Tuesday, November 24, 2026

Monthly Archives: June 2020

ਅੰਮ੍ਰਿਤਸਰ ਤੋਂ ਚੱਲਣ ਵਾਲੀਆਂ ਬੱਸਾਂ ਦੀ ਸਮਾਂ ਸਾਰਣੀ ਜਾਰੀ – ਜਨਰਲ ਮੈਨੇਜਰ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਹਤ ਵਿਭਾਗ ਦੀਆਂ ਗਾਈਡ ਲਾਈਨਜ਼ ਅਨੁਸਾਰ ਪੰਜਾਬ ਰੋਡਵੇਜ ਅੰਮਿਤਸਰ-2 ਵੱਲੋਂ ਵੱਖ ਵੱਖ ਰੂਟਾਂ ਤੇ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ।ਸੁਭਾਸ਼ ਸ਼ਰਮਾ ਜਨਰਲ ਮੈਨੇਜਰ ਪੰਜਾਬ ਰੋਡਵੇਜ ਅੰਮ੍ਰਿਤਸਰ-2 ਨੇ ਦੱਸਿਆ ਕਿ ਅੰਮ੍ਰਿਤਸਰ ਤੋਂ ਚੰਡੀਗੜ੍ਹ ਬੱਸਾਂ ਦੇ ਚੱਲਣ ਦਾ ਸਮਾਂ ਸਵੇਰੇ 7:30 ਤੇ …

Read More »

ਸਰਕਾਰੀ ਹਦਾਇਤਾਂ ਦੀ ਉਲੰਘਣਾ ਹੋਣ ‘ਤੇ ਬੰਦ ਕਰ ਦਿੱਤਾ ਜਾਏਗਾ ਸਾਰਾ ਬਜ਼ਾਰ – ਐਸ.ਐਸ.ਪੀ ਦਿਹਾਤੀ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਿਲਾ ਅੰਮਿ੍ਤਸਰ ਦਿਹਾਤੀ ਦੇ ਐਸ.ਐਸ.ਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਪੰਜਾਬ ਵਿੱਚ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਪਿਛਲੇ ਦੋ ਮਹੀਨਿਆ ਤੋ ਚੱਲ ਰਹੇ ਲਾਕਡਾਉਨ ਵਿੱਚ ਪੰਜਾਬ ਸਰਕਾਰ ਵਲੋਂ ਜੋ ਛੋਟ ਦਿੱਤੀ ਗਈ ਹੈ, ਉਸ ਦਾ ਲੋਕ ਨਜਾਇਜ਼ ਫਾਇਦਾ ਉਠਾਕੇ ਬਿਨਾ ਵਜਾ੍ਹ ਘਰਾਂ ਤੋ ਨਾ ਨਿਕਲਣ ਅਤੇ ਸਰਕਾਰ ਅਤੇ ਸਿਹਤ …

Read More »

ਸੋਨੀ ਵੱਲੋਂ ਸਰਹੱਦ ਏ ਪੰਜਾਬ ਸਪੋਰਟਸ ਕਲੱਬ ਨੂੰ ਇਕ ਲੱਖ ਦੀ ਮਦਦ

ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ – ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਖੇਡਾਂ ਤੇ ਸਮਾਜਿਕ ਗਤੀਵਿਧੀਆਂ ਚਲਾ ਰਹੀ ਸ਼ਹਿਰ ਦੀ ਗੈਰ ਸਰਕਾਰੀ ਸੰਸਥਾ ਸਰਹੱਦੇ ਏ ਪੰਜਾਬ ਸਪੋਰਟਸ ਕਲੱਬ ਨੂੰ ਆਪਣੇ ਅਖਤਿਆਰੀ ਕੋਟੇ ਵਿਚੋਂ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਹੈ।ਸੰਸਥਾ ਦੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੂੰ ਚੈਕ ਦੇਣ ਮੌਕੇ ਸੋਨੀ ਨੇ ਕਿਹਾ ਕਿ ਸਮਾਜ …

Read More »

ਭੀੜ ਘੱਟ ਕਰਨ ਲਈ ਮੁੜ ਵਾਰੀ ਸਿਰ ਖੋਲ੍ਹੇ ਜਾਣਗੇ ਬਜ਼ਾਰ – ਡਿਪਟੀ ਕਮਿਸ਼ਨਰ

ਰਾਤ ਦਾ ਕਰਫਿਊ ਰਹੇਗਾ ਜਾਰੀ, ਕੇਵਲ ਮੁਸਾਫਿਰਾਂ ਤੇ ਕਰਫਿਊ ਪਾਸ ਧਾਰਕਾਂ ਨੂੰ ਛੋਟ ਅੰਮ੍ਰਿਤਸਰ, 2 ਜੂਨ (ਪੰਜਾਬ ਪੋਸਟ -ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਵਿਡ 19 ਦੇ ਚੱਲਦੇ ਲਾਕਡਾਊਨ 30 ਜੂਨ ਤੱਕ ਵਧਾਉਣ ਦੇ ਦਿੱਤੇ ਗਏ ਫੈਸਲੇ ਤੋਂ ਬਾਅਦ ਗ੍ਰਹਿ ਤੇ ਨਿਆਂ ਵਿਭਾਗ ਵੱਲੋਂ ਜਾਰੀ ਕੀਤੀਆਂ ਤਾਜ਼ਾ ਹਦਾਇਤਾਂ ਬਾਰੇ ਬੋਲਦੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਨੇ …

Read More »

ਨੌਕਰੀ ਦੌਰਾਨ ਮਾੜੇ ਸੇਵਾ ਰਿਕਾਰਡ ਕਾਰਣ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਕੀਤੇ ਤਿੰਨ ਪੁਲਿਸ ਮੁਲਾਜ਼ਮ -ਐਸ.ਐਸ.ਪੀ

ਪਟਿਆਲਾ, 2 ਜੂਨ (ਪੰਜਾਬ ਪੋਸਟ ਬਿਊਰੋ) – ਪਟਿਆਲਾ ਪੁਲਿਸ ਦੇ ਤਿੰਨ ਮੁਲਾਜਮਾਂ ਨੂੰ ਮਾੜੇ ਸੇਵਾ ਰਿਕਾਰਡ ਦੇ ਚੱਲਦਿਆਂ ਐਸ.ਐਸ.ਪੀ ਪਟਿਆਲਾ ਨੇ ਸਮੇਂ ਤੋਂ ਪਹਿਲਾਂ ਸੇਵਾ ਮੁਕਤ ਕਰ ਦਿੱਤਾ ਹੈ।ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਇਨ੍ਹਾਂ ਮੁਲਾਜਮਾਂ ਵਲੋਂ ਡਿਊਟੀ ਤੋਂ ਗ਼ੈਰਹਾਜ਼ਰ ਰਹਿਣ ਸਮੇਤ ਮਾੜੇ ਸੇਵਾ ਰਿਕਾਰਡ ਕਰਕੇ ਵੱਡੀ ਸਜ਼ਾ ਦਿੱਤੀ ਗਈ ਹੈ।       …

Read More »

ਐਨ.ਡੀ.ਏ ਸਰਕਾਰ ਦੀਆਂ ਅਨਾੜੀ ਆਰਥਿਕ ਨੀਤੀਆਂ ਕਾਰਨ ਦੇਸ਼ ਮੰਦੇ ਦਾ ਸ਼ਿਕਾਰ- ਮਨਪ੍ਰੀਤ ਬਾਦਲ

ਪੰਜਾਬ ਵਿੱਚ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੁਲਤ ਮਿਲਦੀ ਰਹੇਗੀ ਬਠਿੰਡਾ, 2 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਆਖਿਆ ਹੈ ਕਿ ਕੇਂਦਰ ਸਰਕਾਰ ਦੀਆਂ ਅਨਾੜੀ ਆਰਥਿਕ ਨੀਤੀਆਂ ਕਾਰਨ ਹੀ ਦੇਸ਼ ਅੱਜ ਵੱਡੇ ਮੰਦਵਾੜੇ ਦੇ ਮੁਹਾਨੇ ‘ਤੇ ਪੁੱਜ ਗਿਆ ਹੈ ਜਦ ਕਿ ਕਮਜੋਰ ਵਿਦੇਸ਼ ਨੀਤੀ ਕਾਰਨ ਦੇਸ਼ ਦੀ ਕੌਮਾਂਤਰੀ ਮੰਚ ਤੇ ਸ਼ਾਖ਼ ਨੂੰ ਵੱਟਾ …

Read More »

ਕੋਰੋਨਾ ਸੰਕਟ ਦੌਰਾਨ ਸੇਵਾ ਲਈ ਅੱਗੇ ਆਈਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ – ਬਲਬੀਰ ਸਿੱਧੂ

ਡੇਰਾ ਬਿਆਸ ਮੁੱਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕਰ ਕੇ ਕੀਤਾ ਧੰਨਵਾਦ ਐਸ.ਏ.ਐਸ ਨਗਰ, 2 ਜੂਨ (ਪੰਜਾਬ ਪੋਸਟ ਬਿਊਰੋ) – ਕੋਵਿਡ-19 ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲੱਗੇ ਕਰਫਿਊ/ਲਾਕਡਾਊਨ ਦੌਰਾਨ ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘਟਾਉਣ ਲਈ ਪੰਜਾਬ ਵਿੱਚ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਵੱਲੋਂ ਕੀਤੀਆਂ ਕੋਸ਼ਿਸ਼ਾਂ ਲਾਮਿਸਾਲ ਹਨ।’                 ਪੰਜਾਬ ਦੇ ਸਿਹਤ ਤੇ …

Read More »

ਪਨਗ੍ਰੇਨ ਦੇ ਸਕਿਊਰਟੀ ਗਾਰਡਾਂ ਦੀ ਛਾਂਟੀ ਨੂੰ ਲੈ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ

ਧੂਰੀ, 2 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਐਮ.ਡੀ ਪਨਗ੍ਰੇਨ ਵੱਲੋਂ ਠੇਕੇਦਾਰੀ ਸਿਸਟਮ ਅਧੀਨ ਆਊਟਸੋਰਸ ਏਜੰਸੀ ਵੱਲੋਂ ਗੋਦਾਮਾਂ ਦੀ ਰਾਖੀ ਲਈ ਰੱਖੇ ਗਏ ਸਕਿਊਰਟੀ ਗਾਰਡਾਂ ਦੀ ਛਾਂਟੀ ਕਰਦੇ ਹੋਏ, ਉਹਨਾਂ ਦੀ ਗਿਣਤੀ 50 ਫੀਸਦੀ ਰੱਖਣ ਅਤੇ ਬਚਦੇ 50 ਫੀਸਦੀ ਸਕਿਊਰਟੀ ਗਾਰਡਾਂ ਤੋਂ ਚੌਕੀਦਾਰਾ ਡਿਊਟੀ 12 ਘੰਟੇ ਲੈਣ ਦੇ ਰੋਸ ਵਜੋਂ ਪਨਗ੍ਰੇਨ ਦਫਤਰ ਧੂਰੀ ਵਿਖੇ ਸਕਿਊਰਟੀ ਗਾਰਡਾਂ ਵੱਲੋਂ ਪੰਜਾਬ ਸਰਕਾਰ …

Read More »

ਧੂਰੀ ਦੀਆਂ ਖਸਤਾ ਹਾਲ ਸੜਕਾਂ ਦੇ ਨਿਰਮਾਣ ਲਈ ਤਹਿਸੀਲਦਾਰ ਨੂੰ ਸੌਂਪਿਆ ਮੰਗ ਪੱਤਰ

9 ਜੂਨ ਤੱਕ ਸੜਕਾਂ ਦਾ ਨਿਰਮਾਣ ਸ਼ੁਰੂ ਨਾ ਕਰਨ ‘ਤੇ ਸੰਘਰਸ਼ ਦੀ ਦਿੱਤੀ ਚੇਤਾਵਨੀ ਧੂਰੀ, 2 ਜੂਨ (ਪੰਜਾਬ ਪੋਸਟ – ਪ੍ਰਵੀਨ ਗਰਗ) – ਧੂਰੀ ਹਲਕੇ ਦੀਆਂ ਧੂਰੀ-ਬਾਗੜੀਆ ਰੋਡ, ਧੂਰੀ-ਭਲਵਾਨ ਰੋਡ, ਤੋਤਾਪੁਰੀ ਰੋਡ, ਦੋਹਲਾ ਰੋਡ ਅਤੇ ਲੱਡਾ ਕਾਂਝਲਾ ਕੱਟੁ ਬਾਲੀਆਂ ਆਦਿ ਪਿੰਡਾਂ ਨੂੰ ਜਾਣ ਵਾਲੀਆਂ ਸੜਕਾਂ ਦੀ ਖਸਤਾ ਹਾਲਤ ਨੂੰ ਲੈ ਕੇ ਧੂਰੀ ਹਲਕੇ ਦੀਆਂ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਕਿਸਾਨ ਆਗੂਆਂ …

Read More »

ਸਿੱਧੇ ਰੂਪ ‘ਚ ਕੈਂਸਰ ਦਾ ਕਾਰਨ ਬਣਦਾ ਹੈ ਤੰਬਾਕੂ – ਡਾ. ਜਸਵਿੰਦਰ ਕੁਮਾਰੀ

ਕਪੂਰਥਲਾ, 2 ਜੂਨ (ਪੰਜਾਬ ਪੋਸਟ ਬਿਊਰੋ) – ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਿਸ਼ਵ ਤੰਬਾਕੂ ਮੁਕਤੀ ਦਿਵਸ ਮੌਕੇ ਆਮ ਲੋਕਾ ਨੂੰ ਤੰਬਾਕੂ ਦੇ ਮਾੜੇ ਪ੍ਰੰਪਰਾਵਾਂ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫ਼ਸਰ ਢਿਲਵਾਂ ਡਾ. ਜਸਵਿੰਦਰ ਕੁਮਾਰੀ ਨੇ ਦੱਸਿਆ ਕਿ ਤੰਬਾਕੂ ਸਿੱਧੇ ਰੂਪ ਵਿਚ ਕੈਂਸਰ ਦਾ ਕਾਰਨ ਬਣਦਾ ਹੈ, ਇਸ ਲਈ ਇਸ ਦੀ ਰੋਕਥਾਮ ਜ਼ਰੂਰੀ ਹੈ।ਉਨ੍ਹਾਂ ਦੱਸਿਆ ਕਿ ਸਿਹਤ …

Read More »