Tuesday, November 24, 2026

Monthly Archives: March 2020

ਖਾਲਸਾ ਕਾਲਜ ਗਰਲਜ਼ ਸੀਨੀ. ਸੈਕੰ. ਸਕੂਲ ਵਿਖੇ ਅਰਦਾਸ ਦਿਵਸ ਮਨਾਇਆ

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੇ ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੱਚਿਆਂ ਦੀ ਪ੍ਰੀਖਿਆ ’ਚ ਸਫ਼ਲਤਾ ਲਈ ਅਰਦਾਸ ਦਿਵਸ ਮਨਾਇਆ ਗਿਆ।ਜਿਸ ਵਿੱਚ ਗਵਰਨਿੰਗ ਕੌਂਸਲ ਦੇ ਜੁਆਇੰਟ ਸਕੱਤਰ (ਏਡਿਡ ਸਕੂਲ ਸਕੱਤਰ) ਸਰਦੂਲ ਸਿੰਘ ਮੰਨਣ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗੁਰੂ ਚਰਨਾਂ ’ਚ ਹਾਜ਼ਰੀ ਲਵਾਈ।           …

Read More »

ਤਖਤ ਸਚਖੰਡ ਸ਼੍ਰੀ ਹਜੂਰ ਸਾਹਿਬ ਵਿਖੇ ਹੋਲਾ ਮਹੱਲਾ ਸਮਾਗਮ ਸ਼ੁਰੂ

ਹਜਾਰਾਂ ਸ਼ਰਧਾਲੂ ਪਹੁੰਚ ਰਹੇ ਹਨ ਗੁਰੂ ਦੇ ਦਰਬਾਰ ਹਜੁਰ ਸਾਹਿਬ ਨਾਂਦੇੜ, 9 ਮਾਰਚ (ਪੰਜਾਬ ਪੋਸਟ – ਰਵਿੰਦਰ ਸਿੰਘ ਮੋਦੀ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪਵਿੱਤਰ ਨਗਰੀ ਸ਼੍ਰੀ ਹਜੂਰ ਸਾਹਿਬ ਵਿਖੇ ਰਵਾਇਤੀ ਹੋਲਾ ਮਹੱਲਾ ਮਨਾਉਣ ਲਈ ਪੰਜਾਬ, ਹਰਿਆਣਾ, ਦਿੱਲੀ, ਉਤਰ ਪ੍ਰਦੇਸ਼, ਗੁਜਰਾਤ, ਰਾਜਸਥਾਨ, ਤੇਲੰਗਾਨਾ ਅਤੇ ਮਹਾਰਾਸ਼ਟਰ ਦੇ ਕਈ ਹਿੱਸਿਆਂ ਤੋਂ ਵੱਡੀ ਗਿਣਤੀ ‘ਚ ਸ਼ਰਧਾਲੂ ਪਹੁੰਚ ਰਹੇ ਹਨ।ਹੋਲੀ ਨਾਲ …

Read More »

ਕੈਬਨਿਟ ਮੰਤਰੀ ਸੋਨੀ ਨੇ ਲਕਸ਼ਮੀ ਨਾਰਾਇਣ ਸਭਾ ਨੂੰ ਦਿੱਤਾ 2 ਲੱਖ ਦਾ ਚੈਕ

10 ਮਾਰਚ ਤੱਕ ਚਲੇਗਾ ਰਾਗ ਸੰਮੇਲਨ ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਸ੍ਰੀ ਦੁਰਗਿਆਨਾ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਲਕਸ਼ਮੀ ਨਾਰਾਇਣ ਸੰਗੀਤ ਸੰਮੇਲਨ ਰਾਗ ਸਭਾ ਦਾ ਵੇਦ ਕਥਾ ਭਵਨ ਵਿਖੇ ਸ਼ੁੱਭ ਆਰੰਭ ਹੋਇਆ।ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਨੇ ਸ਼ਮਾ ਰੋਸ਼ਨ ਕਰਕੇ ਸੰਗੀਤ ਸੰਮੇਲਨ ਦੀ ਸ਼ੁਰੂਆਤ ਕੀਤੀ।ਬੀ.ਬੀ.ਕੇ ਡੀ.ਏ.ਵੀ ਕਾਲਜ ਦੀਆਂ ਵਿਦਿਆਰਥਣਾਂ ਵਲੋਂ ਸਰਸਵਤੀ ਵੰਦਨਾ …

Read More »

ਇੰਡੀਅਨ ਡੈਂਟਲ ਐਸੋਸੀਏਸ਼ਨ ਨੇ ਮਹਿਲਾ ਦਿਵਸ ਮਨਾਇਆ

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ – ਸੁਖਬੀਰ ਸਿੰਘ) – ਇੰਡੀਅਨ ਡੈਂਟਲ ਐਸੋਸੀਏਸ਼ਨ ਦੀ ਪੰਜਾਬ ਇਕਾਈ ਨੇ ਅੰਮ੍ਰਿਤਸਰ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਉਤੇ ਵਿਸ਼ੇਸ਼ ਸਮਾਗਮ ਕਰਵਾਇਆ। ਜਿਸ ਵਿੱਚ ਡਾਕਟਰੀ ਸਿੱਖਿਆ ਅਤੇ ਖੋਜ ਮੰਤਰੀ ਓ.ਪੀ ਸੋਨੀ ਮੁੱਖ ਮਹਿਮਾਨ ਵਜੋਂ ਪੁੱਜੇ।ਉਨਾਂ ਕਿਹਾ ਕਿ ਅੱਜ ਦੇਸ਼ ਦੀ ਤਰੱਕੀ ਵਿਚ ਵੀ ਔਰਤਾਂ ਦਾ ਵੱਡਾ ਯੋਗਦਾਨ ਹੈ ਅਤੇ ਸਾਡੇ ਪਰਿਵਾਰਾਂ ਵਿਚ ਵੀ ਔਰਤਾਂ ਨਾ …

Read More »

ਆਈ.ਪੀ.ਐਸ ਆਦਿਤਯਾ ਨੇ ਸਿੰਘਮ ਸਟਾਈਲ ‘ਚ ਮਨਚਲਿਆਂ ਦੇ ਕੱਟੇ ਚਲਾਨ

ਧੂਰੀ, 9 ਮਾਰਚ (ਪੰਜਾਬ ਪੋਸਟ – ਪ੍ਰਵੀਨ ਗਰਗ) – ਥਾਣਾ ਸਿਟੀ ਧੂਰੀ ਵਿਖੇ ਤਾਇਨਾਤ ਆਈ.ਪੀ.ਐਸ ਅਧਿਕਾਰੀ ਆਦਿਤਯਾ ਨੇ ਸਿੰਘਮ ਪੁਲਸੀਆ ਸਟਾਈਲ ਵਿੱਚ ਮਨਚਲਿਆਂ ਨੂੰ ਨਕੇਲ ਪਾਉਣ ਦਾ ਬੀੜਾ ਚੁੱਕਦਿਆਂ ਬੀਤੀ ਸ਼ਾਮ ਤਿਰਵੈਣੀ ਚੌਕ ਅਤੇ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਨਾਕੇਬੰਦੀ ਕਰਦਿਆਂ ਵਿਗੜ ਰਹੀ ਟ੍ਰੈਫਿਕ ਸਮੱਸਿਆ ਅਤੇ ਬੂਲਟ ਮੋਟਰਸਾਈਕਲ ਦੇ ਪਟਾਖੇ ਚਲਾਉਣ ਵਾਲੇ ਮਨਚਲਿਆਂ ਦੇ ਚਲਾਨ ਕੱਟੇ ਅਤੇ ਮੋਟਰਸਾਈਕਲ ਥਾਣੇ ਵਿੱਚ ਬੰਦ …

Read More »

ਪਾਵਰਕਾਮ ਦੀ ਅਣਗਹਿਲੀ – ਕਰੰਟ ਲੱਗਣ ਨਾਲ ਬਲਦ ਦੀ ਮੌਤ

ਭੀਖੀ, 9 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਇਥੋਂ ਨੇੜਲੇ ਪਿੰਡ ਖੀਵਾ ਕਲਾਂ ਵਿਖੇ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ ਬਲਦ ਦੀ ਮੌਤ ਹੋ ਗਈ ਹੈ।ਜਦਕਿ ਇਸ ਹਾਦਸੇ `ਚ ਚਾਲਕ ਦੇ ਸੱਟਾਂ ਲੱਗਣ ਦਾ ਸਮਾਚਾਰ ਹੈ।ਕਿਸਾਨ ਹਰਦੇਵ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਖੀਵਾ ਕਲਾਂ ਨੇ ਦੱਸਿਆ ਕਿ ਦੁਪਹਿਰ ਵੇਲੇ ਉਸ ਦਾ ਨੌਕਰ ਮੱਘਰ ਸਿੰਘ ਬਲਦ ਰੇਹੜੀ ਰਾਹੀਂ ਖੇਤੋਂ ਹਰਾ …

Read More »

ਸਤਨਾਮ ਸਿੰਘ ਖੇਮਕਰਨ ਮਾਨਸਾ ਵਿਖੇ ਨਵੇਂ ਜੇਲ੍ਹ ਸੁਪਰਡੈਂਟ ਤੈਨਾਤ

ਭੀਖੀ, 9 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਵਿਖੇ ਨਵੇਂ ਜੇਲ੍ਹ ਸੁਪਰਡੈਂਟ ਸਤਨਾਮ ਸਿੰਘ ਖੇਮਕਰਨ ਨੇ ਆਪਣਾ ਚਾਰਜ਼ ਸੰਭਾਲ ਲਿਆ ਹੈ।ਸਤਨਾਮ ਸਿੰਘ ਖੇਮਕਰਨ ਪਹਿਲਾਂ ਅੰਮ੍ਰਿਤਸਰ ਵਿਖੇ ਆਪਣੀ ਸੇਵਾ ਨਿਭਾਅ ਚੁੱਕੇ ਹਨ।ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਕਿਸੇ ਵੀ ਤਰ੍ਹਾਂ ਦੇ ਨਸ਼ੇ ਤੇ ਮੋਬਾਇਲ ‘ਤੇ ਪਾਬੰਦੀ ਲਗਾਈ ਗਈ ਹੈ।ਉਹ ਜੇਲ੍ਹ ਵਿੱਚ ਖੇਡਾਂ ਜਿਵੇ ਬਾਲੀਬਾਲ, ਬਾਸਕਿਟ ਬਾਲ, ਰੱਸਾ ਕਸ਼ੀ ਆਦਿ ਖੇਡਾਂ …

Read More »

ਸੜਕ ਹਾਦਸੇ ‘ਚ ਪੰਜ ਦੀ ਮੋਕੇ ‘ਤੇ ਮੌਤ ਅਤੇ ਪੰਜ ਗੰਭੀਰ ਜਖਮੀ

ਭੀਖੀ, 9 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਮਾਨਸਾ ਜਿਲ੍ਹੇ ਦੇ ਬੁਢਲਾਡਾ ਇਲਾਕੇ ਤੋਂ ਡੇਰਾ ਸੱਚਾ ਸੌਦਾ ਸਿਰਸਾ ਜਾ ਰਹੇ ਸ਼ਰਧਾਲੂਆਂ ਦੀ ਟਵੇਰਾ ਗੱਡੀ ਸਰਦੂਲਗੜ੍ਹ ਤੋਂ ਅੱਗੇ ਪੁਨਿਹਾਰੀ ਕਸਬੇ ਨੇੜੇ ਐਚ.ਪੀ ਤੇਲ ਕੰਪਨੀ ਦੇ ਇੱਕ ਕੈਂਟਰ ਨਾਲ ਟਕਰਾ ਗਈ ਹੈ।ਇਸ ਦੁਰਘਟਨਾ ਵਿੱਚ ਪੰਜ ਵਿਅਕਤੀਆਂ ਦੀ ਮੋਕੇ ‘ਤੇ ਹੀ ਮੌਤ ਹੋ ਗਈ, ਜਦਕਿ ਪੰਜ ਹੋਰ ਗੰਭੀਰ ਜਖਮੀ ਹੋ ਗਏ।ਹਾਦਸੇ ਦੇ …

Read More »

ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਮੀਟਿੰਗਾਂ ਤੇ ਮੈਂਬਰਸ਼ਿਪ ਮੁਹਿੰਮ ਜਾਰੀ

ਭੀਖੀ, 9 ਮਾਰਚ (ਪੰਜਾਬ ਪੋਸਟ – ਕਮਲ ਜ਼ਿੰਦਲ) – ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਮੀਟਿੰਗਾਂ ਦਾ ਸਿਲਸਿਲਾ ਅਤੇ ਮੈਂਬਰਸ਼ਿਪ ਮੁਹਿੰਮ ਲਗਾਤਾਰ ਜਾਰੀ ਹੈ।ਇਸ ਮੁਹਿੰਮ ਤਹਿਤ ਨੇੜਲੇ ਪਿੰਡ ਧਲੇਵਾਂ ਵਿਖੇ ਓਮਪ੍ਰੀਤ ਸਿੰਘ ਕਮਾਂਡਰ ਅਤੇ ਮਲਕੀਤ ਸਿੰਘ ਦੀ ਅਗਵਾਈ ਹੇਠ ਪਿੰਡ ਵਾਲੇ ਡੇਰੇ ਵਿਚ ਸਮੂਹ ਵਰਕਰਾਂ ਅਤੇ ਪਿੰਡ ਦੇ ਲੋਕਾਂ ਨਾਲ ਮੀਟਿੰਗ ਕੀਤੀ ਗਈ।ਪਾਰਟੀ ਦੇ ਜਿਲ੍ਹਾ ਜਰਨਲ ਸੈਕਟਰੀ ਵਰਿੰਦਰ ਕੁਮਾਰ ਸੋਨੀ …

Read More »

ਭਾਰਤ-ਪਾਕਿਸਤਾਨ ਸਬੰਧਾਂ ਅਤੇ ਕਿਰਸਾਨੀ ਨੀਤੀ ਬਾਰੇ ਸੈਮੀਨਾਰ 14 ਮਾਰਚ ਨੂੰ

ਅੰਮ੍ਰਿਤਸਰ, 9 ਮਾਰਚ (ਪੰਜਾਬ ਪੋਸਟ ਬਿਊਰੋ) – ਸਾਈ ਮੀਆਂ ਮੀਰ ਇੰਟਰਨੈਸ਼ਨਲ ਫਾਉਡੇਸ਼ਨ ਵਲੋਂ ਭਾਰਤ ਪਾਕਿ ਸੁਖਾਵੇਂ ਸਬੰਧਾਂ ਅਤੇ ਪੰਜਾਬ ਦੇ ਭਲੇ ਵਾਲੀ ਖੇਤੀ ਬਾਰੇ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ ਹੈ।                ਫਾਊੇਂਡੇਸ਼ਨ ਪ੍ਰਧਾਨ ਹਰਭਜਨ ਸਿੰਘ ਬਰਾੜ ਨੇ ਦੱਸਿਆ ਕਿ 14 ਮਾਰਚ ਨੂੰ ਸੈਂਟਰਲ ਖਾਲਸਾ ਯਤੀਮਖਾਨਾ ਦੇ ਸ਼ਹੀਦ ਊਧਮ ਸਿੰਘ ਹਾਲ ਨੇੜੇ ਪੁਤਲੀਘਰ ਵਿਖੇ ਕਰਵਾਏ …

Read More »