Tuesday, November 24, 2026

Daily Archives: December 3, 2017

ਐਡਵੋਕੇਟ ਸਿਆਲਕਾ ਨੇ ਟਕਸਾਲ ਮੁਖੀ ਬਾਬਾ ਹਰਨਾਮ ਸਿੰਘ ਖ਼ਾਲਸਾ ਤੋਂ ਲਿਆ ਅਸ਼ੀਰਵਾਦ

ਚੌਕ ਮਹਿਤਾ, 2 ਦਸੰਬਰ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸ਼੍ਰੋਮਣੀ ਕਮੇਟੀ ਦੇ ਨਵੇਂ ਚੁਣੇ ਗਏ ਅੰਤ੍ਰਿੰਗ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਅਜ ਪਰਿਵਾਰ ਸਮੇਤ ਦਮਦਮੀ ਟਕਸਾਲ ਦੇ ਹੈਡ ਕੁਆਟਰ ਚੌਕ ਮਹਿਤਾ ਵਿਖੇ ਪਹੁੰਚ ਕੇ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਤੋਂ ਅਸ਼ੀਰਵਾਦ ਲਿਆ ਹਾਸਲ ਕੀਤਾ। ਐਡਵੋਕੇਟ ਸਿਆਲਕਾ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ’ਚ ਜ਼ਿੰਮੇਵਾਰੀ …

Read More »

ਅੱਜੋਕੇ ਦੌਰ `ਚ ਕੰਪਿਊਟਰ ਸਿਖਿਆ ਬਿਨਾਂ ਇਨਸਾਨ ਅਧੂਰਾ – ਪ੍ਰਿੰਸੀਪਲ ਰਵਿੰਦਰ ਕੌਰ

ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ “ਕੰਪਿਊਟਰ ਸਾਖਰਤਾ ਦਿਵਸ” ਮਨਾਇਆ ਗਿਆ।ਇਸ ਖਾਸ ਮੌਕੇ ਵਿਦਿਆਰਥੀਆਂ ਦੀ ਕੰਪਿਊਟਰ ਤੇ ਟਾਇੰਪਿੰਗ ਦੀ ਪ੍ਰਤੀਯੋਗਤਾ ਕਰਵਾਈ ਗਈ, ਜਿਸ ਵਿੱਚ 9ਵੀਂ ਤੇ ਦਸਵੀ ਜਮਾਤ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।ਇਸ ਮੌਕੇ ਤੇ ਰਮਨੀਕ ਕੌਰ ਦਸਵੀ ਬੀ ਨੇ ਪਹਿਲਾ, ਨੰਦਨੀ ਦਸਵੀ ਬੀ ਨੇ ਦੂਜਾ, …

Read More »

ਏ.ਆਰ.ਟੀ ਤੇ ਆਈ.ਸੀ.ਟੀ.ਸੀ ਸੈਂਟਰ ਪਠਾਨਕੋਟ ਪੰਜਾਬ ਰਾਜ ’ਚੋਂ ਵਧੀਆ ਕਾਰਗੁਜਾਰੀ ਲਈ ਸਨਮਾਨਿਤ

ਪਠਾਨਕੋਟ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਵਿਸ਼ਵ ਏਡਜ਼ ਦਿਵਸ `ਤੇ ਕਰਵਾਏ ਗਏ ਰਾਜ ਪੱਧਰੀ ਸਮਾਰੋਹ `ਚ ਸਿਵਲ ਹਸਪਤਾਲ ਪਠਾਨਕੋਟ ਦੇ ਏ.ਆਰ.ਟੀ ਅਤੇ ਆਈ.ਸੀ.ਟੀ.ਸੀ ਸੈਂਟਰ ਨੂੰ ਪੰਜਾਬ ਰਾਜ ’ਚੋਂ ਵਧੀਆ ਕਾਰਗੁਜਾਰੀ ਲਈ ਪੰਜਾਬ ਹੈਲਥ ਸਿਸਮਟ ਕਾਰਪੋਰੇਸ਼ਨ ਮੋਹਾਲੀ ਵਿਖੇ ਮਾਨਯੋਗ ਪ੍ਰਮੁੱਖ ਸਕੱਤਰ ਸ਼੍ਰੀਮਤੀ ਅੰਜਲੀ ਭਾਵਰਾ, ਸਿਹਤ ਵਿਭਾਗ, ਪੰਜਾਬ ਅਤੇ ਸ਼੍ਰੀਨਿਵਾਸਨ (ਏ.ਡੀ.ਸੀ) ਪ੍ਰਾਜੈਕਟ ਡਾਇਰੈਕਟਰ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਨੇ ਸਨਮਾਨਿਤ ਕੀਤਾ।ਇਹ ਸਨਮਾਨ …

Read More »

ਚੰਦਨ ਨੇਗੀ ਤੇ ਡਾ. ਬਲਦੇਵ ਬੱਧਨ ਦਾ ਕੇਵਲ ਵਿਗ ਐਵਾਰਡ 2017 ਨਾਲ ਸਨਮਾਨ 4 ਨੂੰ

ਜਲੰਧਰ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੇਵਲ ਵਿਗ ਫਾੳੂਂਡੇਸ਼ਨ ਵਲੋਂ ਸਾਲ 2017 ਲਈ ਸ੍ਰੀਮਤੀ ਚੰਦਨ ਨੇਗੀ ਅਤੇ ਡਾ. ਬਲਦੇਵ ਸਿੰਘ ਬੱਧਨ ਨੂੰ ਬੇਹਤਰੀਨ ਨਾਵਲਕਾਰ ਅਤੇ ਬੇਹਤਰੀਨ ਲੇਖਕ ਦੇ ਤੌਰ ਕੇਵਲ ਵਿਗ ਐਵਾਰਡ-2017 ਨਾਲ ਮਿਤੀ 4-12-2017 ਨੂੰ ਜਲੰਧਰ ਦੇ ਕੇ.ਐਲ ਸਹਿਗਲ ਮੈਮੋਰੀਅਲ ਹਾਲ ਵਿਖੇ ਬਾਅਦ ਦੁਪਹਿਰ 3.00 ਵਜੇ ਸਨਮਾਨਿਤ ਕੀਤਾ ਜਾਵੇਗਾ।ਇਹ ਐਵਾਰਡ ਪ੍ਰਮੁੱਖ ਪੱਤਰਕਾਰ ਅਤੇ ਸਾਹਿਤ ਪ੍ਰੇਮ ਸਵਰਗੀ ਕੇਵਲ ਵਿੱਗ …

Read More »

ਦਿੱਲੀ ਕਮੇਟੀ ਨੇ ਭਾਈ ਵਡਾਲਾ ’ਤੇ ਗੁ. ਡਾਂਗਮਾਰ ਸਾਹਿਬ ਬਾਰੇ ਝੂਠ ਬੋਲਣ ਲਾਇਆ ਦਾ ਦੋਸ਼

ਨਵੀਂ ਦਿੱਲੀ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਵਡਾਲਾ ’ਤੇ ਗੁਰਦੁਆਰਾ ਡਾਂਗਮਾਰ ਸਾਹਿਬ ਦੀ ਕਾਨੂੰਨੀ ਲੜਾਈ ਬਾਰੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਝੂਠ ਬੋਲਣ ਦਾ ਦੋਸ਼ ਲਗਾਇਆ ਹੈ।ਸ੍ਰੋਮਣੀ ਅਕਾਲੀ ਦਲ ਦੇ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਦਫ਼ਤਰ ’ਚ ਕਮੇਟੀ ਅਤੇ ਪਾਰਟੀ ਦੇ ਬੁਲਾਰੇ ਪਰਮਿੰਦਰ ਪਾਲ ਸਿੰਘ, ਦਿੱਲੀ ਕਮੇਟੀ ਮੈਂਬਰ ਸਰਵਜੀਤ …

Read More »

ਡਾ. ਮਹਿੰਦਰ ਕੌਰ ਗਿੱਲ ਨਮਿਤ ਅੰਤਿਮ ਅਰਦਾਸ ਅੱਜ

ਨਵੀਂ ਦਿੱਲੀ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਡਾ. ਮਹਿੰਦਰ ਕੌਰ ਗਿੱਲ ਸਾਬਕਾ ਪ੍ਰਿੰਸੀਪਲ ਮਾਤਾ ਸੁੰਦਰੀ ਕਾਲਜ ਫਾਰ ਵੁਮੈਨ ਅਤੇ ਪ੍ਰਸਿੱਧ ਵਿਦਵਾਨ ਸਾਹਿਤਕਾਰ ਤੇ ਇਤਿਹਾਸਕਾਰ ਜੋ ਬੀਤੇ ਦਿਨੀਂ ਕੁੱਝ ਸਮਾਂ ਬਿਮਾਰ ਰਹਿ ਕੇ ਅਕਾਲ ਚਲਾਣਾ ਕਰ ਗਏ ਸਨ, ਨਮਿਤ ਕੀਰਤਨ ਅਤੇ ਅੰਤਿਮ ਅਰਦਾਸ ਸਮਾਗਮ 3 ਦਸੰਬਰ ਐਤਵਾਰ ਦੁਪਹਿਰ ਗੁਰਦੁਆਰਾ ਮਾਤਾ ਸੁੰਦਰੀ ਜੀ ਮਾਤਾ ਸੁੰਦਰੀ ਲੇਨ ਨਵੀਂ ਦਿੱਲੀ ਵਿਖੇ ਹੋਵੇਗਾ।ਇਸ ਮੌਕੇ …

Read More »

ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਮੋਬਾਇਲ ਵੈਨ ਨੂੰ ਹਰੀ ਝੰਡੀ

ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ)  ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐਸ.ਏ.ਐਸ ਨਗਰ ਮੋਹਾਲੀ ਦੇ ਕਾਰਜਕਾਰੀ ਚੇਅਰਮੈਨ ਮਾਨਯੋਗ ਜਸਟਿਸ ਸ੍ਰੀ ਟੀ.ਪੀ.ਐਸ ਮਾਨ ਦੀਆਂ ਹਦਾਇਤਾਂ ਰਾਹੀਂ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਭੇਜੀ ਗਈ ਮੋਬਾਇਲ ਵੈਨ ਨੂੰ ਸ੍ਰੀ ਕਰਮਜੀਤ ਸਿੰਘ ਕੰਗ, ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਅੰਮਿ੍ਰਤਸਰ ਵਲੋਂ ਹਰੀ ਝੰਡੀ ਦੇ ਕੇ ਅਜਨਾਲਾ ਬਲਾਕ ਵਿਚ ਰਵਾਨਾ …

Read More »

ਫੌਜ `ਚ ਭਰਤੀ ਦੀ ਲਿਖਤੀ ਪ੍ਰੀਖਿਆ ਲਈ ਮੁਫਤ ਸਿਖਲਾਈ ਕੈਂਪ ਸ਼ੁਰੂ

ਅੰਮ੍ਰਿਤਸਰ, 2 ਦਸੰਬਰ (ਪੰਜਾਬ ਪੋਸਟ- ਮਨਜੀਤ ਸਿੰਘ)  ਜਿਲੇ ਦੇ ਪਿੰਡ ਖਾਸਾ ਵਿਖੇ ਹੋਈ ਆਰਮੀ ਦੀ ਭਰਤੀ ਰੈਲੀ ਵਿੱਚ ਜ਼ਿਲ੍ਹਾ ਜ਼ਿਲ੍ਹਾ ਅੰਮਿ੍ਰਤਸਰ ਦੇ ਮੈਡੀਕਲ ਫਿੱਟ ਹੋਏ ਨੌਜਵਾਨਾਂ ਦੀ ਲਿਖਤੀ ਪ੍ਰ੍ਰਖਿਆ ਜੋ ਕਿ ਜਨਵਰੀ 2018 ‘ਚ ਹੋਵੇਗੀ, ਲਈ ਸੀ-ਪਾਈਟ ਕੈਂਪ ਥੇਹ ਕਾਂਜਲਾ, ਕਪੂਰਥਲਾ (ਨੇੜੇ ਮਾਡਰਨ ਜੇਲ ਕਪੂਰਥਲਾ) ਵਿਖੇ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਮੁਫਤ ਕੋਚਿੰਗ ਕਲਾਸਾਂ 11 ਦਸੰਬਰ 2017 ਨੂੰ ਸ਼ੁਰੂ ਹੋ …

Read More »

ਬਾਪ ਨੇ ਹੀ ਆਪਣੇ ਦੋ ਬੱਚਿਆਂ ਦਾ ਘੁੱਟਿਆ ਗਲਾ- ਬੱਚੇ ਹਸਪਤਾਲ ਦਾਖਲ ਮਾਮਲਾ ਦਰਜ

ਸੰਦੌੜ, 2 ਦਸੰਬਰ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਕਈ ਵਾਰ ਨਸ਼ਾ ਆਦਮੀ ਦੀ ਮੱਤ ਇਸ ਕਦਰ ਮਾਰ ਦਿੰਦਾ ਹੈ ਕਿ ਉਸ ਨੂੰ ਆਪਣਾ ਪਰਾਇਆ ਸਭ ਭੁੱਲ ਜਾਂਦਾ ਹੈ।ਨਸ਼ੇ ਦੀ ਮਾੜੀ ਆਦਤ ਕਾਰਨ ਹੀ ਨੇੜਲੇ ਪਿੰਡ ਮਹੋਲੀ ਖੁਰਦ ਵਿਖੇ ਇਕ ਪਿਓ ਵੱਲੋਂ ਆਪਣੇ ਹੀ ਬੱਚਿਆਂ ਦਾ ਗਲਾ ਘੁੱਟ ਕੇ ਮਾਰਨ ਦਾ ਯਤਨ ਕਰਨ ਦਾ ਸਮਾਚਾਰ ਹੈ। ਪੁਲਿਸ ਥਾਣਾ ਸੰਦੌੜ ਵਿਖੇ …

Read More »

ਕੋਈ ਵੀ ਸੱਚਾ ਸਿੱਖ ਲੌਂਗੋਵਾਲ ਨੂੰ ਮਹਾਨ ਸੰਸਥਾ ਦਾ ਪ੍ਰਧਾਨ ਪ੍ਰਵਾਨ ਨਹੀ ਕਰੇਗਾ – ਜਥੇਦਾਰ ਦਾਦੂਵਾਲ

ਬਠਿੰਡਾ, 2 ਦਸੰਬਰ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਿਰਮੌਰ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਉਪਰ ਜਦੋਂ ਦਾ ਬਾਦਲ ਪਰਿਵਾਰ ਕਾਬਜ਼ ਹੋਇਆ ਹ,ੈ ਉਸ ਸਮੇਂ ਤੋਂ ਇਹ ਸੰਸਥਾ ਸਿੱਖ ਪੰਥ ਦੇ ਭਲੇ ਦਾ ਕੋਈ ਕੰਮ ਨਹੀ ਕਰ ਸਕੀ।ਸਗੋਂ ਉਲਟਾ ਸਿੱਖ ਪੰਥ ਨੂੰ ਢਾਹ ਲਗਾਉਣ ਦਾ ਹੀ ਕੰਮ ਕਰ ਰਹੀ ਹੈ।ਅਰਬਾਂ-ਖਰਬਾਂ ‘ਚ ਸੰਗਤਾਂ ਦੇ ਦਸਵੰਧ ਨੂੰ ਬਾਦਲਾਂ ਨੇ ਆਪਣੀ …

Read More »