Wednesday, November 25, 2026

ਪੰਜਾਬੀ

ਪਿੰਡ ਬੱਗਾ ਦੇ ਦਲਿਤ ਕਸ਼ਮੀਰ ਸਿੰਘ ਨੂੰ ਮਿਲੇਗਾ ਪੂਰਾ ਇਨਸਾਫ਼ – ਡਾ: ਰਾਜ ਸਿੰਘ

ਮੱਤੇਵਾਲ, 26 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਰਾਜ ਅਨੁਸੂਚਿਤ ਜਾਤੀਆਂ (ਐਸ.ਸੀ) ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਡਾ: ਰਾਜ ਸਿੰਘ ਨੇ ਕਿਹਾ ਕਿ ਹਲਕਾ ਮਜੀਠਾ ਦੇ ਪਿੰਡ ਬੱਗਾ ਵਿਖੇ ਕਾਂਗਰਸੀ ਅਨਸਰਾਂ ਅਤੇ ਪੁਲੀਸ ਅਧਿਕਾਰੀਆਂ ਦੀ ਬੇਇਸਾਫੀ ਅਤੇ ਤਸ਼ੱਦਦ ਦੇ ਸ਼ਿਕਾਰ ਦਲਿਤ ਕਸ਼ਮੀਰ ਸਿੰਘ ਅਤੇ ਪਰਿਵਾਰ ਨੂੰ ਪੂਰਾ ਇਨਸਾਫ਼ ਮਿਲੇਗਾ। ਸਾਬਕਾ ਮੰਤਰੀ ਅਤੇ ਹਲਕਾ ਵਿਧਾਇਕ ਬਿਕਰਮ ਸਿੰਘ ਮਜੀਠੀਆ ਵੱਲੋਂ ਦਲਿਤ ਪਰਿਵਾਰ …

Read More »

ਪੰਜਾਬ ਦੇ ਸਾਰੇ ਸ਼ਹਿਰਾਂ ਦੇ ਸੀਵਰੇਜ ਬਰਸਾਤ ਤੋਂ ਪਹਿਲਾਂ ਹੋਣਗੇ ਸਾਫ -ਸਿੱਧੂ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਸਥਾਨਕ ਸਰਕਾਰਾਂ ਮੰਤਰੀ  ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਪੰਜਾਬ ਦੇ ਸਾਰੇ ਵੱਡੇ ਸ਼ਹਿਰਾਂ ਦੇ ਪੁਰਾਣੇ ਸੀਵਰੇਜ, ਜਿੰਨਾਂ ਦੀ ਪਿਛਲੇ 15-20 ਸਾਲਾਂ ਤੋਂ ਸਫਾਈ ਤੱਕ ਨਹੀਂ ਹੋਈ, ਨੂੰ ਬਰਸਾਤ ਤੋਂ ਪਹਿਲਾਂ ਸਾਫ ਕਰ ਦਿੱਤਾ ਜਾਵੇਗਾ, ਤਾਂ ਕਿ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਜਾਂ ਦੁਕਾਨਾਂ ਵਿਚ ਨਾ ਵੜੇ। ਅੱਜ ਅੰਮ੍ਰਿਤਸਰ ਦੇ …

Read More »

ਪੰਜਾਬੀ ਸਾਹਿਤ ਸਭਾ ਦੀ ਇਕੱਤਰਤਾ ‘ਚ ਹਾਸ-ਵਿਅੰਗ ਲੇਖਕ ਹਰੀ ਸਿੰਘ ਦਿਲਬਰ ਨੂੰ ਸ਼ਰਧਾਂਜਲੀ ਭੇਟ

ਸਮਰਾਲਾ 26 ਮਈ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਦੀ ਮਹੀਨਾਵਾਰ ਇਕੱਤਰਤਾ ਸਰਕਾਰੀ ਸੀਨੀ: ਸੈਕੰ: ਸਕੂਲ (ਲੜਕੇ) ਸਮਰਾਲਾ ਵਿਖੇ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ।ਸਭਾ ਦੀ ਇਕੱਤਰਤਾ ਦੀ ਕਾਰਵਾਈ ਸ਼ੁਰੂ ਕਰਦਿਆਂ ਸਭਾ ਦੇ ਸਕੱਤਰ ਦੀਪ ਦਿਲਬਰ ਨੇ ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਸਭਾ ਨੂੰ ਪੰਜ-ਪੰਜ ਹਜ਼ਾਰ ਰੁਪਏ ਸਹਾਇਤਾ ਦੇਣ ਉਤੇ ਕੰਨੜ ਲੇਖਕ ਪ੍ਰੋ. …

Read More »

ਦਮਦਮੀ ਟਕਸਾਲ ਵੱਲੋਂ ਸੂਰੋਪੱਡਾ ਵਿਖੇ ਸ਼ਹੀਦੀ ਦੀਵਾਨ

ਚੌਕ ਮਹਿਤਾ, 26 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਘੱਲੂਘਾਰੇ ਨੂੰ ਸਮਰਪਿਤ ਪਿੰਡ ਸੂਰੋਪੱਡਾ ਵਿਖੇ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਦੀ ਅਗਵਾਈ ਵਿੱਚ ਸ਼ਾਮ ਵੇਲੇ ਦਾ ਧਾਰਮਿਕ ਦੀਵਾਨ ਸਜਾਇਆ ਗਿਆ। ਦਮਦਮੀ ਟਕਸਾਲ ਦੇ ਹਜੂਰੀ ਰਾਗੀ ਭਾਈ ਰਣਜੀਤ ਸਿੰਘ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ। ਉਪਰੰਤ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਵੱਲੋਂ ਸੰਗਤ ਨੂੰ ਗੁਰ ਇਤਹਾਸ ਸਰਵਣ ਕਰਵਾ ਕੇ ਨਿਹਾਲ ਕੀਤਾ …

Read More »

ਯੂਨੀਵਰਸਿਟੀ ਕੈਂਪਸ ਵਿਖੇ ਦਸਵੀਂ ਤੇ ਬਾਰਵੀਂ ਪਾਸ ਬੇਰੁਜਗਾਰ ਲੜਕੀਆਂ ਲਈ ਕੋਰਸ ਸ਼ੁਰੂ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ-  ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਲਾਈਫਲੌਂਗ ਲਰਨਿੰਗ ਵਿਭਾਗ ਵੱਲੋਂ ਸਵੈ-ਰੁਜਗਾਰ ਦੇ ਉਦੇਸ਼ ਨਾਲ ਯੂਨੀਵਰਸਿਟੀ ਕੈਂਪਸ ਵਿਖੇ ਦਸਵੀਂ ਅਤੇ ਬਾਰਵੀਂ ਪਾਸ ਬੇ-ਰੁਜਗਾਰ ਲੜਕੀਆਂ ਨੂੰ ਆਤਮ-ਨਿਰਭਰ ਬਣਾਉਣ ਲਈ ਸੈਸ਼ਨ 2017-18 ਵਾਸਤੇ ਸਰਟੀਫਿਕੇਟ ਕੋਰਸ ਇੰਨ ਡਰੈਸ ਡੀਜਾਈਨਿੰਗ ਕਟਿੰਗ ਐਂਡ ਟੇਲਰਿੰਗ, ਡਿਪਲੋਮਾ ਇੰਨ ਫੈਸ਼ਨ ਟੈਕਨੋਲੋਜੀ, ਡਿਪਲੋਮਾ ਇੰਨ ਫੈਸ਼ਨ ਐਂਡ ਟੈਕਸਟਾਈਲ ਡੀਜਾਈਨਿੰਗ, ਡਿਪਲੋਮਾ ਇੰਨ ਕੋਸਮੋਟੋਲੋਜੀ ਅਤੇ …

Read More »

ਰਾਜਸਥਾਨ ਸਿੱਖ ਮਾਰਕੁੱਟ ਮਾਮਲੇ ’ਚ ਦਿੱਲੀ ਕਮੇਟੀ ਨੇ ਸੀ.ਆਈ.ਡੀ ਜਾਂਚ ਦੀ ਮੰਗ ਕੀਤੀ

ਘੱਟਗਿਣਤੀ ਕਮਿਸ਼ਨ ’ਚ ਸਿੱਖ ਮੈਂਬਰ ਨੂੰ ਨਾ ਸ਼ਾਮਿਲ ਕਰਨ ਦਾ ਮਾਮਲਾ ਭਖਿਆ ਨਵੀਂ ਦਿੱਲੀ, 26 ਮਈ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਨਾਲ ਹੋ ਰਹੇ ਧੱਕਿਆਂ ਦੇ ਖਿਲਾਫ ਸਰਕਾਰੇ-ਦਰਬਾਰੇ ਆਵਾਜ਼ ਚੁੱਕਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ।ਇਸੇ ਕੜੀ ’ਚ ਅੱਜ ਕਮੇਟੀ ਵੱਲੋਂ ਦੋ ਪੱਤਰ ਜਾਰੀ ਕੀਤੇ ਗਏ।ਜਿਸ ਵਿਚ ਪਹਿਲਾ ਪੱਤਰ ਬੀਤੇ ਦਿਨੀਂ ਅਜਮੇਰ ਦੇ ਚੈਨਪੁਰਾ …

Read More »

ਪਟਵਾਰੀ ਮਾਲ ਰਿਸ਼ਵਤ ਲੈਂਦਾ ਰੰਗੇ ਹੱਥੀ ਗ੍ਰਿਫਤਾਰ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ ਬਿਊਰੋ) – ਵਿਜੀਲੈਸ ਬਿਉਰੋ, ਪਠਾਨਕੋਟ ਨੇ ਪਟਵਾਰੀ ਜਗਦੀਸ਼ ਰਾਜ ਮਾਲ ਹਲਕਾ ਦੀਨਾ ਨਗਰ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਹੈ।ਨਰਿੰਦਰ ਪ੍ਰਕਾਸ਼ ਪੁੱਤਰ ਦਿਲਬਾਗ ਰਾਏ ਵਾਸੀ ਪਿੰਡ ਦਬੁਰਜੀ ਤਹਿਸੀਲ ਤੇ ਜਿਲ੍ਹਾ ਗੁਰਦਾਸਪੁਰ ਦੇ ਦਾਦਾ ਜਗਨਨਾਂਥ ਨੇ ਆਪਣੀ ਜਮੀਨ ਦੀ ਰਜਿਸਟਰ ਵਸੀਅਤ 2010 ਵਿੱਚ ਕੀਤੀ ਸੀ ਤੇ ਦਾਦੇ ਦੀ ਮੌਤ 21-4-2012 ਨੂੰ ਹੋ ਗਈ ਸੀ।ਇਸ ਰਜਿਸਟਰ …

Read More »

ਸੈਂਟਰਲ ਜ਼ੇਲ੍ਹ ਅੰਮ੍ਰਿਤਸਰ ‘ਚ ਕੈਂਪ ਕੋਰਟ ਲਗਾ ਕੇ ਕੇਸਾਂ ਦਾ ਨਿਪਟਾਰਾ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਮੈਡਮ ਮੋਨਿਕਾ ਸ਼ਰਮਾ, ਸੀ.ਜੇ.ਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ, ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਜੀ ਵੱਲੋਂ ਜ਼ੇਲ੍ਹ ਦਾ ਦੌਰਾ ਕੀਤਾ ਗਿਆ।ਮੈਡਮ ਮੋਨਿਕਾ ਸ਼ਰਮਾ, ਸੀ.ਜੇ.ਐੱਮ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਵੱਲੋਂ ਸੈਂਟਰਲ ਜ਼ੇਲ੍ਹ, ਅੰਮ੍ਰਿਤਸਰ ਵਿੱਚ ਕੈਂਪ ਕੋਰਟ ਲਗਾ ਕੇ ਕੇਸਾਂ ਦਾ ਨਿਪਟਾਰਾ ਕੀਤਾ ਗਿਆ।ਇਸ ਤੋਂ ਇਲਾਵਾ ਮੈਡਮ ਮੋਨਿਕਾ ਸ਼ਰਮਾ ਜੀ ਵੱਲੋਂ ਜ਼ੇਲ੍ਹ ਵਿੱਚ ਬੈਰਕਾਂ ਅਤੇ ਲੀਗਲ ਏਡ ਕਲੀਨਿਕ …

Read More »

ਬੁਢਾਪਾ ਪੈਨਸ਼ਨਾਂ ਮੁੜ ਬੈਂਕ ਖਾਤਿਆਂ ਰਾਹੀਂ ਦੇਣ ਦਾ ਫੈਸਲਾ

ਲਾਭਪਾਤਰੀ ਬੈਂਕ ਖਾਤਿਆਂ ਦੀ ਸੂਚਨਾ ਸੀ ਡੀ.ਪੀ.ਓ ਦਫਤਰ ਦੇਣ-ਡਿਪਟੀ ਕਮਿਸ਼ਨਰ ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਦਿੱਤੀ ਜਾਂਦੀ ਬੁਢਾਪਾ, ਵਿਧਵਾ, ਆਸ਼ਰਿਤ ਅਤੇ ਅਪੰਗ ਵਿਅਕਤੀਆਂ ਨੂੰ ਦਿੱਤੀ ਜਾਂਦੀ ਪੈਨਸ਼ਨ ਹੁਣ ਉਨਾਂ ਦੇ ਬੈਂਕ ਖਾਤਿਆਂ ਰਾਹੀਂ ਹੀ ਦੇਣ ਦਾ ਫੈਸਲਾ ਲਿਆ ਗਿਆ ਹੈ, ਤਾਂ ਜੋ ਲਾਭਪਾਤਰੀ ਤੱਕ ਬਿਨਾਂ ਰੁੱਕੇ ਲਾਭ ਮਿਲੇ ਅਤੇ ਕੰਮ …

Read More »

ਬੱਗਾ ਪਿੰਡ ਕੇਸ ਵਿਚ ਐਸ.ਸੀ ਕਮਿਸ਼ਨ ਵਲੋਂ ਪਿੰਡ ਦਾ ਦੌਰਾ- ਏ.ਡੀ.ਜੀ.ਪੀ ਤੋਂ ਮੰਗੀ ਰਿਪੋਰਟ

ਅੰਮ੍ਰਿਤਸਰ, 26 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਬੀਤੇ ਦਿਨੀਂ ਮਜੀਠਾ ਹਲਕੇ ਦੇ ਬੱਗਾ ਪਿੰਡ ਵਿਚ ਦਲਿਤ ਪਰਿਵਾਰ ਵੱਲੋਂ ਲਗਾਏ ਗਏ ਅੱਤਿਆਚਾਰ ਅਤੇ ਧੱਕੇਸ਼ਾਹੀ ਦੇ ਕਥਿਤ ਦੋਸ਼ਾਂ ਦੀ ਜਾਂਚ ਲਈ ਐਸ.ਸੀ ਕਮਿਸ਼ਨ ਦੀ ਟੀਮ ਵੱਲੋਂ ਅੱਜ ਪਿੰਡ ਦਾ ਦੌਰਾ ਕੀਤਾ ਗਿਆ। ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਦੀ ਹਦਾਇਤ ’ਤੇ ਕਮਿਸ਼ਨ ਦੇ ਸੀਨੀਅਰ ਵਾਈਸ ਚੇਅਰਮੈਨ ਰਾਜ ਸਿੰਘ, ਮੇੈਂਬਰ ਗਿਆਨ ਚੰਦ ਅਤੇ …

Read More »