Wednesday, November 25, 2026

ਪੰਜਾਬੀ

ਅਕਾਲੀ ਦਲ ਬਾਦਲ ਸ਼ਹਿਰੀ ਦੇ ਪ੍ਰਧਾਨ ਟਿੱਕਾ ਦੀ ਅਗਵਾਈ ਹੇਠ ਧੂਮਧਾਮ ਨਾਲ ਮਨਾਇਆ ਦੁਸ਼ਹਿਰਾ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ ਸੱਗੂ)- ਬਦੀ ‘ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਓਹਾਰ ਸ੍ਰੋਮਣੀ ਅਕਾਲੀ ਦਲ ਬਾਦਲ ਸ਼ਹਿਰੀ ਦੇ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਦੀ ਅਗਵਾਈ ਹੇਠ ਜੀ.ਟੀ.ਰੋਡ ਦੋਬੁਰਜੀ ਵਿਖੇ ਧੂਮਧਾਮ ਨਾਲ ਮਨਾਇਆ ਗਿਆ।ਜਿਸ ਵਿਚ ਪਾਰਟੀ ਦੇ ਚੇਅਰਮੈਨਾਂ, ਕੋਸਲਰਾਂ, ਆਗੂਆਂ, ਵਰਕਰਾਂ ਤੇ ਹਲਕਾ ਦੱਖਣੀ ਦੇ ਲੋਕਾਂ ਨੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ।ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਆਪਣੇ …

Read More »

ਰਿੰਟੂ ਨੇ ਮਹਾਂਕਾਲੀ ਮੰਦਰ, ਨੋਸ਼ਹਿਰਾ ਤੇ ਗੰਡਾ ਸਿੰਘ ਵਾਲਾ ਵਿਖੇ ਰਾਵਨ ਦੇ ਪੁਤਲਿਆਂ ਨੂੰ ਵਿਖਾਈ ਅਗਨੀ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਉਤਰੀ ਤੋਂ ਕਾਂਗਰਸ ਦੇ ਇੰਚਾਰਜ਼ ਕਰਮਜੀਤ ਸਿੰਘ ਰਿੰਟੂ ਨੇ ਅੱਜ ਦੁਸਹਿਰੇ ਦੇ ਪਵਿੱਤਰ ਦਿਹਾੜੇ ‘ਤੇ ਸ਼ਹਿਰ ਵਾਸੀਆਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਾਡੇ ਤਿਉਹਾਰ ਸਾਨੂੰ ਜਿਉਣ ਦਾ ਰਾਹ ਦੱਸਦੇ ਹਨ। ਉਹ ਅੱਜ ਵਿਧਾਨ ਸਭਾ ਹਲਕਾ ਉਤਰੀ ਦੇ ਮਜੀਠਾ ਰੋਡ ‘ਤੇ ਸਥਿਤ ਮਹਾਂਕਾਲੀ ਮੰਦਰ, ਨੋਸ਼ਹਿਰਾ ਅਤੇ ਗੰਡਾ ਸਿੰਘ ਵਾਲਾ ਵਿਖੇ ਰਾਵਣ, …

Read More »

ਖੇਤੀਬਾੜੀ ਵਿੱਚ ਮਸ਼ੀਨੀਕਰਨ ਨੂੰ ਉਤਸ਼ਾਹਿਤ ਕਰਨ ਲਈ ਜਿਲਾ ਕਿਸਾਨ ਸਿਖਲਾਈ ਕੈਂਪ ਅੱਜ

ਪਠਾਨਕੋਟ, 11 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕਿਸਾਨਾਂ ਨੂੰ ਹਾੜੀ ਦੀਆਂ ਫਸਲਾਂ ਦੀ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਵਿਭਾਗ ਵੱਲੋਂ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ 12 ਅਕਤੂਬਰ ਦਿਨ ਬੁੱਧਵਾਰ ਸਵੇਰੇ 10.30 ਵਜੇ ਤੋਂ ਦੁਪਹਿਰ 2 ਵਜੇ ਤੱਕ ਸਥਾਨਕ ਆਡੀਟੋਰੀਅਮ, ਜਥੇਦਾਰ ਕੇਸਰ ਸਿੰਘ ਮਾਰਗ (ਸੈਲੀ ਰੋਡ) ਨੇੜੇ ਟਰੱਕ ਯੂਨੀਅਨ ਵਿਖੇ ਲਗਾਇਆ ਜਾ ਰਿਹਾ ਹੈ।ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਸਵਰੂਪ …

Read More »

ਡਾ. ਨਿੱਝਰ ਨੇ ਬਦੀ ‘ਤੇ ਨੇਕੀ ਦੀ ਜਿੱਤ ਦੀ ਸਮੁੱਚੇ ਪੰਜਾਬ ਵਾਸੀਆਂ ਨੂੰ ਦਿੱਤੀ ਵਧਾਈ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਗ ਸੱਗੂ)- ਅੰਮ੍ਰਿਤਸਰ ਵਿਧਾਨ ਸਭਾ ਹਲਕਾ ਦੱਖਣੀ ਦੇ ਆਮ ਆਦਮੀ ਪਾਰਟੀ ਉਮੀਦਵਾਰ ਡਾ: ਇੰਦਰਬੀਰ ਸਿੰਘ ਨਿੱਝਰ ਨੇ ਦੁਸ਼ਹਿਰੇ ਦੇ ਪਵਿਤਰ ਤਿਉਹਾਰ ਮੌਕੇ ਪਾਰਟੀ ਦੇ ਹਲਕਾ ਦੱਖਣੀ ਦਫਤਰ ਵਿਖੇ ਇਕੱਤਰਤਾ ਕਰਕੇ ਪਾਰਟੀ ਵਲੰਟੀਅਰਾਂ ਤੇ ਸਮੁੱਚੇ ਪੰਜਾਬ ਵਾਸੀਆਂ ਨੂੰ ਹਾਰਦਿਕ ਵਧਾਈ ਦਿੱਤੀ ਹੈ । ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨਾਂ ਕਿਹਾ ਕਿ ਹੈ ਕਿ ਇਹ ਤਿਉਹਾਰ ਬਦੀ ‘ਤੇ ਨੇਕੀ …

Read More »

’ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ’ ਮਿਸ਼ਨ ਤਹਿਤ ਪਿੰਡ ਧਰਦਿਓ ਵਿਖੇ ਵਿਸ਼ਾਲ ਰੈਲੀ

ਚੌਂਕ ਮਹਿਤਾ, 11 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਪੰਜਾਬ ਵਿੱਚ ਸ਼ੁਰੂ ਕੀਤੀ ਗਈ ਪੰਜਾਬ ਕਾਂਗਰਸ ਐਕਸਪੈ੍ਰਸ ਪ੍ਰਚਾਰ ਬੱਸ ‘ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ’ ਲੜੀ ਤਹਿਤ ਅੱਜ ਪ੍ਰਚਾਰ ਯਾਤਰਾ ਬੱਸ ਪਿੰਡ ਧਰਦਿਓ ਵਿਖੇ ਪਹੁੰਚੀ।ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਸਰਦੂਲ ਸਿੰਘ ਬੰਡਾਲਾ, ਗੁਰਜੀਤ ਸਿੰਘ ਔਜਲਾ ਜਿਲਾ ਪ੍ਰਧਾਨ ਦਿਹਾਤੀ ਅੰਮ੍ਰਿਤਸਰ, ਹਰਮਿੰਦਰ ਸਿੰਘ ਗਿੱਲ, ਸੁਖਵਿੰਦਰ ਸਿੰਘ ਡੈਨੀ ਜਰਨਲ ਸਕੱਤਰ, ਸਾਧੂ ਸਿੰਘ ਸ਼ਾਹ ਮੁਛਲ ਆਦਿ …

Read More »

ਡਾ. ਵਾਂਡਰ ਕਾਰਡੀਓਲਾਜੀ ਸੋਸਾਇਟੀ ਆਫ ਇੰਡੀਆ ਦੇ ਅੰਤ੍ਰਿਗ ਕਮੇਟੀ ਮੈਂਬਰ ਬਣੇ

ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ) – ਹੀਰੋ ਹਾਰਟ ਸੈਂਟਰ ਲੁਧਿਆਣਾ ਦੇ ਚੀਫ ਕਾਰਡੀਓਲਾਜਿਸਟ ਡਾ. ਜੀਐਸ ਵਾਂਡਰ ਨੂੰ ਕਾਰਡੀਓਲਾਜੀ ਸੋਸਾਇਟੀ ਆਫ ਇੰਡੀਆਂ ਦੇ ਅੰਤ੍ਰਿਗ ਕਮੇਟੀ ਦਾ ਮੈਂਬਰ ਬਣਾਏ ਜਾਣ ਤੇ ਫਾਜ਼ਿਲਕਾ ਦੇ ਡਾਕਟਰਾਂ ਵਿਚ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਮੂਲ ਰੂਪ ਨਾਲ ਪਿੰਡ ਬਾਂਡੀਵਾਲਾ ਦੇ ਰਹਿਣ ਵਾਲੇ ਡਾ. ਵਾਂਡਰ ਹੁਣ ਲੁਧਿਆਣਾ ਹੀਰੋ ਹਾਰਟ ਸੈਂਟਰ ਵਿਚ ਕਾਰਡੀਓਲਾਜਿਸਟ ਤੋਂ ਇਲਾਵਾ ਡੀਐਮਸੀਐਚ …

Read More »

ਗਜ਼ਲ ਸਮਰਾਟ ਜਗਜੀਤ ਸਿੰਘ ਦੀ ਯਾਦ ਵਿਚ ਸੱਜੀ ਸੰਗੀਤ ਸੰਧਿਆ

ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ)- ਗਜਲ ਸਮਰਾਟ ਜਗਜੀਤ ਸਿੰਘ ਦੀ 5ਵੀਂ ਬਰਸੀ ਦੇ ਮੌਕੇ ਤੇ ਸੁਰ ਆਂਗਨ ਅਕੈਡਮੀ ਫਾਜ਼ਿਲਕਾ ਵੱਲੋਂ ਜਗਜੀਤ ਸਿੰਘ ਦੀਆਂ ਗਜਲਾਂ ਨਾਲ ਸਜੀ ਸੰਗੀਤ ਸੰਧਿਆ ‘ ਕਹਾਂ ਤੁਮ ਚਲੇ ਗਏ’ ਦਾ ਅਯੋਜਨ ਕੀਤਾ ਗਿਆ। ਸੰਗੀਤ ਸੰਧਿਆ ਵਿਚ ਡਾ. ਰਜੇਸ਼ ਮੋਹਨ ਸੰਗੀਤ ਪ੍ਰੋਫੈਸਰ ਫਰੀਦਕੋਟ ਕਾਲਜ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਪੰਜਾਬ ਐਂਡ ਸਿੰਧ ਬੈਂਕ ਫਾਜ਼ਿਲਕਾ …

Read More »

ਨਾਇਕ ਸਮਾਜ ਦੇ ਲੋਕਾਂ ਨੇ ਐਸ.ਸੀ ਸ਼੍ਰੇਣੀ ਵਿੱਚ ਸ਼ਾਮਲ ਕਰਨ ਦੀ ਮੰਗ ਕੀਤੀ

ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ)- ਨਾਇਕ ਸਮਾਜ ਪੰਜਾਬ ਦੇ ਮੈਂਬਰ ਆਪਣੀਆਂ ਮੰਗਾਂ ਨੂੰ ਲੈ ਕੇ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੂੰ ਉਨ੍ਹਾਂ ਦੇ ਜੱਦੀ ਪਿੰਡ ਕਟੈਹੜਾ ਵਿਚ ਸਥਿਤ ਉਨ੍ਹਾਂ ਦੇ ਨਿਵਾਸ ਸਥਾਨ ਤੇ ਮਿਲੇ। ਇਸ ਮੌਕੇ ਪੰਜਾਬ ਆਗੂ ਨੱਥੂ ਰਾਮ ਨਾਇਕ ਇੰਸਾਂ, ਜੈਮਲ ਰਾਮ ਜਨਰਲ ਸਕੱਤਰ ਪੰਜਾਬ, ਹੰਸ ਰਾਜ ਖਜ਼ਾਨਚੀ, ਰਾਮੂ ਰਾਮ, ਸ਼ੇਰਾ ਰਾਮ, …

Read More »

ਅਧਿਆਪਕਾਂ ਵਲੋਂ ਈ.ਟੀ.ਟੀ ਅਧਿਆਪਕ ਜਗਪਾਲ ਸਿੰਘ ਦੇ ਦੇਹਾਂਤ ਤੇ ਦੁੱਖ ਪ੍ਰਗਟ

ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ)- ਸਰਕਾਰੀ ਪ੍ਰਾਇਮਰੀ ਸਕੂਲ ਪੱਟੀ ਸਦੀਕ ਵਿਚ ਕੰਮ ਕਰਦੇ ਅਤੇ ਜ਼ਿਲ੍ਹੇ ਦੇ ਪਿੰਡ ਕਿੱਕਰਖੇੜਾ ਵਾਸੀ ਈਟੀਟੀ ਅਧਿਆਪਕ ਜਗਪਾਲ ਸਿੰਘ ਦੀ ਬੀਤੇ ਦਿਨ ਅਬੋਹਰ ਤਾਰਾ ਅਸਟੇਟ ਦੇ ਕੋਲ ਹੋਏ ਸੜ੍ਹਕ ਹਾਦਸੇ ਵਿਚ ਦਰਦਨਾਕ ਮੌਤ ਹੋ ਗਈ। ਉਨ੍ਹਾਂ ਦੇ ਅਚਾਨਕ ਹੋਏ ਦੇਹਾਤ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਹਰੀ ਚੰਦ ਕੰਬੋਜ, ਸੀਨੇਟਰ ਅਤੇ ਪ੍ਰਿੰਸੀਪਲ ਸੰਦੀਪ ਕੁਮਾਰ ਧੂੜੀਆ, ਗੌਰਮਿੰਟ ਟੀਚਰਜ਼ …

Read More »

ਗਰਭਵਤੀ ਔਰਤਾਂ ਦੀ ਜਾਂਚ ਲਈ ਕੈਂਪ ਦਾ ਅਯੋਜਨ

ਫਾਜ਼ਿਲਕਾ, 11 ਅਕਤੂਬਰ (ਵਿਨੀਤ ਅਰੋੜਾ)- ਸਿਹਤ ਵਿਭਾਗ ਅਤੇ ਸਿਵਲ ਸਰਜ਼ਨ ਫਾਜ਼ਿਲਕਾ ਡਾ. ਜਗਪਾਲ ਸਿੰਘ ਬਾਸੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸੀਨੀਅਰ ਮੈਡੀਕਲੀ ਅਧਿਕਾਰੀ ਖੂਈਖੇੜਾ ਡਾ. ਹੰਸ ਰਾਜ ਮਲੇਠੀਆ ਦੀ ਪ੍ਰਧਾਨਗੀ ਵਿਚ ਪ੍ਰਧਾਨ ਮੰਤਰੀ ਸੁਰਖਿਅਤ ਮਾਤ੍ਰਤਵ ਅਭਿਆਨ ਦੇ ਤਹਿਤ ਗਰਭਵਤੀ ਔਰਤਾਂ ਦਾ ਜਾਂਚ ਕੈਂਪ ਸੀਐਚਸੀ ਖੂਈਖੇੜਾ ਵਿਚ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਐਸਐਓ ਡਾ ਹੰਸ ਰਾਜ ਮਲੇਠੀਆ ਨੇ ਦੱਸਿਆ ਕਿ ਦੇਸ਼ਭਰ ਵਿਚ …

Read More »