Wednesday, November 25, 2026

ਪੰਜਾਬੀ

ਜਥੇ: ਅਵਤਾਰ ਸਿੰਘ ਨੇ ਸ਼ੋ੍ਮਣੀ ਕਮੇਟੀ ਦੀਆਂ 4 ਨਵੀਆਂ ਫਰੀ ਯਾਤਰੀ ਬੱਸਾਂ ਸੰਗਤਾਂ ਲਈ ਕੀਤੀਆਂ ਰਵਾਨਾ

ਅੰਮ੍ਰਿਤਸਰ, 10 ਦਸੰਬਰ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸ੍ਰੀ ਗੁਰੂ ਰਾਮਦਾਸ ਸਰਾਂ ਚੋਂ ਚਾਰ ਨਵੀਆਂ ਯਾਤਰੀ ਬੱਸਾਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ।ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਰੋਜ਼ਾਨਾ ਸ੍ਰੀ ਗੁਰੂ ਰਾਮਦਾਸ ਸਰਾਂ ਤੋਂ ਬੱਸ ਸਟੈਂਡ ਅਤੇ ਬੱਸ ਸਟੈਂਡ ਤੋਂ ਸਟੇਸ਼ਨ ਤੇ …

Read More »

ਅਗਲੇ ਸਾਲ ਫਿਰ ਕਰਵਾਏ ਜਾਣ ਦਾ ਸੰਦੇਸ਼ ਦਿੰਦਿਆਂ ਖ਼ਾਲਸਾਈ ਖੇਡਾਂ ਸ਼ਾਨੋ-ਸ਼ੋਕਤ ਨਾਲ ਸਮਾਪਤ

ਖੇਡਾਂ ਤਾਂ ਹਰ ਜਗ੍ਹਾ ਹੁੰਦੀਆਂ ਹਨ ਪਰ ਖ਼ਾਲਸਾਈ ਖੇਡਾਂ ਵਿਲਖਣ – ਜਥੇਦਾਰ ਬ੍ਰਹਮਪੁਰਾ ਅੰਮ੍ਰਿਤਸਰ, 10 ਦਸੰਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀਨੀਅਰ ਸੈਕੰਡਰੀ ਸਕੂਲਾਂ ਦੀਆਂ ਕਰਵਾਈਆਂ ਗਈਆਂ ਖ਼ਾਲਸਾਈ ਖੇਡਾਂ ਅਗਲੇ ਸਾਲ ਫਿਰ ਕਰਵਾਏ ਜਾਣ ਦਾ ਸੰਦੇਸ਼ ਦਿੰਦਿਆਂ ਪੂਰੇ ਜਾਹੋ-ਜਲਾਲ ਤੇ ਸ਼ਾਨੋ-ਸ਼ੋਕਤ ਨਾਲ ਸਮਾਪਤ ਹੋ ਗਈਆਂ। ਸਮਾਪਤੀ ਸਮਾਰੋਹ ‘ਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ …

Read More »

ਸਾਬਕਾ ਜਵਾਨਾਂ ਤੇ ਵਿਧਵਾਵਾਂ ਲਈ ਬਾਬਾ ਬਕਾਲਾ ਸਾਹਿਬ ਹੋਵੇਗੀ ਅਹਿਮ ਮੀਟਿੰਗ 13 ਨੂੰ

ਰਈਆ, 10 ਦਸੰਬਰ (ਬਲਵਿੰਦਰ ਸਿੰਘ ਸੰਧੂ) – ਇੰਡੀਅਨ ਐਕਸ ਸਰਵਿਸਜ਼ ਲੀਗ (ਮਾਨਤਾ ਪ੍ਰਾਪਤ ਭਾਰਤ ਸਰਕਾਰ) ਬਲਾਕ ਰਈਆ ਜਨਰਲ ਸਕੱਤਰ ਅਤੇ ਸੂਬਾ ਖਜਾਨਚੀ ਪੈਟੀ ਅਫਸਰ ਤਰਸੇਮ ਸਿੰਘ ਬਾਠ ਨੇ ਸਾਡੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਹ ਸੂਚਨਾ ਦਿੱਤੀ ਕਿ ਸੂਬਾ ਐਡਵਾਈਜਰ ਕਮੇਟੀ ਮੈਂਬਰ ਕੈਪਟਨ ਜਗਤ ਸਿੰਘ ਭੁੱਲਰ, ਸੂਬਾ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰਧਾਨ ਕੈਪਟਨ ਜੋਬਨ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ 13 …

Read More »

ਜੰਡਿਆਲਾ ਗੁਰੂ ਤੋਂ ਫੜੇ ਪਨੀਰ ਦਾ ਸੈਂਪਲ ਫੇਲ- ਕੀਤਾ ਨਸ਼ਟ

ਕੀ ਨਕਲੀ ਪਨੀਰ ਖਰੀਦਣ ਵਾਲਿਆਂ ਖਿਲਾਫ ਹੋਵੇਗੀ ਕੋਈ ਕਾਰਵਾਈ? ਜੰਡਿਆਲਾ ਗੁਰੂ , 10 ਦਸੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਗੁਰੁ ਵਿੱਚ ਅਕਸਰ ਨਕਲੀ ਪਨੀਰ ਵੇਚਦੀ ਗੱਡੀ ਨੰ: ਪੀ ਬੀ 02 ਸੀ ਸੀ 6147 ਨੂੰ ਸ਼ਹਿਰ ਵਾਸੀਆਂ ਨੇ ਡਰਾਈਵਰ ਸਮੇਤ ਪਿਛਲੇ ਦਿਨੀ ਪੁਲਿਸ ਦੇ ਹਵਾਲੇ ਕੀਤੀ ਸੀ।ਪੁਲਿਸ ਵਲੋਂ ਮੋਕੇ ਉੱਪਰ ਹੀ ਸਿਹਤ ਵਿਭਾਗ ਦੀ ਟੀਮ ਨੂੰ ਸੱਦ ਕੇ ਪਨੀਰ ਦੇ ਸੈਂਪਲ ਭੇਜ …

Read More »

ਬਾਲ ਮਜ਼ਦੂਰੀ ਨੂੁੰ ਰੋਕਣ ਲਈ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ-ਵਧੀਕ ਡਿਪਟੀ ਕਮਿਸ਼ਨਰ

ਜਲੰਧਰ, 20 ਦਸੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ) – ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ੍ਰੀ ਪ੍ਰੀਤਮ ਸਿੰਘ ਨੇ ਕਿਹਾ ਕਿ ਬਾਲ ਮਜ਼ਦੂਰੀ ਨੂੁੰ ਰੋਕਣ ਲਈ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨ ਅਤੇ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕਤਾ ਫੈਲਾਉਣ ਤਾਂ ਜੋ ਲੋਕਾਂ ਦੇ ਸਹਿਯੋਗ ਨਾਲ ਇਸ ਕਾਨੂੰਨੀ ਅਪਰਾਧ ਨੂੰ ਮੁਕੰਮਲ ਰੂਪ ਵਿੱਚ ਨੱਥ ਪਾਈ ਜਾ ਸਕੇ। ਬਾਲ ਮਜ਼ਦੂਰੀ ਅਤੇ ਬੰਧੂਆ ਮਜ਼ਦੂਰੀ ਦੇ …

Read More »

ਜਿਲ੍ਹਾ ਪੱਧਰੀ ਭਾਸ਼ਣ ਮੁਕਾਬਲੇ ਵਿੱਚ 30 ਸਕੂਲਾਂ ਦੇ ਵਿਦਿਆਰਥੀਆਂ ਨੇ ਵਿਖਾਏ ਜੌਹਰ

ਜਲੰਧਰ, 20 ਦਸੰਬਰ (ਪਵਨਦੀਪ ਸਿੰਘ/ਪਰਮਿੰਦਰ ਸਿੰਘ) – ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਹਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਸਥਾਨਕ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, ਲਾਡੋਵਾਲੀ ਰੋਡ ਵਿਖੇ ਜ਼ਿਲ੍ਹਾ ਪੱਧਰੀ ਭਾਸ਼ਣ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਵਿਚ ਜ਼ਿਲ੍ਹੇ ਦੇ ਵੱਖ-ਵੱਖ ਬਲਾਕਾਂ ਵਿੱਚੋਂ ਪਹਿਲੇ ਤੇ ਦੂਜੇ ਸਥਾਨ ‘ਤੇ ਰਹਿਣ ਵਾਲੇ 30 ਤੋਂ ਵੱਧ ਸਕੂਲਾਂ ਦੇ ਵਿਦਿਆਰਥੀਆਂ ਨੇ …

Read More »

ਟੈਲੀਫੋਨ ਦੁਆਰਾ ਸੂਚਨਾ ਅਧਿਕਾਰ ਕਾਨੂੰਨ 2005 ਅਧੀਨ ਸੂਚਨਾ ਦੇਣ ਦੀ ਮੰਗ

ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਰਾਸ਼ਟਰਪਤੀ ਸ੍ਰੀ ਪ੍ਰਣਾਬ ਮੁਖਰਜੀ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਨੂੰ ਵਖ ਵਖ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਬਿਹਾਰ ਸਰਕਾਰ ਵਾਂਗ ਕੇਂਦਰੀ ਸਰਕਾਰ ਟੈਲੀਫਨ ਦੁਆਰਾ ਸੂਚਨਾ ਅਧਿਕਾਰ ਕਾਨੂੰਨ 2005 ਅਧੀਨ ਸੂਚਨਾ ਦੇਣ ਦਾ ਪ੍ਰਬੰਧ ਕਰੇ ਤਾਂ ਜੋ ਆਮ ਆਦਮੀ ਬਿਨਾਂ ਕਿਸੇ ਦਫ਼ਤਰ ਜਾਇਆਂ …

Read More »

ਮਨਜੋਤ ਸਿੰਘ ਸਮਰਾ ਦੇ ਕਨੇਡਾ ਵੈਸਟ ਕਬੱਡੀ ਫੈਡਰੇਸ਼ਨ ਬੀ.ਸੀ. ਸਰੀ ਦੇ ਪ੍ਰਧਾਨ ਬਣੇ

ਕਬੱਡੀ ਖਿਡਾਰੀਆਂ ਵਿੱਚ ਖੁਸ਼ੀ ਦੀ ਲਹਿਰ ਅੰਮ੍ਰਿਤਸਰ, 10 ਦਸੰਬਰ (ਗੁਰਪ੍ਰੀਤ ਸਿੰਘ) -ਪਿਛਲੇ ਦਸ ਸਾਲਾਂ ਤੋਂ ਕਨੇਡਾ ਵਿੱਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਸੇਵਾ ਕਰ ਰਹੇ ਤੇ ਪ੍ਰਿੰਸ ਜਾਰਜ ਕਬੱਡੀ ਕਲੱਬ ਵੈਨਕੂਵਰ ਸਰੀ ਦੇ ਪ੍ਰਧਾਨ ਮਨਜੋਤ ਸਿੰਘ ਸਮਰਾ ਉਰਫ ਜੋਤੀ ਸਮਰਾ ਦੀਆਂ ਖੇਡ ਕਬੱਡੀ ਪ੍ਰਤੀ ਸਰਗਰਮੀਆਂ ਨੂੰ ਵੇਖਦਿਆਂ ਕਨੇਡਾ ਵੈਸਟ ਕਬੱਡੀ ਫੈਡਰੇਸ਼ਨ ਬੀ.ਸੀ. ਵੈਨਕੁਵਰ ਦਾ ਪ੍ਰਧਾਨ ਬਣਾਇਆ ਗਿਆ ਹੈ। ਬੜਾ …

Read More »

ਸੰਗਤਾਂ ਦੀਵਾਨ ‘ਚ ਹਾਜਰੀਆਂ ਭਰਨ ਲਈ 14 ਦਸੰਬਰ ਨੂੰ ਗੁ: ਲਖਨੌਰ ਸਾਹਿਬ ਪੁੱਜਣ – ਕੰਵਰਬੀਰ ਸਿੰਘ

ਸਵੇਰੇ 10 ਤੋਂ 3 ਵਜੇ ਤੱਕ ਸੱਜਣਗੇ ਖੁੱਲ੍ਹੇ ਦੀਵਾਨ ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਬੰਦੀ ਸਿੰਘਾਂ ਦੀ ਰਿਹਾਈ ਅਤੇ ਸੰਘਰਸ਼ ਦੀ ਸਫ਼ਲਤਾ ਲਈ 12 ਦਸੰਬਰ ਨੂੰ ਗੁਰਦੁਆਰਾ ਲਖਨੌਰ ਸਾਹਿਬ (ਅੰਬਾਲਾ) ਵਿਖੇ ਅਖੰਡਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ 14 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਭੋਗ ਉਪਰੰਤ ਖੁੱਲ੍ਹੇ ਦੀਵਾਨ ਸੱਜਣਗੇ, ਜਿੰਨ੍ਹਾਂ ਵਿੱਚ ਕੀਰਤਨ, ਕਥਾ, ਢਾਡੀ ਵਾਰਾਂ ਹੋਣਗੀਆਂ। ਧਾਰਮਿਕ ਸਖਸ਼ੀਅਤਾਂ ਆਪਣੇ …

Read More »

ਮਾਰਕੀਟ ਕਮੇਟੀ ਵੱਲੋਂ ਅੰਗਹੀਣ ਹੋਏ ਵਿਅਕਤੀਆਂ ਨੂੰ ਵੰਡੇ ਗਏ ਚੈਕ

ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਅਤੇ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਨੇ ਅੱਜ ਮਾਰਕੀਟ ਕਮੇਟੀ ਦੇ ਦਫਤਰ ਵਿਚ ਖੇਤੀਬਾੜੀ ਕਰਨ ਦੇ ਦੌਰਾਨ ਅੰਗ ਕੱਟੇ ਜਾਣ ਕਾਰਨ ਅੰਗਹੀਣ ਹੋਣ ਵਾਲੇ ਵਿਅਕਤੀਆਂ ਨੂੰ ਚੈਕ ਵੰਡੇ ਗਏ। ਜ਼ਿਲ੍ਹਾ ਮੰਡੀ ਅਫਸਰ ਸੁਖਬੀਰ ਸਿੰਘ ਸੋਢੀ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਰਮਨਦੀਪ ਸਿੰਘ ਥਿੰਦ …

Read More »