Wednesday, November 25, 2026

ਪੰਜਾਬੀ

ਕੈਪਟਨ ਅਮਰਿੰਦਰ ਦਾ ਭੁਲੇਖਾ ਦੋ ਵਾਰ ਦੂਰ ਕਰ ਚੁੱਕੇ ਹਾਂ, ਲੋਕ 2017 ਵੀ ‘ਚ ਕਰ ਦੇਣਗੇ – ਮਜੀਠੀਆ

130 ਸਾਲਾਂ ਦੇ ਇਤਿਹਾਸ ‘ਚ ਕਾਂਗਰਸ ਦੀਆਂ ਗਲਤ ਨੀਤੀਆਂ ਨੇ ਮਾੜੇ ਤੇ ਨਮੋਸ਼ੀ ਭਰੇ ਦਿਨ ਦਿਖਾਏ ਚਵਿੰਡਾ ਦੇਵੀ, 23 ਅਗਸਤ (ਪ.ਪ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਕੈਪਟਨ ਅਮਰਿੰਦਰ ਸਿੰਘ ਦੇ ਅਕਾਲੀ ਦਲ ਵਿਰੋਧੀ ਬਿਆਨਬਾਜ਼ੀ ਦਾ ਸਖ਼ਤ ਨੋਟਿਸ ਲਿਆ ਤੇ ਉਸ ‘ਤੇ ਪਲਟ ਵਾਰ ਕਰਦਿਆਂ ਪੰਜਾਬ ਨੂੰ ਕਾਂਗਰਸ ਮੁਕਤ ਕਰਨ ਦਾ ਲੋਕਾਂ ਨੂੰ …

Read More »

ਮੰਤਰੀ ਅਨਿਲ ਜੋਸ਼ੀ ਨੇ ਦਿੱਤਾ ਨੌਸ਼ਿਹਰਾ ਪੰਚਾਇਤ ਨੂੰ 11 ਲੱਖ ਰੁਪਏ ਦੀ ਗ੍ਰਾਂਟ ਦਾ ਚੈਕ

ਨਵੀਆਂ ਗਲੀਆਂ ਬਨਾਉਣ ਦੇ ਕੰਮ ਤੇ ਆਂਗਨਵਾੜੀ ਸੈਂਟਰ ਦਾ ਕੀਤਾ ਉਦਘਾਟਨ ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ ਸੱਗੂ, ਗੁਰਚਰਨ ਸਿੰਘ) – ਸਥਾਨਕ ਸਰਕਾਰ, ਡਾਕਟਰੀ ਸਿਖਿਆ ਅਤੇ ਖੋਜ ਮੰਤਰੀ ਸ਼੍ਰੀ ਅਨਿਲ ਜੋਸ਼ੀ ਨੇ ਹਲਕਾ ਉੱਤਰੀ ਵਿੱਚ ਪੈਂਦੀ ਮਜੀਠਾ ਰੋਡ ਸਥਿਤ ਨੌਸ਼ਿਹਰਾ ਪੰਚਾਇਤ ਨੂੰ ਵਿਕਾਸ ਕੰਮਾਂ ਲਈ 11 ਲੱਖ ਰਾਸ਼ੀ ਦਾ ਚੈਕ ਦਿੱਤਾ ਅਤੇ 10 ਲੱਖ ਦੀ ਲਾਗਤ ਨਾਲ ਨਵੀਂਆਂ ਕੰਕ੍ਰੀਟ ਦੀਆਂ ਗਲੀਆਂ …

Read More »

ਬਿਜਲੀ ਮਹਿਕਮੇ ਦੀ ਢਿੱਲੀ ਕਾਰਜ਼ਗਾਰੀ ਢਾਈ ਘੰਟਿਆਂ ਬਾਅਦ ਚੁੱਕੀ ਸੜਕ ‘ਤੇ ਡਿੱਗੀ ਕਰੰਟ ਵਾਲੀ ਤਾਰ

ਖਾਲੜਾ, 23 ਅਗਸ਼ਤ (ਲਖਵਿੰਦਰ ਸਿੰਘ ਗੌਲਣਫ਼ਰਿੰਪਲ ਖਾਲੜਾ) – ਅਜੇ ਕੁੱਝ ਦਿਨ ਪਹਿਲਾਂ ਹੀ ਚੋਰੀ ਤਾਰ ਲਗਾਉਣ ਨਾਲ ਤਾਰ ਤੋ ਪਏ ਕਰੰਟ ਪੈਣ ਨਾਲ ਇੱਕ ਦੀ ਮੋਕੇ ‘ਤੇ ਮੋਤ ਅਤੇ ਦੋ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੀ ਵਾਪਰੀ ਘਟਨਾ ਤੋਂ ਲੱਗਦਾ ਹੈ ਬਿਜ਼ਲੀ ਮਹਿਕਮੇ ਨੇ ਕੋਈ ਸਬਕ ਨਹੀਂ ਸਿਖਿਆ।ਅਜਿਹਾ ਹੀ ਗੰਭੀਰ ਖਤਰਾ ਅੱਜ ਖਾਲੜਾ ਪੈਟਰੋਲ ਪੰਪ ਦੇ ਨੇੜੇ ਸੜਕ ਵਿਚ …

Read More »

ਆਮ ਆਦਮੀ ਪਾਰਟੀ ਨੇ ਘੱਤੀਆਂ ਪਿੰਡਾਂ ਵੱਲ ਵਹੀਰਾਂ

ਖਾਲੜਾ, 23 ਅਗਸ਼ਤ (ਲਖਵਿੰਦਰ ਸਿੰਘ ਗੌਲਣਫ਼ਰਿੰਪਲ ਖਾਲੜਾ) – ਆਮ ਆਦਮੀ ਵੱਲੋ ਹਰ ਹਲਕੇ ਵਿੱਚ 25 ਹਜ਼ਾਰ ਮੈਬਰਸ਼ਿਪ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਮੁਹਿੰਮ ਤਹਿਤ ਪ੍ਰੀਤ ਪਰਭਾਕਰ ਗੌੜ ਜ਼ੋਨਲ ਅਬਜ਼ਰਵਰ ਜੇ. ਐਨ ਮਾਥੁਰ, ਸੁਖਬੀਰ ਸਿੰਘ ਵਲਟੋਹਾ, ਸੁਰਜ਼ੀਤ ਸਿੰਘ ਕੰਗ ਖੇਮਕਰਨ ਦੀ ਅਗਵਾਈ ਹੇਠ ਹਲਕਾ ਖੇਮਕਰਨ ਦੇ ਅੰਦਰ ਪੈਦੇ ਪਿੰਡ ਘਰਿਆਲਾ, ਵਲਟੋਹਾ, ਦਿਆਲਪੁਰ, ਸਾਂਡਪੁਰਾ, ਭਿੱਖੀਵਿੰਡ, ਸੁਰਸਿੰਘ ਆਦਿ ਇਲਾਕਿਆਂ ਵਿੱਚ ਅੱਜ …

Read More »

ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸੀਨੀ: ਸੈਕੰ: ਸਕੂਲ ਦਾ ਤਿੰਨ ਰੋਜਾ ਵਿਦਿਅਕ ਟੂਰ ਲੱਗਾ

ਸੰਦੌੜ, 23 ਅਗਸਤ (ਹਰਮਿੰਦਰ ਸਿੰਘ) – ਸ੍ਰੀ ਗੁਰੂ ਹਰਕ੍ਰਿਸਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਲਵਾਣਾ ਦੇ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਵਿਚ ਗਿਆਨ ਨੂੰ ਵਾਧਾ ਕਰਨ ਦੇ ਮੰਤਵ ਤਹਿਤ ਤਿੰਨ ਦਿਨਾਂ ਦਾ ਟੂਰ ਲਗਾਇਆ ਗਿਆ।ਪ੍ਰਿੰਸੀਪਲ ਸ੍ਰੀਮਤੀ ਹਰਗੁਰਪ੍ਰੀਤ ਕੌਰ ਨੇ ਦੱਸਿਆ ਕਿ ਗੁਰਦੁਆਰਾ ਪਾਉਂਟਾ ਸਾਹਿਬ, ਕੈਂਪਟੀ ਫਾਲ, ਕੰਪਨੀ ਬਾਗ, ਮਸੂਰੀ ਝੀਲ, ਮਾਲ ਰੋਡ ਅਤੇ ਗੰਨ ਹਿੱਲ ਆਦਿ ਥਾਵਾਂ ਤੇ ਲਿਜਾਇਆ ਗਿਆ।ਟੂਰ ਦੌਰਾਨ ਬੱਚਿਆਂ ਨੇ …

Read More »

ਹਾਦਸੇ ਦਾ ਕਾਰਣ ਬਣ ਸਕਦੇ ਹਨ ਸੰਦੌੜ ਤੇ ਖੁਰਦ ਵਿਚਾਲੇ ਸੜਕ ‘ਤੇ ਡਿੱਗੇ ਦਰੱਖਤ -ਕੁੰਭਕਰਨੀ ਨੀਂਦ ਸੁੱਤਾ ਵਣ ਮਹਿਕਮਾ

ਸੰਦੌੜ, 23 ਅਗਸਤ (ਹਰਮਿੰਦਰ ਸਿੰਘ) – ਇਥੋਂ ਨੇੜਲੇ ਪਿੰਡ ਖੁਰਦ ਨਜਦੀਕ ਸੰਦੌੜ ਵਾਲੇ ਪਾਸੇ ਰਾਏਕੋਟ ਮਾਲੇਰਕੋਟਲਾ ਮੁੱਖ ਸੜਕ ਤੇ ਬੀਤੇ ਦੋ ਦਿਨ ਪਹਿਲਾਂ ਆਈ ਤੇਜ ਹਨੇਰੀ ਤੇ ਕਾਰਣ ਖੜਾ ਇਕ ਦਰੱਖਤ ਸੜਕ ਵਾਲੇ ਪਾਸੇ ਨੂੰ ਟੇਢਾ ਹੋ ਗਿਆ ਸੀ।ਜਿਸ ਕਾਰਣ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਡਰ ਬਣਿਆ ਹੋਇਆ ਹੈ ਜਦਕਿ ਸਬੰਧਿਤ ਮਹਿਕਮਾ ਹਾਲੇ ਤੱਕ ਨੀਂਦ ਤੋਂ ਨਹੀਂ ਜਾਗਿਆ ਹੈ।ਇਸ …

Read More »

ਪਿੰਡ ਫਰਵਾਲੀ ਦੀ ਮੌਜੂਦਾ ਸਰਪੰਚ ਚਰਨਜੀਤ ਕੌਰ ਹੁਣ ਨਹੀਂ ਰਹੇ

ਸੰਦੌੜ, 23 ਅਗਸਤ (ਹਰਮਿੰਦਰ ਸਿੰਘ) – ਅਕਾਲੀ ਆਗੂ ਅਤੇ ਸਾਬਕਾ ਪੰਚ ਕੇਸਰ ਸਿੰਘ ਦੀ ਪਤਨੀ ਅਤੇ ਪਿੰਡ ਫਰਵਾਲੀ ਦੀ ਮੌਜੂਦਾ ਸਰਪੰਚ ਸ੍ਰੀਮਤੀ ਚਰਨਜੀਤ ਕੌਰ ਦਾ ਅਚਾਨਕ ਸਦੀਵੀਂ ਵਿਛੋੜਾ ਦੇ ਗਏ।ਉਹ 50 ਵਰਿਆਂ ਦੇ ਸਨ ਅਤੇ ਬੀਤੇਂ ਕੁੱਝ ਦਿਨਾਂ ਤੋਂ ਬਿਮਾਰ ਚੱਲੇ ਆ ਰਹੇ ਸਨ।ਬੀਬੀ ਚਰਨਜੀਤ ਕੌਰ ਦੀ ਮੌਤ ਤੇ ਅਕਾਲੀ ਦਲ ਦੇ ਸਰਕਲ ਸੰਦੌੜ ਦੇ ਪ੍ਰਧਾਨ ਤਰਲੋਚਨ ਸਿੰਘ ਧਲੇਰ, ਸਰਪੰਚ …

Read More »

ਸਰਕਾਰੀ ਕਾਲਜ ਵਿੱਚ ਹੋਈ ਐਨ.ਸੀ.ਸੀ ਦੇ ਨਵੇਂ ਵਲੰਟੀਅਰਾਂ ਦੀ ਚੋਣ

ਮਲੇਰਕੋਟਲਾ (ਸੰਦੌੜ), 23 ਅਗਸਤ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਕਾਲਜ ਵਿਖੇ ਐਨ.ਸੀ.ਸੀ ਦੇ ਨਵੇਂ ਵਲੰਟੀਅਰਾਂ ਦੀ ਚੋਣ ਕਰਨ ਲਈ ਟਰਾਇਲ ਕਰਵਾਏ ਗਏ। ਇਸ ਮੋਕੇ 19 ਪੰਜਾਬ ਐਨ.ਸੀ.ਸੀ ਬਟਾਲੀਅਨ ਲੁਧਿਆਣਾ ਦੇ ਸੀ.ਈ.ਓ ਕਰਨਲ ਏ.ਐਸ ਮਹਿਤਾ ਦੀ ਅਗਵਾਈ ਵਿੱਚ ਹਵਲਦਾਰ ਸੁਰੇਸ਼ ਕੁਮਾਰ ਅਤੇ ਬਲਵਿੰਦਰ ਸਿੰਘ ਨੇ ਸਮੂਚੀ ਚੋਣ ਪ੍ਰਕ੍ਰਿਆ ਨੂੰ ਸਿਰੇ ਚਾੜਿਆ। ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਨੇ ਚੁਣੇ ਵਲੰਟੀਅਰਾਂ ਨੂੰ ਵਧਾਈ ਦਿੰਦੇ …

Read More »

ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਲਗਾਈ ਗਈ ਪੁਸਤਕ ਪ੍ਰਦਰਸ਼ਨੀ

ਮਲੇਰਕੋਟਲਾ (ਸੰਦੌੜ), 23 ਅਗਸਤ (ਹਰਮਿੰਦਰ ਸਿੰਘ ਭੱਟ) – ਸਥਾਨਕ ਸਰਕਾਰੀ ਕਾਲਜ਼ ਵਿਖੇ ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਪੰਜਾਬੀ ਭਵਨ ਲੁਧਿਆਣਾ ਵੱਲੋ ਪੁਸਤਕ ਪ੍ਰਦਰਸ਼ਨੀ ਲਗਾਈ ਗਈ। ਪ੍ਰਦਰਸ਼ਨੀ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਕਿਤਾਬਾਂ ਪ੍ਰਤੀ ਵਿਦਿਆਰਥੀਆਂ ਅਤੇ ਕਾਲਜ ਸਟਾਫ ਨੇ ਭਾਰੀ ਉਤਸ਼ਾਹ ਦਿਖਾਇਆ। ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਕਿਤਾਬਾਂ ਦੀ ਖਰੀਦ ਵੀ ਕੀਤੀ। ਪ੍ਰਦਰਸ਼ਨੀ ਵਿੱਚ ਪਹੁੰਚੇ ਪ੍ਰਿੰਸੀਪਲ ਡਾ.ਮੁਹੰਮਦ ਜਮੀਲ ਨੇ ਕਿਹਾ ਕਿ ਸੱਭਿਆਚਾਰਕ …

Read More »

ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜ਼ਿ.) ਤੇ ਮਹਾਂਵੀਰ ਇੰਟਰਨੈਸ਼ਨਲ ਵੱਲੋਂ ਮੁਫਤ ਮੈਡੀਕਲ ਕੈਂਪ

ਮਲੇਰਕੋਟਲਾ (ਸੰਦੌੜ), 23 ਅਗਸਤ (ਹਰਮਿੰਦਰ ਸਿੰਘ ਭੱਟ) – ਮਾਨਵ ਨਿਸ਼ਕਾਮ ਸੇਵਾ ਸੰਮਤੀ (ਰਜ਼ਿ.) ਤੇ ਮਹਾਂਵੀਰ ਇੰਟਰਨੈਸ਼ਨਲ (ਸ਼ਾਖਾ) ਮਾਲੇਰਕੋਟਲਾ ਵੱਲੋਂ ਐਸ.ਐਸ ਜੈਨ ਤਪਾ ਬਰਾਦਰੀ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਮੁਫਤ ਮੈਡੀਕਲ ਕੈਂਪ ਸਥਾਨਕ ਲਾਲਾ ਕੁੰਦਨ ਲਾਲ ਜੈਨ ਧਰਮਸ਼ਾਲਾ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸਮਾਜ ਸੇਵੀ ਸ਼੍ਰੀ ਅਮਰ ਨਾਥ ਗੁਪਤਾ, ਝੰਡੇ ਦੀ ਰਸਮ ਸ਼੍ਰੀ ਮੁਕੇਸ਼ ਦੁਆ, ਜਯੋਤੀ ਪ੍ਰਚੰਡ ਦੀ ਰਸਮ ਸੱਤਪਾਲ …

Read More »