Friday, October 30, 2026

Monthly Archives: May 2022

ਐਨ.ਸੀ.ਸੀ ਗਰੁੱਪ ਅੰਮ੍ਰਿਤਸਰ ਵਲੋਂ ਇੰਟਰ ਯੂਨਿਟ ਫਾਇਰਿੰਗ ਮੁਕਾਬਲੇ

ਅੰਮ੍ਰਿਤਸਰ, 26 ਮਈ (ਸਖਬੀਰ ਸਿੰਘ) – ਐਨ.ਸੀ.ਸੀ ਗਰੁੱਪ ਅੰਮ੍ਰਿਤਸਰ ਵਲੋਂ 24 ਪੰਜਾਬ ਬਟਾਲੀਅਨ ਐਨ.ਸੀ.ਸੀ ਅੰਮ੍ਰਿਤਸਰ ਦੇ ਵਲੋਂ ਚੱਲ ਰਹੇ ਸਾਲਾਨਾ ਟਰੇਨਿੰਗ ਕੈਂਪ-21 ਦੇ ਦੌਰਾਨ ਬੱਚਿਆਂ ਦੇ ਇੰਟਰ ਯੂਨਿਟ ਫਾਇਰਿੰਗ ਮੁਕਾਬਲੇ ਕਰਵਾਏ ਗਏ।ਲੈਫਟੀਨੈਂਟ ਕਰਨਲ ਏ.ਐਸ ਚੌਹਾਨ ਕੈਂਪ ਕਮਾਂਡੈਂਟ ਨੇ ਦੱਸਿਆ ਕਿ ਇਸ ਸਾਲਾਨਾ ਟ੍ਰੇਨਿੰਗ ਕੈਂਪ ਦੌਰਾਨ ਕੈਂਪ ਦੀਆਂ ਗਤੀਵਿਧੀਆਂ ਤੋਂ ਇਲਾਵਾ ਅੰਮ੍ਰਿਤਸਰ ਗਰੁੱਪ ਨਾਲ ਸਬੰਧਤ 8 ਐਨ.ਸੀ.ਸੀ ਬਟਾਲੀਅਨਾਂ ਵਿਚੋਂ 64 ਕੈਡੇਟ …

Read More »

ਰੋਜਗਾਰ ਬਿਊਰੋ ਵਲੋਂ ਰੋਜ਼ਗਾਰ ਮੇਲਾ 27 ਮਈ ਨੂੰ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਲੋਂ 27 ਮਈ ਨੂੰ ਸਵਾਮੀ ਸਤਯਾਨੰਦ ਕਾਲਜ ਅਜਨਾਲਾ ਰੋਡ ਅੰਮ੍ਰਿਤਸਰ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ।ਡਿਪਟੀ ਡਾਇਰੈਕਟਰ ਰੋਜਗਾਰ ਵਿਕਰਮਜੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰੋਜ਼ਗਾਰ ਮੇਲੇ ਵਿੱਚ ਅੰਮ੍ਰਿਤਸਰ ਜਿਲ੍ਹੇ ਦੀਆਂ 15 ਤੋਂ ਵੱਧ ਨਾਮਵਰ ਕੰਪਨੀਆਂ ਭਾਗ ਲੈ ਕੇ ਵੱਖ-ਵੱਖ ਖੇਤਰਾਂ ਦੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕਰਨਗੀਆਂ। ਇਸ …

Read More »

ਖੇਡ ਵਿਭਾਗ ਵਲੋਂ ਦੋ ਦਿਨਾ ਸਿਲੈਕਸ਼ਨ ਟਰਾਇਲ 27 ਮਈ ਤੋਂ – ਜਿਲ੍ਹਾ ਖੇਡ ਅਫਸਰ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ) – ਖੇਡ ਵਿਭਾਗ ਪੰਜਾਬ ਵੱਲੋਂ ਸਾਲ 2022-23 ਦੇ ਸੈਸ਼ਨ ਲਈ ਸਪੋਰਟਸ ਵਿੰਗ ਸਕੂਲਾਂ (ਡੇ ਸਕਾਲਰ) ਵਿੱਚ ਵੱਖ-ਵੱਖ ਖੇਡਾਂ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਦਾਖਲ ਕਰਨ ਲਈ 27 ਅਤੇ 28 ਮਈ 2022 ਨੂੰ ਸਿਲੈਕਸ਼ਨ ਟਰਾਇਲ ਸ਼ੁਰੂ ਕੀਤੇ ਜਾ ਰਹੇ ਹਨ। ਜਿਲ੍ਹਾ ਖੇਡ ਅਫਸਰ ਇੰਦਰਬੀਰ ਸਿੰਘ ਨੇ ਦੱਸਿਆ ਕਿ 27 ਅਤੇ 28 ਮਈ 2022 ਨੂੰ ਐਥਲੈਟਿਕਸ, ਫੁੱਟਬਾਲ, …

Read More »

ਰੌਣੀ ਵਿਖੇ ਭੰਡਾਰਾ ਅੱਜ 26 ਮਈ ਨੂੰ 

ਜੌੜੇਪੁਲ ਜਰਗ, 25 ਮਈ (ਨਰਪਿੰਦਰ ਬੈਨੀਪਾਲ) – ਕਸਬਾ ਜੌੜੇਪੁਲ ਦੇ ਨਜ਼ਦੀਕ ਪਿੰਡ ਰੌਣੀ ਦੇ ਲੱਖ ਦਾਤਾ ਲਾਲਾਂ ਵਾਲੇ ਪੀਰ ਦੇ ਪਵਿੱਤਰ ਅਸਥਾਨ ਚੁਸਮਾ ਸਾਹਿਬ ਵਿਖੇ ਭੰਡਾਰਾ 26 ਮਈ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੇਵਾਦਾਰ ਪ੍ਰਗਟ ਖਾਂ ਨੇ ਦੱਸਿਆ ਕਿ ਚੁਸਮਾ ਸਾਹਿਬ ਵਿਖੇ ਭੰਡਾਰਾ 26 ਮਈ ਦਿਨ ਵੀਰਵਾਰ ਨੂੰ ਕਰਵਾਇਆ ਜਾ ਰਿਹਾ ਹੈ ਅਤੇ ਇਸ ਮੌਕੇ …

Read More »

ਖ਼ਾਲਸਾ ਗਲੋਬਲ ਫ਼ਾਊਂਡੇਸ਼ਨ ਵਲੋਂ ‘ਪੰਜਾਬ ਬੈਸਟ ਟੀਚਰ’ ਐਵਾਰਡ ਲਈ 20.36 ਲੱਖ ਦੀ ਰਾਸ਼ੀ ਭੇਂਟ

ਅੰਮ੍ਰਿਤਸਰ, 25 ਮਈ (ਖੁਰਮਣੀਆਂ) – ਖਾਲਸਾ ਗਲੋਬਲ ਰੀਚ ਫਾਊਂਡੇਸ਼ਨ (ਅਮਰੀਕਾ) ਵਲੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਫਾਉਂਡੇਸਨ ਦੇ ਕੋਆਰਡੀਨੇਟਰ ਅਤੇ ਲੰਗਰੁ ਚਲੈ ਗੁਰ ਸਬਦਿ ਸੰਸਥਾ (ਰਜ਼ਿ) ਚੀਚਾ ਅੰਮ੍ਰਿਤਸਰ ਦੇ ਪ੍ਰਧਾਨ ਕਮ ਚੇਅਰਮੈਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ‘ਪੰਜਾਬ ਬੈਸਟ ਟੀਚਰ ਆਫ ਦਾ ਈਅਰ’ ਐਵਾਰਡ ਲਈ 20.36 ਲੱਖ ਦੀ ਫਿਕਸ ਡਿਪਾਜ਼ਿਟ ਭੇਂਟ ਕੀਤਾ।ਛੀਨਾ …

Read More »

Khalsa College Signs MoU with ISDC for Skill Enhancement

Amritsar, May 25 (Punjab Post Bureau) – Khalsa College Amritsar signed a Memorandum of Understanding (MoU) with the International Skill Development Corporation (ISDC) to enhance skill development amongst the commerce graduates. The MoU was signed between Dr. Mehal Singh, Principal, Khalsa College Amritsar and Shone Babu, Head of Partnerships, ISDC.                  Under this program, …

Read More »

ਪੰਜਾਬ ਪੁਲਿਸ ਦੀ ਨੌਕਰੀ ਲਈ ਲੜਕਿਆਂ ਦੇ ਫਿਜ਼ੀਕਲ ਟੈਸਟ ਦੀ ਤਿਆਰੀ ਲਈ ਕੈਂਪ ਸ਼ੁਰੂ

ਕਪੂਰਥਲਾ, 25 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਆਉਣ ਵਾਲੇ ਕੁੱਝ ਸਮੇਂ ਤੱਕ ਪੰਜਾਬ ਪੁਲਿਸ ਦੀ ਭਰਤੀ ਦੀਆਂ 10314 ਅਸਾਮੀਆਂ ਭਰੀਆਂ ਜਾਣੀਆਂ ਹਨ।ਕੈਂਪ ਦੇ ਇੰਚਾਰਜ਼ ਨੇ ਦੱਸਿਆ ਕਿ ਚਾਹਵਾਨਾਂ ਲਈ ਸੀ-ਪਾਈਟ ਕੈਂਪ ਕਪੂਰਥਲਾ ਵਿਖੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਦੀਆਂ ਪੋਸਟਾਂ ਲਈ ਫਿਜ਼ੀਕਲ ਟੈਸਟ ਦੀ ਤਿਆਰੀ ਸ਼ੁਰੂ ਹੈ।ਟਰੇਨਿੰਗ ਲੈਣ ਲਈ ਚਾਹਵਾਨ ਲੜਕੇ 26 ਮਈ 2022 ਤੋਂ ਸਵੇਰੇ 9.00 ਵਜੇ …

Read More »

ਜਿਲ੍ਹਾ ਪਠਾਨਕੋਟ ਨੂੰ ਤੰਬਾਕੂ ਮੁਕਤ ਬਣਾਉਣ ਲਈ ਸਭ ਦੇ ਸਹਿਯੋਗ ਦੀ ਲੋੜ – ਡਿਪਟੀ ਕਮਿਸ਼ਨਰ

ਪਠਾਨਕੋਟ, 25 ਮਈ (ਪੰਜਾਬ ਪੋਸਟ ਬਿਊਰੋ) – ਸਿਹਤ ਵਿਭਾਗ ਪਠਾਨਕੋਟ ਵਲੋਂ ਅੱਜ ਕੋਟਪਾ ਐਕਟ 2003 ਅਧੀਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ।ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸਨਰ ਹਰਬੀਰ ਸਿੰਘ ਨੇ ਕੀਤੀ। ਇਸ ਸਮੇਂ ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ) , ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ ਪਠਾਨਕੋਟ, ਹਰੀਸ਼ ਮੋਹਣ ਪ੍ਰਿੰਸੀਪਲ ਆਈ.ਟੀ.ਆਈ ਲੜਕੇ ਪਠਾਨਕੋਟ, ਜਸਵੰਤ ਸਿੰਘ ਜਿਲ੍ਹਾ ਸਿੱਖਿਆ ਅਫਸਰ ਪਠਾਨਕੋਟ, …

Read More »

ਮੁੱਖ ਮੰਤਰੀ ਮਾਨ ਵਲੋਂ ਸਿਹਤ ਮੰਤਰੀ ਖਿਲਾਫ ਲਿਆ ਫੈਸਲਾ ਇਤਿਹਾਸ ਸਿਰਜੇਗਾ – ਜੋਗਿੰਦਰਪਾਲ ਸੇਖੋਂ    

ਸਮਰਾਲਾ, 25 ਮਈ (ਇੰਦਰਜੀਤ ਸਿੰਘ ਕੰਗ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਵਿਜੈ ਸਿੰਗਲਾ ਅਤੇ ਉਸ ਦੇ ਓ.ਐਸ.ਡੀ ਪ੍ਰਦੀਪ ਕੁਮਾਰ ਵਲੋਂ ਸਿਹਤ ਵਿਭਾਗ ਦੇ ਹਰ ਕੰਮ ਵਿਚੋਂ ਕਮਿਸ਼ਨ ਦੀ ਮੰਗ ਕਰਨ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਨੂੰ ਮੰਤਰੀ ਦੇ ਅਹੁੱਦੇ ਤੋਂ ਹਟਾ ਕੇ ਜੇਲ੍ਹ ਭੇਜਣ ਦੀ ਕਾਰਵਾਈ ਦੀ ਹਰ ਵਰਗ ਵਲੋਂ …

Read More »

ਪ੍ਰੇਮ ਸਾਗਰ ਸ਼ਰਮਾ ਪੈਨਸ਼ਨਰਜ਼ ਮਹਾਂ ਸੰਘ (ਸੰਘਰਸ਼ੀ) ਦੇ 11ਵੀਂ ਵਾਰ ਸਰਬਸੰਮਤੀ ਨਾਲ ਬਣੇ ਪ੍ਰਧਾਨ

ਸਮਰਾਲਾ, 25 ਮਈ (ਇੰਦਰਜੀਤ ਸਿੰਘ ਕੰਗ) – ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ (ਸੰਘਰਸ਼ੀ) ਦੀ ਅਹਿਮ ਮੀਟਿੰਗ ਪ੍ਰੇਮ ਸਾਗਰ ਸ਼ਰਮਾ, ਧਰਮਪਾਲ ਚਮਕੌਰ ਸਾਹਿਬ, ਦੇਸ ਰਾਜ ਗਾਂਧੀ ਜਲਾਲਾਬਾਦ, ਸਰੂਪ ਸਿੰਘ ਖੰਨਾ, ਸਰਵਣ ਸਿੰਘ ਨੂਰਪੁਰ ਬੇਦੀ ਦੀ ਅਗਵਾਈ ਹੇਠ ਕੀਤੀ ਗਈ।ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਪ੍ਰਧਾਨਾਂ ਅਤੇ ਜਨਰਲ ਸਕੱਤਰਾਂ ਨੇ ਭਾਗ ਲਿਆ।ਮੀਟਿੰਗ ਵਿੱਚ ਸਰਬਸੰਮਤੀ ਨਾਲ ਪ੍ਰੇਮ ਸਾਗਰ ਸ਼ਰਮਾ ਸਮਰਾਲਾ ਨੂੰ 11ਵੀਂ …

Read More »