ਪਠਾਨਕੋਟ, 6 ਜੁਲਾਈ (ਪ.ਪ) – ਦੇਸ਼ ਭਰ ਵਿੱਚ 1 ਤੋਂ 7 ਜੁਲਾਈ ਤੱਕ ਮਨਾਏ ਜਾ ਰਹੇ ਡਿਜੀਟਲ ਇੰਡੀਆ ਹਫ਼ਤੇ ਸਬੰਧੀ ਸਥਾਨਿਕ ਸਵੀਮਿੰਗ ਪੂਲ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਸ਼੍ਰੀਮਤੀ ਰੂਪਾਂਜਲੀ ਕਾਰਥਿਕ ਵਧੀਕ ਡਿਪਟੀ ਕਮਿਸ਼ਨਰ ਜਨਰਲ ਦੀ ਪ੍ਰਧਾਨਗੀ ਹੇਠ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਮੀਟਿੰਗ ਦੀ ਹੋਈ।ਜਿਸ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਿਤੀ ਯਾਦਵ ਆਈ.ਏ.ਐਸ. ਸਹਾਇਕ ਕਮਿਸ਼ਨਰ ਸਿਖਲਾਈ ਅਧੀਨ, ਸਰਵਸ਼੍ਰੀ ਪੀ.ਐਸ. ਵਿਰਕ …
Read More »ਪੰਜਾਬੀ
ਰਣਜੀਤ ਸਾਗਰ ਡੈਮ ਨੇ ਜੂਨ ਮਹੀਨੇ ਕੀਤਾ 218.18 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ
ਪਠਾਨਕੋਟ, 6 ਜੁਲਾਈ (ਪ.ਪ) – ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ਰਣਜੀਤ ਸਾਗਰ ਡੈਮ ਬਿਜਲੀ ਉਤਪਾਦਨ ਦੇ ਖੇਤਰ ਵਿੱਚ ਵੱਡਮੁਲਾ ਯੋਗਦਾਨ ਪਾ ਰਿਹਾ ਹੈ ਅਤੇ ਇਸ ਡੈਮ ਨੇ ਪਿਛਲੇ ਜੂਨ ਮਹੀਨੇ ਦੌਰਾਨ 218.18 ਮਿਲੀਅਨ ਯੂਨਿਟ ਬਿਜਲੀ ਦਾ ਉਤਪਾਦਨ ਕਰਕੇ 3 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 65.45 ਕਰੋੜ ਰੁਪਏ ਦੀ ਬਿਜਲੀ ਪੈਦਾ ਕੀਤੀ ਹੈ। ਇਹ ਜਾਣਕਾਰੀ ਰਣਜੀਤ ਸਾਗਰ ਡੈਮ ਦੇ ਇੱਕ …
Read More »ਡਿਪਟੀ ਕਮਿਸ਼ਨਰ ਨੇ ਸਲੱਮ ਏਰੀਆ ਅਮਰੂਦਾਂ ਵਾਲੀਆਂ ਝੁੱਗੀਆਂ ਅਤੇ ਚੂਨਾ ਭੱਠੀ ਝੂਗੀਆਂ ਦਾ ਕੀਤਾ ਦੌਰਾ
ਪਠਾਨਕੋਟ, 6 ਜੁਲਾਈ (ਪ.ਪ) – ਡਿਪਟੀ ਕਮਿਸ਼ਨਰ ਸ. ਸੁਖਵਿੰਦਰ ਸਿੰਘ ਨੇ ਅੱਜ ਪਠਾਨਕੋਟ ਸ਼ਹਿਰ ਦੇ ਸਲੱਮ ਏਰੀਆ ਅਮਰੂਦਾਂ ਵਾਲੀਆਂ ਝੂਗੀਆਂ, ਗਾਊਸ਼ਾਲਾ ਰੋਡ ਨੇੜੇ ਅਤੇ ਚੂਨਾ ਭੱਠੀ ਨੇੜੇ ਬਣੀਆਂ ਝੂਗੀਆਂ ਦਾ ਦੌਰਾ ਕੀਤਾ ਅਤੇ ਇਸ ਖੇਤਰ ਵਿੱਚ ਰਹਿ ਰਹੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ।ਇਸ ਮੌਕੇ ਡਾ. ਅਮਿਤ ਮਹਾਜਨ ਐਸ.ਡੀ.ਐਮ. ਕਮ ਕਮਿਸ਼ਨਰ ਨਗਰ ਨਿਗਮ ਪਠਾਨਕੋਟ, ਡਾ. ਅਨਿਲ ਮਹਿੰਦਰਾ ਸਿਵਲ ਸਰਜਨ, ਡਾ. ਭੁਪਿੰਦਰ ਸਿੰਘ …
Read More »70 ਸੋਨ ਤਗਮੇ ਜਿੱਤ ਕੇ ਸਕੂਲ ਦੇ ਐਨ. ਸੀ. ਸੀ. ਕੈਡਿਟਾਂ ਨੇ ਕੀਤਾ ਸਮਰਾਲਾ ਦਾ ਨਾਂ ਰੌਸ਼ਨ
ਸਮਰਾਲਾ, 6 ਜੁਲਾਈ (ਪੱਤਰ ਪ੍ਰੇਰਕ) – ਕਮਾਂਡਿੰਗ ਅਫ਼ਸਰ 19 ਪੰਜਾਬ ਬਟਾਲੀਅਨ ਐਨ. ਸੀ. ਸੀ. ਲੁਧਿਆਣਾ ਦੇ ਕਰਨਲ ਏ. ਐਸ. ਮਹਿਤਾ ਦੀ ਰਹਿਨੁਮਾਈ ਅਤੇ ਸੂਬੇਦਾਰ ਮੇਜਰ ਅਵਤਾਰ ਸਿੰਘ ਦੇ ਕੈਂਪ ਐਡਜੂਟੈਂਟ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀ ਦੇਖਰੇਖ ਹੇਠ 11 ਸਕੂਲਾਂ ਤੇ 8 ਕਾਲਜਾਂ ਦੇ 588 ਕੈਡਿਟਾਂ ਦੇ ਐਨ. ਸੀ. ਸੀ. ਅਕੈਡਮੀ ਮਲੋਟ ਵਿਖੇ 2 ਜੁਲਾਈ ਨੂੰ ਸਮਾਪਤ ਹੋਏ ਕੈਂਪ ਦੌਰਾਨ ਸਰਕਾਰੀ ਸੀਨੀ: …
Read More »ਲਾਭਪਾਤਰੀਆਂ ਨੂੰ ਸਹਾਇਤਾ ਦੇਣ ਲਈ 7 ਜੁਲਾਈ ਨੂੰ ਪੁੱਜਣਗੇ ਸੁਖਬੀਰ ਬਾਦਲ-ਵਿਜੇ ਸਾਂਪਲਾ
ਹੁਸ਼ਿਆਰਪੁਰ, 6 ਜੁਲਾਈ (ਸਤਵਿੰਦਰ ਸਿੰਘ) – ਕੇਂਦਰੀ ਸਮਾਜਿਕ ਨਿਆਂ ਮੰਤਰਾਲੇ ਵੱਲੋਂ ਭਾਰਤ ਦੀ ਬਨਾਵਟੀ ਅੰਗ ਨਿਰਮਾਣ ਕਾਰਪੋਰੇਸ਼ਨ (ਆਰਟੀਫਿਸ਼ੀਅਲ ਲਿੰਬਜ ਮੈਨੂਫੈਕਚਰਿੰਗ ਕਾਰਪੋਰੇਸ਼ਨ ਆਫ਼ ਇੰਡੀਆ) ਦੇ ਸਹਿਯੋਗ ਨਾਲ ਸ਼ਨਾਖਤ ਕੀਤੇ ਅੰਗਹੀਣ / ਅਪੰਗ ਵਿਅਕਤੀਆਂ ਨੂੰ ਬਨਾਵਟੀ ਅੰਗ ਅਤੇ ਸਹਾਇਕ ਯੰਤਰ ਉਪਲਬੱਧ ਕਰਾਉਣ ਲਈ 7 ਜੁਲਾਈ ਨੂੰ ਵਿੰਡਸਰ ਪੈਲਸ, ਟਾਂਡਾ ਰੋਡ, ਹੁਸ਼ਿਆਰਪੁਰ ਵਿਖੇ ਇੱਕ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ …
Read More »ਬਰਸਾਤੀ ਮੌਸਮ ਦੇ ਮੱਦੇਨਜ਼ਰ ਹੜ੍ਹਾਂ ਤੇ ਬਿਮਾਰੀਆਂ ਦੀ ਰੋਕਥਾਮ ਸਬੰਧੀ ਡੀ.ਸੀ ਨੇ ਕੀਤੀ ਮੀਟਿੰਗ
ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਕੰਮ ਕਰਨ ਲਈ ਆਖਿਆ ਹੁਸ਼ਿਆਰਪੁਰ, 6 ਜੁਲਾਈ (ਸਤਵਿੰਦਰ ਸਿੰਘ) – ਬਰਸਾਤੀ ਮੌਸਮ ਨੂੰ ਧਿਆਨ ਵਿੱਚ ਰੱਖਦਿਆਂ ਹੜ੍ਹਾਂ ਦੀ ਰੋਕਥਾਮ ਅਤੇ ਅਜਿਹੇ ਹਾਲਾਤਾਂ ਦੀ ਸੂਰਤ ਵਿੱਚ ਗੰਭੀਰ ਬਿਮਾਰੀਆਂ ਦੀ ਪੜਤਾਲ ਅਤੇ ਰੋਕਥਾਮ ਸਬੰਧੀ ਪੁਖਤਾ ਪ੍ਰਬੰਧ ਸਿਰਜਣ ਲਈ ਡਿਪਟੀ ਕਮਿਸ਼ਨਰ ਸ੍ਰੀਮਤੀ ਅਨਿੰਦਿਤਾ ਮਿਤਰਾ ਵੱਲੋੋਂ ਜ਼ਿਲ੍ਹੇ ਦੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ, ਸਮੂਹ ਰੂਰਲ ਮੈਡੀਕਲ ਅਫਸਰਾਂ ਅਤੇ ਵੱਖ-ਵੱਖ ਵਿਭਾਗਾਂ …
Read More »ਸ: ਠੰਡਲ ਦੇ ਸਿਹਤਯਾਬ ਹੋਣ ‘ਤੇ ਸ਼ੁਕਰਾਨੇ ਵਜੋਂ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ
ਹੁਸ਼ਿਆਰਪੁਰ, 6 ਜੁਲਾਈ (ਸਤਵਿੰਦਰ ਸਿੰਘ) – ਜੇਲ੍ਹਾਂ, ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਕੈਬਨਿਟ ਮੰਤਰੀ ਸz: ਸੋਹਨ ਸਿੰਘ ਠੰਡਲ ਦੇ ਸਿਹਤਯਾਬ ਹੋਣ ‘ਤੇ ਅਕਾਲ ਪੁਰਖ ਦਾ ਸ਼ੁਕਰਾਨਾ ਅਦਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਪਿੰਡ ਠੰਡਲ ਵਿਖੇ ਬੀਤੀ ਕੱਲ੍ਹ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਥੇ ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਸ: ਠੰਡਲ ਦੀ ਸਿਹਤ ਖਰਾਬ ਹੋਣ ਕਾਰਨ …
Read More »ਯੂਨੀਵਰਸਿਟੀ ਵਿਖੇ ਕੋਲੰਬੀਆ ਯੂਨੀਵਰਸਿਟੀ ਦੇ ਵਫਦ ਲਈ ਤਿੰਨ ਹਫਤਿਆਂ ਦਾ ਕੋਰਸ ਸ਼ੁਰੂ
ਸਿੱਖ ਸਭਿਆਚਾਰ, ਧਰਮ ਅਤੇ ਭਾਸ਼ਾ ਬਾਰੇੇ ਸਿੱਖਣਗੇ ਅਮਰੀਕੀ ਵਫਦ ਦੇ 14 ਮੈਂਬਰ ਅੰਮ੍ਰਿਤਸਰ, 6 ਜੁਲਾਈ (ਚਰਨਜੀਤ ਸਿੰਘ ਛੀਨਾ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕੋਲੰਬੀਆ ਯੂਨੀਵਰਸਿਟੀ ਅਮਰੀਕਾ ਦੇ ਪ੍ਰੋ. ਵਾਈ. ਜਾਨਸਨ ਅਤੇ ਡਾ. ਰਾਣੀ ਚੌਧਰੀ ਦੀ ਅਗਵਾਈ ਹੇਠ 14 ਮੈਂਬਰੀ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਵਫਦ ਲਈ ਇਕ ਵਿਸ਼ੇਸ਼ ਤਿੰਨ ਹਫਤਿਆਂ ਦਾ ਸ਼ਾਰਟ ਟਰਮ ਕੋਰਸ ਸ਼ੁਰੂ ਹੋ ਗਿਆ।ਜਿਸ ਵਿਚ ਉਹ ਸਿੱਖ …
Read More »Three week short term course for US Students & Teachers inaugurated at GNDU
Amritsar, 6 July ( Punjab Post Bureau) – A three week short term course for the 14-members delegation comprises of students and teachers lead by Prof. Y. Johnson and Dr. Rani Chaoudary of Columbia University, USA has been inaugurated. This course is being organized at Centre on Studies in Sri Guru Granth Sahib in association with Fulbright Education Foundation. Prof. …
Read More »‘ਗਲੋਬਲ ਇੰਸਟੀਚਿਊਟਸ’ ਉੱਤਰੀ ਐਲਬਾਮਾਅਮਰੀਕਾ ਦੀ ਯੂਨੀਵਰਸਿਟੀ ਨਾਲ ਸਮਝੌਤਾ ਸਹੀਬੱਧ
ਅੰਮ੍ਰਿਤਸਰ, 6 ਜੁਲਾਈ (ਜਗਦੀਪ ਸਿੰਘ, ਗੁਰਚਰਨ ਸਿੰਘ) – ਸਥਾਨਕ ਗਲੋਬਲ ਇੰਸਟੀਚਿਊਟ (ਜੀ.ਆਈ.ਏ) ਅਤੇ ਅਮਰੀਕਾ ਦੀ ਉਤਰੀ ਐਲਬਾਮਾ ਯੂਨੀਵਰਸਿਟੀ, (ਯੂ.ਐਨ.ਏ.) ਦੇ ਵਿਚਕਾਰ ਇਥੇ ਸਿੱਖਿਆ ਸਮਝੌਤਾ ਪੱਤਰ ਤੇ ਦਸਤਖਤ ਹੋਏ। ਇਸ ਸਮਝੌਤੇ ਮੁਤਾਬਿਕ ਦੋਨਾਂ ਸੰਸਥਾਵਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਦੇ ਨਵੇ ਮੌਕਿਆਂ ਨਾਲ ਵੱਖ ਵੱਖ ਵਿਸੇ ਲਈ ਨਵੇ ਰਾਹ ਵੀ ਖੁਲ ਗਏ। ਇਸ ਸਮਝੌਤੇ ਨਾਲ ਸਥਾਨਕ ਸੰਸਥਾ ਦੇ ਵਿਦਿਆਰਥੀ ਅੰਤਰਰਾਸ਼ਟਰੀ ਖੇਤਰ ਵਿਚ …
Read More »
Punjab Post Daily Online Newspaper & Print Media