ਕਬੱਡੀ ਖਿਡਾਰੀਆਂ ਵਿੱਚ ਖੁਸ਼ੀ ਦੀ ਲਹਿਰ
ਅੰਮ੍ਰਿਤਸਰ, 10 ਦਸੰਬਰ (ਗੁਰਪ੍ਰੀਤ ਸਿੰਘ) -ਪਿਛਲੇ ਦਸ ਸਾਲਾਂ ਤੋਂ ਕਨੇਡਾ ਵਿੱਚ ਪੰਜਾਬੀਆਂ ਦੀ ਮਾਂ ਖੇਡ ਕਬੱਡੀ ਦੀ ਸੇਵਾ ਕਰ ਰਹੇ ਤੇ ਪ੍ਰਿੰਸ ਜਾਰਜ ਕਬੱਡੀ ਕਲੱਬ ਵੈਨਕੂਵਰ ਸਰੀ ਦੇ ਪ੍ਰਧਾਨ ਮਨਜੋਤ ਸਿੰਘ ਸਮਰਾ ਉਰਫ ਜੋਤੀ ਸਮਰਾ ਦੀਆਂ ਖੇਡ ਕਬੱਡੀ ਪ੍ਰਤੀ ਸਰਗਰਮੀਆਂ ਨੂੰ ਵੇਖਦਿਆਂ ਕਨੇਡਾ ਵੈਸਟ ਕਬੱਡੀ ਫੈਡਰੇਸ਼ਨ ਬੀ.ਸੀ. ਵੈਨਕੁਵਰ ਦਾ ਪ੍ਰਧਾਨ ਬਣਾਇਆ ਗਿਆ ਹੈ। ਬੜਾ ਸਲਾਮ ਪਿੰਡ ਨਕੋਦਰ ਦਾ ਰਹਿਣ ਵਾਲਾ ਜੋਤੀ ਸਮਰਾ ਕਬੱਡੀ ਨੂੰ ਹੱਦੋਂ ਵੱਧ ਪਿਆਰ ਕਰਦਾ ਹੈ ਤੇ ਹਰ ਸਾਲ ਪੰਜਾਬ ਇੰਡੀਆ ਤੋਂ ਅਨੇਕਾ ਕਬੱਡੀ ਖਿਡਾਰੀਆਂ ਨੂੰ ਕਨੇਡਾ ਖੇਡਣ ਲਈ ਸੱਦਾ ਦਿੰਦਾ ਹੈ। ਖੇਡ ਲੇਖਕ ਦਿਲਬਾਗ ਸਿੰਘ ਘਰਿਆਲਾ ਨੇ ਇਸ ਮੌਕੇ ਤੇ ਕਿਹਾ ਕਿ ਜੋਤੀ ਸਮਰਾ ਦੇ ਪ੍ਰਧਾਨ ਬਨਣ ਨਾਲ ਜਿੱਥੇ ਕਬੱਡੀ ਵਿਦੇਸ਼ਾਂ ਵਿੱਚ ਹੋਰ ਪ੍ਰਫੁਲਿਤ ਹੋਵੇਗੀ, ਉਥੇ ਮਾਝੇ ਦੇ ਖਿਡਾਰੀਆਂ ਨੂੰ ਕਨੇਡਾ ਵਿੱਚ ਆਪਣੀ ਖੇਡ ਦਾ ਹੁਨਰ ਦਿਖਾਉਣ ਦੇ ਜਿਆਦਾ ਮੌਕੇ ਮਿਲਣਗੇ।
ਇਸ ਮੌਕੇ ਜੋਤੀ ਸਮਰਾ ਨੂੰ ਵਧਾਈ ਦੇਣ ਵਾਲਿਆਂ ਵਿੱਚ ਮੀਰੀ ਪੀਰੀ ਕਬੱਡੀ ਅਕੈਡਮੀ ਕਪੂਰਥਲਾ ਦੇ ਪ੍ਰਧਾਨ ਮੱਖਣ ਧਾਲੀਵਾਲ, ਮੁਖਤਾਰ ਸਿੰਘ ਬੋਪਾਰਾਏ ਕਨੇਡਾ, ਚੇਅਰਮੈਨ ਸੁੱਖ ਪੰਧੇਰ ਕਨੇਡਾ, ਕਬੱਡੀ ਖਿਡਾਰੀ ਜੋਬਨ ਅਵਾਣ, ਜੀਤੂ ਅਵਾਣ, ਸੰਦੀਪ ਅਵਾਣ, ਮੀਰੀ ਪੀਰੀ ਸਪੋਰਟਸ ਕਲੱਬ ਸੁਲਤਾਨਵਿੰਡ ਦੇ ਪ੍ਰਧਾਨ ਜਰਨੈਲ ਸਿੰਘ ਭੁੱਲਰ, ਕਬੱਡੀ ਕੋਚ ਸ਼ੇਰਾ ਲੋਪੋਕੇ, ਕਬੱਡੀ ਖਿਡਾਰੀ ਤਾਬਾ ਸੁਰ ਸਿੰਘ, ਕੁਮੈਂਟੇਟਰ ਹਰਦਿਆਲ ਸਿੰਘ ਸੁੱਗਾ, ਲਵਲੀ ਸੋਹਲ, ਡਾ. ਗੁਰਵਿੰਦਰ, ਬੋਬੀ ਅਵਾਣ, ਕਬੱਡੀ ਕੋਚ ਕ੍ਰਿਸ਼ਨ ਲਾਲ ਮੰਦਰਾ, ਸਰਪੰਚ ਗੁਰਸੇਵਕ ਸਿੰਘ ਬੱਬੂ ਮਾੜੀ ਮੇਘਾ, ਪਹਿਲਵਾਨ ਮਹਿਲ ਸਿੰਘ ਮਾੜੀ ਮੇਘਾ, ਕਬੱਡੀ ਕੋਚ ਕੰਮੋ ਫਤਿਹਾਬਾਦ, ਕਬੱਡੀ ਕੋਚ ਜਸਵਿੰਦਰ ਕਲਸੀ, ਕਬੱਡੀ ਕੋਚ ਸਾਬਾ ਦੁੱਬਲੀ ਆਦਿ ਸ਼ਾਮਿਲ ਹਨ।