ਅੰਮ੍ਰਿਤਸਰ, 25 ਮਈ (ਖੁਰਮਣੀਆਂ) – ਖਾਲਸਾ ਗਲੋਬਲ ਰੀਚ ਫਾਊਂਡੇਸ਼ਨ (ਅਮਰੀਕਾ) ਵਲੋਂ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਫਾਉਂਡੇਸਨ ਦੇ ਕੋਆਰਡੀਨੇਟਰ ਅਤੇ ਲੰਗਰੁ ਚਲੈ ਗੁਰ ਸਬਦਿ ਸੰਸਥਾ (ਰਜ਼ਿ) ਚੀਚਾ ਅੰਮ੍ਰਿਤਸਰ ਦੇ ਪ੍ਰਧਾਨ ਕਮ ਚੇਅਰਮੈਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ‘ਪੰਜਾਬ ਬੈਸਟ ਟੀਚਰ ਆਫ ਦਾ ਈਅਰ’ ਐਵਾਰਡ ਲਈ 20.36 ਲੱਖ ਦੀ ਫਿਕਸ ਡਿਪਾਜ਼ਿਟ ਭੇਂਟ ਕੀਤਾ।ਛੀਨਾ ਨੂੰ ਦੇਣ ਮੌਕੇ ਉਨ੍ਹਾਂ ਨਾਲ ਖਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਦੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਵੀ ਮੌਜ਼ੂਦ ਸਨ।
ਛੀਨਾ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿ ਗਲੋਬਲ ਰੀਚ ਫ਼ਾਊਂਡੇਸ਼ਨ ਵਲੋਂ ਪਹਿਲਾਂ ਵੀ ਵਿਸ਼ੇਸ਼ ਮਾਲੀ ਸਹਾਇਤਾ ਖ਼ਾਲਸਾ ਕਾਲਜ ਅੰਮ੍ਰਿਤਸਰ, ਖ਼ਾਲਸਾ ਕਾਲਜ ਫ਼ਾਰ ਵੂਮੈਨ, ਖ਼ਾਲਸਾ ਕਾਲਜ ਆਫ਼ ਐਜ਼ੂਕੇਸ਼ਨ ਜੀ.ਟੀ ਰੋਡ ਅਤੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਨੂੰ ਵੱਡੇ ਪੱਧਰ ’ਤੇ ਪ੍ਰਦਾਨ ਕੀਤੀ ਗਈ ਹੈ।ਗਲੋਬਲ ਰੀਚ ਫ਼ਾਊਂਡੇਸ਼ਨ ਦੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਕਤ ਫ਼ੀਕਸ ਡਿਪਾਜ਼ਟ (ਐਫ਼.ਡੀ) ਨੂੰ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਪਿਛਲੇ ਸਾਲ ਤੋਂ ਅਗਾਜ਼ ਕੀਤੇ ਗਏ ਉਕਤ ‘ਪੰਜਾਬ ਬੈਸਟ ਟੀਚਰ ਆਫ ਦਾ ਈਅਰ’ ਐਵਾਰਡ ਤਹਿਤ ਸੂਬੇ ਦੇ ਵੱਖ-ਵੱਖ ਕਾਲਜਾਂ, ਸਕੂਲਾਂ ’ਚ 5 ਸਾਲਾਂ ਦੌਰਾਨ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਨੂੰ ਰਾਸ਼ੀ ਚੈਕ ਦੇ ਰੂਪ ’ਚ ਪ੍ਰਦਾਨ ਕੀਤਾ ਜਾਵੇਗਾ।ਉਨ੍ਹਾਂ ਕਿਹਾ ਕਿ ਫ਼ਾਊਂਡੇਸ਼ਨ ਵਲੋਂ ਲੋੜਵੰਦ ਬੱਚਿਆਂ ਦੀ ਭਲਾਈ, ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਐਵਾਰਡ ਤੋਂ ਇਲਾਵਾ ਸਮਾਜ ਭਲਾਈ ਦਾ ਕਾਰਜ ਸ਼ਲਾਘਾਯੋਗ ਹੈ। ਡਾ. ਹਰਪ੍ਰੀਤ ਕੌਰ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਐਵਾਰਡ ਲਈ ਆਨਲਾਈਨ ਐਪੀਲਕੇਸ਼ਨ ਮੰਗਵਾਈਆਂ ਗਈਆਂ ਸਨ।ਐਪੀਲਕੇਸ਼ਨ ਦੀ ਆਖ਼ਰੀ 31 ਮਈ 2022 ਅਤੇ ਸਾਰੇ ਹੀ ਦਸਤਾਵੇਜ਼ ਭੇਜਣ ਦੀ ਆਖ਼ਰੀ’ਚ 31 ਜੁਲਾਈ ਤੱਕ ਦਾ ਵਾਧਾ ਕਰ ਦਿੱਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਸ ਐਵਾਰਡ ਮੌਕੇ ਪਹਿਲੇ ਨੰਬਰ ’ਤੇ ਆਉਣ ਵਾਲੇ ਅਧਿਆਪਕ ਨੂੰ 1 ਲੱਖ ਰੁਪਏ ਦੀ ਨਗਦ ਰਾਸ਼ੀ ਅਤੇ 2 ਹੋਰਨਾਂ ਨੂੰ ਕ੍ਰਮਵਾਰ 35 ਅਤੇ 25 ਹਜ਼ਾਰ ਦੇ ਇਨਾਮ ਦਿੱਤੇ ਜਾਣਗੇ।
ਇਸ ਮੌਕੇ ਸਰਬਜੀਤ ਸਿੰਘ ਨੇ ਕਿਹਾ ਕਿ ਫਾਉਂਡੇਸ਼ਨ ਦੇ ਫਾਊਂਡਰ ਡਾ. ਬਖ਼ਸ਼ੀਸ਼ ਸਿੰਘ ਦਾ ਸੁਪਨਾ ਹੈ ਕਿ ਇਹ ਐਵਾਰਡ ਸਦਾ ਚੱਲਦਾ ਰਹੇ ਅਤੇ ਭਵਿੱਖ ’ਚ ਕਿਸੇ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ ਇਸ ਲਈ ਇਹ ਫਿਕਸ ਡੀਪਾਜ਼ਿਟ ਕਰਵਾਇਆ ਗਿਆ ਹੈ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …