Sunday, May 19, 2024

Daily Archives: May 22, 2022

ਬੇਅਦਬੀ ਕਰਨ ਵਾਲੇ ਦੋਸ਼ੀਆਂ ਦੇ ਪਿਛੇ ਕੰਮ ਕਰਨ ਵਾਲੇ ਬੇਨਕਾਬ ਕੀਤੇ ਜਾਣ – ਜਥੇਦਾਰ ਗਿ. ਹਰਪ੍ਰੀਤ ਸਿੰਘ

ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ ਬਿਊਰੋ) – ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਿੰਡ ਧਰਮਕੋਟ ਜ਼ਿਲ੍ਹਾ ਜਿਲ੍ਹਾ ਅੰਮ੍ਰਿਤਸਰ ਦੇ ਗੁਰਦੁਆਰਾ ਬੇਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਬੇਅਦਬੀ ਕਰਨ ਦੀ ਘਟਨਾ ਦਾ ਨੋਟਿਸ ਲੈਂਦਿਆਂ ਸਖ਼ਤ ਸ਼ਬਦਾਂ ਵਿਚ ਪੰਜਾਬ ਸਰਕਾਰ ਅਤੇ ਡੀ.ਜੀ.ਪੀ ਪੰਜਾਬ ਪੁਲਿਸ ਨੂੰ  ਕਿਹਾ ਕਿ ਸ੍ਰੀ ਗੁਰੂ ਗ੍ਰੰੰਥ ਸਾਹਿਬ …

Read More »

ਮਾਮਲਾ ‘ਤੁੰਗ ਢਾਬ ਡਰੇਨ’ ਨੂੰ ਪ੍ਰਦੂਸ਼ਨ ਮੁਕਤ ਕਰਨ ਦਾ

ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਨਾਲ ਐਮ.ਪੀ ਔਜਲਾ ਵਲੋਂ ਅਹਿਮ ਮੀਟਿੰਗ ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ) – ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਸ਼ਹਿਰ ਨੂੰ ਪ੍ਰਦੂਸ਼ਨ ਮੁਕਤ ਕਰਨ ਅਤੇ ‘ਤੁੰਗ ਢਾਬ ਡਰੇਨ’ ਨੂੰ ਸਾਫ ਸੁਥਰਾ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਤੇ ਇਹ ਮੁੱਦੇ ਔਜਲਾ ਵਲੋਂ ਲਗਾਤਾਰ ਕੇਂਦਰ ਸਰਕਾਰ ਦੇ ਧਿਆਨ ਹਿੱਤ ਵੀ ਲਿਆਂਦੇ ਜਾ ਰਹੇ ਹਨ।‘ਤੁੰਗ ਢਾਬ ਡਰੇਨ’ …

Read More »

ਪੱਤਰਕਾਰਿਤਾ ਦਾ ਖੇਤਰ ਬਹੁਤ ਹੀ ਅਹਿਮ ਤੇ ਜਿੰਮੇਵਾਰੀ ਭਰਪੂਰ – ਕਾਂਸਲ, ਖਡਿਆਲ

ਅਦਾਰਾ ਤੁਹਾਡੀ ਆਵਾਜ਼ ਵਲੋਂ ਸਮਰਪਨ-22 ਪ੍ਰੋਗਰਾਮ ਸਫਲਤਾਪੂਰਵਕ ਸੰਪਨ ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – 11 ਸਾਲ ਪੂਰੇ ਹੋਣ ਮੌਕੇ ਅਦਾਰਾ ਤੁਹਾਡੀ ਆਵਾਜ਼ ਵਲੋਂ ਸਮਰਪਨ-22 ਪ੍ਰੋਗਰਾਮ ਸਥਾਨਕ ਸ਼ਿਵ ਨਿਕੇਤਨ ਧਰਮਸ਼ਾਲਾ ਵਿਖੇ ਅਡੀਟਰ-ਇਨ-ਚੀਫ ਨਰੇਸ਼ ਛਾਹੜੀਆ ਅਤੇ ਐਡੀਟਰ ਵਰੂਨ ਬਾਂਸਲ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ।ਜਿਸ ਦੌਰਾਨ ਡਾ. ਅਮਿਤ ਕਾਂਸਲ (ਐਨ.ਐਚ.ਪੀ.ਸੀ.ਐਲ ਮਨਿਸਟਰੀ ਆਫ ਪਾਵਰ ਭਾਰਤ ਸਰਕਾਰ), ਹਲਕਾ ਵਿਧਾਇਕ ਅਮਨ ਅਰੋੜਾ ਦੇ ਨੁਮਾਇੰਦੇ ਅਤੇ …

Read More »

ਨੰਨ੍ਹੇ ਮੁੰਨੇ ਬੱਚਿਆਂ ਨੇ ਲਗਾਈ ਠੰਢੇ ਮਿੱਠੇ ਦੁੱਧ ਦੀ ਛਬੀਲ

ਸੰਗਰੂਰ, 22 ਮਈ (ਜਗਸੀਰ ਲੌਂਗੋਵਾਲ) – ਅੱਤ ਦੀ ਪੈ ਰਹੀ ਗਰਮੀ ਕਾਰਨ ਲੌਂਗੋਵਾਲ ਦੇ ਮੇਨ ਬਜ਼ਾਰ ਵਿਖੇ ਅੱਜ ਨੰਨ੍ਹੇ ਮੁੰਨੇ ਬੱਚਿਆਂ ਨੇ ਠੰਢੇ ਮਿੱਠੇ ਦੁੱਧ ਦੀ ਛਬੀਲ ਲਗਾਈ।ਇਸ ਮੌਕੇ ਕਾਂਗਰਸ ਦੇ ਨੌਜਵਾਨ ਆਗੂ ਬਬਲੂ ਸਿੰਗਲਾ, ਮੋਗਲੀ, ਨੰਨੂ, ਸੀਰਤ, ਪੀਹੂ, ਸਾਹਿਲ, ਨਿੰਮੀ, ਮੱਟੂ, ਗੁੱਗੂ, ਕ੍ਰਿਸ਼ਨਾ, ਯੁਵੀ, ਪੰਕੀ, ਸਾਨੂੰ ਤੇ ਹਰਸ਼ਿਵ ਹਾਜ਼ਰ ਸਨ।

Read More »

ਸ਼ੁਕਰਾਨਾ ਸਮਾਗਮ ਦੌਰਾਨ ਮਨਵਿੰਦਰ ਸਿੰਘ ਗਿਆਸਪੁਰਾ ਦਾ ਵਿਸ਼ੇਸ਼ ਸਨਮਾਨ

ਪਾਰਟੀਬਾਜ਼ੀ ਤੋਂ ਉਪਰ ਉਠ ਕੇ ਸਭ ਦੇ ਕੰਮ ਕਰਾਂਗਾ – ਗਿਆਸਪੁਰਾ ਜੌੜੇਪੁਲ ਜਰਗ, 22 ਮਈ (ਨਰਪਿੰਦਰ ਬੈਨੀਪਾਲ) – ਗੁਰਦੁਆਰਾ ਸ਼੍ਰੀ ਹਰਗੋਬਿੰਦਪੁਰਾ ਸਾਹਿਬ ਜਰਗ ਵਿਖੇ ਆਮ ਆਦਮੀ ਪਾਰਟੀ ਪਿੰਡ ਜਰਗ ਵਲੋਂ ਵਿਧਾਨ ਸਭਾ ਹਲਕਾ ਪਾਇਲ ਤੋਂ ਆਪ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੀ ਸ਼ਾਨਦਾਰ ਜਿੱਤ ‘ਤੇ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਹਿੱਤ ਸਮਾਗਮ ਕਰਵਾਇਆ ਗਿਆ।ਇਸ ਸਮੇਂ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ …

Read More »

ਠੰਡੇ ਮਿੱਠੇ ਜਲ ਦੀ ਛਬੀਲ ਲਗਾਈ

ਜੌੜੇਪੁਲ ਜਰਗ, 22 ਮਈ (ਨਰਪਿੰਦਰ ਬੈਨੀਪਾਲ) – ਇਥੋਂ ਨਜਦੀਕੀ ਪਿੰਡ ਰੌਣੀ ਵਿਖੇ ਅੱਤ ਦੀ ਗਰਮੀ ਨੂੰ ਦੇਖਦੇ ਹੋਏ ਬੱਚਿਆਂ ਅਤੇ ਨੌਜਵਾਨਾਂ ਵਲੋਂ ਸਮੂਹ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ ਸੰਗਤਾਂ ਲਈ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ।ਨੌਜਵਾਨ ਸੇਵਾਦਾਰਾਂ ਨੇ ਬੜੀ ਹੀ ਪ੍ਰੇਮ ਭਾਵਨਾ ਨਾਲ ਸੰਗਤਾਂ ਨੂੰ ਜਲ ਛਕਾਇਆ।ਇਸ ਮੌਕੇ ਬਲਵੰਤ ਸਿੰਘ ਫੋਜੀ, ਬਿੱਲਾ ਰੌਣੀ, ਪ੍ਰਿੰਸ, ਹਰਵਿੰਦਰ ਸਿੰਘ, ਲਾਡੀ ਸਿੰਘ …

Read More »

ਯਾਦਗਾਰੀ ਹੋ ਨਿਬੜਿਆ ਚਾਰ ਰੋਜ਼ਾ ਪੰਜਵਾਂ ਲਸੋਈ ਕ੍ਰਿਕਟ ਕੱਪ

ਪ੍ਰਧਾਨ ਕਾਕਾ ਲਾਸੋਈ ਨੇ ਕੀਤੀ ਇਨਾਮਾਂ ਦੀ ਵੰਡ ਜੌੜੇਪੁਲ ਜਰਗ, 22 ਮਈ (ਨਰਪਿੰਦਰ ਬੈਨੀਪਾਲ) – ਇਥੋਂ ਨਜ਼ਦੀਕੀ ਪਿੰਡ ਲਸੋਈ ਵਿਖੇ ਨੌਜਵਾਨ ਸਪੋਰਟਸ ਕਲੱਬ ਲਸੋਈ ਦੇ ਕ੍ਰਿਕਟ ਯੂਨਿਟ ਵਲੋਂ ਪ੍ਰਧਾਨ ਹਰਸਾਹਿਬ ਟਿਵਾਣਾ ਤੇ ਸਰਪਰਸਤ ਕਰਨਵੀਰ ਟਿਵਾਣਾ ਦੀ ਅਗਵਾਈ ਹੇਠ ਸਮੂਹ ਨਗਰ ਨਿਵਾਸੀਆਂ ਅਤੇ ਐੱਨਆਰਆਈ ਵੀਰਾਂ ਦੇ ਵਡਮੁੱਲੇ ਸਹਿਯੋਗ ਸਦਕਾ ਚਾਰ ਰੋਜ਼ਾ ਪੰਜਵਾਂ ਕ੍ਰਿਕਟ ਕੱਪ ਯਾਦਗਾਰੀ ਹੋ ਨਿਬੜਿਆ।ਇਸ ਦੌਰਾਨ ਪੁੱਜੀਆਂ ਕੁੱਲ 48 …

Read More »

ਮੁੱਖ ਮੰਤਰੀ ਮਾਨ ਈਸੜੂ ਲਈ ਬਹੁਤ ਵੱਡੇ ਪ੍ਰੋਜੈਕਟ ਦਾ ਕਰਨਗੇ ਐਲਾਨ- ਵਿਧਾਇਕ ਸੌਂਦ

ਜੌੜੇਪੁਲ ਜਰਗ, 22 ਮਈ (ਨਰਪਿੰਦਰ ਬੈਨੀਪਾਲ) – ਹਲਕਾ ਖੰਨਾ ਦੇ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਆਪਣੀ ਜਿੱਤ ਉਪਰੰਤ ਹਲਕੇ ਦੇ ਪਿੰਡਾਂ ‘ਚ ਧੰਨਵਾਦੀ ਦੌਰੇ ਕਰ ਰਹੇ ਹਨ।ਇਸੇ ਲੜੀ ਤਹਿਤ ਅੱਜ ਉਨ੍ਹਾਂ ਨਸਰਾਲੀ, ਚਕੋਹੀ, ਗਾਜੀਪੁਰ ਤੇ ਈਸੜੂ ਆਦਿ ਪਿੰਡਾਂ ਦਾ ਦੌਰਾ ਕਰਕੇ ਵੋਟਰਾਂ ਦਾ ਧੰਨਵਾਦ ਕੀਤਾ।ਉਨਾਂ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਂਦਿਆਂ ਦੱਸਿਆ ਕਿ ਬਹੁਤ ਜਲਦ …

Read More »

ਗੋਆ ਦੇ ਰਾਜ ਭਵਨ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਸ਼ਤਾਬਦੀ ਸਬੰਧੀ ਗੁਰਮਤਿ ਸਮਾਗਮ

ਗੁਰੂ ਸਾਹਿਬ ਦੀ ਸ਼ਹਾਦਤ ਨੇ ਔਰੰਗਜ਼ੇਬ ਵਲੋਂ ਹਿੰਦੂਆਂ ’ਤੇ ਜਬਰੀ ਧਰਮ ਪਰਿਵਰਤਨ ਨੂੰ ਰੋਕਿਆ – ਰਾਜਪਾਲ ਸ਼੍ਰੀਧਰਨ ਪਿੱਲਈ ਗੋਆ, 21 ਮਈ (ਪੰਜਾਬ ਪੋਸਟ ਬਿਊਰੋ) – ਗੋਆ ਦੇ ਰਾਜ ਭਵਨ ਵਿਖੇ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਸ਼ਤਾਬਦੀ ਗੁਰਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ ਸ਼ਰਧਾ ਨਾਲ ਕਰਵਾਇਆ ਗਿਆ।ਡੋਨਾ ਪੌਲਾ ਸਥਿਤ ਰਾਜ ਭਵਨ ਦੇ ਨਵਨਿਰਮਾਣ ਉਪਰੰਤ ਇਹ ਪਲੇਠਾ ਸਮਾਗਮ …

Read More »

ਐਡਵੋਕੇਟ ਧਾਮੀ ਨੇ ਪਿੰਡ ਧਰਮਕੋਟ ਵਿਖੇ ਵਾਪਰੀ ਬੇਅਦਬੀ ਘਟਨਾ ਦੀ ਕੀਤੀ ਨਿੰਦਾ

ਅੰਮ੍ਰਿਤਸਰ, 22 ਮਈ (ਜਗਦੀਪ ਸਿੰਘ ਸੱਗੂ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਅੰਮ੍ਰਿਤਸਰ ਦੇ ਪਿੰਡ ਧਰਮਕੋਟ ਵਿਖੇ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਘਟਨਾ ਦੀ ਨਿਖੇਧੀ ਕਰਦਿਆਂ ਇਸ ਦੀ ਗੰਭੀਰਤਾ ਨਾਲ ਜਾਂਚ ਮੰਗੀ ਹੈ।ਉਨ੍ਹਾਂ ਆਖਿਆ ਕਿ ਇਸ ਘਟਨਾ ਨੇ ਇੱਕ ਵਾਰ ਫਿਰ ਸਿੱਖ ਮਾਨਸਿਕਤਾ ਨੂੰ ਗਹਿਰੇ ਜ਼ਖਮ ਦਿੱਤੇ …

Read More »