘ ਗੋਲਡੀ, ਹਲਕਾ ਸੁਨਾਮ ਦੇ ਇੰਚਾਰਜ਼ ਰਾਜਿੰਦਰ ਦੀਪਾ, ਜਿਲ੍ਹਾ ਪ੍ਰਧਾਨ ਤੇਜਿੰਦਰ ਸੰਘਰੇੜੀ ਵਲੋਂ ਗੁਲਜ਼ਾਰ ਮੂਣਕ ਦੀ ਅਗਵਾਈ ‘ਚ ਹੋਏ ਕਬੱਡੀ ਟੂਰਨਾਮੈਂਟ ਤੇ ਉੱਘੇ ਲੇਖਕ ਮੱਖਣ ਸ਼ਾਹਪੁਰ ਦਾ ਸਨਮਾਨ ਕਰਦੇ ਹੋਏ।

Read More »

ਸਕਾਊਟ ਤੇ ਗਾਈਡ ਵਰਲਡ ਥਿੰਕਿੰਗ ਹਫਤਾ ਮਨਾਇਆ

ਸੰਗਰੂਰ, 22 ਫਰਵਰੀ (ਜਗਸੀਰ ਲੌਂਗੋਵਾਲ) – ਸਿਪਾਹੀ ਦਰਸ਼ਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਸ਼ੇਰੋ ਵਿਖੇ ਜਰਨੈਲ ਸਿੰਘ ਸਕੂਲ ਇੰਚਾਰਜ਼ ਯਾਦਵਿੰਦਰ ਸਿੰਘ ਕੰਪਿਊਟਰ ਫੈਕਲਟੀ ਕੰਮ ਸਕਾਊਟ ਮਾਸਟਰ ਦੀ ਅਗਵਾਈ ਹੇਠ ਵਿਦਿਆਰਥੀਆਂ ਵਲੋਂ ਲੈਫਟੀਨੈਂਟ-ਜਨਰਲ ਰੌਬਰਟ ਸਟੀਫਨਸਨ ਸਮਿਥ ਬੈਡਨ-ਪਾਵੇਲ ਦੇ ਜਨਮ ਦਿਵਸ ਨੂੰ ਮੁੱਖ ਰੱਖਦੇ ਹੋਏ 17 ਤੋਂ 22 ਫਰਵਰੀ ਤੱਕ ਸਕਾਊਟ ਅਤੇ ਗਾਈਡ ਵਰਲਡ ਥਿੰਕਿੰਗ ਹਫਤਾ ਮਨਾਇਆ ਗਿਆ। ਇਸ ਹਫਤੇ ਦੌਰਾਨ ਸਕਾਊਟ ਅਤੇ …

Read More »

ਪੁਸਤਕ ਮੇਲੇ ਦੇ ਦੂਸਰੇ ਦਿਨ ਪੰਜਾਬੀ ਚਿੰਤਕਾਂ, ਕਵੀਆਂ, ਪੰਮੀ ਬਾਈ ਤੇ ਭੰਗੜੇ ਵਾਲੇ ਬਾਬਿਆਂ ਨੇ ਬੰਨਿਆਂ ਰੰਗ

ਅੰਮ੍ਰਿਤਸਰ, 22 ਫ਼ਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ 21 ਫਰਵਰੀ ਤੋਂ ਸ਼ੁਰੂ ਹੋਏ ‘ਸਾਹਿਤ ਉਤਸਵ ਅਤੇ ਪੁਸਤਕ ਮੇਲੇ’ ਦੇ ਅੱਜ ਦੂਸਰੇ ਦਿਨ ਪੰਜਾਬੀ ਸਿੱਖਿਆ, ਸ਼ਾਇਰੀ ਅਤੇ ਪੰਜਾਬੀ ਦੇ ਸਿਰਮੌਰ ਪੰਜਾਬੀ ਗਾਇਕ ਪੰਮੀ ਬਾਈ ਨੇ ਰੰਗ ਬੰਨ੍ਹਿਆ।ਦੂਸਰੇ ਦਿਨ ਦਾ ਪਹਿਲਾ ਸੈਸ਼ਨ ਐਮ.ਏ ਪੰਜਾਬੀ ਦੀ 75ਵੀਂ ਵਰ੍ਹੇਗੰਢ ਨੂੰ ਸਮਰਪਿਤ ਵਿਚਾਰ ਚਰਚਾ ਨਾਲ ਸ਼ੁਰੂ ਹੋਇਆ। ਇਸ ਪੈਨਲ ਚਰਚਾ ’ਚ ਕਾਲਜ ਪਿ੍ਰੰਸੀਪਲ …

Read More »

ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਸਹਿਤ ਮਨਾਇਆ

ਅੰਮ੍ਰਿਤਸਰ, 22 ਫ਼ਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਕੈਂਪਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਸੱਤਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਬੜੇ ਹੀ ਉਤਸ਼ਾਹ ਤੇ ਸ਼ਰਧਾ ਸਹਿਤ ਮਨਾਇਆ ਗਿਆ।ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੀਨਿਊ ਦੇ ਵਿਦਿਆਰਥੀਆਂ ਨੇ ਗੁਰੂ ਜੱਸ ਗਾ ਕੇ ਹਾਜ਼ਰ ਸੰਗਤ ਨੂੰ ਗੁਰੂ ਚਰਨਾਂ ਨਾਲ ਜੋੜਿਆ। ਇਸ ਦੌਰਾਨ ਕੌਂਸਲ …

Read More »

ਸਰਬਤ ਦਾ ਭਲਾ ਟਰੱਸਟ ਵਲੋਂ ਮਜੀਠਾ ਰੋਡ ਦੇ ਗੁ. ਸਾਹਿਬ `ਚ ਲੈਬ ਦਾ ਕੁਲੈਕਸ਼ਨ ਸੈਂਟਰ ਸਥਾਪਿਤ

ਡਾ. ਓਬਰਾਏ ਦੇ ਨਿਸ਼ਕਾਮ ਸੇਵਾ ਕਾਰਜ਼ਜਾਂ ਸਦਕਾ ਪੰਜਾਬੀਆਂ ਦਾ ਮਾਣ ਵਧਿਆ – ਡਾ. ਨਿਜ਼ਰ ਅੰਮ੍ਰਿਤਸਰ, 22 ਫ਼ਰਵਰੀ (ਸੁਖਬੀਰ ਸਿੰਘ) – ਆਪਣੀ ਜੇਬ੍ਹ `ਚੋਂ ਕਰੋੜਾਂ ਰੁਪਏ ਸੇਵਾ ਕਾਰਜ਼ਾਂ `ਤੇ ਖ਼ਰਚ ਕਰਨ ਵਾਲੇ ਦੁਬਈ ਦੇ ਉਘੇ ਸਿੱਖ ਕਾਰੋਬਾਰੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਆਗਮਨ ਪੁਰਬ ਨੂੰ …

Read More »

ਟ੍ਰੈਫਿਕ ਐਜੂਕੇਸ਼ਨ ਸੈਲ ਵਲੋਂ ਸੈਮੀਨਾਰ ਦਾ ਆਯੋਜਨ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ) – ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਕਿਲਾ ਗੋਬਿੰਦਗੜ੍ਹ ਚੌਂਕ ਵਿਚ ਸਕੂਲ ਦੇ ਬੱਚਿਆ ਅਤੇ ਸਾਂਝ ਕੇਂਦਰ ਸੈਂਟਰਲ ਨਾਲ ਮਿਲ ਕੇ ਐਸ.ਪੀ.ਸੀ ਬੱਚਿਆਂ ਨਾਲ ਮਿਲ ਕੇ ਸੈਮੀਨਾਰ ਲਗਾਇਆ ਗਿਆ।ਜਿਸ ਵਿੱਚ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂੂ ਕਰਵਾਇਆ ਗਿਆ।ਉਨਾਂ ਨੇ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਸਿਗਨਲ, ਸੀਟ ਬੈਲਟ ਅਤੇ ਹੈਲਮੇਟ …

Read More »