Sunday, May 19, 2024

Daily Archives: May 19, 2022

ਗੁਰਜੀਤ ਸਿੰਘ ਔਜਲਾ ਵਲੋਂ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਮੁਲਾਕਾਤ

ਤੁੰਗ ਢਾਬ ਡਰੇਨ, ਭਗਤਾਂਵਾਲਾ ਡੰਪ ਤੇ ਸਮਾਰਟ ਸਿਟੀ ਪ੍ਰਾਜੈਕਟਾਂ ਸਮੇਤ ਕਈ ਮਸਲਿਆਂ ਬਾਰੇ ਵਿਚਾਰਾਂ ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਅੱਜ ਕੇਂਦਰੀ ਮੰਤਰੀ ਹਰਦੀਪ ਪੁਰੀ ਨਾਲ ਅੰਮ੍ਰਿਤਸਰ ਦੇ ਵੱਖ-ਵੱਖ ਗੰਭੀਰ ਮੁੱਦਿਆਂ ਬਾਰੇ ਨਵੀਂ ਦਿੱਲੀ ਵਿਖੇ ਮੁਲਾਕਾਤ ਕੀਤੀ ਗਈ।ਜਿਸ ਦੌਰਾਨ ਅੰਮ੍ਰਿਤਸਰ ਸ਼ਹਿਰ ਦੀਆਂ ਗੰਭੀਰ ਸਮੱਸਿਆਵਾਂ ਬਾਰੇ ਵਿਸਥਾਰ ਪੂਰਵਕ ਚਰਚਾ ਹੋਈ।ਸਭ ਤੋਂ ਮਹੱਤਵਪੂਰਨ ਮੁੱਦਾ ‘ਤੁੰਗ …

Read More »

ਟਰਾਂਸਪੋਰਟ ਮੰਤਰੀ ਨੇ ਅੰਮ੍ਰਿਤਸਰ ਪਹੁੰਚ ਕੇ ਖਤਮ ਕਰਵਾਈ ਮਿੰਨੀ ਬੱਸ ਅਪਰੇਟਰਾਂ ਦੀ ਹੜਤਾਲ

ਸ੍ਰੀ ਦਰਬਾਰ ਸਾਹਿਬ ਵੀ ਹੋਏ ਨਤਮਸਤਕ ਅੰਮ੍ਰਿਤਸਰ, 19 ਮਈ (ਸੁਖਬੀਰ ਸਿੰਘ) – ਟਰਾਂਸਪੋਰਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਨੇ ਅੱਜ ਸ਼ਾਮ ਅੰਮਿ੍ਤਸਰ ਬੱਸ ਅੱਡੇ ‘ਤੇ ਪਹੁੰਚ ਕੇ ਇਥੇ ਬੈਠੇ ਮਿੰਨੀ ਬੱਸ ਅਪਰੇਟਰਾਂ ਦੀ ਹੜਤਾਲ ਖਤਮ ਕਰਵਾਈ।ਉਨ੍ਹਾਂ ਬੱਸ ਮਾਲਕਾਂ ਨਾਲ ਕੀਤੀ ਗੱਲਬਾਤ ਵਿੱਚ ਸਪੱਸ਼ਟ ਕੀਤਾ ਕਿ ਤੁਹਾਡੀਆਂ ਬੱਸਾਂ ਦੇ ਪਰਮਿਟ ਮਾਣਯੋਗ ਹਾਈਕੋਰਟ ਨੇ ਰੱਦ ਕੀਤੇ ਹਨ ਅਤੇ ਇਸ ਤੋਂ ਬਾਅਦ ਸੁਪਰੀਮ …

Read More »

ਨੌਜਵਾਨ ਕਿਸਾਨਾਂ ਤੱਕ ਨਵੀਨਤਮ ਖੇਤੀ ਤਕਨੀਕਾਂ ਪਹੁੰਚਾਉਣ ‘ਚ ਯੂ ਟਿਊਬ ਚੈਨਲ ਅਹਿਮ- ਡਿਪਟੀ ਕਮਿਸ਼ਨਰ

ਕਿਸਾਨਾਂ ਨੂੰ ਯੂ ਟਿਊਬ ਚੈਨਲ “ਮੇਰੀ ਖੇਤੀ ਮੇਰਾ ਮਾਣ” ਨਾਲ ਜੁੜਣ ਦੀ ਅਪੀਲ ਪਠਾਨਕੋਟ, 19 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲਾ ਪਠਾਨਕੋਟ ਦੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਨੂੰ ਉਤਸ਼ਾਹਿਤ ਕਰਨ ਲਈ ਡਿਪਟੀ ਕਮਿਸ਼ਨਰ  ਹਰਬੀਰ ਸਿੰਘ ਵੱਲੋਂ 18 ਅਪ੍ਰੈਲ ਨੂੰ ਲਾਂਚ ਕੀਤੇ ਯੂ ਟਿਊਬ ਚੈਨਲ “ਮੇਰੀ ਖੇਤੀ ਮੇਰਾ ਮਾਣ” ਦੇ ਨਤੀਜੇ ਬਹੁਤ ਹੀ ਸਾਰਥਿਕ ਆ ਰਹੇ ਹਨ।ਡਿਪਟੀ ਕਮਿਸ਼ਨਰ ਪਠਾਨਕੋਟ …

Read More »

ਬੰਦੀ ਸਿੰਘਾਂ ਦੀ ਰਿਹਾਈ ਲਈ 11 ਮੈਂਬਰੀ ਕਮੇਟੀ ਵੱਲੋਂ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਮਿਲਣ ਦਾ ਫੈਸਲਾ

ਬੰਦੀ ਸਿੰਘ ਛੁਡਾਉਣ ਲਈ ਦਿੱਲੀ ਤੇ ਕਰਨਾਟਕਾ ਦੇ ਮੁੱਖ ਮੰਤਰੀਆਂ ਨੂੰ ਵੀ ਮਿਲੇਗਾ ਵਫ਼ਦ ਅੰਮ੍ਰਿਤਸਰ, 19 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਥਾਪਤ ਕੀਤੀ ਗਈ 11 ਮੈਂਬਰੀ ਉੱਚ ਤਾਕਤੀ ਕਮੇਟੀ ਦੀ ਪਲੇਠੀ ਇਕੱਤਰਤਾ ਦੌਰਾਨ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਭਾਰਤ ਦੇ ਪ੍ਰਧਾਨ ਮੰਤਰੀ ਅਤੇ …

Read More »

ਤਾਰਾ ਵਿਵੇਕ ਕਾਲਜ ਵਲੋਂ ਇਕ ਰੋਜ਼ਾ ਟਰਿੱਪ ਦਾ ਆਯੋਜਨ

ਜੌੜੇਪੁਲ ਜਰਗ, 19 ਮਈ (ਨਰਪਿੰਦਰ ਬੈਨੀਪਾਲ) – ਤਾਰਾ ਵਿਵੇਕ ਕਾਲਜ ਗੱਜਣਮਾਜਰਾ ਵਿਖੇ ਸੰਸਥਾ ਦੇ ਸਰਪ੍ਰਸਤ ਡਾ. ਪਰਮਿੰਦਰ ਕੌਰ ਮੰਡੇਰ, ਪ੍ਰਿੰਸੀਪਲ ਡਾ. ਜਗਦੀਪ ਕੌਰ, ਵਾਈਸ ਪ੍ਰਿੰਸੀਪਲ ਮੁਹੰਮਦ ਹਲੀਮ ਸਿਆਮਾ ਦੀ ਅਗਵਾਈ ਹੇਠ ਇਕ ਰੋਜ਼ਾ ਟੂਰ ਦਾ ਆਯੋਜਨ ਕੀਤਾ ਗਿਆ।ਵਿਦਿਆਰਥੀਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਅਤੇ ਵਿਰਾਸਤ-ਏ-ਖਾਲਸਾ ਵਿਖੇ ਲਿਜਾਇਆ ਗਿਆ।ਬੱਚਿਆਂ ਨੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜੀ ਸ਼ਰਧਾ ਨਾਲ ਮੱਥਾ ਟੇਕਿਆ ਅਤੇ ਵਿਰਸਾਤ-ਏ-ਖਾਲਸਾ ਦੀਆਂ …

Read More »

ਜੈ ਜਵਾਲਾ ਸੇਵਾ ਸੰਮਤੀ ਨੇ ਕਰਵਾਇਆ ਮਹਾਂਮਾਈ ਦਾ 15ਵਾਂ ਵਿਸ਼ਾਲ ਜਾਗਰਣ

ਸੰਗਰੂਰ, 19 ਮਈ (ਜਗਸੀਰ ਲੌਂਗੋਵਾਲ )- ਸਥਾਨਕ ਮੁਹੱਲਾ ਮੈਗਜੀਨ ਵਿਖੇ ਜੈ ਜਵਾਲਾ ਸੇਵਾ ਸੰਮਤੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਬਤ ਦੇ ਭਲੇ ਲਈ ਮਹਾਂਮਾਈ ਦਾ ਵਿਸ਼ਾਲ ਜਾਗਰਣ ਐਸੋਸੀਏਸ਼ਨ ਦੇ ਚੇਅਰਮੈਨ ਰਾਜ ਕੁਮਾਰ ਅਰੋੜਾ, ਪ੍ਰਧਾਨ ਬਰਿਜ ਮੋਹਨ ਬਿੱਟੂ, ਜਰਨਲ ਸਕੱਤਰ ਹਰੀ ਕ੍ਰਿਸ਼ਨ ਹੈਪੀ, ਅਸ਼ੋਕ ਕੁਮਾਰ ਮਿੱਤਲ, ਅਸ਼ੋਕ ਕੁਮਾਰ ਗਰਗ, ਖਜਾਨਚੀ ਮਿੱਠੂ ਰਾਮ ਅਤੇ ਮੋਤੀ ਕਪੂਰ ਅਤੇ ਰਾਕੇਸ਼ ਕੁਮਾਰ …

Read More »

ਪਾਇਨੀਅਰ ਸਕੂਲ ਦੇ ਵਿਦਿਆਰਥੀਆਂ ਨੇ ਸਹੋਦਿਆ ਮੁਕਾਬਲੇ ‘ਚ ਮਾਰੀਆਂ ਮੱਲਾਂ

ਜਰਗ, 19 ਮਈ (ਨਰਪਿੰਦਰ ਬੈਨੀਪਾਲ) – ਸਹੋਦਿਆ ਇੰਟਰ ਸਕੂਲ ਚੈਸ ਚੈਂਪੀਅਨਸ਼ਿਪ ਪਿਛਲੇ ਦਿਨੀਂ ਮਾਡਰਨ ਸੈਕੁਲਰ ਪਬਲਿਕ ਸਕੂਲ ਸ਼ੇਰਗੜ੍ਹ ਚੀਮਾ ਵਿਖੇ ਸਹੋਦਿਆ ਇੰਟਰ ਸਕੂਲ ਈਵੈਂਟਸ ਕਰਵਾਏ ਗਏ।ਜਿਸ ਵਿੱਚ ਪਾਇਨੀਅਰ ਕਾਨਵੈਂਟ ਸਕੂਲ ਗੱਜਣਮਾਜਰਾ ਦੀ ਵਿਦਿਆਰਥਣ ਤਨਵੀਰ ਕੌਰ ਨੇ ਚੈਸ ਚੈਂਪੀਅਨਸਿਪ ਵਿਚੋਂ ਦੂਜਾ, ਫਲਕਪਰੀਤ ਕੌਰ ਨੇ ਤੀਸਰਾ ਅਤੇ ਤਰਨਵੀਰ ਸਿੰਘ ਨੇ ਸੋਲੋ ਸੌਂਗ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਨੇ …

Read More »

100 ਫੀਸਦੀ ਰਿਹਾ ਰਾਜਾ ਜਗਦੇਵ ਸਕੂਲ ਪੰਜ਼ਵੀ ਦਾ ਨਤੀਜਾ

ਜਰਗ, 19 ਮਈ (ਨਰਪਿੰਦਰ ਬੈਨੀਪਾਲ) – ਰਾਜਾ ਜਗਦੇਵ ਮਾਡਲ ਸੀਨਅਰ ਸੈਕੰਡਰੀ ਸਕੂਲ ਜਰਗ ਦਾ ਪੰਜਵੀਂ ਕਲਾਸ ਦਾ ਨਤੀਜਾ 100% ਫੀਸਦੀ ਰਿਹਾ. ਜਿਸ ਵਿੱਚੋਂ ਏਕਮਪਰੀਤ ਕੌਰ ਸਪੁੱਤਰੀ ਦਲੀਪ ਸਿੰਘ ਨੇ 92.4% ਅੰਕ ਲੈ ਕੇ ਪਹਿਲਾ ਸਥਾਨ, ਪਰਨੀਤ ਕੌਰ ਪੁੱਤਰੀ ਗੁਰਪਰੀਤ ਸਿੰਘ ਨੇ 90.4% ਅੰਕ ਲੈ ਕੇ ਦੂਜਾ ਸਥਾਨ ਅਤੇ ਇਸਮੀਤ ਕੌਰ ਸਪੁੱਤਰੀ ਚਰਨਜੀਤ ਸਿੰਘ ਨੇ 89.2% ਅੰਕ ਲੈ ਕੇ ਤੀਜਾ ਸਥਾਨ …

Read More »

ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ

ਗੁਰਮਤਿ ਸਵਾਲ ਲੜੀ ਦੇ ਜੇਤੂਆਂ ਦਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਸਨਮਾਨ ਸੰਗਰੂਰ, 19 ਮਈ (ਜਗਸੀਰ ਲੌਂਗੋਵਾਲ) – ਸਥਾਨਕ ਗੁਰਦੁਆਰਾ ਸਾਹਿਬ ਸੰਤਪੁਰਾ ਵਿਖੇ ਸ੍ਰੀ ਗੁਰੂ ਅਮਰਦਾਸ ਜੀ ਦਾ ਪ੍ਰਕਾਸ਼ ਪੁਰਬ ਮਾਤਾ ਭਾਨੀ ਜੀ ਸੇਵਾ ਭਲਾਈ ਕੇਂਦਰ ਵਲੋਂ ਪ੍ਬੰਧਕ ਕਮੇਟੀ ਦੇ ਸਹਿਯੋਗ ਨਾਲ ਸ਼ਰਧਾ ਪੂਰਵਕ ਮਨਾਇਆ ਗਿਆ।ਅਰਵਿੰਦਰ ਸਿੰਘ ਪਿੰਕੀ, ਬਲਜਿੰਦਰ ਕੌਰ ਪ੍ਰਧਾਨ ਤੇ ਗੁਰਮੀਤ ਕੌਰ ਸਕੱਤਰ ਦੀ ਦੇਖ-ਰੇਖ ਹੇਠ ਹੋਏ ਸਮਾਗਮ …

Read More »

ਸਰਕਾਰੀ ਹਸਪਤਾਲ ਛਾਜਲੀ ਦਾ ਦਰਜਾ ਵਧਾਵੇ ਸਰਕਾਰ – ਕਾਮਰੇਡ ਛਾਜਲੀ

ਕਿਹਾ, ਐਬੂਲੈਂਸ ਦੀ ਘਾਟ ਕਾਰਨ ਲੋਕਾਂ ਨੂੰ ਪੇਸ਼ ਆ ਰਹੀਆਂ ਹਨ ਮੁਸ਼ਕਲਾਂ ਸੰਗਰੂਰ, 19 ਮਈ (ਜਗਸੀਰ ਲੌਂਗੋਵਾਲ )- ਹਲਕਾ ਦਿੜ੍ਹਬਾ ਦੇ ਸਭ ਤੋਂ ਵੱਡੇ ਪਿੰਡ ਛਾਜਲੀ ’ਚ ਸਿਹਤ ਸਹੂਲਤਾਂ ਦੀ ਘਾਟ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਕਿਹਾ ਕਿ ਪੰਜਾਬ ਦੀ ਆਪ …

Read More »