Wednesday, November 25, 2026

ਪੰਜਾਬੀ

ਵਿਸ਼ਵ ਅਬਾਦੀ ਦਿਵਸ ਪੰਦਰਵਾੜੇ ਨੂੰ ਸਮਰਪਿਤ ਪਰਿਵਾਰ ਨਿਯੋਜਨ ਜਾਗਰੂਕਤਾ ਵਰਕਸ਼ਾਪ

ਬਠਿੰਡਾ, 13 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਡਿਪਟੀ ਡਾਇਰੈਕਟਰ ਕਮ ਸਿਵਲ ਸਰਜਨ ਬਠਿੰਡਾ ਡਾ. ਤੇਜਵੰਤ ਸਿੰਘ ਰੰਧਾਵਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਅੱਜ 13 ਜੁਲਾਈ ਨੂੰ ਸੀਨੀਅਰ ਮੈਡੀਕਲ ਅਫਸਰ ਡਾ. ਕੁੰਦਨ ਕੁਮਾਰ ਪਾਲ ਦੀ ਅਗਵਾਈ ਹੇਠ ਵਿਸ਼ਵ ਅਬਾਦੀ ਦਿਵਸ ਪੰਦਰਵਾੜੇ ਨੂੰ ਸਮਰਪਿਤ ਪਰਿਵਾਰ ਨਿਯੋਜਨ ਜਾਗਰੂਕਤਾ ਵਰਕਸ਼ਾਪ ਨਥਾਣਾ ਵਿਖੇ ਲਗਾਈ ਗਈ।ਇਸ ਮੌਕੇ ਪਰਿਵਾਰ ਨਿਯੋਜਨ ਦਾ ਸੁਨੇਹਾ ਘਰ-ਘਰ ਪਹੁੰਚਾਣ ਲਈ …

Read More »

ਨਸ਼ਾ ਵਿਰੋਧੀ ਪ੍ਰਾਜੈਕਟ ਤਹਿਤ ਪਿੰਡ ਪੱਧਰੀ ਕੁਆਰਡੀਨੇਟਰਾਂ ਦੀ ਟ੍ਰੇਨਿੰਗ ਕਰਵਾਈ

ਨਸ਼ਾਖੋਰੀ ਰੋਕਣ ਦੀ ਜ਼ਿੰਮੇਵਾਰੀ ਨੌਜਵਾਨ ਆਪਣੇ ਮੌਢਿਆਂ ‘ਤੇ ਲੈਣ ਸੋਢੀ ਬਠਿੰਡਾ, 13 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਜ਼ਿਲਾ ਬਠਿੰਡਾ ਵਿੱਚੋਂ ਨਸ਼ਾਖੋਰੀ ਰੋਕਣ ਲਈ ਨਹਿਰੂ ਯੁਵਾ ਕੇਂਦਰ ਵਲੋਂ ਚਲਾਏ ਜਾ ਰਹੇ ਵਿਸ਼ੇਸ਼ ਜਾਗਰੂਕਤਾ ਪ੍ਰਾਜੈਕਟ ਤਹਿਤ ਫਤਿਹ ਗਰੁੱਪ ਆਫ ਇੰਸਟੀਚਿਊਟ ਰਾਮਪੁਰਾ ਵਿਖੇ ਪਿੰਡ ਪੱਧਰੀ ਕੋਆਰਡੀਨੇਟਰਾਂ ਦੀ ਟ੍ਰੇਨਿੰਗ ਜ਼ਿਲਾ ਪ੍ਰਾਜੈਕਟ ਅਫਸਰ ਸੁਖਵਿੰਦਰ ਸਿੰਘ ਚੱਠਾ ਦੀ ਅਗਵਾਈ ਹੇਠ ਕਰਵਾਈ ਗਈ। ਇਸ …

Read More »

ਜਿਲ੍ਹਾ ਗੁਰਦਾਸਪੁਰ ਵੱਖ ਵੱਖ ਸਰਕਾਰੀ ਸਕੂਲਾਂ ਵਿੱਚ ਮਨਾਇਆ ਗਿਆ ਵੱਸੋਂ ਦਿਵਸ

ਵਿਦਿਆਰਥੀਆਂ ਦੇ ਚਾਰਟ ਮੇਕਿੰਗ, ਭਾਸ਼ਣ ਤੇ ਕਵਿਤਾ ਮੁਕਾਬਲੇ ਕਰਵਾਏ ਬਟਾਲਾ, 13 ਜੁਲਾਈ (ਨਰਿੰਦਰ ਸਿੰਘ ਬਰਨਾਲ) – ਡਾਇਰੈਕਟਰ ਜਨਰਲ ਸਕੂਲ ਪੰਜਾਬ ਤੇ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ, ਡੀ ਐਸ ਐਸ ਸ੍ਰੀ ਰਵਿੰਦਰਪਾਲ ਸਿੰਘ ਚਾਹਲ ਦੀ ਅਗਵਾਈ ਤੇ ਦਿਸ਼ਾ ਨਿਰਦੇਸ਼ਾ ਦੀ ਰੌਸਨੀ ਵਿੱਚ ਜਿਲ੍ਹਾਂ ਗੁਰਦਾਸਪੁਰ ਦੇ ਵੱਖ ਸਕੂਲਾਂ ਵਿੱਚ ਵਧਦੀ ਵੱਸੋ ਪ੍ਰਤੀ ਵਿਦਿਆਰਥੀਆਂ ਨੂੰ ਜਾਗਰੂਕ ਤੇ ਸੁਚੇਤ ਕੀਤਾ ਗਿਆ। …

Read More »

ਆਜ਼ਾਦੀ ਤੋਂ ਬਾਅਦ ਕੇਂਦਰ ਤੇ ਪੰਜਾਬ ਦੀਆਂ ਸਰਕਾਰਾਂ ਨੇ ਮਾਝੇ ਦੇ ਇਲਾਕੇ ਨੂੰ ਅਣਗੌਲਿਆ – ਵਿਧਾਇਕ ਸੇਖੜੀ

ਬਟਾਲਾ, 13 ਜੁਲਾਈ (ਨਰਿੰਦਰ ਬਰਨਾਲ) – ਹਲਕਾ ਬਟਾਲਾ ਦੇ ਵਿਧਾਇਕ ਅਸ਼ਵਨੀ ਸੇਖੜੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ 1947 ਵਿਚ ਦੇਸ ਆਜ਼ਾਦ ਹੋਣ ਤੋਂ ਬਾਅਦ ਕੇਂਦਰ ਅਤੇ ਪੰਜਾਬ ਵਿਚ ਬਣਨ ਵਾਲੀਆਂ ਸਰਕਾਰਾਂ ਨੇ ਮਾਝੇ ਦੇ ਇਲਾਕੇ ਨੂੰ ਅਣਗੌਲਿਆ ਰੱਖਿਆ ਜਿਸ ਕਰਕੇ ਅੱਜ ਤੱਕ ਮਾਝੇ ਦੇ ਸਰਹੱਦੀ ਜ਼ਿਲਿਆਂ ਦਾ ਵਿਕਾਸ ਨਹੀਂ ਹੋ ਸਕਿਆ। ਸੇਖੜੀ ਨੇ ਦੱਸਿਆ ਕਿ ਮਾਝੇ ਦੇ ਅੰਮ੍ਰਿਤਸਰ ਸ਼ਹਿਰ ਵਿਚ …

Read More »

ਚਮੇਰਾ ਡੈਮ ਤੋਂ ਪਾਣੀ ਛੱਡਣ ਨਾਲ ਰਣਜੀਤ ਸਾਗਰ ਡੈਮ ਤੋਂ ਛੱਡਿਆ 3500 ਕਿਊਸਿਕ ਵਾਧੂ ਪਾਣੀ

ਰਾਵੀ ਦਰਿਆ ਦੇ ਕਿਨਾਰਿਆਂ ‘ਤੇ ਰਹਿੰਦੇ ਲੋਕ ਦੂਰ ਰਹਿਣ   ਪਠਾਨਕੋਟ, 12 ਜੁਲਾਈ (ਪ.ਪ) – ਹਿਮਾਚਲ ਪ੍ਰਦੇਸ਼ ਦੇ ਚਮੇਰਾ ਡੈਮ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਚਮੇਰਾ ਡੈਮ ਦੀ ਅਥਾਰਟੀ ਵੱਲੋਂ ਚਮੇਰਾ ਡੈਮ ਤੋਂ ਹੋਰ ਵਾਧੂ ਪਾਣੀ ਛੱਡਿਆ ਗਿਆ ਹੈ। ਜਿਸ ਨਾਲ ਪੰਜਾਬ ਵਿੱਚ ਬਣੇ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਪਾਣੀ ਦਾ ਪੱਧਰ ਵੀ ਵੱਧ ਗਿਆ ਹੈ ਅਤੇ ਇਸ ਡੈਮ ਤੋਂ …

Read More »

ਮਾਸਿਕ ਲੋਕ ਅਦਾਲਤ ਵਿੱਚ 12 ਕੇਸਾਂ ਦੀ ਸੁਣਵਾਈ – 91145 ਰੁਪਏ ਦੇ ਕਲੇਮ ਦੁਆਏ

ਹੁਸ਼ਿਆਰਪੁਰ, 12 ਜੁਲਾਈ (ਸਤਵਿੰਦਰ ਸਿੰਘ) – ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਹੁਸ਼ਿਆਰਪੁਰ ਵੱਲੋਂ ਮਾਨਯੋਗ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸੈਸ਼ਨ ਕੋਰਟ ਕੰਪਲੈਕਸ ਵਿਖੇ ਮਾਸਿਕ ਕੌਮੀ ਲੋਕ ਅਦਾਲਤ ਲਗਾਈ ਗਈ। ਇਹ ਕੌਮੀ ਲੋਕ ਅਦਾਲਤ ਸਾਲ ੨੦੧੫ ਵਿੱਚ ਲੱਗਣ ਵਾਲੀਆਂ ਕੌਮੀ ਅਦਾਲਤਾਂ ਵਿੱਚੋਂ ਚੌਥੀ ਕੌਮੀ ਲੋਕ ਅਦਾਲਤ ਸੀ। ਇਸ ਲੋਕ ਅਦਾਲਤ ਦਾ ਆਯੋਜਨ ਮਾਨਯੋਗ ਸ੍ਰੀ ਐਸ.ਕੇ. ਅਰੋੜਾ ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ …

Read More »

ਨਜਾਇਜ਼ ਮਾਈਨਿੰਗ ਨਾਲ ਪਿੰਡ ਬੱਸੀ ਗੁਲਾਮ ਹੁਸੈਨ ‘ਚ ਭਾਰੀ ਬਾਰਿਸ਼ ਨਾਲ ਹੋ ਸਕਦਾ ਹੈ ਨੁਕਸਾਨ

ਪਿੰਡ ਵਾਸੀਆਂ ਵਲੋ ਉੱਚ ਪੱਧਰੀ ਜਾਂਚ ਦੀ ਮੰਗ ਹੁਸ਼ਿਆਰਪੁਰ, 12  ਜੁਲਾਈ (ਸਤਵਿੰਦਰ ਸਿੰਘ) – ਜਿਲ੍ਹਾ ਹੁਸ਼ਿਆਰਪੁਰ ਵਿੱਚ ਨਜਾਇਜ ਮਾਈਨਿੰਗ ਦਾ ਕਾਰੋਬਾਰ ਵੱਡੇ ਪੱਧਰ ਤੇ ਚੱਲਣ ਕਰਕੇ ਹੁਣ ਇਹ ਵਿਵਾਦਾਂ ਦੇ ਘੇਰੇ ਵਿੱਚ ਹੈ।ਜਿਸ ਦੇ ਕਾਰਣ ਹਲਕਾ ਸ਼ਾਮ ਚੋਰਾਸੀ ਤੋਂ ਅਕਾਲੀ ਵਿਧਾਇਕ ਤੇ ਉਸ ਦੇ ਪੁੱਤਰ ਦਾ ਨਾਮ ਉਛਲਿਆ ਹੈ।ਇਸ ਨਾਲ ਹੁਸ਼ਿਆਰਪੁਰ ਦੀ ਸਿਆਸਤ ਵਿੱਚ ਭੁਚਾਲ ਆ ਗਿਆ ਹੈ। ਹੁਣ ਰਾਜਨੀਤਕ ਪਾਰਟੀਆਂ …

Read More »

ਫਤਿਹ ਯੂਥ ਕਲੱਬ ਹੁਸ਼ਿਆਰਪੁਰ ਵੱਲੋਂ ‘ਸਿੱਖੀ ਲਹਿਰ’ ਤਹਿਤ ਵਿਸ਼ੇਸ਼ ਗੁਰਮਤਿ ਸਮਾਗਮ

ਹੁਸ਼ਿਆਰਪੁਰ, 12 ਜੁਲਾਈ (ਸਤਵਿੰਦਰ ਸਿੰਘ) – ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਖਾਲਸਾ ਪੰਥ ਦੀਆਂ ਸ਼ਾਨਾਮੱਤੀ ਕਦਰਾਂ ਕੀਮਤਾਂ ਦਾ ਪ੍ਰਚਾਰ ਪ੍ਰਸਾਰ ਕਰਨ ਅਤੇ ਪਤਿਤਪੁਣੇ ਤੇ ਨਸ਼ਿਆਂ ਦੀ ਨ੍ਹੇਰੀ ਨੂੰ ਠੱਲ ਪਾਉਣ ਹਿੱਤ ਫਤਿਹ ਯੂਥ ਕਲੱਬ ਹੁਸ਼ਿਆਰਪੁਰ ਵੱਲੋਂ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਿੱਖੀ ਲਹਿਰ ਤਹਿਤ ਆਰੰਭ ੬ ਰੋਜ਼ਾ ਸਮਾਗਮਾਂ ਦੀ ਲੜੀ ਦਾ ਸੰਪੂਰਨਤਾ ਸਮਾਗਮ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਰੇਲਵੇ …

Read More »

ਅੱਖਾਂ-ਦੰਦਾਂ ਦੀ ਸੰਭਾਲ ਲਈ ਲੋਕਾਂ ਨੂੰ ਕੀਤਾ ਜਾਗਰੂਕ

ਅੰਮ੍ਰਿਤਸਰ, 12  ਜੁਲਾਈ (ਪ.ਪ) – ਮਹਾਂਕਾਲੀ ਮੰਦਰ ਖੜਾਕ ਸਿੰਘ ਵਾਲਾ ਵਿਖੇ ਮੰਦਰ ਪ੍ਰਧਾਨ ਰਿਤੇਸ਼ ਸ਼ਰਮਾ ਦੀ ਅਗਵਾਈ ਵਿੱਚ ਅੱਖਾਂ ਅਤੇ ਦੰਦਾਂ ਦੇ ਮਾਹਿਰ ਡਾਕਟਰਾਂ ਨੇ ਅੱਖਾਂ ਅਤੇ ਦੰਦਾਂ ਦਾ ਫ੍ਰੀ ਚੈਕਅਪ ਕੀਤਾ ਅਤੇ ਲੋੜਵੰਦ ਮਰੀਜ਼ਾਂ ਨੂੰ ਅੈਨਕਾਂ ਮੁਫਤ ਵੰਡੀਆਂ।ਇਸ ਸਮੇਂ ਪ੍ਰਧਾਨ ਰਿਤੇਸ਼ ਸ਼ਰਮਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਅੱਖਾਂ, ਦੰਦ, ਕੰਨ ਸਾਡੇ ਸ਼ਰੀਰ ਦਾ ਇਕ ਅਹਿਮ ਅੰਗ ਹਨ ਅਤੇ ਜਿਆਦਾਤਰ ਵੇਖਨ …

Read More »

ਫੌਜੇਵਾਲ ਵਿਖੇ ਅਕਾਲੀ ਦਲ ਦੀ ਯੂਥ ਕਮੇਟੀ ਦਾ ਗਠਨ

ਸੰਦੌੜ, 12 ਜੁਲਾਈ (ਹਰਮਿੰਦਰ ਸਿੰਘ) – ਪਿੰਡ ਫੌਜੇਵਾਲ ਵਿਖੇ ਅਕਾਲੀ ਦਲ ਦੀ ਯੂਥ ਕਮੇਟੀ ਦਾ ਗਠਨ ਕੀਤਾ ਗਿਆ।ਨਵੀਂ ਚੁਣੀ ਇਸ ਕਮੇਟੀ ਵਿਚ ਪ੍ਰਧਾਨ ਤਰਨਜੀਤ ਸਿੰਘ, ਮੀਤ ਪ੍ਰਧਾਨ ਕਿਰਪਾਲ ਸਿੰਘ, ਪ੍ਰੈਸ ਸਕੱਤਰ ਹਰਸਿਮਰਨ ਸਿੰਘ, ਖਜਾਨਚੀ ਗੁਰਸਰਨ ਸਿੰਘ, ਸਕੱਤਰ ਦਲਵੀਰ ਸਿੰਘ, ਸਲਾਹਕਾਰ ਅਮਰਜੀਤ ਸਿੰਘ, ਪਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਹਰਜੋਤ ਸਿੰਘ, ਮਨਪ੍ਰੀਤ ਸਿੰਘ ਅਤੇ ਪ੍ਰਿਤਪਾਲ ਸਿੰਘ ਨੂੰ ਮੈਂਬਰ ਬਣਇਆ ਗਿਆ ਹੈ।ਇਸ ਮੌਕੇ ਮੁੱਖ ਸੰਸਦੀ …

Read More »