Tuesday, November 24, 2026

Daily Archives: October 2, 2019

ਮੇਰਾ ਬਾਬਲ

ਉਂਗਲੀ ਫੜ ਕੇ ਤੁਰਨਾ ਸਿਖਾਇਆ ਮੈਨੂੰ, ਆਪਣੀ ਨਜਰ ਨਾਲ ਨਵਾਂ ਜਹਾਨ ਦਿਖਾਇਆ ਮੈਨੂੰ, ਪ੍ਰਵੀਨ, ਕਿਵੇ ਭੁੱਲ ਜਾਂਵਾਂ ਉਹਨਾ ਹੱਥਾਂ ਨੰੁ ਆਪ ਧੁੱਪ `ਚ ਖੜ ਕੇ ਵੀ ਧੁੱਪ ਦੀ ਤਪਸ਼ ਤੋਂ ਬਚਾਇਆ ਮੈਨੰੁ, ਨਾਦਾਨ ਹਾਂ, ਨਾ ਸਮਝ ਹਾਂ, ਹਰ ਗਲਤੀ ਉਤੇ ਸਮਝਾਇਆ ਮੈਨੂੰ। ਜੀਵਨ ਦੇ ਬੜੇ ਅੋਖੋ ਰਾਹ ਨੇ, ਹੋਂਸਲਾ ਰੱਖ ਮੰਜ਼ਿਲ `ਤੇ ਪਹੁੰਚਾਉਣਾ ਸਿਖਾਇਆ ਮੈਨੂੰ। ਆਈ ਸਮਝ ਅੱਜ ਮੈਨੂੰ ਇਸ …

Read More »

ਤਲਾਕ (ਕਵਿਤਾ)

ਸ਼ਕਲ ਅਕਲ ਹੁਨਰ ਪੜਾਈ ਕੱਦ ਕਾਠ ਹੈਸੀਅਤ ਗ੍ਹਿ ਸ਼ੁਭ ਲਗਨ ਤੇ ਹੋਰ ਪਤਾ ਨਹੀ ਕੀ ਕੁੱਝ ਦੇ ਅਨੁਸਾਰ ਬਣਦੇ ਨੇ ਸੰਯੋਗ ਇਹ ਜੋ ਹੱਥੀਂ ਸਹੇੜੇ ਰਿਸ਼ਤੇ ਪਤਾ ਹੀ ਨਹੀ ਲੱਗਦਾ ਬਣ ਜਾਂਦੇ ਨੇ ਕਦ ਸਾਡੇ ਲਈ ਜ਼ਿੰਦਗੀ ਭਰ ਦੇ ਰੋਗ ਜਦੋ ਨਿਕਲਦੇ ਨੇ ਇੱਕ ਦੂਜੇ ਦੇ ਮਾੜੇ ਅਤਿ ਮਾੜੇ ਸੁਭਾਅ ਅੱਥਰੂ ਬਣ ਬਣ ਵਹਿ ਜਾਂਦੇ ਨੇ ਸਾਰੇ ਸਭ ਦੇ ਚਾਅ …

Read More »

ਪੜੋ ਪੰਜਾਬ ਪੜਾਓ ਪੰਜਾਬ…………

ਵਿਦਿਆ ਦੇ ਖੇਤਰ ਨੇ ਪੜੋ ਪੰਜਾਬ ਪੜਾਓ ਪੰਜਾਬ ਨਾਲ ਕਈ ਉਚੀਆਂ ਮੱਲਾਂ ਨੇ ਮਾਰੀਆਂ ਪੜੋ ਪੰਜਾਬ ਪੜਾਓ ਪੰਜਾਬ ਦੀਆਂ ਸਕੀਮਾਂ ਨੇ ਨਿਆਰੀਆਂ। ਪ੍ਰੀ ਪ੍ਰਾਇਮਰੀ ਦੇ ਵਿਦਿਆਰਥੀਆਂ ਨੁੰ ਅਧਿਆਪਕ ਖੇਡ-ਵਿਧੀ ਰਾਹੀ ਪੜਨ ਦੀਆਂ ਕਰਾਉਣ ਤਿਆਰੀਆਂ ਵਿਦਿਆਰਥੀ ਹੱਸਣ-ਖੇਡਣ ਸਿੱਖਣ, ਘਰ ਜਾ ਕੇ ਖੁਸ਼ੀ ਖੁਸ਼ੀ ਫਿਰ ਸਕੂਲ ਆਉਣ ਦੀਆਂ ਕਰਨ ਤਿਆਰੀਆਂ ਪੜੋ ਪੰਜਾਬ ਪੜਾਓ ਪੰਜਾਬ ਦੀਆਂ ਸਕੀਮਾਂ ਨੇ ਨਿਆਰੀਆਂ। ਪ੍ਰਾਇਮਰੀ ਦੇ ਪੱਧਰ ਲਈ …

Read More »

ਖੇਲ ਅਨੋਖਾ

ਭਰ ਕੇ ਡੁੱਲਣਾ ਸੌਖਾ ਹੈ, ਖਾਲੀ ਨੂੰ ਭਰਨਾ ਔਖਾ ਹੈ। ਇਹ ਖੇਲ ਬੜਾ ਅਨੋਖਾ ਹੈ, ਹਰ ਇੱਕ ਨੂੰ ਮਿਲਦਾ ਮੌਕਾ ਹੈ। ਕੋਈ ਰੋਂਦਾ ਰੋਟੀ-ਜੁੱਲੀ ਨੂੰ, ਕੋਈ ਲੱਭੇ ਸੋਹਣੀ ਕੁੱਲੀ ਨੂੰ। ਪਰ ਮਿਹਨਤ ਕਰਨਾ ਔਖਾ ਹੈ, ਹੱਢਭੰਨ-ਖੁਰਨਾ ਔਖਾ ਹੈ। ਇਹ ਖੇਲ ਬੜਾ…………..। ਸੌਖਾ ਹੈ ਕਹਿਣਾ ਤੇ ਸੁਣਨਾ ਵੀ, ਪਰ ਕਠਨ ਹੈ ਸਮਝਾ ਜਾਣਾ, ਕੁੱਝ ਆਪਣੇ ਵਰਤੇ ਤਜਰਬਿਆਂ `ਚੋਂ ਕਿਸੇ ਹੋਰ ਨੂੰ …

Read More »

ਸਾਗਰ ਦੀ ਸਰਗਮ

ਨਾ ਪੁੱਛੋ ਮੇਰੇ ਵਲਵਲਿਆਂ ਦੀ ਦਾਸਤਾਨ ਇਹ ਦੌੜਦੇ ਨੇ ਸਾਗਰ ਦੀਆਂ ਲਹਿਰਾਂ ਵਾਂਗ ਤੇ ਉਛਲਦੇ ਨੇ ਸ਼ਰਾਰਤੀ ਛੱਲਾਂ ਦੀ ਤਰਾਂ। ਕਦੇ ਕਦੇ ਮੈਨੂੰ ਸੁਣਦੀ ਹੈ ਸਾਫ਼ ਮੇਰੇ ਖਿਆਲਾਂ ਦੀ ਸਰਸਰਾਹਟ ਦਿਓਦਾਰ ਦੇ ਦਰਖਤਾਂ `ਚੋਂ ਛਣਦੀ ਸਰ ਸਰ ਕਰਦੀ ਹਵਾ ਵਾਂਗ ਤੇ ਸ਼ਬਦਾਂ ਦੀ ਬੂੰਦਾ ਬਾਂਦੀ ਦਿਓਦਾਰ ਦੀਆਂ ਡਿੱਗਦੀਆਂ ਸੁਨਹਿਰੀ ਪੱਤੀਆਂ ਦੀ ਤਰਾਂ । ਕਦੇ ਕਦੇ ਸੁਣਦੀ ਹੈ ਸਾਫ਼ ਮੈਨੂੰ ਅਲਫ਼ਾਜ਼ਾਂ …

Read More »

ਹਾਏ! ਲ਼ੋਕ ਕੀ ਕਹਿਣਗੇ ?

           ਸਮਾਂ ਬਦਲ ਗਿਆ, ਹਾਲਾਤ ਬਦਲ ਗਏ, ਤਕਨੀਕ ਬਦਲ ਗਈ, ਰਹਿਣ ਸਹਿਣ ਬਦਲ ਗਿਆ, ਪਰ ਅੱਜ ਵੀ ਬਹੁਤ ਸਾਰੇ ਲੋਕਾਂ ਦੀ ਸੋਚ ਇਸੇ ਗੱਲ ਤੇ ਅੜੀ ਹੋਈ ਹੈ ਕਿ ਲੋਕ ਕੀ ਕਹਿਣਗੇ।                  ਕੰਮ ਨੂੰ ਵੀ ਆਪਣਾ ਮਿਸ਼ਨ ਬਣਾ ਕੇ ਨਹੀਂ, ਸਗੋਂ ਲੋਕਾਂ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ।ਆਪਣੇ ਰੁਤਬੇ ਨੂੰ ਲੋਕਾਂ ਤੋਂ ਉੱਚਾ ਰੱਖਣ ਦੀ ਖਾਤਰ ਕਰਜ਼ੇ ਦੀ …

Read More »

ਗਰਮੀ (ਕਵਿਤਾ)

ਸੂਰਜ ਜੀ! ਕਿੰਨੀ ਕੀਤੀ ਗਰਮੀ, ਥੋੜ੍ਹੀ ਜਿਹੀ ਵਰਤੋ ਨਰਮੀ। ਸਾਡੇ ਕੋਲੋਂ ਪੜ੍ਹ ਨਾ ਹੋਵੇ, ਲੱਪੋ-ਲੱਪ ਪਸੀਨਾ ਚੋਵੇ। ਛੁੱੱਟੀ ਕਰ ਜਦ ਘਰ ਆਈਏ, ਬੇਹਾਲ ਹੋਏ ਕੀ ਸੁਣਾਈਏ। ਚਿਹਰੇ ਸਾਡੇ ਹੋ ਗਏ ਕਾਲ਼ੇ, ਕੁੱਝ ਰਹਿਮ ਕਰ ਉਪਰ ਵਾਲੇ। ਸੂਰਜ ਬੋਲਿਆ ਅੱਗੋਂ ਝੱਟ-ਪੱਟ, ਰੁੱਖ ਸਾਰੇ ਤੁਸੀਂ ਦਿੱਤੇ ਕੱਟ। ਹਰੇਕ ਮਨੁੱਖ ਲਾਵੇ ਰੁੱਖ, ਜੇਕਰ ਲੈਣਾ ਚਾਹੁੰਦੇ ਸੁੱਖ। ਠੰਡੀ ਫਿਰ ਹਵਾ ਆਵੇਗੀ, ਮੀਂਹ ਆਪਣੇ ਨਾਲ …

Read More »

ਸੜਕ ਹਾਦਸੇ `ਚ ਹੋਈ 11 ਸਾਲਾ ਬੱਚੇ ਦੀ ਮੌਤ

ਭੀਖੀ, 2 ਅਕਤੂਬਰ (ਪੰਜਾਬ ਪੋਸਟ – ਕਮਲ ਕਾਂਤ) – ਸਥਾਨਕ ਦਾਣਾ ਮੰਡੀ ਨੇੜੇ ਵਾਪਰੇ ਇਕ ਸੜਕ ਹਾਦਸੇ `ਚ 11 ਸਾਲਾ ਬੱਚੇ ਦੀ ਮੋਕੇ `ਤੇ ਹੀ ਮੌਤ ਹੋ ਗਈ।ਮਿਲੀ ਜਾਣਕਾਰੀ ਮੁਤਾਬਿਕ ਮਾਨਸਾ ਵਾਲੇ ਪਾਸਿਓਂ ਆ ਰਹੀ ਤੇਜ਼ ਰਫਤਾਰ ਲਾਂਸਰ ਐਚ.ਆਰ 23 ਈ 2829 ਕਾਰ ਜਿਸ ਨੂੰ ਮਨਪ੍ਰੀਤ ਸਿੰਘ ਵਾਸੀ ਪਿੰਡ ਮੋਹਰ ਸਿੰਘ ਵਾਲਾ ਚਲਾ ਰਿਹਾ ਸੀ, ਨੇ ਸਥਾਨਕ ਦਾਣਾ ਮੰਡੀ ਨੇੜੇ …

Read More »

ਵਾਤਾਵਰਨ ਦੀ ਸੰਭਾਲ ਲਈ ਬਾਬਾ ਮਨਜੋਤ ਸਿੰਘ ਨੇ ਵੰਡਿਆ ਬੂਟਿਆਂ ਦਾ ਪ੍ਰਸ਼ਾਦਿ

ਸਮਰਾਲਾ, 2 ਅਕਤੂਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਦਾ ਪੌਣਪਾਣੀ ਖਾਸ ਕਰਕੇ ਸਾਡਾ ਆਲਾ ਦੁਆਲਾ ਕਾਫੀ ਪਲੀਤ ਹੋ ਗਿਆ ਹੈ।ਵਾਤਾਵਰਨ ਦੀ ਸੰਭਾਲ ਲਈ ਕਈ ਸੰਸਥਾਵਾਂ ਅਤੇ ਧਾਰਮਿਕ ਆਗੂ ਅੱਗੇ ਆ ਰਹੇ ਹਨ, ਜੋ ਵਾਤਾਵਰਨ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਵਚਨਬੱਧ ਹਨ।ਬੀਤੇ ਦਿਨੀਂ ਨੀਲੋਂ ਪੁੱਲ `ਤੇ ਕਰਵਾਏ ਧਾਰਮਿਕ ਪ੍ਰੋਗਰਾਮ ਦੌਰਾਨ …

Read More »

ਕਾਨੂੰਨਗੋ ਬੁੱਧ ਸਿੰਘ ਤੇ ਪਵਨਦੀਪ ਕੁਮਾਰ ਹੋਏ ਸੇਵਾ ਮੁਕਤ

ਸ਼ਮਰਾਲਾ, 1 ਅਕਤੂਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਤਹਿਸੀਲ ਅਤੇ ਸਮਰਾਲਾ ਇਲਾਕੇ ਵਿੱਚ ਆਪਣੀਆਂ ਬਹੁਮੁੱਲੀਆਂ ਸੇਵਾਵਾਂ ਦੇਣ ਉਪਰੰਤ ਬੁੱਧ ਸਿੰਘ ਕਾਨੂੰਨਗੋ 36 ਸਾਲ ਅਤੇ ਪਵਨਦੀਪ ਕੁਮਾਰ ਕਾਨੂੰਨਗੋ  32 ਸਾਲ ਆਪਣੀ ਸਰਕਾਰੀ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋ ਗਏ।ਤਹਿਸੀਲ ਕੰਪਲੈਕਸ ਵਿਖੇ ਦੋਨਾਂ ਕਰਮਚਾਰੀਆਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ ਸਮੁੱਚੇ ਸਟਾਫ ਵੱਲੋਂ ਵਿਦਾ ਕੀਤਾ ਗਿਆ। ਉਪਰੰਤ ਖੰਨਾ ਰੋਡ …

Read More »