ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਅਤੇ ਮਾਰਕੀਟ ਕਮੇਟੀ ਅੰਮ੍ਰਿਤਸਰ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਨੇ ਅੱਜ ਮਾਰਕੀਟ ਕਮੇਟੀ ਦੇ ਦਫਤਰ ਵਿਚ ਖੇਤੀਬਾੜੀ ਕਰਨ ਦੇ ਦੌਰਾਨ ਅੰਗ ਕੱਟੇ ਜਾਣ ਕਾਰਨ ਅੰਗਹੀਣ ਹੋਣ ਵਾਲੇ ਵਿਅਕਤੀਆਂ ਨੂੰ ਚੈਕ ਵੰਡੇ ਗਏ। ਜ਼ਿਲ੍ਹਾ ਮੰਡੀ ਅਫਸਰ ਸੁਖਬੀਰ ਸਿੰਘ ਸੋਢੀ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਰਮਨਦੀਪ ਸਿੰਘ ਥਿੰਦ ਦੀ ਅਗਵਾਈ ਵਿਚ ਹੋਏ ਸਮਾਗਮ ਵਿਚ ਲਗਭਗ 6 ਵਿਅਕਤੀਆਂ ਨੂੰ ਮਾਰਕੀਟ ਕਮੇਟੀ ਦੀ ਸਕੀਮ ਤਹਿਤ ਚੈਕ ਵੰਡੇ ਗਏ। ਇਸ ਮੌਕੇ ਰਣੀਕੇ ਅਤੇ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਵੱਖ ਵੱਖ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਅੱਜ ਦੇ ਸਮਾਗਮ ਵਿਚ ਖੇਤੀਬਾੜੀ ਕਰਨ ਦੌਰਾਨ, ਕਣਕ ਵੰਢਦਿਆਂ, ਮਸ਼ੀਨਰੀ ਜਾਂ ਟੋਕੇ ਵਿਚ ਹੱਥ ਆਉਣ ਜਾਂ ਹੋਰ ਹਾਦਸੇ ਵਿਚ ਜੇਕਰ ਕਿਸੇ ਦਾ ਅੰਗ ਕੱਟਿਆ ਜਾਂਦਾ ਹੈ ਉਸ ਨੂੰ ਮਾਕਰੀਟ ਕਮੇਟੀ ਵੱਲੋਂ ਆਰਥਿਕ ਸਹਾਇਤਾਂ ਦਿੱਤੀ ਜਾਂਦੀ ਹੈ।ਇਸ ਮੌਕੇ ਕੌਂਸਲਰ ਬਲਜਿੰਦਰ ਸਿੰਘ ਮੀਰਾਕੋਟ, ਕਾਬਲ ਸਿੰਘ ਚੇਅਰਮੈਨ, ਬਲਰਾਜ ਸਿੰਘ ਸਰਪੰਚ ਨੰਗਲੀ, ਕੌਂਸਲਰ ਅਮਰੀਕ ਸਿੰਘ, ਨਿਰਮਲ ਸਿੰਘ ਨੰਗਲੀ, ਅਕਾਲੀ ਦਲ ਐਸਸੀ ਵਿੰਗ ਦੇ ਪ੍ਰਧਾਨ ਵਿੱਕੀ ਚੀਦਾ, ਪ੍ਰਿਤਪਾਲ ਸਿੰਘ, ਸਰਤਾਜ ਸਿੰਘ, ਜਗਤਾਰ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਪ੍ਰਤਾਪ ਸਿੰਘ, ਲਖਵਿੰਦਰ ਕੌਰ, ਬਿੱਲਾ ਸੰਧੂ ਬੰਟੀ ਗੰਡੀਵਿੰਡ, ਟਹਿਲ ਸਿੰਘ ਸਰਕਲ ਪ੍ਰਧਾਨ, ਗੁਰਨਾਮ ਸਿੰਘ, ਸਰਪੰਚ ਗੁਰਪ੍ਰੀਤ ਸਿੰਘ ਸਾਘਣਾ, ਹਰਜੀਤ ਸਿੰਘ ਬੋਹੜੂ, ਦਿਲਬਾਗ ਸਿੰਘ, ਆਦਿ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …