Tuesday, November 24, 2026

Daily Archives: January 20, 2018

ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਵਿੱਚ ਵਰਦੀਆਂ ਅਤੇ ਕੋਟ ਕੀਤੇ ਦਾਨ

ਸਮਰਾਲਾ, 19 ਜਨਵਰੀ (ਪੰਜਾਬ ਪੋਸਟ – ਕੰਗ) – ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਵਿੱਚ ਪ੍ਰੀ-ਪ੍ਰਾਇਮਰੀ ਜਮਾਤ ਲਈ ਵਰਦੀਆਂ ਅਤੇ ਪਹਿਲੀ ਤੋਂ ਪੰਜਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬਲੈਜ਼ਰ (ਕੋਟ) ਪਿੰਡ ਦੇ ਹੀ ਦਾਨੀ ਸੱਜਣਾਂ ਵੱਲੋਂ ਦਾਨ ਕੀਤੇ ਗਏ।ਇਸ ਮੌਕੇ ਕਰਵਾਏ ਇੱਕ ਸਾਦੇ ਸਮਾਗਮ ਦੌਰਾਨ ਸਕੂਲ ਇੰਚਾਰਜ ਪੁਸ਼ਪਿੰਦਰ ਸਿੰਘ ਨੇ ਸੰਬੋਧਿਤ ਹੁੰਦੇ ਕਿਹਾ ਕਿ ਸਰਕਾਰੀ ਪ੍ਰਾਇਮਰੀ ਸਕੂਲ ਕੋਟਾਲਾ ਹਮੇਸ਼ਾ ਹੀ ਇਹਨਾਂ ਦਾਨੀ ਸੱਜਣਾਂ …

Read More »

ਅਧਿਆਪਕ ਚੇਤਨਾ ਮੰਚ ਦੀ 10ਵੀਂ ਜਮਾਤ ਦੀ ਵਜ਼ੀਫਾ ਪ੍ਰੀਖਿਆ 4 ਫਰਵਰੀ ਦੀ ਥਾਂ ਹੁਣ 11 ਨੂੰ

ਸ਼ਮਰਾਲਾ, 19 ਜਨਵਰੀ (ਪੰਜਾਬ ਪੋਸਟ – ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਦੀ ਇੱਕ ਵਿਸ਼ੇਸ਼ ਮੀਟਿੰਗ ਮੰਚ ਦੇ ਪ੍ਰਧਾਨ ਲੈਕਚਰਾਰ ਵਿਜੈ ਕੁਮਾਰ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੰਚ ਵੱਲੋਂ 10ਵੀਂ ਜਮਾਤ ਦੀ ਲਈ ਜਾਂਦੀ ਸਲਾਨਾ ਵਜ਼ੀਫਾ ਪ੍ਰੀਖਿਆ ਜੋ ਇਸ ਵਾਰੀ 4 ਫਰਵਰੀ 2018 ਦਿਨ ਐਤਵਾਰ ਨੂੰ ਲਈ ਜਾਣੀ ਸੀ, ਉਹ 4 ਫਰਵਰੀ ਨੂੰ …

Read More »

‘ਹਿਊਜ’ ਪ੍ਰਦਰਸ਼ਨੀ ਦੀ ਸ਼ਾਨ ਬਣਿਆ ਨੰਨਾ ‘ਜ਼ਿਦਾਨ’

ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਕੇਟੀ ਕਲਾ ਕੇਂਦਰ ਵਿਖੇ ‘ਹਿਊਜ’ ਦੇ ਬੈਨਰ ਹੇਠ ਲੱਗੀ ਚਿੱਤਰ ਪ੍ਰਦਰਸ਼ਨੀ ਵਿੱਚ 6 ਵਰਿਆਂ ਦੇ ਨੰਨੇ ਚਿੱਤਰਕਾਰ ਜ਼ਿਦਾਨ ਵਲੋਂ ਬਣਾਈ ਪੈਨਸਿਲ ਡਰਾਇੰਗ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ।ਪ੍ਰਸਿੱਧ ਚਿੱਤਰਕਾਰ ਰਸ਼ਿਮ ਗੁਪਤਾ ਦੇ ਇਸ ਨੰਨੇ ਸ਼ਗਿਰਦ ਨੇ ਪੈਨਸਿਲ ਡਰਾਇੰਗ ਨਾਲ ਕੈਨਵਸ `ਤੇ ਦਰਜਨ ਦੇ ਲਗਭਗ ਵੱਖ-ਵੱਖ ਚਿਹਰੇ ਉਲੀਕ ਕੇ ਪ੍ਰਦਰਸ਼ਨੀ ਵਿੱਚ …

Read More »

ਕੇਟੀ ਕਲਾ ਕੇਂਦਰ ਵਿਖੇ 20 ਜਨਵਰੀ ਤੱਕ ਚੱਲੇਗੀ 25 ਨੰਨੇ ਚਿੱਤਰਕਾਰਾਂ ਦੀ ‘ਹਿਊਜ’ ਪ੍ਰਦਰਸ਼ਨੀ

ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਕੇਟੀ ਕਲਾ ਕੇਂਦਰ ਵਿਖੇ ਪ੍ਰਸਿੱਧ ਚਿੱਤਰਕਾਰ ਰਸ਼ਿਮ ਗੁਪਤਾ ਦੇ ਹੋਣਹਾਰ ਵਿਦਿਆਰਥੀਆਂ ਵੱਲੋਂ ਤਿੰਨ ਦਿਨਾਂ ਚਿੱਤਰ ਪ੍ਰਦਰਸ਼ਨੀ ਲਗਾਈ ਗਈ।ਜਿਸ ਦਾ ਸੁਭ ਆਰੰਭ ਖਾਲਸਾ ਕਾਲਜ ਦੇ ਸਾਬਕਾ ਰਜਿਸਟਰਾਰ ਪ੍ਰੋਫੈਸਰ ਜਗਜੀਤ ਸਿੰਘ ਅਤੇ ਡੀ.ਏ.ਵੀ ਪਬਲਿਕ ਸਕੂਲ ਤੋਂ ਫਾਈਨ ਆਰਟ ਵਿਭਾਗ ਦੇ ਮੁੱਖੀ ਪ੍ਰਿੰਯਕਾ ਸ਼ਰਮਾ ਨੇ ਸਾਂਝੇ ਤੌਰ `ਤੇ ਸ਼ਮਾ ਰੋਸ਼ਨ ਕਰਕੇ ਕੀਤਾ। ਪ੍ਰਦਰਸ਼ਨੀ …

Read More »

ਬੇਘਰੇ ਪਰਿਵਾਰਾਂ ਨੂੰ ਪੰਜ ਮਰਲੇ ਦੇ ਪਲਾਟ ਅਲਾਟ ਕਰਨ ਲਈ ਅਰਜ਼ੀਆਂ 31 ਜਨਵਰੀ ਤੱਕ

ਪਠਾਨਕੋਟ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪਠਾਨਕੋਟ ਗੁਰਪ੍ਰਤਾਪ ਸਿੰਘ ਨਾਗਰਾ ਨੇ ਪ੍ਰੈਸ ਬਿਆਨ ਰਾਹੀਂ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਯੋਗ ਬੇਘਰੇ ਪਰਿਵਾਰਾਂ ਨੂੰ ਘਰ ਬਣਾਉਣ ਲਈ ਪੰਜ ਮਰਲੇ ਤੱਕ ਦਾ ਪਲਾਟ ਲੈਣ ਵਾਸਤੇ ਜ਼ਿਲ੍ਹਾ ਪਠਾਨਕੋਟ ਦੇ ਸਾਰੇ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਦੇ ਦਫਤਰਾਂ ਵਿਚੋਂ ਮੁਫਤ ਮਿਲਣ ਵਾਲੇ …

Read More »

ਪਲਸ ਪੋਲੀਓ ਮੁਹਿੰਮ ਦਾ ਪਹਿਲਾ ਪੜਾਅ `ਚ 28, 29 ਅਤੇ 30 ਜਨਵਰੀ ਨੂੰ

0 ਤੋਂ 5 ਸਾਲ ਦੇ  ਕਰੀਬ 70 ਹਜਾਰ ਬੱਚਿਆਂ ਨੂੰ ਪੋਲੀਓ ਖੁਰਾਕ ਪਿਲਾਈ ਜਾਏਗੀ- ਏ.ਡੀ.ਸੀ ਪਠਾਨਕੋਟ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਪਲਸ ਪੋਲੀਓ ਮੁਹਿੰਮ ਦੇ ਪਹਿਲੇ ਪੜਾਅ ਵਿੱਚ  28, 29 ਅਤੇ 30 ਜਨਵਰੀ ਨੂੰ ਜ਼ਿਲ੍ਹਾ ਪਠਾਨਕੋਟ ਦੇ 0 ਤੋਂ 5 ਸਾਲ ਦੇ ਕਰੀਬ 70 ਹਜਾਰ ਬੱਚਿਆਂ ਨੂੰ ਪੋਲੀਓ ਖੁਰਾਕ ਪਿਲਾਈ ਜਾਏਗੀ।ਇਹ ਜਾਣਕਾਰੀ ਕੁਲਵੰਤ ਸਿੰਘ (ਆਈ.ਏ.ਐਸ) ਵਧੀਕ ਡਿਪਟੀ ਕਮਿਸ਼ਨਰ (ਜ) …

Read More »

ਗਊਸ਼ਾਲਾ ਡੇਅਰੀਵਾਲ ਵਿਖੇ ਬੇਸਹਾਰਾ ਪਸ਼ੂਆਂ ਦੇ ਲਈ ਟੈਗ ਪ੍ਰਣਾਲੀ ਸ਼ੁਰੂ ਕੀਤੀ ਜਾ ਰਹੀ ਹੈ- ਡੀ.ਸੀ

ਪਠਾਨਕੋਟ, 19 ਜਨਵਰੀ (ਪੰਜਾਬ ਪੋਸਟ ਬਿਊਰੋ) -ਜਿਲਾ ਪਠਾਨਕੋਟ ਦੇ ਪਿੰਡ ਡੇਅਰੀਵਾਲ ਵਿਖੇ ਚੱਲ ਰਹੀ ਗਾਊਸ਼ਾਲਾ ਵਿਖੇ ਕਰਵਾਏ ਜਾਣ ਵਾਲੇ ਕਾਰਜਾਂ ਨੂੰ ਲੈ ਕੇ ਸ੍ਰੀਮਤੀ ਨੀਲਿਮਾ (ਆਈ.ਏ.ਐਸ.) ਡਿਪਟੀ ਕਮਿਸ਼ਨਰ ਪਠਾਨਕੋਟ ਨੇ ਗਾਊਸ਼ਾਲਾ ਦੇ ਪ੍ਰਬੰਧਕਾਂ ਅਤੇ ਪਸੁ ਪਾਲਣ ਵਿਭਾਗ ਦੇ ਨਾਲ ਜਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਇਕ ਵਿਸ਼ੇਸ ਮੀਟਿੰਗ ਆਯੋਜਿਤ ਕੀਤੀ ਗਈ।ਇਸ ਮੋਕੇ ਕੁਲਵੰਤ ਸਿੰਘ (ਆਈ.ਏ.ਐਸ) ਵਧੀਕ ਡਿਪਟੀ ਕਮਿਸ਼ਨਰ (ਜ), …

Read More »

2020 ਤੱਕ ਖਸਰੇ ਦਾ ਖਾਤਮਾ ਤੇ ਰੁਬੇਲਾ ਨੂੰ ਕੀਤਾ ਜਾਵੇਗਾ ਕੰਟਰੋਲ- ਕੁਲਵੰਤ ਸਿੰਘ

ਪਠਾਨਕੋਟ, 19 ਜਨਵਰੀ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਵੱਲੋਂ ਮੀਜਲ ਨਾਮਕ ਬੀਮਾਰੀ ਨੂੰ ਖਤਮ ਕਰਨ ਦੇ ਲਈ ਅਤੇ ਰੁਬੇਲਾ (ਜਮਾਂਦਰੂ ਰੂਬੇਲਾ ਸਿੰਡਰੋਮ) ਨਾਮਕ ਬੀਮਾਰੀ ਨੂੰ ਕੰਟਰੋਲ ਕਰਨ ਲਈ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਅਧੀਨ ਮੀਜਲ ਅਤੇ ਰੁਬੇਲਾ ਵੈਕਸੀਨ ਇੱਕਠੀ ਹੀ ਇਕ ਟੀਕੇ ਦੇ ਰੂਪ ਵਿੱਚ 09 ਮਹੀਨੇ ਤੋਂ 15 ਸਾਲ ਤੱਕ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ। …

Read More »

ਸੰਤ ਕਰਤਾਰ ਸਿੰਘ ਖਾਲਸਾ ਯਾਦਗਾਰੀ ਕਬੱਡੀ ਕੱਪ ਮਹਿਤਾ ਨੰਗਲ ਦਾ ਪੋਸਟਰ ਜਾਰੀ

ਚੌਂਕ ਮਹਿਤਾ, 19 ਜਨਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਥਾਨਕ ਬਰੇਵ ਕੈ. ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਵਿਖੇ ਖੇਡੇ ਜਾ ਰਹੇ ਸੰਤ ਕਰਤਾਰ ਸਿੰਘ ਖਾਲਸਾ ਜੀ ਯਾਦਗਾਰੀ ਕਬੱਡੀ ਕੱਪ ਦਾ ਪੋਸਟਰ ਅੱਜ ਇੱਥੇ ਇਲਾਕੇ ਦੀਆਂ ਨਾਮਵਾਰ ਹਸਤੀਆਂ ਦੀ ਹਾਜ਼ਰੀ ‘ਚ ਜਾਰੀ ਕੀਤਾ ਗਿਆ।ਇਸ ਸਮੇ ਸੰਤ ਕਰਤਾਰ ਸਿੰਘ ਖਾਲਸਾ ਸਪੋਰਟਸ ਐਂਡ ਵੈਲਫੇਅਰ ਕਲੱਬ ਮਹਿਤਾ ਨੰਗਲ ਦੇ ਪ੍ਰਧਾਨ ਮਨਜੋਤ ਸਿੰਘ ਰੰਧਾਵਾ ਮਲਕ …

Read More »

ਪ੍ਰਚਾਰਕ ਗਿਆਨੀ ਸੰਤੋਖ ਸਿੰਘ ਨੇ ਕੀਤਾ ਵੁਲਗੂਲਗੇ ਦਾ ਦੌਰਾ

ਆਟਰੇਲੀਆ (ਸਿਡਨੀ), 19 ਜਨਵਰੀ (ਪੰਜਾਬ ਪੋਸਟ ਬਿਊਰੋ) – ਉਘੇ ਪੰਜਾਬੀ ਲੇਖਕ ਤੇ ਪ੍ਰਚਾਰਕ ਗਿਆਨੀ ਸੰਤੋਖ ਸਿੰਘ ਨੇ ਪਿਛਲੇ ਦਿਨੀਂ ‘ਮਿੰਨੀ ਪੰਜਾਬ’ ਕਰਕੇ ਜਾਣੇ ਜਾਂਦੇ ਵੂਲਗੂਲਗੇ ਦੀ ਯਾਤਰਾ ਕੀਤੀ, ਜਿਸ ਦੌਰਾਨ ਉਨਾਂ ਨੇ ਵਿਦੇਸ਼ਾਂ ਵਿੱਚ ਪੰਜਾਬੀਆਂ ਖਾਸਕਰ ਸਿੱਖਾਂ ਵਲੋਂ ਹਾਸਲ ਕੀਤੇ ਜਾ ਰਹੇ ਉੱਚ ਅਹੁੱਦਿਆਂ `ਤੇ ਪ੍ਰਸੰਨਤਾ ਦਾ ਪ੍ਰਗਟਾਵਾ ਕਰਦਿਆਂ ਉਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ। ਇਥ …

Read More »