ਸ੍ਰੀ ਗੁਰੂ ਅਰਜਨ ਦੇਵ ਨਿਵਾਸ ਤੋਂ ਦਫ਼ਤਰ ਡਿਪਟੀ ਕਮਿਸ਼ਨਰ ਤੱਕ ਰੋਸ ਮਾਰਚ ਕੀਤਾ ਅੰਮ੍ਰਿਤਸਰ, 20 ਅਕਤੂਬਰ (ਗੁਰਪ੍ਰੀਤ ਸਿੰਘ) – ਪੰਜਾਬ ਦੇ ਪਿੰਡ ਬਰਗਾੜੀ (ਫਰੀਦਕੋਟ), ਬਾਠ (ਤਰਨ ਤਾਰਨ), ਲਾਜੂ ਸ਼ਾਹਮਿਸ਼ਰੀ (ਫਿਰੋਜ਼ਪੁਰ), ਸਰਾਏ ਨਾਗਾ (ਮੁਕਤਸਰ) ਆਦਿ ਵੱਖ-ਵੱਖ ਥਾਵਾਂ ਤੇ ਪਿੱਛਲੇ ਕੁੱਝ ਦਿਨਾਂ ਤੋਂ ਸ਼ਰਾਰਤੀ ਅਨਸਰਾਂ ਵੱਲੋਂ ਘੋਰ ਪਾਪ ਕਰਦਿਆਂ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰੇ ਪਾੜ ਕੇ …
Read More »Monthly Archives: October 2015
ਪੈਨਸ਼ਰਨਰਾਂ ਵੱਲੋਂ 24 ਦੀ ਸੰਗਰੂਰ ਰੈਲੀ ਮੁਲਤਵੀ – ਪ੍ਰੇਮ ਸਾਗਰ ਸ਼ਰਮਾ
ਸਮਰਾਲਾ, 20 ਅਕਤੂਬਰ (ਪ. ਪ) – ਮੌਜੂਦਾ ਅਣਸੁਖਾਵੇਂ ਮਾਹੌਲ ਨੂੰ ਮੱਦੇਨਜ਼ਰ ਰੱਖਦਿਆਂ ਪੰਜਾਬ ਗੌਰਮਿੰਟ ਪੈਨਸ਼ਨਰਜ਼ ਜੁਆਇੰਟ ਫਰੰਟ ਦੇ ਚਾਰੇ ਕਨਵੀਨਰਾਂ ਸਰਵਸ਼੍ਰੀ ਪ੍ਰੇਮ ਸਾਗਰ ਸ਼ਰਮਾ, ਮਹਿੰਦਰ ਸਿੰਘ ਪਰਵਾਨਾ, ਮਹਿੰਦਰ ਸਿੰਘ (ਫ਼ਿਰੋਜ਼ਪੁਰ) ਅਤੇ ਕੇਵਲ ਸਿੰਘ ਨੇ 24 ਅਕਤੂਬਰ ਨੂੰ ਸੰਗਰੂਰ ਵਿਖੇ ਹੋਣ ਵਾਲੀ ਰੈਲੀ ਨੂੰ ਮੁਲਤਵੀ ਕਰਕੇ, ਉਸੇ ਥਾਂ ਸੰਗਰੂਰ ਵਿਖੇ ਡਿਪਟੀ ਕਮਿਸ਼ਨਰ ਕੰਪਲੈਕਸ ਸਾਹਮਣੇ 20 ਨਵੰਬਰ ਨੂੰ ਰੈਲੀ ਕਰਨ ਦਾ ਬਿਆਨ …
Read More »ਬਹਾਦਰ ਸਮਰਾਲਾ ਵੱਲੋਂ ਗਾਈ ਗਈ ਭੇਟ ‘ਹੋ ਰਹੀ ਜੈ ਜੈ ਕਾਰ’ ਦੀ ਘੁੰਡ ਚੁਕਾਈ
ਸਮਰਾਲਾ 20 ਅਕਤੂਬਰ (ਪ. ਪ) – ਸਮਰਾਲਾ ਸ਼ਹਿਰ ਜੋ ਕਿ ਲੇਖਕਾਂ, ਕਵੀਆਂ ਅਤੇ ਗਾਇਕਾਂ ਦੇ ਮੱਕੇ ਵਜੋਂ ਜਾਣਿਆ ਜਾਂਦਾ ਹੈ। ਇੱਥੇ ਕਈ ਅਜਿਹੇ ਕਵੀ ਵੀ ਹੋਏ ਹਨ ਜਿਨ੍ਹਾਂ ਨੇ ਗਰੀਬੀ ਵਿੱਚੋਂ ਉਠ ਕੇ ਸਮਰਾਲੇ ਦਾ ਨਾਂ ਦੁਨੀਆਂ ਭਰ ਵਿੱਚ ਰੌਸ਼ਨ ਕੀਤਾ। ਉਨ੍ਹਾਂ ਵਿੱਚੋਂ ਲਾਲ ਸਿੰਘ ਦਿਲ ਦਾ ਨਾਮ ਪਹਿਲੀਆਂ ਸਫਾਂ ਵਿੱਚ ਆਉਂਦਾ ਹੈ। ਇਸੇ ਤਰ੍ਹਾਂ ਦਾ ਇੱਕ ਸੁਰੀਲਾ ਅਤੇ ਸੰਗੀਤ …
Read More »ਰਾਮਗੜ੍ਹੀਆ ਦਰਵਾਜੇ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇਗਾ – ਖ਼ੁਸ਼ਵਿੰਦਰ ਸਿੰਘ ਸੰਧੂ
ਅੰਮ੍ਰਿਤਸਰ, 20 ਅਕਤੂਬਰ (ਜਗਦੀਪ ਸਿੰਘ ਸੱਗੂ) ਸਥਾਨਕ ਚਾਟੀਵਿੰਡ ਚੌਕ ਨੇੜੇ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਵਿਖੇ ਨਵੇਂ ਬਣਾਏ ਜਾ ਰਹੇ ‘ਦਰਵਾਜਾ ਰਾਮਗੜ੍ਹੀਆ’ ਦਾ ਜੋ ਕੰਮ ਰਾਮਗੜ੍ਹੀਆ ਬਰਾਦਰੀ ਦੇ ਉਘੇ ਆਗੂ ਤੇ ਵਿਸ਼ਕਰਮਾ ਵੈਲਫੇਅਰ ਟਰੱਸਟ ਦੇ ਮੈਨੇਜਿੰਗ ਡਾਇਰੈਕਟਰ ਸz. ਓਂਕਾਰ ਸਿੰਘ ਸੰਧੂ ਦੇ 21 ਜੂਨ, 2015 ਨੂੰ ਅਚਾਨਕ ਅਕਾਲ ਚਲਾਣਾ ਕਰ ਜਾਣ ਨਾਲ ਰੁਕ ਗਿਆ ਸੀ, ਹੁਣ ਸੰਧੂ ਸਾਹਿਬ ਦੇ ਸਪੁੱਤਰ …
Read More »90.64 ਲੱਖ ਰੁਪਏ ਦੀ ਪੈਨਸ਼ਨ ਰਾਸ਼ੀ ਲਾਭਪਾਤਰੀਆਂ ਦੇ ਖਾਤਿਆਂ ਵਿੱਚ ਭੇਜੀ
ਪਠਾਨਕੋਟ, 20 ਅਕਤੂਬਰ (ਪ.ਪ) – ਪੰਜਾਬ ਸਰਕਾਰ ਵੱਲੋਂ ਵੱਖ ਵੱਖ ਪੈਨਸ਼ਨ ਸਕੀਮਾਂ ਤਹਿਤ ਜ਼ਿਲ੍ਹਾ ਪਠਾਨਕੋਟ ਦੇ 36240 ਲਾਭਪਾਤਰੀਆਂ ਨੂੰ ਜੁਲਾਈ, 2015 ਦੀ ਪੈਨਸ਼ਨ ਰਾਸ਼ੀ ਦੇਣ ਲਈ 90 ਲੱਖ 64 ਹਜਾਰ ਰੁਪਏ ਜ਼ਿਲ੍ਹਾ ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਪਠਾਨਕੋਟ ਨੂੰ ਪ੍ਰਾਪਤ ਹੋ ਗਏ ਹਨ ਅਤੇ ਇਹ ਰਾਸ਼ੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤੀ ਗਈ ਹੈ। ਇਹ ਜਾਣਕਾਰੀ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ …
Read More »6000 ਕੁਇੰਟਲ ਕਣਕ ਦਾ ਸੋਧਿਆ ਬੀਜ 1000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ‘ਤੇ ਦਿੱਤਾ ਜਾ ਰਿਹਾ ਹੈ- ਡੀ.ਸੀ
ਪਠਾਨਕੋਟ, 20 ਅਕਤੂਬਰ (ਪ.ਪ) – ਖੇਤੀਬਾੜੀ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ 6000 ਕੁਇੰਟਲ ਕਣਕ ਦਾ ਸੋਧਿਆ ਬੀਜ 1000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ‘ਤੇ ਦਿੱਤਾ ਜਾ ਰਿਹਾ ਹੈ ਅਤੇ ਪੰਜਾਬ ਸਰਕਾਰ ਦੇ ਫੈਸਲੇ ਅਨੁਸਾਰ ਬੀਜ ਦੀ ਸਬਸਿਡੀ ਸਿੱਧੀ ਜਿੰਮੀਦਾਰਾਂ ਦੇ ਬੈਂਕ ਖਾਤਿਆਂ ਵਿੱਚ ਜਾਵੇਗੀ। ਇਹ ਜਾਣਕਾਰੀ ਸ. ਸੁਖਵਿੰਦਰ ਸਿੰਘ ਡਿਪਟੀ ਕਮਿਸ਼ਨਰ ਨੇ ਸਥਾਨਿਕ ਸਵੀਮਿੰਗ …
Read More »ਪੱਟੀ ਵਿਖੇ ਦੁਸਹਿਰਾ ਮੇਲਾ ਭਲਕੇ ਮਨਾਇਆ ਜਾਵੇਗਾ
ਪੱਟੀ, 20 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਦੁਸ਼ਹਿਰਾ ਕਮੇਟੀ ਅਤੇ ਸਮੂਹ ਰਾਮਲੀਲਾ ਕਮੇਟੀਆਂ ਵੱਲੋਂ ਦੁਸ਼ਹਿਰਾ ਮੇਲਾ ਦੁਸ਼ਹਿਰਾ ਮੈਦਾਨ ਪੱਟੀ ਵਿਖੇ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਦੁਸ਼ਹਿਰਾ ਕਮੇਟੀ ਦੀ ਮੀਟਿੰਗ ਸੁਰੇਸ਼ ਪਾਠਕ ਪ੍ਰਧਾਨ ਦੁਸ਼ਹਿਰਾ ਕਮੇਟੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਦੁਸ਼ਹਿਰਾ ਮੇਲੇ ਦੀਆਂ ਤਿਆਰੀਆਂ ਦਾ ਜਾਇਜਾ ਲਿਆ ਗਿਆ ਅਤੇ ਕਮੇਟੀ ਦੇ …
Read More »ਯੂਥ ਕਾਂਗਰਸੀਆਂ ਨੇ ਸ਼ਾਂਤੀ ਲਈ ਮੋਮਬੱਤੀ ਮਾਰਚ ਕੱਢਿਆ
ਪੱਟੀ, 20 ਅਕਤੂਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ) – ਪਿੰਡ ਬਰਗਾੜੀ ਸਮੇਤ ਹੋਰਨਾਂ ਪਿੰਡਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਕੋਟਕਪੂਰਾ ਵਿਖੇ ਪੁਿਲਸ ਕਾਰਵਾਈ ਦੌਰਾਨ ਮਾਰੇ ਗਏ ਸਿੱਖ ਨੌਜਵਾਨਾਂ ਦੇ ਰੋਸ ਵਜੋਂ ਅੱਜ ਪੱਟੀ ਵਿਖੇ ਯੂਥ ਕਾਂਗਰਸ ਵੱਲੋਂ ਹਰਪ੍ਰੀਤ ਸਿੰਘ ਪ੍ਰਧਾਨ ਯੂਥ ਕਾਂਗਰਸ ਲੋਕ ਸਭਾ ਹਲਕਾ ਤਰਨਤਾਰਨ ਅਤੇ ਜਗਤੇਸ਼ਵਰ ਸਿੰਘ ਬੁਰਜ ਦੀ ਅਗਵਾਈ ਵਿੱਚ ਸ਼ਾਂਤੀਪੂਰਵਕ ਮੋਮਬੱਤੀ ਮਾਰਚ …
Read More »ਭਾਰਤ-ਪਾਕਿ ਸਰਹੱਦ ਤੋਂ 50 ਕਰੋੜ ਦੀ ਹੈਰੋਇਨ, ਅਸਲਾ ਤੇ ਦੋ ਪਾਕਿਸਤਾਨੀ ਸਿੰਮ ਕਾਰਡ ਬਰਾਮਦ
ਖਾਲੜਾ, 20 ਅਕਤੂਬਰ (ਲਖਵਿੰਦਰ ਗੌਲਣ, ਰਿੰਪਲ ਗੌਲਣ) – ਕਸਬਾ ਖਾਲੜਾ ਅਧੀਨ ਆਉਦੇ ਪਿੰਡ ਡੱਲ ਦੇ ਬਾਰਡਰ ਦੀ ਚੋਕੀ ਧਰਮਾ ਦੇ ਨਜਦੀਕ ਪਾਕਿਸਤਾਨ ਵਾਲੇ ਪਾਸਓਂ ਹਨੇਰੇ ਦਾ ਫਾਇਦਾ ਉਠਾਉਦਿਆਂ ਨਸ਼ਾ ਤਸਕਰ ਭਾਰਤ ਵਿਚ ਹੈਰੋਇਨ ਦੇ 10 ਪੈਕਟ, 4 ਪਿਸਤੋਲ, 7 ਮੈਗਜੀਨ, 95 ਰੌਂਦ, ਦੌ ਨੋਕੀਆ ਮੋਬਾਇਲ ਅਤੇ ਦੋ ਪਾਕਿਸਤਾਨੀ ਸਿੰਮ ਕਾਰਡਾਂ ਦੀ ਤਸਕਰੀ ਕਰਨ ਆਏ, ਪਰ ਬੀ.ਐਸ.ਐਫ ਦੇ ਜੁਆਨਾਂ ਨੇ ਹਰਕਤ …
Read More »ਖ਼ਾਲਸਾ ਕਾਲਜ ਮੈਨੇਜ਼ਮੈਂਟ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ‘ਤੇ ਅਫ਼ਸੋਸ ਪ੍ਰਗਟ ਕੀਤਾ
ਲੋਕਾਂ ਨੂੰ ਅਮਨ-ਸ਼ਾਂਤੀ ਬਣਾਏ ਰੱਖਣ ਦੀ ਛੀਨਾ ਨੇ ਕੀਤੀ ਅਪੀਲ ਅੰਮ੍ਰਿਤਸਰ, 20 ਅਕਤੂਬਰ (ਸੁਖਬੀਰ ਖੁਰਮਨੀਆ, ਪ੍ਰੀਤਮ ਸਿੰਘ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਗਾਤਾਰ ਹੋ ਰਹੀ ਬੇਅਦਬੀ ‘ਤੇ ਗਹਿਰੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਸੂਬੇ ਵਿੱਚ ਅਮਨ ਤੇ ਸ਼ਾਂਤੀ ਦੀ ਕਾਮਨਾ …
Read More »
Punjab Post Daily Online Newspaper & Print Media