Sunday, May 19, 2024

Monthly Archives: May 2022

ਸ਼੍ਰੋਮਣੀ ਕਮੇਟੀ ਵੱਲੋਂ ਸੱਦੀ ਪੰਥਕ ਇਕੱਤਰਤਾ ’ਚ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਂਝਾ ਸੰਘਰਸ਼ ਵਿੱਢਣ ਦਾ ਫੈਸਲਾ

ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ ਤੇ ਹੋਰਨਾਂ ਨੂੰ ਮਿਲੇਗਾ ਸਾਂਝਾ ਵਫ਼ਦ – ਧਾਮੀ ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ) – ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੱਦੇ ਗਏ ਪੰਥਕ ਇਕੱਠ ਦੌਰਾਨ ਸਮੁੱਚੀਆਂ ਜਥੇਬੰਦੀਆਂ ਅਤੇ ਪੰਥ ਦਰਦੀਆਂ ਵੱਲੋਂ ਇਕਜੁਟਤਾ ਨਾਲ ਸੰਘਰਸ਼ ਵਿੱਢਣ ਦਾ ਫੈਸਲਾ ਕੀਤਾ ਗਿਆ।ਇਹ ਇਕੱਤਰਤਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਹੋਏ …

Read More »

ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਵੱਲੋਂ ਵਿਸ਼ਵ ਥੈਲੇਸੀਮੀਆ ਦਿਵਸ ਮੌਕੇ ਜਾਗਰੂਕਤਾ ਰੈਲੀ

ਅੰਮ੍ਰਿਤਸਰ, 11 ਮਈ (ਜਗਦੀਪ ਸਿੰਘ) – ਸਥਾਨਕ ਸ੍ਰੀ ਗੁਰੂ ਰਾਮਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਅਤੇ ਐਸ.ਜੀ.ਆਰ.ਡੀ ਥੈਲੇਸੀਮੀਆ ਵੈਲਫੇਅਰ ਸੋਸਾਇਟੀ ਵੱਲੋਂ ਵਿਸ਼ਵ ਥੈਲੇਸੀਮੀਆ ਦਿਵਸ ‘ਤੇ ਜਾਗਰੂਕਤਾ ਰੈਲੀ ਕੱਢੀ ਗਈ।ਜੋ ਭਰਾਵਾਂ ਦਾ ਢਾਬਾ ਹਾਲ ਬਾਜ਼ਾਰ ਤੋਂ ਸ਼ੁਰੂ ਹੋ ਕੇ ਹੈਰੀਟੇਜ਼ ਸਟਰੀਟ ਤੋਂ ਹੁੰਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਪੁੱਜੀ।ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਪਰਮਿੰਦਰ ਸਿੰਘ ਭੰਡਾਲ ਨੇ ਇਸ ਜਾਗਰੂਕਤਾ ਰੈਲੀ ਨੂੰ ਹਰੀ ਝੰਡੀ ਦਿਖਾਈ। …

Read More »

ਆਜ਼ਾਦ ਪ੍ਰੈਸ ਕਲੱਬ (ਰਜਿ.) ਨੇ ਆਂਗਣਵਾੜੀ ਸੈਂਟਰ ‘ਚ ਬੱਚਿਆਂ ਨੂੰ ਵੰਡੀਆਂ ਕਾਪੀਆਂ ਤੇ ਪੈਨਸਿਲਾਂ

ਅੰਮ੍ਰਿਤਸਰ, 11 ਮਈ (ਸੁਖਬੀਰ ਸਿੰਘ) – ਆਜ਼ਾਦ ਪ੍ਰੈਸ ਕਲੱਬ (ਰਜਿ.) ਵਲੋਂ ਅੱਜ ਉਤਮ ਐਵਨਿਊ ਸੁਲਤਾਨਵਿੰਡ ਰੋਡ ਸਥਿਤ ਆਂਗਣਵਾੜੀ ਸੈਂਟਰਾਂ ਵਿੱਚ ਪੜ੍ਹ ਰਹੇ ਬੱਚਿਆਂ ਨੂੰ ਕਾਪੀਆਂ ਤੇ ਪੈਨਸਿਲਾਂ ਵੰਡੀਆਂ ਗਈਆਂ।ਕਲੱਬ ਦੇ ਪੰਜਾਬ ਪ੍ਰਧਾਨ ਕੰਵਲਜੀਤ ਸਿੰਘ, ਜਿਲ੍ਹਾ ਵਾਈਸ ਪ੍ਰਧਾਨ ਸੁਖਬੀਰ ਸਿੰਘ, ਮੀਡੀਆ ਇੰਚਾਰਜ਼ ਵਰਿੰਦਰ ਸਿੰਘ ਧੁੰਨਾ, ਜਿਲ੍ਹਾ ਪ੍ਰਧਾਨ ਹਰਿੰਦਰ ਸਿੰਘ ਤੇ ਮੈਂਬਰ ਗਗਨਦੀਪ ਤੇ ਆਂਗਣਵਾੜੀ ਵਰਕਰ ਮੈਡਮ ਕੁਲਵਿੰਦਰ ਕੌਰ, ਤੇਜਿੰਦਰ ਸ਼ਕਤੀ, ਹਰਪ੍ਰੀਤ …

Read More »

ਵਾਰਡ `ਚ ਲੱਗੇ ਸੀ.ਸੀ.ਟੀ.ਵੀ ਕੈਮਰੇ ਜਲਦ ਚਾਲੂ ਕਰਵਾਏ ਜਾਣ – ਡਾ. ਮਨਦੀਪ ਕੌਰ

ਅੰਮ੍ਰਿਤਸਰ, 11 ਮਈ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਾਰਡ ਨੰਬਰ 10 ਇੰਚਾਰਜ਼ ਮੈਡਮ ਡਾ. ਅਮਨਦੀਪ ਕੌਰ ਵਲੋਂ ਹਲਕਾ ਉਤਰੀ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਮਿਲ ਕੇ ਵਾਰਡ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਮੁਰੰਮਤ ਕਰਾਉਣ ਅਤੇ ਚਾਲੂ ਕਰਨ ਦੀ ਅਪੀਲ ਕੀਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੈਡਮ ਅਮਨਦੀਪ ਕੌਰ ਨੇ ਕਿਹਾ ਕਿ ਆਮ ਆਦਮੀ …

Read More »

ਗੁਰਸਾਹਿਜ ਸਿੰਘ ਨੇ ਪੰਜਵੀਂ ਜਮਾਤ ‘ਚੋਂ ਪ੍ਰਾਪਤ ਕੀਤੇ 498 ਅੰਕ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਐਸ.ਪੀ.ਐਸ ਪਬਲਿਕ ਸਕੂਲ ਦੇ ਵਿਦਿਆਰਥੀ ਗੁਰਸਾਹਿਜ ਸਿੰਘ ਨੇ ਪੰਜਵੀਂ ਜਮਾਤ ਵਿੱਚੋਂ 500 ਵਿਚੋਂ 498 ਅੰਕ ਪ੍ਰਾਪਤ ਕਰਕੇ ਸਕੂਲ ਅਤੇ ਪਰਿਵਾਰ ਦਾ ਨਾਂ ਰੌਸ਼ਨ ਕੀਤਾ ਹੈ। ਗੁਰਸਾਹਿਜ ਸਿੰਘ ਦੇ ਪਿਤਾ ਦੀਪਇੰਦਰ ਸਿੰਘ ਨੇ ਦੱਸਿਆ ਕਿ ਬੇਟੇ ਨੇ ਸਕੂਲ ਵਿੱਚ ਟਾਪ ਕੀਤਾ ਹੈ।ਉਨ੍ਹਾਂ ਦੱਸਿਆ ਕਿ ਉਨਾਂ ਦੇੇ ਪੁੱਤਰ ਨੂੰ ਸ਼਼ੁਰੂ ਤੋਂ ਹੀ ਪੜ੍ਹਨ ਦਾ ਬਹੁਤ ਸ਼ੌਕ …

Read More »

ਦਲਿਤ ਮਜ਼ਦੂਰ ਪੰਚਾਇਤੀ ਜ਼ਮੀਨ ਵਿਚੋਂ ਆਪਣਾ ਹਿੱਸਾ ਲੈਣ ਲਈ ਹੋਏ ਲਾਮਬੰਦ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਬੀਰ ਕਲਾ ਵਿਖੇ ਕ੍ਰਾਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਦਲਿਤ ਮਜ਼ਦੂਰ ਪੰਚਾਇਤੀ ਜਮੀਨ ਵਿੱਚੋਂ ਆਪਣਾ ਹਿੱਸਾ ਲੈਣ ਲਈ ਲਾਮਬੰਦ ਹੋਏ।ਇਸ ਸਮੇਂ ਪਿੰਡ ਵਿਖੇ ਵੱਖ-ਵੱਖ ਮੁਹੱਲਿਆਂ ‘ਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਨੇ ਕਿਹਾ ਕਿ 1964 ਤੋਂ ਕਾਨੂੰਨ ਬਣੇ ਹੋਣ ਦੇ ਬਾਵਜ਼ੂਦ …

Read More »

ਪੁੰਗਰਦੇ ਹਰਫ਼ ਵਿਸ਼ਵ ਕਾਵਿ ਮਹਿਫਲ ਵਲੋਂ ਕਵੀ ਦਰਬਾਰ ਆਯੋਜਿਤ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਪੁੰਗਰਦੇ ਹਰਫ਼ ਵਿਸ਼ਵ ਕਾਵਿ ਮਹਿਫਲ ਤੇ ਪੰਜਾਬੀ ਲਿਖਾਰੀ ਸਭਾ ਸਿਆਟਲ ਦੇ ਸਹਿਯੋਗ ਨਾਲ ਵਿਸ਼ਵ ਪੱਧਰ ‘ਤੇ ਵਿਸ਼ਾਲ ਕਵੀ ਦਰਬਾਰ ਕਰਵਾਇਆ ਗਿਆ।ਜਿਸ ਵਿੱਚ ਮੰਚ ਦੇ ਚੇਅਰਮੈਨ ਬਲਿਹਾਰ ਸਿੰਘ ਲੇਹਲ, ਪ੍ਰਧਾਨ ਰਮਨਦੀਪ ਕੌਰ ਰੰਮੀ ਤੇ ਦਲਜਿੰਦਰ ਸਿੰਘ ਰੇਹਲ ਨੇ ਸਵਾਗਤੀ ਸ਼ਬਦਾਂ ਨਾਲ ਸਾਰੇ ਹੀ ਅਦਬ ਅਦੀਬ ਸਾਹਿਤਕਾਰਾਂ ਨੂੰ ‘ਜੀ ਆਇਆ’ ਆਖਦਿਆਂ ਕਵੀ ਦਰਬਾਰ ਸ਼ੁਰੂ ਕਰਨ ਦੀ …

Read More »

ਮਾਂ ਦਿਵਸ ਨੂੰ ਸਮਰਪਿਤ ਸਭਿਆਚਾਰਕ ਪ੍ਰੋਗਰਾਮ ਆਯੋਜਿਤ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਹੈਰੀਟੇਜ਼ ਕਲੱਬ ਵੱਲੋਂ ਮਾਂ ਦਿਵਸ ਨੂੰ ਸਮਰਪਿਤ ਵਿਸੇਸ਼ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ।ਸਥਾਨਕ ਡੀਵਾਇਨ ਹੋਟਲ ਵਿਖੇ ਇੰਦਰਪਾਲ ਕੌਰ, ਕਮਲਪ੍ਰੀਤ ਕੌਰ, ਚਮਨਪੀਤ ਕੌਰ ਦੀ ਦੇਖ ਰੇਖ ਹੇਠ ਹੋਏ ਇਸ ਪ੍ਰੋਗਰਾਮ ਵਿੱਚ ਮਮਤਾ ਸ਼ਰਮਾ ਸੁਨਾਮ, ਸੁਸ਼ਮਾ ਰਾਣੀ ਸੁਨਾਮ, ਜੋਤੀ ਬਤਰਾ ਸੰਗਰੂਰ, ਹਰਵਿੰਦਰ ਪਾਲ ਕੌਰ, ਨਿਮਰਤ ਕੌਰ ਮਾਨਸ਼ਾਹੀਆ ਨੇ ਪਰਿਵਾਰ ਸਮੇਤ ਵਿਸੇਸ਼ ਸ਼ਮੂਲੀਅਤ ਕੀਤੀ।ਬੀਰਇੰਦਰ ਪਾਲ ਕੌਰ ਲੁਧਿਆਣਾ, ਮਨਿੰਦਰ …

Read More »

ਮਲਕੀਤ ਸਿੰਘ ਦੀ ਅਗਵਾਈ ‘ਚ ਪਿੰਡ ਸ਼ਾਹਪੁਰ ‘ਚ ਲਾਇਆ ਸੁਵਿਧਾ ਕੈਂਪ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਹਲਕਾ ਸੁਨਾਮ ਦੇ ਵਿਧਾਇਕ ਅਮਨ ਅਰੋੜਾ ਵਲੋਂ ਬਾਬੂ ਭਗਵਾਨ ਦਾਸ ਅਰੋੜਾ ਮੈਮੋਰੀਅਲ ਫਾਊਂਡੇਸ਼ਨ ਸੇਵਾ ਕੇਂਦਰ ਵਲੋਂ ਨਿਰੰਤਰ ਚਲਦੇ ਆ ਰਹੇ ਲੋਕ ਸੁਵਿਧਾ ਕੈਂਪਾਂ ਸਬੰਧੀ ਅੱਜ ਕਸਬੇ ਦੇ ਨਜ਼ਦੀਕੀ ਪਿੰਡ ਸ਼ਾਹਪੁਰ ਕਲਾਂ ਵਿਖੇ ਉਦਮੀ ਨੌਜਵਾਨ ਸਰਕਲ ਪ੍ਰਧਾਨ ਮਲਕੀਤ ਸਿੰਘ ਦੀ ਅਗਵਾਈ ਹੇਠ ਸਥਾਨਕ ਸ਼ਮੀਰ ਪੱਤੀ ਦੀ ਧਰਮਸ਼ਾਲਾ ਵਿੱਚ ਕੈਂਪ ਲਗਾਇਆ ਗਿਆ।         …

Read More »

ਬੋਧੀ ਇੰਟਰਨੈਸ਼ਨਲ ਸਕੂਲ ਵਿਖੇ ਨਿਵੇਸ਼ ਸਮਾਗਮ ਸੰਪਨ

ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਬੋਧੀ ਇੰਟਰਨੈਸ਼ਨਲ ਸਕੂਲ ਲੌਂਗੋਵਾਲ ਵਿਖੇ ਸਕੂਲ ਮੁੱਖੀ ਮੈਡਮ ਕਲਾਵਤੀ ਦੀ ਅਗਵਾਈ ਹੇਠ ਨਿਵੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ।ਬੱਚਿਆਂ ਦੀਆਂ ਚੰਗੀਆਂ ਗਤੀਵਿਧੀਆਂ ਨੂੰ ਦੇਖਣ ਲਈ ਸੈਂਕੜਿਆਂ ਦੀ ਗਿਣਤੀ ਵਿੱਚ ਮਾਪਿਆਂ ਨੇ ਵੀ ਭਾਗ ਲਿਆ।ਇਸ ਸਮਾਗਮ ਉਦਘਾਟਨ ਮੁੱਖ ਮਹਿਮਾਨ, ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਸਰਕਾਰ ਤੇ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਬੋਰਡ ਆਫ਼ ਗਵਰਨਰ ਦੇ ਸਾਬਕਾ …

Read More »