Tuesday, November 24, 2026

Daily Archives: July 29, 2020

ਜਗਜੀਤ ਸਿੰਘ ਗਿੱਲ ਲੋਕ ਇਨਸਾਫ਼ ਪਾਰਟੀ ਹਲਕਾ ਸੁਨਾਮ ਦੇ ਇੰਚਾਰਜ਼ ਨਿਯੁੱਕਤ

ਲੌਂਗੋਵਾਲ, 29 ਜੁਲਾਈ (ਜਗਸੀਰ ਲੌਂਗੋਵਾਲ) – ਲੋਕ ਇਨਸਾਫ਼ ਪਾਰਟੀ ਦੇ ਸਰਗਰਮ ਵਰਕਰ ਜਗਜੀਤ ਸਿੰਘ ਗਿੱਲ ਨੂੰ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਲੁਧਿਆਣਾ ਵਿਖੇ ਆਪਣੇ ਦਫ਼ਤਰ ‘ਚ ਵਿਧਾਨ ਸਭਾ ਹਲਕਾ ਸੁਨਾਮ ਦਾ ਇੰਚਾਰਜ਼ ਥਾਪਿਆ ਗਿਆ ਹੈ।ਨਵਨਿਯੁਕਤ ਹਲਕਾ ਇੰਚਾਰਜ ਜਗਜੀਤ ਗਿੱਲ ਨੇ ਕਿਹਾ ਹੈ ਕਿ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਵਲੋਂ ਹਲਕਾ ਸੁਨਾਮ ਦੇ ਲੋਕਾਂ ਦੀ ਸੇਵਾ ਕਰਨ ਲਈ ਜੋ …

Read More »

ਐਸ.ਡੀ.ਐਮ ਸੁਨਾਮ ਨੇ ਸਿਹਤ ਪੋ੍ਰਟੋਕੋਲਾਂ ਦੀ ਪਾਲਣਾ ਨਾ ਕਰਨ ਵਾਲਿਆਂ ਦੇ ਕੱਟੇ ਚਾਲਾਨ

ਲੌਂਗੋਵਾਲ, 29 ਜੁਲਾਈ (ਜਗਸੀਰ ਲੌਂਗੋਵਾਲ) – ਮਿਸ਼ਨ ਫ਼ਤਹਿ ਤਹਿਤ ਵਾਹਨਾਂ ਦੀ ਚੈਕਿੰਗ ਦੀ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।ਜਿਸ ਤਹਿਤ ਸਬ ਡਵੀਜ਼ਨਲ ਮੈਜਿਸਟੇ੍ਰਟ ਸੁਨਾਮ ਸ਼੍ਰੀਮਤੀ ਮਨਜੀਤ ਕੌਰ ਵਲੋਂ ਬੱਸਾਂ ਅਤੇ ਆਵਾਜਾਈ ਦੇ ਹੋਰਨਾਂ ਸਾਧਨਾਂ ਦੀ ਚੈਕਿੰਗ ਕਰਕੇ 12 ਚਾਲਾਨ ਕੱਟੇ ਗਏ।ਉਨ੍ਹਾਂ ਦੱਸਿਆ ਕਿ ਚੈਕਿੰਗ ਦੌਰਾਨ ਇਹ ਪਾਇਆ ਗਿਆ ਕਿ 12 ਵਾਹਨਾਂ ’ਚ ਯਾਤਰੀਆਂ ਨੇ ਮਾਸਕ ਨਹੀਂ ਪਹਿਨੇ ਹੋਏ ਸਨ ਅਤੇ …

Read More »

ਗੱਲਾਂ ਵਿੱਚੋਂ ਗੱਲ……

ਪਹਿਲਾਂ ਪਹਿਲ ਸਾਦੇ ਵਿਆਹ ਹੁੰਦੇ ਸੀ ਸਾਰਿਆਂ ਨੂੰ ਉਦੋਂ ਬੜੇ ਚਾਅ ਹੁੰਦੇ ਸੀ ਮੰਜ਼ਿਆਂ ‘ਤੇ ਜੋੜ ਸਪੀਕਰ ਸੀ ਲੱਗਦੇ ਯਮਲੇ ਤੇ ਮਾਣਕ ਦੇ ਰਕਾਟ ਵੱਜਦੇ ਧਰਦੇ ਸੀ ਦਾਲ ਉਦੋਂ ਵਿੱਚ ਹਾਰੀ ਜੀ ਰੰਗਾਂ ਵਿੱਚੋਂ ਰੰਗ ਰੰਗਦਾ ਲਲਾਰੀ ਜੀ ਗੱਲਾਂ ਵਿੱਚੋਂ ਗੱਲ ਫੜਦਾ ਲਿਖਾਰੀ ਜੀ। ਅੱਜਕਲ ਦਾਰੂ ਦੇ ਨੇ ਦੌਰ ਚੱਲਦੇ ਹੈਨੀ ਅਖਾੜੇ ਭਲਵਾਨੀ ਮੱਲ ਦੇ ਇੱਕ ਦੂਜੇ ਦਾ ਨਾ ਹੁਣ …

Read More »

ਏ ਕੈਸੀ ਰੁੱਤ ਆਈ…

ਏ ਕੈਸੀ ਰੁੱਤ ਆਈ ਨੀ ਮਾਂ, ਲੜਦੇ ਭਾਈ-ਭਾਈ ਨੀ ਮਾਂ। ਖੂਨ-ਖਰਾਬਾ ਇਉਂ ਨੇ ਕਰਦੇ, ਜਿਉਂੁ ਹੋਵਣ ਇਹ ਕਸਾਈ ਨੀ ਮਾਂ। ਇਤਬਾਰ ਤੇ ਪਿਆਰ ਰਿਹਾ ਨਾਂ ਅਜਕਲ੍, ਹੁੰਦੀ ਜਾਂਦੀ ਤਬਾਹੀ ਨੀ ਮਾਂ। ਜ਼ਮੀਨ-ਜਾਇਦਾਦ ਵੰਡ ਕੇ ਮੁੰਡੇ, ਧੀ ਨੂੰ ਕਹਿਣ ਪਰਾਈ ਨੀ ਮਾਂ। ਕਰਕੇ ਜ਼ੁਲਮ ਨਾਂ ਪਛਤਾਵਾ ਕਰਦੇ, ਐਸੀ ਸ਼ਰਮ ਲਾਹੀ ਨੀ ਮਾਂ। ‘ਰੀਤ’ ਰੱਬ ਰਾਖਾ ਸਾਰਿਆਂ ਦਾ ਇੱਥੇ, ਤੇ ਜੀਵੇ ਸਿਰ …

Read More »

ਅਖੌਤੀ ਸਾਧ

ਇੱਕ ਅਖੌਤੀ ਸਾਧ ਹੈ ਬਣਿਆ, ਧੂਣੀ ਵਾਸ਼ਨਾ ਦੀ ਧੁਖਾਈ ਮਨ ਅੰਦਰ। ਬਾਹਰੋਂ ਧੂਣੀ ਦਾ ਢੋਗ  ਰਚਿਆ ਕਰਮਾਂ ਦੀ ਖੇਡ ਹੈ ਰਚਾਈ ਜੱਗ ਅੰਦਰ। ਸਬਰ ਦਾ ਬੰਨ ਹੈ ਲੋਕਾਂ ਲਈ ਬੰਨਿਆ ਹਰ ਲਾਲਸਾ ਜਗਾਈ ਹੈ ਆਪਣੇ ਮਨ ਅੰਦਰ। ਕੂੜਾ ਲੋਕਾਂ ਦੇ ਮਨ ਦਾ ਸਾਫ਼ ਕਰਨਾ ਕੂੜ੍ਹੇ ਦੀ ਪਰਤ ਹੈ ਜਮਾਈ ਆਪਣੇ ਮਨ ਅੰਦਰ। ਸ਼ਾਂਤੀ ਦਾ ਪ੍ਰਤੀਕ ਹੈ ਬਣਦਾ ਸਭ ਲਈ ਅਸ਼ਾਂਤੀ …

Read More »

ਵੱਡਿਆਂ ਦਾ ਸਤਿਕਾਰ

ਨਾ ਕਰ ਬੰਦਿਆ ਮਾੜਾ ਕੰਮ, ਵੱਡਿਆਂ ਦੇ ਨਾਲ ਕਰ ਪਿਆਰ ਉਨ੍ਹਾਂ ਨੇ ਹੀ ਤੈਨੂੰ ਜੀਵਨ ਦਿੱਤਾ ਕਰ ਉਨ੍ਹਾਂ ਦਾ ਸਤਿਕਾਰ। ਛੱਡ ਕੇ ਬਿਰਧ ਆਸ਼ਰਮ ਉਨ੍ਹਾਂ ਨੂੰ ਕੱਲ੍ਹ ਨੂੰ ਬਹੁਤ ਪਛਤਾਵੇਂਗਾ ਫਿਰ ਮਾਰੇਂਗਾ ਦੀਵਾਰਾਂ `ਚ ਟੱਕਰਾਂ ਤੇਰੇ ਪੱਲੇ ਕੱਖ ਨਾ ਰਹਿ ਆਵੇਗਾ। ਸੇਵਾ ਕਰ ਉਨ੍ਹਾਂ ਦੀ ਜ਼ਿੰਦਗੀ ਤੇਰੀ ਸੰਵਰ ਜਾਵੇਗੀ ਗਲਤੀ ਕੋਈ ਜੇ ਕਰ ਬੈਠਾ ਤਾਂ ਵੇਲਾ ਹੱਥ ਨਾ ਆਵੇਗਾ। ਆਪਣੇ …

Read More »

ਦੁੱਖ਼ਾਂ ਭਰੀ ਨਾ ਮੁੱਕੇ ਰਾਤ

ਅੱਖੀਆਂ ਵਿੱਚ ਨਾ ਨੀਂਦਰ ਆਵੇ ਦੁੱਖਾਂ ਭਰੀ ਨਾ ਮੁੱਕੇ ਰਾਤ। ਹਿਜ਼ਰ ਦੀ ਬੇੜੀ, ਇਸ਼ਕ ਦਾ ਚੱਪੂ ਉਡੀਕ ਰਹੇ ਸੋਹਣੀ ਪਰਭਾਤ। ਮੋਤੀ ਬਣ-ਬਣ ਡਿੱਗਦੇ ਹੰਝੂ ਨੈਣਾਂ ਦੀ ਹੁੰਦੀ ਬਰਸਾਤ। ਸੱਜਣਾਂ ਬਾਝ ਹਨੇਰਾ ਜਾਪੇ ਸੱਜਣ ਨਾ ਜਦ ਮਾਰਨ ਝਾਤ। ਦੋ ਦਿਲ ਜਦ ਵੀ ਮਿਲ ਜਾਂਦੇ ਪੁੱਛਣ ਨਾ ਉਹ ਕਿਸੇ ਦੀ ਜਾਤ। ਟੁੱਟਣ ਜਾਤ-ਪਾਤ ਦੇ ਬੰਧਨ ਇਸ਼ਕ ਹੈ ਰੱਬ ਦੀ ਦਿੱਤੀ ਦਾਤ। ਦੋ …

Read More »

ਮਾਂ ਮਾਰ ਗੇੜਾ

ਚੂਰ ਹੋਏ ਕੱਚ ਵਾਂਗ , ਅਸੀਂ ਤੇਰੇ ਤੋਂ ਬਗੈਰ, ਤੇਰੇ ਬਗੈਰ ਹੋਰ ਸਾਡੀ, ਕੌਣ ਮੰਗਦਾ ਏ ਖੈਰ, ਖੈਰ ਕੌਣ ਮੰਗਦਾ ਹੁਣ, ਪਾਏ ਸਭ ਨੇ ਹੀ ਵੈਰ, ਵੈਰ ਪਾਏ ਸਭ ਨੇ, ਸਾਡੇ ਨਾਲ ਪੈਰ ਪੈਰ, ਪੈਰ ਹੁਣ ਪੁੱਟੇ ਜਾਂਦੇ ਨਾ, ਰਿਹਾ ਹੰਝੂਆਂ ਚ ਤੈਰ, ਤੈਰਦਾ ਹਾਂ ਹੰਝੂਆਂ ਚ, ਸਿਖਰ ਦੁਪਹਿਰ ਸ਼ਾਮ ਸਵੇਰ, ਸ਼ਾਮ ਸਵੇਰ ਨੀ ਮਾਏ ਮੇਰੀ, ਦੱਸਾਂ ਤੈਨੂੰ ਦੋ ਪਲ …

Read More »

ਸ਼ਰਧਾਂਜਲੀ

ਨਿੱਕੀ ਉਮਰੇ, ਕੁਰਬਾਨੀ ਵੱਡੀ ਪਾ ਗਿਆ। ਇਤਿਹਾਸ ਦੇ ਸੁਨਹਿਰੀ ਅੱਖਰਾਂ ‘ਚ, ਨਾਂ ਸ਼ਹੀਦ ਗੁਰਬਿੰਦਰ ਸਿੰਘ ਤੂੰ ਲਿਖਾ ਗਿਆ। ਜਾਨ ਸੀ ਬਹੁਤ ਕੀਮਤੀ, ਛੋਟੇ ਵੀਰ ਤੇਰੀ, ਜਿਹੜੀ ਲੇਖੇ ਦੇਸ਼ ਦੇ ਤੂੰ ਲਾ ਗਿਆ। ਫਖਰ ਹੈ ਪਰਿਵਾਰ ਤੇਰੇ ਨੂੰ ਤੇਰੀ ਸ਼ਹੀਦੀ ‘ਤੇ , ਉਂਝ ਦੁੱਖ ਝੋਲੀ ਮਾਂ ਪਿਓ ਭੈਣ ਭਰਾਵਾਂ ਦੇ ਤੁੰ ਪਾ ਗਿਆ। ਜਿਹੜੇ ਤਿਰੰਗੇ ਨੂੰ ਮਾਰਦਾ ਸੀ ਸਲੂਟ ਤੂੰ ਰੋਜ਼, …

Read More »

ਇਨਸਾਨ

ਅੱਜ ਦਾ ਇਨਸਾਨ ਬਾਹਰੋਂ ਲੁੱਟਿਆ ਹੋਇਆ ਲੱਗਦਾ ਏ ਅੰਦਰੋਂ ਟੁੱਟਿਆ ਹੋਇਆ ਲੱਗਦਾ ਏ ਨਾਤਾ ਕੋਈ ਟੁੱਟਿਆ ਹੋਇਆ ਲੱਗਦਾ ਏ ਮੈਨੂੰ ਇਹ ਵਕਤ ਦਾ ਕੁੱਟਿਆ ਹੋਇਆ ਲੱਗਦਾ ਏ ਚਾੜ੍ਹ ਅਸਮਾਨੀ ਪਤੰਗ ਵਾਂਗਰਾਂ ਕੱਟਿਆ ਹੋਇਆ ਲੱਗਦਾ ਏ ਮੈਨੂੰ ਮੁਸਾਫਿਰ ਕਾਫਲੇ ਨਾਲੋਂ ਛੁੱਟਿਆ ਹੋਇਆ ਲੱਗਦਾ ਏ ਉਮਰਾਂ ਦੀ ਥਕਾਨ ਦਾ ਥੱਕਿਆ ਹੋਇਆ ਲੱਗਦਾ ਏ ਭਟਕਣਾਂ ਦੀ ਭਟਕਣਾਂ ਦਾ ਭਟਕਿਆ ਹੋਇਆ ਲੱਗਦਾ ਏ ਜਿਵੇਂ …

Read More »