ਮਲੋਟ, 1 ਅਕਤੂਬਰ (ਪੰਜਾਬ ਪੋਸਟ – ਗਰਗ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮੰਡੀ ਹਰਜੀ ਰਾਮ ਮਲੋਟ ਵਿਖੇ ਅਧਿਆਪਕ ਅਤੇ ਵਿਦਿਆਰਥੀ ਸਨਮਾਨ ਸਮਾਰੋਹ ਕੀਤਾ ਗਿਆ, ਜਿਸ ਵਿੱਚ ਉਘੇ ਸਮਾਜ ਸੇਵਕ ਸਿਲਵੀਆ ਪਲਾਈ ਮਲੋਟ ਦੇ ਐਮ.ਡੀ ਭੂਸ਼ਨ ਅਗਰਵਾਲ ਅਤੇ ਸ੍ਰੀਮਤੀ ਸੋਨੀਆ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਇਸ ਮੌਕੇ ਸਟੇਜ ਦੀ ਕਾਰਵਾਈ ਪੰਜਾਬੀ ਅਧਿਆਪਕਾਂ ਸ੍ਰੀ ਮਤੀ ਸੰਤੋਸ਼ ਕੁਮਾਰੀ ਨੇ ਬਾਖੂਬੀ ਨਿਭਾਈ। …
Read More »Daily Archives: October 1, 2019
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਿਸ਼ਵ ਸੈਰ-ਸਪਾਟਾ ਦਿਵਸ ਮਨਾਇਆ
ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਟੂਰਿਜ਼ਮ ਐਂਡ ਹੌਸਪੀਟੈਲੇਟੀ ਵਿਭਾਗ ਵੱਲੋਂ ਵਿਸ਼ਵ ਸੈਰ-ਸਪਾਟਾ ਦਿਵਸ ਮਨਾਇਆ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਨੇ ਸਸਟੇਨੇਬਲ ਟੂਰਿਜ਼ਮ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਿਖਲਾਈ ਵਲ ਧਿਆਨ ਕੇਂਦਰਿਤ ਕਰਨ ਲਈ ਕਿਹਾ।ਉਨ੍ਹਾਂ ਨੇ ਸੈਰ-ਸਪਾਟਾ ਅਤੇ ਮਹਿਮਾਨ ਨਿਵਾਜ਼ੀ ਉਦਯੋਗ ਵਿਚ …
Read More »ਫੈਡਰੇਸ਼ਨ ਗੋਲਡ ਕੱਪ ਵਾਲੀਬਾਲ-2019 ਦੇ ਖਿਡਾਰੀਆਂ ਨਾਲ ਡੀ.ਸੀ ਨੇ ਕੀਤੀ ਜਾਣ-ਪਹਿਚਾਣ
ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਚੱਲ ਰਹੇ ਫੈਡਰੇਸ਼ਨ ਗੋਲਡ ਕੱਪ ਆਫ ਵਾਲੀਬਾਲ-2019 ਦੇ ਚੋੋਥੇ ਦਿਨ ਡੀ.ਸੀ ਸਿਵਦੁਲਾਰ ਸਿੰਘ ਢਿਲੋ ਵਲੋਂ ਜਲ੍ਹਿਆਵਾਲਾ ਬਾਗ ਵਿਖੇ ਸਮੂਹ ਖਿਡਾਰੀਆਂ ਨੂੰ ਨਸਿਆਂ ਵਿਰੁੱਧ ਅਤੇ ਚੰਗਾ ਸਮਾਜ ਸਿਰਜਣ ਦੀ ਸਹੁੰ ਚੁੱਕਾਈ ਗਈ।ਵਾਲੀਬਾਲ ਫੈਡਰੇਸ਼ਨ ਇੰਡੀਆ ਦੇ ਅਧਿਕਾਰੀ, ਜਿਲ੍ਹਾ ਖੇਡ ਅਫਸਰ ਅਤੇ ਖੇਡ ਵਿਭਾਗ ਪੰਜਾਬ ਦੇ ਅਫਸਰ ਇਸ ਮੌਕੇ …
Read More »ਭਿੰਡਰ ਆਈ.ਟੀ.ਆਈ ਰਈਆ ਦੇ 5ਵੇਂ ਰੁਜ਼ਗਾਰ ਮੇਲੇ `ਚ 722 ਬੇਰੁਜਗਾਰਾਂ ਨੂੰ ਮਿਲਿਆ ਘਰ-ਘਰ ਤੱਕ ਰੋਜਗਾਰ ਦੇ ਮੌਕੇ ਪੁੱਜਦੇ ਕਰਾਂਗੇ – ਭਲਾਈਪੁਰ
ਜੰਡਿਆਲਾ, 1 ਅਕਤੂਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬ ਸਰਕਾਰ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਅੱਜ ਦੇ ਆਈ:ਟੀ:ਆਈ ਕਾਲਜ ਵਿਖੇ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ।ਇਸ ਮੇਲੇ ਵਿੱਚ 18 ਕੰਪਨੀਆਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ 722 ਬੇਰੁਜਗਾਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ। ਇਸ ਮੇਲੇ ਦਾ ਉਦਘਾਟਨ ਕਰਦਿਆਂ ਸੰਤੋਖ ਸਿੰਘ ਭਲਾਈਪੁਰ ਹਲਕਾ ਵਿਧਾਇਕ ਬਾਬਾ ਬਕਾਲਾ ਨੇ ਦੱਸਿਆ ਕਿ …
Read More »ਕਾਰਗਿਲ ਤੋਂ ਕੋਹਿਮਾ ਤੱਕ ਮਹਾਂ ਮੈਰਾਥਨ ਦੇ ਦੌੜਾਕ 2 ਅਕਤੂਬਰ ਨੂੰ ਪੁੱਜਣਗੇ ਅੰਮ੍ਰਿਤਸਰ
ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਹਵਾਈ ਫੌਜ ਦੇ ਜਵਾਨਾਂ ਵੱਲੋਂ ਕਾਰਗਿਲ ਤੋਂ ਕੋਹਿਮਾ ਤੱਕ ਸ਼ੁਰੂ ਕੀਤੀ ਗਈ ਮਹਾਂ ਮੈਰਾਥਨ-ਗੌਰਵ ਦੌੜ 2 ਅਕਤੂਬਰ ਸ਼ਾਮ ਨੂੰ ਏਅਰ ਫੋਰਸ ਸਟੇਸ਼ਨ ਅੰਮ੍ਰਿਤਸਰ ਕੈਂਟ ਪਹੁੰਚ ਰਹੀ ਹੈ, ਜਿਸ ਨੂੰ 3 ਅਕਤੂਬਰ ਸਵੇਰੇ ਸਟੇਸ਼ਨ ਕਮਾਂਡਰ ਗਰੁੱਪ ਕਪਤਾਨ ਅਸ਼ੋਕ ਕੁਮਾਰ ਝੰਡੀ ਦੇ ਕੇ ਅੱਗੇ ਦੀ ਯਾਤਰਾ ਲਈ ਰਵਾਨਾ ਕਰਨਗੇ। ਹਵਾਈ ਫੌਜ ਦੇ …
Read More »ਪੋਸ਼ਣ ਮੁਹਿੰਮ ਨੂੰ ਜਨ ਅੰਦੋਲਨ ਬਣਾਉਣ ਦੀ ਲੋੜ – ਡਿਪਟੀ ਕਮਿਸ਼ਨਰ
ਆਪਣੇ ਦਫਤਰ ਦੇ ਕੰਪਿਊਟਰ ਤੋਂ ਕੀਤੀ ਸ਼ੁਰੂਆਤ ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲੇ੍ਹ ਅੰਦਰ 1 ਸਤੰਬਰ ਤੋਂ 30 ਸਤੰਬਰ ਤੱਕ ਚਲਾਏ ਗਏ ਪੌਸ਼ਣ ਮਾਹ ਦੌਰਾਨ ਸਮਾਜ ਨੂੰ ਇਹ ਸੰਦੇਸ਼ ਦਿਤਾ ਗਿਆ ਕਿ ਬੱਚਿਆਂ, ਔਰਤਾਂ ਨੂੰ ਪੌਸ਼ਟਿਕ ਆਹਾਰ ਦੇਣਾ ਅਤੇ ਬਿਮਾਰੀਆਂ ਤੋਂ ਬਚਣ ਲਈ ਜੰਕ ਫੂਡ ਤੋਂ ਪ੍ਰੇਹਜ ਕਰਨਾ ਬਹੁਤ ਜਰੂਰੀ ਹੈ । ਇਹ ਜਾਣਕਾਰੀ ਦਿੰਦਿਆਂ …
Read More »ਸ਼ਹੀਦ ਭਗਤ ਸਿੰਘ ਨੂੰ ਭਾਰਤ ਰਤਨ ਸਨਮਾਨ ਦਿੱਤਾ ਜਾਵੇ – ਹਰਚੰਦਪੁਰੀ
ਧੂਰੀ, 1 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਮਾਲਵਾ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸਮਾਗਮ ਸਮੇਂ ਸਾਹਿਤ ਸਭਾ ਧੂਰੀ (ਰਜਿ:) ਦੇ ਪ੍ਰਧਾਨ ਪਵਨ ਹਰਚੰਦਪੁਰੀ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਕਾਰਜਾਂ ਅਤੇ ਸ਼ਹਾਦਤ `ਤੇ ਚਾਨਣਾ ਪਾਉਂਦਿਆਂ ਮੰਗ ਕੀਤੀ ਕਿ ਕੌਮੀ ਸ਼ਹੀਦ ਭਗਤ ਸਿੰਘ ਨੂੰ ਉਹਨਾਂ ਦੁਆਰਾ ਅਜ਼ਾਦੀ ਸੰਗਰਾਮ ਵਿੱਚ ਪਾਏ ਯੋਗਦਾਨ ਲਈ ਉਹਨਾਂ ਨੂੰ …
Read More »`ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ॥` ਕੀਰਤਨ ਸਮਾਗਮ ਕਰਵਾਇਆ ਗਿਆ
ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਪੋਸਟ – ਗੁਰਪ੍ਰੀਤ ਸਿੰਘ) – 550 ਸਾਲ ਗੁਰੂ ਨਾਨਕ ਜੀ ਦੀ ਬਾਣੀ ਨਾਲ ਲਹਿਰ ਨੂੰ ਸਮਰਪਿਤ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦਾ ਸਲਾਨਾ ਸਮਾਗਮ ਬੰਦੀ ਛੋੜ੍ਹ ਦਿਵਸ ਮੌਕੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਵਿਖੇ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨੁ॥” ਕੀਰਤਨ ਸਮਾਗਮ ਕਰਵਾਇਆ ਗਿਆ।ਭਾਈ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਭਰੂਣ ਹੱਤਿਆ ਮਹਾਂ ਪਾਪ …
Read More »36ਵੇਂ ਸਲਾਨਾ ਸਮਾਗਮ ਨੂੰ ਸਮਰਪਿਤ ਬਾਲ ਫੁਲਵਾੜੀ ਕੀਰਤਨ ਸਮਾਗਮ ਕਰਵਾਇਆ
ਬੱਚਿਆਂ ਨੂੰ ਨਾਮ ਬਾਣੀ ਤੇ ਸੇਵਾ ਸਿਮਰਨ ਦੀ ਸਿੱਖਿਆ ਦੇਣਾ ਸਮਾਗਮ ਦਾ ਮੁੱਖ ਮੰਤਵ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 1 ਅਕਤੂਬਰ (ਗੁਰਪ੍ਰੀਤ ਸਿੰਘ) – ਬੀਬੀ ਕੌਲਾਂ ਜੀ ਭਲਾਈ ਕੇਂਦਰ ਵਿਖੇ ਬੰਦੀ ਛੋੜ੍ਹ ਦਿਵਸ ਤੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਦੇ 36ਵੇਂ ਸਲਾਨਾ ਗੁਰਮਤਿ ਸਮਾਗਮ ਨੂੰ ਸਮਰਪਿਤ ਬਾਲ ਫੁਲਵਾੜੀ ਕੀਰਤਨ ਸਮਾਗਮ ਕਰਵਾਇਆ ਗਿਆ। ਭਲਾਈ ਕੇਂਦਰ ਦੇ ਮੁਖੀ ਭਾਈ ਗੁਰਇਕਬਾਲ ਸਿੰਘ …
Read More »ਸਿੱਖ ਕੈਦੀਆਂ ਦੀ ਰਿਹਾਈ ਬਾਰੇ ਕੇਂਦਰ ਤੇ ਸੂਬਾ ਸਰਕਾਰ ਦਾ ਫੈਸਲਾ ਸਹੀ ਕਰਾਰ
ਅੰਮ੍ਰਿਤਸਰ, 1 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੇਂਦਰ ਸਰਕਾਰ ਨੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਸਜ਼ਾਵਾਂ ਭੁਗਤ ਰਹੇ ਸਿੱਖ ਕੈਦੀਆਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਰਿਹਾਅ ਕਰਨ ਅਤੇ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਨ ਦੇ ਫੈਸਲੇ ਦਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ …
Read More »
Punjab Post Daily Online Newspaper & Print Media