Saturday, July 5, 2025
Breaking News

ਜੰਡਿਆਲਾ ਗੁਰੂ ਤੋਂ ਫੜੇ ਪਨੀਰ ਦਾ ਸੈਂਪਲ ਫੇਲ- ਕੀਤਾ ਨਸ਼ਟ

ਕੀ ਨਕਲੀ ਪਨੀਰ ਖਰੀਦਣ ਵਾਲਿਆਂ ਖਿਲਾਫ ਹੋਵੇਗੀ ਕੋਈ ਕਾਰਵਾਈ?

PPN1012201410

ਜੰਡਿਆਲਾ ਗੁਰੂ , 10 ਦਸੰਬਰ (ਹਰਿੰਦਰਪਾਲ ਸਿੰਘ) – ਜੰਡਿਆਲਾ ਗੁਰੁ ਵਿੱਚ ਅਕਸਰ ਨਕਲੀ ਪਨੀਰ ਵੇਚਦੀ ਗੱਡੀ ਨੰ: ਪੀ ਬੀ 02 ਸੀ ਸੀ 6147 ਨੂੰ ਸ਼ਹਿਰ ਵਾਸੀਆਂ ਨੇ ਡਰਾਈਵਰ ਸਮੇਤ ਪਿਛਲੇ ਦਿਨੀ ਪੁਲਿਸ ਦੇ ਹਵਾਲੇ ਕੀਤੀ ਸੀ।ਪੁਲਿਸ ਵਲੋਂ ਮੋਕੇ ਉੱਪਰ ਹੀ ਸਿਹਤ ਵਿਭਾਗ ਦੀ ਟੀਮ ਨੂੰ ਸੱਦ ਕੇ ਪਨੀਰ ਦੇ ਸੈਂਪਲ ਭੇਜ ਦਿੱਤੇ ਸਨ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕੀ ਇਹ ਪਨੀਰ ਵੇਚ ਕੇ ਮਾਲਿਕ ਸ਼ਹਿਰ ਵਾਸੀਆਂ ਦੀ ਸਿਹਤ ਨਾਲ ਖਿਲਵਾੜ ਤਾਂ ਨਹੀਂ ਕਰ ਰਹੇ? ਕਿਉਂ ਕਿ ਪਨੀਰ ਵੇਚਣ ਆਈ ਗੱਡੀ ਵਾਲੇ ਨੇ ਮੰਨਿਆ ਸੀ ਕਿ ਉਹ ਇਹ ਪਨੀਰ ਸ਼ਹਿਰ ਦੇ ਇੱਕ ਦੋ ਮਸ਼ਹੂਰ ਹਲਵਾਈਆਂ ਤੋਂ ਇਲਾਵਾ ਰੈਸਟੋਰੈਂਟ, ਢਾਬਿਆ, ਹੋਟਲਾਂ, ਕੈਟਰਿੰਗ ਵਾਲਿਆਂ ਆਦਿ ਨੂੰ 160 ਰੁਪਏ ਕਿਲੋ ਵੇਚਦਾ ਸੀ, ਜਿਸ ਨੂੰ ਇਹ ਲੋਕ ਅੱਗੇ 280-300 ਰੁਪਏ ਤੱਕ ਵੇਚਦੇ ਸਨ।ਇਲੈਕਟ੍ਰੋਨਿਕਸ ਮੀਡੀਆ ਨੂੰ ਦਿੱਤੇ ਬਿਆਨਾਂ ਵਿੱਚ ਡਰਾਈਵਰ ਵਲੋਂ ਇਹਨਾਂ ਵਿਅਕਤੀਆਂ ਦੇ ਨਾਮ ਵੀ ਲਏ ਗਏ।ਹੁਣ ਜਦੋਂ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਲਏ ਗਏ ਸੈਂਪਲ ਫੇਲ ਕਰਕੇ ਸਾਰੇ ਪਨੀਰ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਤਾਂ ਕੀ ਇਹਨਾਂ ਪਨੀਰ ਬਣਾਉਣ ਵਾਲੇ ਮਾਲਿਕਾਂ ਅਤੇ ਹਲਵਾਈਆਂ ਖਿਲਾਫ ਕੋਈ ਕਾਰਵਾਈ ਹੋਵੇਗੀ? ਸ਼ਹਿਰ ਵਿੱਚ ਇਸ ਗੱਲ ਦੀ ਚਰਚਾ ਚੱਲ ਰਹੀ ਹੈ।
ਅੱਜ ਇਸ ਸਬੰਧੀ ਜਦ ਜਿਲ੍ਹਾ ਸਿਹਤ ਅਫਸਰ ਸ਼ਿਵਕਰਨ ਸਿੰਘ ਕਾਹਲੋਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਸਬੰਧਤ ਵਿਅਕਤੀਆਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।ਜਿਸ ਗੱਡੀ ਨੂੰ ਪੁਲਿਸ ਵਲੋਂ ਜ਼ਬਤ ਕੀਤਾ ਗਿਆ ਸੀ, ਉਸ ਬਾਰੇ ਉਹਨਾਂ ਕਿਹਾ ਕਿ ਉਹ ਪੁਲਿਸ ਦਾ ਕੰਮ ਹੈ।ਗੱਡੀ ਬਾਰੇ ਜਦ ਚੋਂਕੀ ਇੰਚਾਰਜ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਗੱਡੀ ਦੇ ਕਾਗਜ਼ ਅਤੇ ਡਰਾਈਵਰ ਦਾ ਲਾਇਸੈਂਸ ਸਿਹਤ ਵਿਭਾਗ ਦੀ ਟੀਮ ਨੂੰ ਦੇ ਦਿੱਤਾ ਗਿਆ ਸੀ, ਹੁਣ ਅੱਗੇ ਦੀ ਕਾਰਵਾਈ ਉਹਨਾਂ ਹੀ ਕਰਨੀ ਹੈ।ਇਸ ਸਬੰਧੀ ਜਦ ਐਸ ਪੀ ਡਿਟੈਕਟਿਵ ਮਨੋਹਰ ਲਾਲ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਅਗਰ ਸਿਹਤ ਵਿਭਾਗ ਦੀ ਟੀਮ ਪੁਲਿਸ ਨੂੰ ਸੈਂਪਲ ਫੇਲ੍ਹ ਹੋਣ ਬਾਰੇ ਲਿਖ ਕੇ ਦੇਵੇਗੀ ਤਾਂ ਗੱਡੀ ਸਮੇਤ ਡਰਾਈਵਰ ਤੇ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।ਸ਼ਹਿਰ ਵਿੱਚ ਇਸ ਗੱਲ ਦੀ ਚਰਚਾ ਜੋਰਾਂ ਉੱਪਰ ਹੈ ਕਿ ਕੀ ਡਰਾਈਵਰ ਵਲੋਂ ਦੱਸੇ ਗਏ ਉਹਨਾਂ ਵਿਅਕਤੀਆਂ ਦੇ ਖਿਲਾਫ ਵੀ ਕਾਰਵਾਈ ਹੋਵੇਗੀ? ਜੋ ਇਹ ਪਨੀਰ ਖ੍ਰੀਦ ਕੇ ਦੋਗੁਣਾਂ ਕਮਾਈ ਕਰਕੇ ਲੋਕਾਂ ਦੀ ਜਿੰਦਗੀ ਨਾਲ ਖਿਲਵਾੜ ਕਰ ਰਹੇ ਸਨ। ਜਨਤਾ ਦਾ ਮੰਨਣਾ ਹੈ ਕਿ ਜੰਡਿਆਲਾ ਗੁਰੁ ਦੇ ਦੁਕਾਨਦਾਰਾਂ ਨੂੰ ਇਹ ਪਤਾ ਹੋਵੇਗਾ ਕਿ ਕਿਵੇਂ ਇਹ ਵਿਅਕਤੀ 160 ਰੁਪਏ ਕਿਲੋ ਪਨੀਰ ਵੇਚ ਰਹੇ ਹਨ ਜਦੋਂ ਕਿ ਉਹਨਾਂ ਵਲੋਂ ਸਹੀ ਕੀਮਤ 280-300 ਰੁਪਏ ਵਸੂਲੀ ਜਾ ਰਹੀ ਹੈ।

Check Also

ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ

ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …

Leave a Reply