Saturday, May 18, 2024

Daily Archives: May 20, 2022

ਵਧ ਰਹੀ ਮਹਿੰਗਾਈ ਦੇ ਖਿਲਾਫ਼ ਸੀਟੂ ਨੇ ਕੇਂਦਰ ਸਰਕਾਰ ਨੂੰ ਭੇਜੇ ਮੰਗ ਪੱਤਰ

ਸੰਗਰੂਰ, 20 ਮਈ (ਜਗਸੀਰ ਲੌਂਗੋਵਾਲ ) – ਮਹਿੰਗਾਈ ਅਤੇ ਉਜ਼ਰਤਾਂ ਦੇ ਵਾਧੇ ਲਈ ਅੱਜ ਸੀਟੂ ਨੇ ਕਾਮਰੇਡ ਜਤਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਐਸ.ਡੀ.ਐਮ ਰਾਏਕੋਟ ਗੁਰਵੀਰ ਸਿੰਘ ਕੋਹਲੀ ਦੀ ਗੈਰ ਮੌਜ਼ੂਦਗੀ ਵਿੱਚ ਤਹਿਸੀਲਦਾਰ ਪਰਮਜੀਤ ਸਿੰਘ ਬਰਾੜ ਰਾਹੀਂ ਕੇਂਦਰ ਦੀ ਮੋਦੀ ਸਰਕਾਰ ਨੂੰ ਮੰਗ ਪੱਤਰ ਭੇਜਿਆ।ਕਾਮਰੇਡ ਜਤਿੰਦਰਪਾਲ ਸਿੰਘ ਅਤੇ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਮੰਗ ਪੱਤਰ ਦੇਣ ਆਏ ਸਾਥੀਆਂ ਨੂੰ ਸੰਬੋਧਨ ਕਰਦਿਆਂ …

Read More »

ਜੇਲ ਤੋਂ ਬਚਣ ਲਈ ਨਵਜੋਤ ਸਿੱਧੂ ਵਲੋਂ ਡਰਾਮੇਬਾਜ਼ੀ ਦੀ ਛੀਨਾ ਨੇ ਕੀਤੀ ਨਿਖੇਧੀ

ਅੰਮ੍ਰਿਤਸਰ, 20 ਮਈ (ਖੁਰਮਣੀਆਂ) – ਭਾਜਪਾ ਦੇ ਸੀਨੀਅਰ ਆਗੂ ਰਜਿੰਦਰ ਮੋਹਨ ਸਿੰਘ ਛੀਨਾ ਨੇ 34 ਸਾਲ ਪੁਰਾਣੇ ਰੋਡ ਰੇਜ਼ ਕੇਸ ’ਚ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਜੇਲ੍ਹ ਜਾਣ ਤੋਂ ਬਚਣ ਲਈ ਆਤਮ ਸਮਰਪਣ ਕਰਨ ਤੋਂ ਪਹਿਲਾਂ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਵਲੋਂ ਅਪਨਾਏ ਗਏ ਹੱਥਕੰਡੇ ਦੀ ਨਿਖੇਧੀ ਕੀਤੀ ਹੈ।ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਿੱਧੂ ਸੁਪਰੀਮ ਕੋਰਟ ਦੇ ਫ਼ੈਸਲੇ …

Read More »

ਹੈਰੀਟੇਜ ਸਟਰੀਟ ਵਿਖੇ ਪੁਲਿਸ ਦੀ ਪੈਟਰੋਲਿੰਗ ਤੇ ਲੋਕਾਂ ਦੀ ਮਦਦ ਲਈ 4 ਗੱਡੀਆਂ ਦੇਣ ਦਾ ਕੀਤਾ ਐਲਾਨ

ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – ਮੈਂਬਰ ਲੋਕ ਸਭਾ ਗੁਰਜੀਤ ਸਿੰਘ ਔਜਲਾ ਨੁ ਹੈਰੀਟੇਜ ਸਟਰੀਟ ਲਈ ਅੰਮ੍ਰਿਤਸਰ ਪੁਲਿਸ ਨੂੰ ਐਮ.ਪੀ ਫੰਡ ਵਿੱਚੋਂ 4 ਇਲੈਕਟਰੀਕਲ ਗੱਡੀਆਂ ਪੈਟਰੋਲਿੰਗ ਲਈ ਦੇਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਇਹ ਗੱਡੀਆਂ ਲੋਕਾਂ ਦੀ ਮਦਦ ਵੀ ਕਰਨਗੀਆਂ। ਉਨਾਂ ਨੇ ਸਮੂਹ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਦੀ ਨਗਰੀ ਦੀ ਸੇਵਾ ਲਈ ਦਿਨ ਰਾਤ ਕੰਮ ਕਰਨ …

Read More »

ਡੇਂਗੂ ਦੀ ਰੋਕਥਾਮ ਲਈ ਫਾਗਿੰਗ ਨੂੰ ਬਣਾਇਆ ਜਾਵੇ ਯਕੀਨੀ – ਔਜਲਾ

ਗਰੇਂਡ ਹੋਟਲ ਨਜਦੀਕ ਡਿੱਗੀ ਬਿਲਡਿੰਗ ਦੀ ਘਟਨਾ ਦੀ ਜਾਂਚ ਐਸ.ਡੀ.ਐਮ ਅੰਮ੍ਰਿਤਸਰ-2 ਕਰਨਗੇ-ਡਿਪਟੀ ਕਮਿਸ਼ਨਰ ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – ਮੌਨਸੂਨ ਤੋਂ ਪਹਿਲਾਂ ਪਹਿਲਾਂ ਸ਼ਹਿਰ ਦੇ ਸੀਵਰੇਜ ਸਿਸਟਮ ਦੀ ਸਫਾਈ ਨੂੰ ਯਕੀਨੀ ਬਣਾਇਆ ਜਾਵੇ ਅਤੇ ਖਾਸ ਤੌਰ ਤੇ ਹੈਰੀਟੇਜ ਸਟਰੀਟ ਵਿਖੇ ਸੀਵਰੇਜ ਨੂੰ ਮੁਕੰਮਲ ਸਾਫ ਕੀਤਾ ਜਾਵੇ ਤਾਂ ਜੋ ਇਥੇ ਆ ਰਹੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ …

Read More »

ਬੱਚਿਆਂ ਦੀ ਪਹਿਚਾਣ ਜਨਤਕ ਕਰਨਾ ਕਾਨੂੰਨੀ ਅਪਰਾਧ -ਸ਼੍ਰੀਮਤੀ ਪਵਨਦੀਪ ਕੌਰ

ਅਜਿਹਾ ਕਰਨ ਵਾਲੇ ਨੂੰ ਹੋ ਸਕਦੀ ਹੈ ਸਜ਼ਾ ਤੇ ਜੁਰਮਾਨਾ ਅੰਮ੍ਰਿਤਸਰ, 20 ਮਈ (ਸੁਖਬੀਰ ਸਿੰਘ) – ਕਿਸੇ ਵੀ ਨਾਬਾਲਗ ਪੀੜਤ ਅਤੇ ਕਾਨੂੰਨ ਵਿਵਾਦਾਂ ਵਿੱਚ ਫਸੇ ਬੱਚਿਆਂ ਦੀ ਪਹਿਚਾਣ ਮੀਡੀਆ ਰਿਪੋਰਟਾਂ ਵਿੱਚ ਜਨਤਕ ਨਾ ਕੀਤੀ ਜਾਵੇ ਤਾਂ ਕਿ ਅਜਿਹੇ ਬਾਲ ਜਾਂ ਨਾਬਾਲਗ ਬੱਚਿਆ ਨੂੰ ਕਿਸੇ ਵੀ ਤਰ੍ਹਾਂ ਦੇ ਸੰਭਾਵੀ ਨੁਕਸਾਨ, ਕਲੰਕ ਅਤੇ ਬਦਲੇ ਦੀ ਕਾਰਵਾਈ ਆਦਿ ਤੋਂ ਬਚਾਇਆ ਜਾ ਸਕੇ।   …

Read More »

ਸਲਾਨਾ ਕਬੂਤਰਬਾਜ਼ੀ ਮੁਕਾਬਲੇ 26 ਮਈ ਨੂੰ

ਜੌੜੇਪੁਲ ਜਰਗ, 20 ਮਈ (ਨਰਪਿੰਦਰ ਬੈਨੀਪਾਲ) – ਸ਼ਹੀਦ ਭਗਤ ਸਿੰਘ ਵੈਲਫੇਅਰ ਐਂਡ ਸਪੋਰਟਸ ਕਲੱਬ (ਰਜਿ:) ਮਾਂਹਪੁਰ ਦੇ ਕਬੂਤਰਬਾਜ਼ੀ ਯੂਨਿਟ ਵਲੋਂ ਸਮੂਹ ਨਗਰ ਨਿਵਾਸੀਆਂ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰਾਂ ਸਲਾਨਾ ਕਬੂਤਰਬਾਜ਼ੀ ਮੁਕਾਬਲੇ ਕਰਵਾਏ ਜਾ ਰਹੇ ਹਨ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਕਬੂਤਰਬਾਜ਼ੀ ਯੂਨਿਟ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਕੁਵੈਤ ਅਤੇ ਸਰਪ੍ਰਸਤ ਜਗਜੀਤ ਸਿੰਘ ਜੱਗੀ ਨੇ ਦੱਸਿਆ ਕਿ ਹਰ ਸਾਲ …

Read More »

ਥਾਣੇਦਾਰ ਪ੍ਰਗਟ ਸਿੰਘ ਨੇ ਪੁਲੀਸ ਚੌਂਕੀ ਰੌਣੀ ਦਾ ਚਾਰਜ਼ ਸੰਭਾਲਿਆ

ਜੌੜੇਪੁਲ ਜਰਗ, 20 ਮਈ (ਨਰਪਿੰਦਰ ਬੈਨੀਪਾਲ) – ਪੁਲੀਸ ਚੌਂਕੀ ਰੌਣੀ ਦੇ ਇੰਚਾਰਜ਼ ਹਰਦਮ ਸਿੰਘ ਦਾ ਤਬਾਦਲਾ ਪੁਲਿਸ ਥਾਣਾ ਸਮਰਾਲਾ ਹੋਣ ਤੋਂ ਬਾਅਦ ਨਵੇਂ ਇੰਚਾਰਜ਼ ਵਜੋਂ ਥਾਣੇਦਾਰ ਪ੍ਰਗਟ ਸਿੰਘ ਏ.ਐਸ.ਆਈ ਸਹਿਜੋਮਾਜਰਾ ਨੇ ਆਪਣਾ ਚਾਰਜ਼ ਸੰਭਾਲ ਲਿਆ ਹੈ।ਅਹੁੱਦਾ ਸੰਭਾਲਣ ਉਪਰੰਤ ਥਾਣੇਦਾਰ ਪ੍ਰਗਟ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ‘ਚ ਅਮਨਸ਼ਾਂਤੀ ਕਾਇਮ ਰੱਖਣਾ ਉਨਾਂ ਦਾ ਮੁੱਢਲਾ ਫਰਜ਼ ਹੈ।ਇਲਾਕੇ ਵਿਚ ਕਿਸੇ …

Read More »

ਦੰਦਾਂ ਅਤੇ ਮੂੰਹ ਦੇ ਕੈਂਸਰ ਦਾ ਮੁਫਤ ਚੈਕਅੱਪ ਕੈਂਪ 23 ਮਈ ਨੂੰ

ਸਮਰਾਲਾ, 20 ਮਈ (ਇੰਦਰਜੀਤ ਸਿੰਘ ਕੰਗ) – ਭਾਈ ਦਿਆ ਸਿੰਘ ਗੁਰਮਤਿ ਵਿਦਿਆਲਿਆ ਅਤੇ ਸਿਮਰਨ ਅਭਿਆਸ ਕੇਂਦਰ (ਰਜਿ:) ਸਮਰਾਲਾ ਵਲੋਂ ਬਾਬਾ ਜਸਵੰਤ ਸਿੰਘ ਡੈਂਟਲ ਕਾਲਜ ਅਤੇ ਹਸਪਤਾਲ ਅਰਬਨ ਅਸਟੇਟ ਲੁਧਿਆਣਾ ਦੇ ਸਹਿਯੋਗ ਨਾਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ 23 ਮਈ ਦਿਨ ਸੋਮਵਾਰ ਨੂੰ ਦੰਦਾਂ ਅਤੇ ਮੂੰਹ ਦੇ ਕੈਂਸਰ ਦਾ ਮੁਫਤ ਚੈਕਅੱਪ ਕੈਂਪ ਲਗਾਇਆ ਜਾ ਰਿਹਾ ਹੈ।ਭਾਈ ਪ੍ਰਿਤਪਾਲ ਸਿੰਘ ਅਤੇ …

Read More »

ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਸਾਕੇ ਦੀ ਯਾਦ ’ਚ ਸ੍ਰੀ ਅਖੰਡ ਪਾਠ ਆਰੰਭ

ਅੰਮ੍ਰਿਤਸਰ, 20 ਮਈ (ਜਗਦੀਪ ਸਿੰਘ) – ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਦੇ ਸਾਕੇ ਸਮੇਂ ਸ਼ਹੀਦ ਹੋਏ ਸਿੰਘਾਂ ਦੀ ਯਾਦ ਵਿਚ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਇਆ ਗਿਆ।ਜ਼ਿਕਰਯੋਗ ਹੈ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਛਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਪਾਉਂਟਾ …

Read More »