Tuesday, November 24, 2026

Daily Archives: January 24, 2020

ਗਿਆਨ ਚੰਦ ਅਮਰੀਕਾ ਵਲੋਂ ਸਰਕਾਰੀ ਸਕੂਲਾਂ ਨੂੰ 26000 ਰਾਸ਼ੀ ਦਾਨ

ਭੀਖੀ, 24 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਰਕਾਰੀ ਪ੍ਰਾਇਮਰੀ ਸਕੂਲ (ਲੜਕੀਆਂ) ਭੀਖੀ ਵਿਖੇ ਚੱਲ ਰਹੇ ਪੇਂਟ ਦੇ ਕੰਮ ਲਈ ਗਿਆਨ ਚੰਦ ਸਿੰਗਲਾ ਅਮਰੀਕਾ ਵਾਲਿਆਂ ਵਲੋਂ 11000 ਹਜ਼ਾਰ ਅਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨੂੰ 15000 ਰੁਪਏ ਦੀ ਰਾਸ਼ੀ ਭੇਟ ਕੀਤੀ ਗਈ।ਸਕੂਲ ਦੇ ਪ੍ਰਿੰਸੀਪਲ ਪ੍ਰੀਤਇੰਦਰ ਸਿੰਘ ਅਤੇ ਸਮੂਹ ਸਟਾਫ ਨੇ ਗਿਆਨ ਚੰਦ ਅਮਰੀਕਾ ਵਾਲਿਆਂ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ …

Read More »

ਪੀ.ਬੀ ਐਕਸ ਵਨ ਹੇਅਰ ਸੈਲੂਨ ਦਾ ਉਦਘਾਟਨ

ਭੀਖੀ, 24 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸਥਾਨਕ ਨਗਰ ਪੰਚਾਇਤ ਦਫਤਰ ਨੇੜੇ ਨਵੀਂ ਮਾਰਕੀਟ ਵਿੱਚ ਪੀ.ਬੀ ਐਕਸ ਵਨ ਹੇਅਰ ਸੈਲੂਨ ਦਾ ਉਦਘਾਟਨ ਕੀਤਾ ਗਿਆ।ਜਿਸ ਵਿੱਚ ਪੰਡਤ ਸਤੀਸ਼ ਸ਼ਾਸ਼ਤਰੀ ਹਰਿਆਣੇ ਵਾਲਿਆਂ ਨੇ ਵਿਧੀ ਮੁਤਾਬਿਕ ਪੂਜਨ ਕਰਵਾਇਆ।ਸੈਲੂਨ ਮਾਲਕ ਬੱਬੂ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਸੈਲੁਨ ਅਧੁਨਿਕ ਅਤੇ ਨਵੀਆਂ ਤਕਨੀਕਾਂ ਨਾਲ ਲੈਸ ਹੈ ਅਤੇ ਲੋਕਾਂ ਨੂੰ ਬਹੁਤ ਹੀ ਘੱਟ ਰੇਟ …

Read More »

26 ਜਨਵਰੀ ਨੂੰ ਮਨਾਇਆ ਜਾਵੇਗਾ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ – ਬੀਬੀ ਅਤਲਾ

ਭੀਖੀ, 24 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਅਨੋਖੇ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 26 ਜਨਵਰੀ ਦਿਨ ਐਤਵਾਰ ਨੂੰ ਪਿੰਡ ਅਤਲਾ ਖੁਰਦ ਵਿਖੇ ਮਨਾਇਆ ਜਾ ਰਿਹਾ ਹੈ।ਇਸਤਰੀ ਆਗੂ ਸੁਖਜੀਤ ਕੌਰ ਅਤਲਾ ਨੇ ਦੱਸਿਆ ਕਿ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਗੁਰਦੁਆਰਾ …

Read More »

25 ਜਨਵਰੀ ਦੇ ਪੰਜਾਬ ਬੰਦ ਨੂੰ ਕਾਮਯਾਬ ਕੀਤਾ ਜਾਵੇ – ਬੱਛੋਆਣਾ, ਅਤਲਾ

ਭੀਖੀ, 24 ਜਨਵਰੀ (ਪੰਜਾਬ ਪੋਸਟ – ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸਥਾਨਕ ਗੁਰਦੁਆਰਾ ਸਾਹਿਬ ਸਿੰਘ ਸਭਾ ਮਾਨਸਾ ਵਿਖੇ ਹੋਈ ਜਿਲਾ ਜਿਲ੍ਹਾ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਮਾਨਸਾ ਦੇ ਜਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੋਆਣਾ ਜਿਲ੍ਹਾ ਜਰਨਲ ਸਕੱਤਰ ਸੁਖਚੈਨ ਸਿੰਘ ਅਤਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਹਿੰਦੂਤਵ ਸੋਚ ਵਾਲੇ ਹੁਕਮਰਾਨਾਂ ਨੇ ਐਨ.ਆਰ.ਸੀ, ਸੀ.ਏ.ਏ ਅਤੇ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਦਿਆਰਥੀ ਸੀ.ਬੀ.ਐਸ.ਈ ਆਰੀਆ ਭੱਟ ਗਣਿਤ ਚੈਲੇਂਜ ‘ਚ ਅੱਵਲ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ – ਜਗਦੀਪ ਸਿੰਘ) – ਸੀ.ਬੀ.ਐਸ.ਈ ਵਲੋਂ ਵਿਦਿਆਰਥੀਆਂ ਦੀ ਗਣਿਤ ਵਿਸ਼ੇ ਦੀ ਪ੍ਰਤਿਭਾ ਦਾ ਮੁਲਾਂਕਣ ਕਰਨ ਹੇਤੂ ਆਰੀਆ ਭੱਟ ਗਣਿਤ ਚੈਲੇਂਜ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ।18 ਤੋਂ 22 ਨਵੰਬਰ 2019 ਨੂੰ ਇਸ ਪਰੀਖਿਆ ਦੇ ਪਹਿਲੇ ਪੜ੍ਹਾਅ ਦੀ ਪਰੀਖਿਆ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੇ 29 ਨਵੰਬਰ 2019 ਨੂੰ ਜੋਨਲ ਪੱਧਰ ਦੀ ਦੂਸਰੇ ਪੜ੍ਹਾਅ ਦੀ ਪਰੀਖਿਆ …

Read More »

ਪਿੰਡ ਅਮਰਕੋਟ ਵਿਖੇ ਅੱਖਾਂ ਦਾ ਫਰੀ ਕੈਂਪ ਲੱਗਾ

ਜੰਡਿਆਲਾ ਗੁਰੂ, 23 ਜਨਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਕਨੇਡੀਅਨ ਆਈ ਸਾਇਟ ਗਲੋਬਲ ਵਲੋਂ ਰੋਟਰੀ ਕਲੱਬ ਅੰਮ੍ਰਿਤਸਰ ਸਾਉਥ ਈਸਟ ਦੇ ਸਹਿਯੋਗ ਨਾਲ ਅੱਖਾਂ ਦਾ ਫ੍ਰੀ ਕੈਂਪ ਬਲਾਕ ਜੰਡਿਆਲਾ ਗੁਰੂ ਦੇ ਪਿੰਡ ਅਮਰਕੋਰ (ਰੱਖ ਦੇਵੀਦਾਸ ਪੁਰਾ) ਵਿਖੇ ਸਰਪੰਚ ਜੋਗਾ ਅਤੇ ਸਮੂਹ ਮੈਂਬਰ ਪੰਚਾਇਤ ਦੇ ਉਧਮ ਸਦਕਾ ਲਗਾਇਆ ਗਿਆ।ਕਲੱਬ ਦੇ ਸਾਬਕਾ ਪ੍ਰਧਾਨ ਰੋਟੇਰੀਅਨ ਸੁਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਕੈਂਪ ਦੌਰਾਨ …

Read More »

ਖ਼ਾਲਸਾ ਕਾਲਜ ਨੂੰ ‘ਪ੍ਰਭਾਵਸ਼ਾਲੀ ਭੋਜਨ ਦੀ ਰਹਿੰਦ ਖੂੰਹਦ ਦਾ ਪ੍ਰਬੰਧਨ’ ਬਾਰੇ ਖੋਜ਼ ਤੇ ਸਰਬੋਤਮ ਪੇਸ਼ਕਾਰੀ ਐਵਾਰਡ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੁਰਾਕ ਵਿਗਿਆਨ ਅਤੇ ਟੈਕਨਾਲੋਜੀ ਵਿਭਾਗ ਦੇ ਵਿਦਿਆਰਥੀਆਂ ਨੂੰ ‘ਨੈਸ਼ਨਲ ਇੰਸਟੀਚਿਊਟ ਆਫ਼ ਫ਼ੂਡ ਟੈਕਨਾਲੋਜੀ ਇੰਟਰਪਰੇਨਸ਼ਿਪ ਐਂਡ ਮੈਨੇਜ਼ਮੈਂਟ, ਸੋਨੀਪਤ ਵਿਖੇ ਆਯੋਜਿਤ ‘ਰਿਸਰਚ ਮੈਥੋਡੋਲੋਜੀ ਐਂਡ ਰਿਸਰਚ ਪਬਲੀਕੇਸ਼ਨ ਐਂਡ ਰਿਸਰਚ ਕੇਸ’ ਵਿਸ਼ੇ ’ਤੇ 5 ਰੋਜ਼ਾ ਪ੍ਰਤੀਯੋਗੀ ਵਰਕਸ਼ਾਪ ’ਚ ਪ੍ਰਭਾਵਸ਼ਾਲੀ ਭੋਜਨ ਦੀ ਰਹਿੰਦ ਖੂੰਹਦ ਦਾ ਪ੍ਰਬੰਧਨ ਬਾਰੇ ਉਨ੍ਹਾਂ ਦੀ ਖੋਜ਼ ਤੇ ਸਰਬੋਤਮ …

Read More »

ਖ਼ਾਲਸਾ ਕਾਲਜ ਵਿਖੇ ਖੁੰਬਾਂ ਦੀ ਖੇਤੀ ਸਬੰਧੀ ਟ੍ਰੇਨਿੰਗ ਪ੍ਰੋਗਰਾਮ ਸ਼ੁਰੂ ਕੀਤਾ

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ‘ਐਗਰੀਕਲਚਰ ਵਿਭਾਗ’ ਪੰਜਾਬ ’ਚ ਸਭ ਤੋਂ ਪੁਰਾਣਾ ਵਿਭਾਗ ਹੈ। ਕਾਲਜ ਦਾ ਐਗਰੀਕਲਚਰ ਵਿਭਾਗ ਵਿਦਿਆਰਥੀਆਂ ਨੂੰ ਡਿਗਰੀ ਕਰਵਾਉਣ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਖੇਤੀ ਸਬੰਧੀ ਅਗਵਾਈ ਦੇਂਦਾ ਹੈ।ਪੰਜਾਬ ’ਚ ਖੇਤੀ ਸਬੰਧੀ ਵਿਭਿੰਨਤਾ ਲਿਆਉਣ ਤੇ ਰਵਾਇਤੀ ਫ਼ਸਲੀ ਚੱਕਰ ਤੋਂ ਜਾਗਿ੍ਰਤ ਕਰਨ ਦੇ ਸਮੇਂ-ਸਮੇਂ ਕਈ ਸੈਮੀਨਾਰ ਤੇ ਟ੍ਰੇਨਿੰਗ ਪ੍ਰੋਗਰਾਮ ਕੀਤੇ …

Read More »

ਪਿੰਡ ਤੋਂ ਗੇੜ੍ਹਾ

ਦਿਲ ਕਰਦਾ ਪਿੰਡ ਤੋਂ ਗੇੜ੍ਹਾ ਮਾਰ ਆਵਾਂ, ਜਿਥੇ ਨਿੱਕੇ ਹੁੰਦੇ ਖੇਡੇ ਵੇਖ ਘਰ ਬਾਹਰ ਆਵਾਂ। ਵੇਖਾਂ ਉਹ ਗਲੀਆਂ ਜਿੱਥੇ ਕੈਂਚੀ ਸਾਈਕਲ ਚਲਾਇਆ ਸੀ। ਡਿੱਗਦੇ ਉੱਠਦੇ ਹੱਸਦੇ ਖ਼ੂਬ ਭਜਾਇਆ ਸੀ। ਜੀਅ ਕਰੇ ਉਨ੍ਹਾਂ ਗਲੀਆਂ ਦੀ ਲੈ ਸਾਰ ਆਵਾਂ। ਦਿਲ ਕਰਦਾ ਪਿੰਡ ਤੋਂ ਗੇੜ੍ਹਾ ਮਾਰ ਆਵਾਂ। ਉਹ ਛੱਪੜ ਵੇਖਾਂ ਜਿੱਥੇ ਮੱਝਾਂ ਨੁਹਾਈਆਂ ਸੀ, ਡੂੰਘੇ ਪਾਣੀ ਜਾ ਤਾਰੀਆਂ ਲਾਈਆਂ ਸੀ। ਕਾਗਜ਼ ਦੀ ਕਿਸ਼ਤੀ …

Read More »

ਬਾਲੜੀ ਦਿਵਸ

ਪੁੱਤ ਜੰਮੇ ਲੱਖ ਜਸ਼ਨ ਮਨਾਉਂਦਾ, ਧੀ ਹੋਵੇ ਤਾਂ ਮੂੰਹ ਲਮਕਾਉਂਦਾ, ਕੰਧਾਂ ਅਤੇ ਕਿਤਾਬਾਂ ਭਰ ਕੇ, ਕੁੱਖ ਵਿੱਚ ਧੀ ਮਰਵਾ ਰਿਹਾ ਏ, ਬੰਦਾ ਉਂਝ ਮਹਾਨ ਦਿਸਣ ਲਈ, ਬਾਲੜੀ ਦਿਵਸ ਮਨਾ ਰਿਹਾ ਏ। ਵਿਹੜੇ ਵਾਲੀ ਧੀ ਨੂੰ ਪੁੱਛੋ, ਕੰਜ਼ਕ ਆਖ ਬੁਲਾਇਆ ਏ ਕਿਸੇ? ਗੋਹਾ-ਕੂੜਾ ਕਰਦੀ ਨੂੰ ਕਦੇ, ਗਲ ਦੇ ਨਾਲ ਵੀ ਲਾਇਆ ਏ ਕਿਸੇ? ਠੱਬਰ ਨੂੰ ਸੁੱਖ ਦੇਣ ਲਈ ਖੁਦ, ਘਰ ਦੇ …

Read More »