Saturday, November 2, 2024

Daily Archives: February 10, 2023

‘ਕਾਫ਼ਲਾ ਰਾਗ’ ਵੱਲੋਂ ਪ੍ਰਸਿੱਧ ਰੰਗਮੰਚ ਅਦਾਕਾਰਾ ਤੇ ਫਿਲਮੀ ਕਲਾਕਾਰ ਜਤਿੰਦਰ ਕੌਰ ਦਾ ਸਨਮਾਨ

ਅੰਮ੍ਰਿਤਸਰ, 10 ਫ਼ਰਵਰੀ (ਦੀਪ ਦਵਿੰਦਰ ਸਿੰਘ) – ਕਾਫ਼ਲਾ ਰਾਗ ਅਤੇ ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਦੇ ਸਹਿਯੋਗ ਨਾਲ ਸਾਹਿਤਕ ਰਸਾਲੇ ਰਾਗ ਦੇ ਮੁੱਖ ਸੰਪਾਦਕ ਇੰਦਰਜੀਤ ਪੁਰੇਵਾਲ ਵਲੋਂ 51000/- ਰੁਪਏ ਦਾ ਪਲੇਠਾ ਰਾਗ ਸ਼ਬਦ ਸਨਮਾਨ ਫ਼ਿਲਮ ਅਤੇ ਰੰਗਮੰਚ ਅਦਾਕਾਰਾ ਤੇ ਫਿਲਮੀ ਕਲਾਕਾਰ ਸ੍ਰੀਮਤੀ ਜਤਿੰਦਰ ਕੌਰ ਨੂੰ ਵਿਰਸਾ ਵਿਹਾਰ ਦੇ ਸ੍ਰ. ਨਾਨਕ ਸਿੰਘ ਨਾਵਲਿਸਟ ਸੈਮੀਨਾਰ ਹਾਲ ਵਿਖੇ ਪ੍ਰਦਾਨ ਕੀਤਾ ਗਿਆ।ਸਮਾਗਮ ਦੀ ਪ੍ਰਧਾਨਗੀ ਸ਼ੋ੍ਰਮਣੀ …

Read More »

ਸ਼ਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿੱਚ ਮਨਾਇਆ ਸਮਰਪਣ ਦਿਹਾੜਾ

ਭੀਖੀ, 10 ਫਰਵਰੀ (ਕਮਲ ਜ਼ਿੰਦਲ) – ਸ਼ਰਵਹਿੱਤਕਾਰੀ ਵਿੱਦਿਆ ਮੰਦਰ ਸੀ.ਬੀ.ਐਸ.ਈ ਭੀਖੀ ਵਿੱਚ ਸਮਰਪਣ ਦਿਹਾੜਾ ਮਨਾਇਆ ਗਿਆ।ਜਿਸ ਵਿੱਚ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ।ਸਰਵਹਿੱਤਕਾਰੀ ਸਿੱਖਿਆ ਸੰਮਤੀ ਵਲੋਂ ਚਲਾਈ ਇਸ ਸਮਰਪਣ ਮੁਹਿੰਮ ਦਾ ਮਨੋਰਥ ਸਮਾਜ ਵਿੱਚ ਵੰਚਿਤ, ਪੜਾਈ ਤੋਂ ਖੁੰਝੇ ਬੱਚੇ ਅਤੇ ਮੁਢਲੀਆਂ ਲੋੜਾਂ ਪੂਰੀਆਂ ਨਾ ਕਰ ਸਕਣ ਵਾਲਿਆਂ ਦੀ ਸਹਾਇਤਾ ਕਰਨਾ ਹੈ।ਸਕੂਲ ਦੀ ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਵੱਲੋਂ ਭੇਂਟ …

Read More »

ਨਾਰੀ ਏਕਤਾ, ਜ਼ਬਰ ਵਿਰੋਧੀ ਫਰੰਟ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਥਾਣੇ ਦਾ ਘਿਰਾਓ

ਸੰਗਰੂਰ, 10 ਫਰਵਰੀ (ਜਗਸੀਰ ਲੌਂਗੋਵਾਲ) – ਨਾਰੀ ਏਕਤਾ ਜ਼ਬਰ ਵਿਰੋਧੀ ਫਰੰਟ ਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਨੇ ਧਨਾਢਾਂ ਵਲੋਂ ਕੀਤੇ ਕਤਲ ਸਬੰਧੀ ਥਾਣਾ ਛਾਜਲੀ ਜਿਲ੍ਹਾ ਸੰਗਰੁਰ ਦਾ ਘਿਰਾਓ ਕੀਤਾ।ਨਾਰੀ ਏਕਤਾ ਜ਼ਬਰ ਵਿਰੋਧੀ ਫਰੰਟ ਦੀ ਸੂਬਾ ਪ੍ਰਧਾਨ ਹਰਪ੍ਰੀਤ ਕੌਰ ਧੂਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਘਟਨਾ ਪਿੰਡ ਗੁੱਜਰਾਂ ਜਿਲ੍ਹਾ ਸੰਗਰੂਰ ਦੀ ਹੈ।ਉਹਨਾਂ ਦੇ ਦੱਸਣ ਮੁਤਾਬਿਕ ਪਿੰਡ ਦੇ ਹੀ ਧਨਾਢਾਂ ਵਲੋਂ …

Read More »

ਡੀ.ਏ.ਵੀ ਪਬਲਿਕ ਸਕੂਲ ਦਾ ਐਸ.ਓ.ਐਫ ਇੰਟਰਨੈਸ਼ਨਲ ਮੈਥੇਮੈਟਿਕਸ ਤੇ ਸਾਇੰਸ ਓਲੰਪੀਆਡ ‘ਚ ਅੰਤਰਰਾਸ਼ਟਰੀ ਰੈਂਕ

ਅੰਮ੍ਰਿਤਸਰ, 10 ਫਰਵਰੀ (ਜਗਦੀਫ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਲਈ ਇਹ ਮਾਣ ਵਾਲਾ ਪਲ ਸੀ ਜਦੋਂ ਜਮਾਤ ਪਹਿਲੀ ਅਤੇ ਦੂਜੀ ਦੇ 249 ਵਿਦਿਆਰਥੀਆਂ ਨੇ ਅੰਤਰਰਾਸ਼ਟਰੀ ਗਣਿਤ ਅਤੇ ਵਿਗਿਆਨ ਓਲੰਪੀਆਡ ਵਿੱਚ ਵੱਖ-ਵੱਖ ਪੁਜੀਸ਼ਨਾਂ ਹਾਸਲ ਕੀਤੀਆਂ। ਸ਼ਿਵਾਨ ਗਰੋਵਰ, ਨਿਆਮਤ ਮੋਂਗਾ, ਅਮਾਇਰਾ ਸ਼ਰਮਾ ਤੇ ਰੂਹਾਨਿਕਾ ਅਰੋੜਾ ਨੇ ਆਪੋ-ਆਪਣੇ ਵਰਗਾਂ ਵਿੱਚ ਅੰਤਰਰਾਸ੍ਰਟਰੀ ਰੈਂਕ-1 ਪ੍ਰਾਪਤ ਕਰਕੇ ਸਕੂਲ ਦਾ ਨਾਂ ਰੌਸ਼ਨ ਕੀਤਾ।ਸ਼ਬਦ ਐਸ. …

Read More »

ਜਦੋਂ ਡਿਪਟੀ ਕਮਿਸ਼ਨਰ ਨੇ ਭੀਖ ਮੰਗਣ ਵਾਲੀਆਂ ਨੂੰ ਮਨਰੇਗਾ ਕਾਰਡ ਦੇਣ ਦੀ ਹਦਾਇਤ

ਆਟਾ-ਦਾਲ ਸਕੀਮ ਦੇ ਕਾਰਡ ਤੇ ਪੀਣ ਦੇ ਪਾਣੀ ਦਾ ਲੱਗੇਗਾ ਕੁਨੈਕਸ਼ਨ ਅੰਮ੍ਰਿਤਸਰ 10 ਫਰਵਰੀ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਅੱਜ ਜਦੋਂ ਅਟਾਰੀ ਵਿਖੇ ਸ਼ਾਮ ਸਿੰਘ ਅਟਾਰੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਸਮਾਗਮ ਵਿਚ ਗਏ ਤਾਂ ਵਾਪਿਸ ਆਉਂਦੇ ਵਕਤ ਕੁੱਝ ਭੀਖ ਮੰਗਣ ਵਾਲੀਆਂ ਔਰਤਾਂ ਜੋ ਕਿ ਪੰਜਾਬੀ ਮੂਲ ਦੀਆਂ ਸਨ ਨੇ ਡਿਪਟੀ ਕਮਿਸ਼ਨਰ ਤੋਂ ਭੀਖ ਵਜੋਂ ਪੈਸੇ ਮੰਗੇ।ਸੂਦਨ …

Read More »

ਵੇਰਕਾ ਸਕੂਲ ਦੇ ਬੱਚੇ ਨੇ ਰਾਸ਼ਟਰੀ ਪਰੇਡ ’ਚ ਲਿਆ ਹਿੱਸਾ

ਅੰਮ੍ਰਿਤਸਰ 10 ਫਰਵਰੀ (ਸੁਖਬੀਰ ਸਿੰਘ) – ਸ.ਸ.ਸ ਵੇਰਕਾ (ਲੜਕੇ ) ਅੰਮਿ੍ਰਤਸਰ ਦੇ ਐਨ.ਸੀ.ਸੀ ਕੈਡੇਟ ਨੇ ਸਕੂਲ ਅਤੇ 11 ਪੰਜਾਬ ਬਟਾਲੀਅਨ ਦਾ ਨਾ ਰੌਸ਼ਨ ਕੀਤਾ।ਭਾਰਤ ਦੇ 74ਵੇਂ ਗਣਤੰਤਰ ਦਿਵਸ ਮੌਕੇ ਤੇ ਵੇਰਕਾ ਸਕੂਲ ਦਾ ਵਿਦਿਆਰਥੀ ਗਗਨਦੀਪ ਸਿੰਘ 9ਵੀਂ ਕਲਾਸ, ਜੋ ਕਿ 11 ਪੰਜਾਬ ਬਟਾਲੀਅਨ ਦਾ ਕੈਡੇਟ ਹੈ, ਉਹ ਪੰਜਾਬ ਡਾਇਰੈਕਟੋਰੇਟ ਵਲੋਂ 26 ਜਨਵਰੀ ਦਿੱਲੀ ਵਿਖੇ ਪਰੇਡ ਦਾ ਹਿੱਸਾ ਬਣਿਆ। ਅੰਮ੍ਰਿਤਸਰ ਪੁੱਜਣ …

Read More »

ਜਰਨੈਲ ਸ਼ਾਮ ਸਿੰਘ ਅਟਾਰੀ ਦੇ ਪਿੰਡ ਨੂੰ ਪੰਜਾਬ ਦਾ ਪਹਿਲਾ ‘ਸਮਾਰਟ ਪਿੰਡ’ ਬਣਾਇਆ ਜਾਵੇਗਾ – ਧਾਲੀਵਾਲ

ਅਟਾਰੀ ਪਿੰਡ ਨੂੰ 10 ਲੱਖ ਰੁਪਏ ਦੇਣ ਦਾ ਕੀਤਾ ਐਲਾਨ, 177ਵੇਂ ਸ਼ਹੀਦੀ ਦਿਵਸ ਮੌਕੇ ਹੋਇਆ ਰਾਜ ਪੱਧਰੀ ਸਮਾਗਮ ਅੰਮ੍ਰਿਤਸਰ 10 ਫਰਵਰੀ (ਸੁਖਬੀਰ ਸਿੰਘ) – ਰਾਜ ਸਰਕਾਰ ਵਲੋਂ ਸਿੱਖ ਕੌਮ ਦੇ ਮਹਾਨ ਜਰਨੈਲ ਸ਼ਾਮ ਸਿੰਘ ਅਟਾਰੀ ਵਾਲਾ ਦਾ 177ਵਾਂ ਸ਼ਹੀਦੀ ਦਿਹਾੜਾ ਅੱਜ ਅਟਾਰੀ ਸਮਾਧ ’ਤੇ ਪੂਰੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਰਾਜ ਪੱਧਰੀ ਸ਼ਹੀਦੀ ਸਮਾਗਮ ਮੌਕੇ ਪੰਜਾਬ ਦੇ ਕੈਬਨਿਟ ਮੰਤਰੀ …

Read More »

ਧਰਮ ਦੀਆਂ ਸਿੱਖਿਆਵਾਂ ਤੇ ਬਾਣੀ ਨਾਲ ਜੁੜਣ ਦੀ ਲੋੜ – ਕੁਲਤਾਰ ਸਿੰਘ ਸੰਧਵਾਂ

ਯੂਨੀਵਰਸਿਟੀ ਵਿਖੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਇੱਕ ਰੋਜ਼ਾ ਸੈਮੀਨਾਰ, ਤਿੰਨ ਖੋਜ ਪੁਸਤਕਾਂ ਲੋਕ ਅਰਪਣ ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜਾਦਿਆਂ ਨੂੰ ਸਮਰਪਿਤ “ਸੂਰਬੀਰਤਾ ਤੇ ਸਿਦਕ ਦੀ ਲਾਸਾਨੀ ਦਾਸਤਾਨ : ਚਾਰ ਸਾਹਿਬਜਾਦਿਆਂ ਦੀ ਸ਼ਹਾਦਤ’’ ਵਿਸ਼ੇ ਤੇ ਇਕ ਰੋਜਾ ਸੈਮੀਨਾਰ …

Read More »

ਸਰਬਤ ਦੇ ਭਲੇ ਲਈ ਧਾਰਮਿਕ ਸਮਾਗਮ ਦਾ ਆਯੋਜਨ

ਸੰਗਰੂਰ, 10 ਫਰਵਰੀ (ਜਗਸੀਰ ਲੌਂਗੋਵਾਲ) – ਪੀ.ਡਬਲਿਊ.ਡੀ ਫੀਲਡ ਤੇ ਵਰਕਸ਼ਾਪ ਵਰਕਰਜ਼ ਯੂਨੀਅਨ ਬ੍ਰਾਂਚ ਸੰਗਰੂਰ ਵਲੋਂ ਧਾਰਮਿਕ ਸਮਾਗਮ ਸਥਾਨਿਕ ਵਾਟਰ ਵਰਕਸ ਸਥਾਨ ਹਾਊਸਿੰਗ ਬੋਰਡ ਕਲੋਨੀ ਵਿਖੇ ਕਰਵਾਇਆ ਗਿਆ।ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ ਲਾਭ ਸਿੰਘ, ਕੁਲਵੰਤ ਸਿੰਘ ਨਾਗਰੀ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਨਾਮ ਸਿੰਘ ਅਤੇ ਗੁਰਤੇਜ ਸਿੰਘ ਸੁਪਰਡੈਂਟ, ਮਾਲਵਿੰਦਰ ਸਿੰਘ ਜਿ਼ਲਾ ਪ੍ਰਧਾਨ, ਭੁਪਿੰਦਰ ਸਿੰਘ ਜਨਰਲ ਸਕੱਤਰ, ਬਲਦੇਵ ਸਿੰਘ ਬਡਰੁੱਖਾਂ …

Read More »

ਖ਼ਾਲਸਾ ਕਾਲਜ ਵਿਖੇ ਬੈਂਕਿੰਗ, ਵਿੱਤ ਅਤੇ ਬੀਮਾ ਬਾਰੇੇ ਪ੍ਰੋਗਰਾਮ ਸੰਪਨ

ਅੰਮ੍ਰਿਤਸਰ, 10 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਦੇ ਪੋਸਟ-ਗ੍ਰੈਜੂਏਟ ਵਿਭਾਗ ਵਲੋਂ ‘ਬੈਂਕਿੰਗ, ਵਿੱਤ ਅਤੇ ਬੀਮਾ ਖੇਤਰ’ ’ਤੇ ਸਰਟੀਫ਼ਿਕੇਟ’ ਪ੍ਰੋਗਰਾਮ ਦਾ ਆਯੋਜਿਤ ਕੀਤਾ ਗਿਆ।ਬਜਾਜ ਫਿਨਸਰਵ ਲਿਮ. ਦੇ ਸਹਿਯੋਗ ਨਾਲ ਆਯੋਜਿਤ ਇਹ ਪ੍ਰੋਗਰਾਮ ਬੈਂਕਿੰਗ, ਵਿੱਤ ਅਤੇ ਬੀਮਾ ਖੇਤਰ ’ਚ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਵਿਦਿਆਰਥੀਆਂ ਨੂੰ ਸਿਖਲਾਈ ਅਤੇ ਜ਼ਰੂਰੀ ਹੁਨਰ ਪ੍ਰਦਾਨ ਕਰਨ …

Read More »