Tuesday, December 24, 2024

ਸੰਗਤਾਂ ਦੀਵਾਨ ‘ਚ ਹਾਜਰੀਆਂ ਭਰਨ ਲਈ 14 ਦਸੰਬਰ ਨੂੰ ਗੁ: ਲਖਨੌਰ ਸਾਹਿਬ ਪੁੱਜਣ – ਕੰਵਰਬੀਰ ਸਿੰਘ

ਸਵੇਰੇ 10 ਤੋਂ 3 ਵਜੇ ਤੱਕ ਸੱਜਣਗੇ ਖੁੱਲ੍ਹੇ ਦੀਵਾਨ

PPN1012201406

ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਬੰਦੀ ਸਿੰਘਾਂ ਦੀ ਰਿਹਾਈ ਅਤੇ ਸੰਘਰਸ਼ ਦੀ ਸਫ਼ਲਤਾ ਲਈ 12 ਦਸੰਬਰ ਨੂੰ ਗੁਰਦੁਆਰਾ ਲਖਨੌਰ ਸਾਹਿਬ (ਅੰਬਾਲਾ) ਵਿਖੇ ਅਖੰਡਪਾਠ ਸਾਹਿਬ ਪ੍ਰਾਰੰਭ ਹੋਣਗੇ ਅਤੇ 14 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਭੋਗ ਉਪਰੰਤ ਖੁੱਲ੍ਹੇ ਦੀਵਾਨ ਸੱਜਣਗੇ, ਜਿੰਨ੍ਹਾਂ ਵਿੱਚ ਕੀਰਤਨ, ਕਥਾ, ਢਾਡੀ ਵਾਰਾਂ ਹੋਣਗੀਆਂ। ਧਾਰਮਿਕ ਸਖਸ਼ੀਅਤਾਂ ਆਪਣੇ ਵਿਚਾਰ ਵੀ ਸੰਗਤਾਂ ਨਾਲ ਸਾਂਝੇ ਕਰਨਗੀਆਂ ਅਤੇ 3 ਵਜੇ ਸਮਾਗਮ ਦੀ ਸਮਾਪਤੀ ਹੋਵੇਗੀ। ਅੱਜ ਇੰਟਰਨੈਸ਼ਨਲ ਸਿੱਖ ਆਰਗੇਨਾਈਜੇਸ਼ਨ ਦੀ ਰੱਖੀ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਈ.ਐਸ.ਓ. ਦੇ ਸੂਬਾ ਪ੍ਰਧਾਨ, ਜੇਲ੍ਹ ਵਿਭਾਗ ਮੈਂਬਰ ਕੰਵਰਬੀਰ ਸਿੰਘ (ਅੰਮ੍ਰਿਤਸਰ) ਨੇ ਕਿਹਾ ਕਿ ਸਮੂੰਹ ਸੰਗਤਾਂ, ਧਾਰਮਿਕ ਸਖਸ਼ੀਅਤਾਂ, ਸਿੱਖ ਜਥੇਬੰਦੀਆਂ, ਨੌਜਵਾਨ ਵੀਰ, ਸੰਤ ਮਹਾਂਪੁਰਸ਼ ਨੂੰ ਅਪੀਲ ਕਰਦੇ ਹਨ ਕਿ ਵੱਡੀ ਗਿਣਤੀ ਵਿੱਚ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਤਾਂ ਜੋ ਆਪਣੀ ਕੌਮੀ ਏਕਤਾ ਦਾ ਸਬੂਤ ਦਿੱਤਾ ਜਾ ਸਕੇ।ਉਨ੍ਹਾਂ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਵੱਲੋਂ ਵਿੱਢਿਆ ਸੰਘਰਸ਼ ਜਰੂਰ ਕਾਮਯਾਬ ਹੋਵੇਗਾ।ਸੰਗਤਾਂ ਆਪਣਾ ਕੌਮੀ ਜ਼ਜ਼ਬਾ ਕਾਇਮ ਰੱਖਦੇ ਹੋਏ ਇਸੇ ਤਰ੍ਹਾਂ ਹੀ ਭਾਈ ਖਾਲਸਾ ਦਾ ਸਾਥ ਦੇਣ।ਕੰਵਰਬੀਰ ਸਿੰਘ ਨੇ ਕਿਹਾ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਸਿਹਤਯਾਬੀ ਲਈ ਨੌਜਵਾਨ ਵੀਰ ਆਪਣੇ-ਆਪਣੇ ਸ਼ਹਿਰ ਦੇ ਗੁਰਦੁਆਰਾ ਸਾਹਿਬਾਨ ਵਿੱਚ ਅਰਦਾਸ ਕਰਨ ਤੇ ਇਸ ਸੰਘਰਸ਼ ਦੀ ਕਾਮਯਾਬੀ ਲਈ ਵੱਧ ਤੋਂ ਵੱਧ ਉਪਰਾਲੇ ਕਰਕੇ ਆਪਣਾ ਯੋਗਦਾਨ ਪਾਉਣ ਤਾਂ ਹੀ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜ ਬੰਦੀ ਸਿੰਘਾਂ ਦੀ ਰਿਹਾਈ ਲਈ ਇੱਕ ਮੀਲ ਪੱਥਰ ਸਾਬਿਤ ਹੋਣਗੇ।ਇਸ ਮੌਕੇ ਗੁਰਮਨਜੀਤ ਸਿੰਘ, ਬਿਕਰਮ ਸਿੰਘ, ਗੁਰਜੋਤ ਸਿੰਘ, ਮਨਬੀਰ ਸਿੰਘ ਸਮੇਤ ਹੋਰ ਵੀ ਨੌਜਵਾਨ ਹਾਜ਼ਰ ਸਨ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …

Leave a Reply