Friday, November 1, 2024

Monthly Archives: October 2024

ਦਿਵਾਲੀ ਦੇ ਤਿਉਹਾਰ ‘ਤੇ ਬੌਧਿਕ ਅਸਮਰੱਥ ਬੱਚੀਆਂ ਨੇ ਲਗਾਈ ਪ੍ਰਦਰਸ਼ਨੀ

ਅੰਮ੍ਰਿਤਸਰ, 29 ਅਕਤੂਬਰ (ਸੁਖਬੀਰ ਸਿੰਘ) – ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਅਧੀਨ ਚੱਲ ਰਹੇ ਸਹਿਯੋਗ ਹਾਫ ਵੇਅ ਹੋਮ ਅੰਮ੍ਰਿਤਸਰ ਵਿਖੇ ਰਹਿ ਰਹੀਆਂ ਸਹਿਵਾਸਣਾਂ (ਬੌਧਿਕ ਅਸਮਰੱਥਾ) ਵਲੋਂ ਦਿਵਾਲੀ ਦੇ ਤਿਉਹਾਰ ਮੋਕੇ ਹੱਥੀਂ ਤਿਆਰ ਕੀਤੇ ਦੀਵੇ, ਬੱਤੀਆਂ, ਹਾਰ ਤੇ ਡੈਕੋਰੇਸ਼ਨ ਦੇ ਸਮਾਨ ਆਦਿ ਦੀ ਪ੍ਰਦਰਸ਼ਨੀ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀਮਤੀ ਮੀਨਾ ਦੇਵੀ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ …

Read More »

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਅਹਿਮੀਅਤ ਦੇਣਾ ਸਾਡਾ ਮੁੱਖ ਮਕਸਦ – ਡਾ. ਮਹਿਲ ਸਿੰਘ

ਅੰਮ੍ਰਿਤਸਰ, 29 ਅਕਤੂਬਰ (ਜਗਦੀਪ ਸਿੰਘ) – ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਿਤ ਕਰਨਾ ਹੀ ਸਾਡਾ ਮੁੱਢਲਾ ਅਤੇ ਮੁੱਖ ਫ਼ਰਜ਼ ਹੈ ਜਿਸ ਲਈ ਅਸੀਂ ਨਿਰੰਤਰ ਕਾਰਜ਼ਸ਼ੀਲ ਹਾਂ।ਇਹ ਵਿਚਾਰ ਇਤਿਹਾਸਕ ਖਾਲਸਾ ਕਾਲਜ ਅੰਮ੍ਰਿਤਸਰ ਦੀ ਹਦੂਦ ਅੰਦਰ ਸਥਾਪਿਤ ਹੋਈ ਖਾਲਸਾ ਯੂਨੀਵਰਸਿਟੀ ਦੇ ਨਵ-ਨਿਯੁੱਕਤ ਵਾਈਸ ਚਾਂਸਲਰ ਡਾ. ਮਹਿਲ ਸਿੰਘ ਹੁਰਾਂ ਨੇ ਵਧਾਈ ਦੇਣ ਗਏ ਵਫਦ ਨਾਲ ਗੈਰਰਸਮੀ ਗੱਲਬਾਤ ਦੌਰਾਨ ਕਹੇ। ਉਹਨਾਂ …

Read More »

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਮਾਂ-ਬੋਲੀ ਮੇਲੇ ਵਿੱਚ ਲੋਕ ਗੀਤ ਗਾਇਣ ‘ਚ ਲਗਾਤਾਰ ਪੰਜ਼ਵੀਂ ਵਾਰ ਜਿੱਤਿਆ ਪਹਿਲਾ ਇਨਾਮ

ਅੰਮ੍ਰਿਤਸਰ, 29 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਪੜ੍ਹਦੀ ਨੌਵੀਂ ਕਲਾਸ ਦੀ ਵਿਦਿਆਰਥਣ ਹਰਸ਼ਿਤਾ ਵਿਨਾਇਕ ਨੇ ਲੋਕ ਗੀਤ ਗਾਇਣ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਸਕੂਲ ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਦੱਸਿਆ ਕਿ ਸਕੂਲ਼ ਨੇ ਇਹ ਇਨਾਮ ਲਗਾਤਾਰ ਪੰਜ਼ਵੀਂ ਵਾਰ ਜਿੱਤਿਆ ਹੈ।ਪੁਨਰਜੋਤ ਅਤੇ ਸਪਰਿੰਗ ਡੇਲ ਸੀਨੀਅਰ ਸਕੂਲ ਵਲੋਂ ਹਰ ਸਾਲ ਪੰਜਾਬੀ ਭਾਸ਼ਾ ਦੇ ਵਿਕਾਸ ਲਈ ‘ਮਾਂ-ਬੋਲੀ ਮੇਲੇ’ ਦਾ ਆਯੋਜਨ ਕੀਤਾ …

Read More »

ਗੁਰਿੰਦਰ ਸਿੰਘ ਬਾਵਾ ਨੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਨਾਲ ਕੀਤੀ ਮੁਲਾਕਾਤ

ਅੰਮ੍ਰਿਤਸਰ, 29 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਪਹਿਲੇ ਮੁਖੀ ਬਾਬਾ ਬਿਨੋਦ ਸਿੰਘ ਦੀ 15 ਪੀੜ੍ਹੀ ਦੇ ਵੰਸ਼ਜ਼ ਉਘੇ ਫਿਲਮ ਇੰਡਸਟਰੀ ਦੇ ਥੰਮ੍ਹ ਮੰਨੇ ਜਾਂਦੇ ਮੁੰਬਈ ਦੇ ਨਾਮਵਰ ਸਨਅਤਕਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਗੁਰਿੰਦਰ ਸਿੰਘ ਬਾਵਾ, ਗੁ: ਮੱਲ ਅਖਾੜਾ ਸਾਹਿਬ ਬੁਰਜ਼ ਅਕਾਲੀ ਬਾਬਾ ਫੂਲਾ ਸਿੰਘ ਛਾਉਣੀ ਨਿਹੰਗ ਸਿੰਘ ਬੁੱਢਾ ਦਲ ਵਿਖੇ ਨਤਮਸਤਕ ਹੋਣ ਉਪਰੰਤ …

Read More »

ਖ਼ਾਲਸਾ ਕਾਲਜ ਵਿਖੇ 2 ਰੋਜ਼ਾ ਦੀਵਾਲੀ ਟੂਰਨਾਮੈਂਟ ਦਾ ਹੋਇਆ ਆਗਾਜ਼

ਅੰਮ੍ਰਿਤਸਰ, 28 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ 2 ਰੋਜ਼ਾ ਦੀਵਾਲੀ ‘ਇੰਟਰ ਖ਼ਾਲਸਾ ਕਾਲਜ ਟੂਰਨਾਮੈਂਟ’ ਦਾ ਅੱਜ ਸ਼ਾਨਦਾਰ ਆਗਾਜ਼ ਹੋਇਆ।ਇਸ ਟੂਰਨਾਮੈਂਟ ’ਚ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਆਉਂਦੇ 13 ਕਾਲਜਾਂ ਦੀਆਂ ਟੀਮਾਂ ਆਪਣੀਆਂ ਖੇਡਾਂ ਦਾ ਮੁਜ਼ਾਹਰਾ ਕਰਨਗੀਆਂ।ਮੁੱਖ ਮਹਿਮਾਨ ਵਜੋਂ ਪੁੱਜੇ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਮਹਿਲ ਸਿੰਘ ਵੱਲੋਂ ਟੂਰਨਾਮੈਂਟ ਦਾ ਗੁਬਾਰੇ ਛੱਡ ਕੇ ਉਦਘਾਟਨ ਕੀਤਾ ਗਿਆ। ਕਾਲਜ …

Read More »

ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਨੇ ਵੰਡੀਆਂ ਸਿਲਾਈ ਮਸ਼ੀਨਾਂ

ਸਟੇਟ ਐਵਾਰਡੀ ਅਧਿਆਪਕਾ ਸ਼੍ਰੀਮਤੀ ਰਵਜੀਤ ਕੌਰ ਦਾ ਸਨਮਾਨ ਸੰਗਰੂਰ, 28 ਅਕਤੂਬਰ (ਜਗਸੀਰ ਲੌਂਗੋਵਾਲ) – ਸ਼ਹੀਦ ਸ. ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਾਬਾ ਫਰੀਦ ਮੈਮੋਰੀਅਲ ਐਜੂਕੇਸ਼ਨ ਐਂਡ ਵੈਲਫੇਅਰ ਸੋਸਾਇਟੀ ਲੌਂਗੋਵਾਲ ਵਲੋਂ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ।ਇਸ ਸਮਾਰੋਹ ਦੇ ਮੁੱਖ ਮਹਿਮਾਨ ਡਾ. ਇੰਦਰਜੀਤ ਕੌਰ ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਅੰਮ੍ਰਿਤਸਰ, ਜਦਕਿ ਡਾ. ਪੀ.ਕੇ ਜੈਨ, ਡਾ. ਮਨੋਜ ਗੋਇਲ …

Read More »

ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਦਾ ਆਯੋਜਨ

ਮਾਲਵਾ ਲਿਖਾਰੀ ਸਭਾ ਸੰਗਰੂਰ ਵਲੋਂ ਸਾਲਾਨਾ ਪੁਰਸਕਾਰਾਂ ਲਈ ਸਾਹਿਤਕਾਰਾਂ ਦੇ ਨਾਵਾਂ ਦਾ ਐਲਾਨ ਸੰਗਰੂਰ, 28 ਅਕਤੂਬਰ (ਜਗਸੀਰ ਲੌਂਗੋਵਾਲ) – ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵਲੋਂ ਲੇਖਕ ਭਵਨ ਸੰਗਰੂਰ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ ਹੋਇਆ, ਜਿਸ ਦੀ ਪ੍ਰਧਾਨਗੀ ਮੂਲ ਚੰਦ ਸ਼ਰਮਾ ਮੀਤ ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਨੇ ਕੀਤੀ।ਸਮਾਗਮ ਵਿੱਚ ਮਹਿੰਦਰ ਸਿੰਘ ਭੱਠਲ ਪ੍ਰਧਾਨ …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਸੈਲੇਸਟੀਅਲ ਕਾਰਨੀਵਲ ਦਾ ਆਯੋਜਨ

ਅੰਮ੍ਰਿਤਸਰ, 28 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਮਾਜ ਵਿਗਿਆਨ ਵਿਭਾਗ ਵੱਲੋਂ ਏਸ਼ੀਆ ਹਾਊਸ ਵਿਖੇ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਸੈਲੇਸਟੀਅਲ ਕਾਰਨੀਵਲ ਕਰਵਾਇਆ ਗਿਆ। ਇਹ ਮੌਕੇ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ ਮੌਜ਼ੂਦਾ ਸਹਾਇਕ ਕਮਿਸ਼ਨਰ ਡਾ. ਸੁਪਨੰਦਨਦੀਪ, ਪੀਸੀਐਸ ਵਿਸ਼ੇਸ਼ ਤੌਰ `ਤੇ ਹਾਜ਼ਰ ਸਨ। ਇਸ ਸਮਾਗਮ ਸਨਸ਼ਾਈਨ ਸੋਲਰ ਸੋਲਿਊਸ਼ਨਜ਼, ਓਧਯ ਕੈਂਪਸ, ਵੂਮ ਗੇਮਿੰਗ ਜ਼ੋਨ, ਐਕਸਪਲੋਰ ਵਿਦ ਜੀ.ਐਨ.ਡੀ.ਯੂ, …

Read More »

ਧਾਲੀਵਾਲ ਵਲੋਂ ਰਮਦਾਸ ਨੂੰ ਆਉਂਦੇ ਚਾਰ ਰਸਤਿਆਂ ‘ਤੇ ਦਰਸ਼ਨੀ ਗੇਟ ਬਣਾਉਣ ਦੀ ਸ਼ੁਰੂਆਤ

ਛੇਤੀ ਹੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ‘ਤੇ ਬਣੇਗਾ ਨਵਾਂ ਰੇਲਵੇ ਸਟੇਸ਼ਨ – ਧਾਲੀਵਾਲ ਅਜਨਾਲਾ, 28 ਅਕਤੂਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਰਮਦਾਸ ਨੂੰ ਆਉਂਦੇ ਚਾਰ ਮੁੱਖ ਰਸਤਿਆਂ ‘ਤੇ ਧਾਰਮਿਕ ਦਿੱਖ ਵਾਲੇ ਸੁੰਦਰ ਗੇਟ ਬਣਾਉਣ ਦਾ ਜੋ ਸੁਪਨਾ ਲਿਆ ਸੀ, ਉਸ ਨੂੰ ਪੂਰਾ …

Read More »

ਬੱਚਿਆਂ ਵਿੱਚ ਸੱਭਿਆਚਾਰ ਪ੍ਰਤੀ ਰੁਚੀ ਪੈਦਾ ਕਰਨ ਲਈ ਬਾਲ ਸਭਾ ਕਰਵਾਈ

ਭੀਖੀ, 28 ਅਕਤੂਬਰ (ਕਮਲ ਜ਼ਿੰਦਲ) – ਬੱਚਿਆਂ ਵਿੱਚ ਸੱਭਿਆਚਾਰ ਰੁਚੀ ਪੈਦਾ ਕਰਨ ਲਈ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸਕੂਲ ‘ਚ ਬਾਲ ਸਭਾ ਕਰਵਾਈ ਗਈ।ਵਿਦਿਆਰਥੀਆਂ ਵਲੋਂ ਰੰਗਾ-ਰੰਗ ਪ੍ਰੋਗਰਾਮ ਵਿੱਚ ਸਕਿੱਟ, ਗਿੱਧਾ, ਲੋਕ-ਨਾਚ ਤੇ ਗੀਤ ਆਦਿ ਪੇਸ਼ ਕੀਤੇ ਗਏ।ਸਭਾ ਦੇ ਪਹਿਲੇ ਭਾਗ ਵਿੱਚ ਨਰਸਰੀ ਕਲਾਸ ਤੋਂ ਲੈ ਕੇ ਤੀਸਰੀ ਕਲਾਸ ਦੇ ਬੱਚਿਆਂ ਅਤੇ ਦੂਸਰੇ ਭਾਗ ਵਿੱਚ ਚੌਥੀ ਤੋਂ ਲੈ ਕੇ ਬਾਹਰਵੀਂ ਕਲਾਸ …

Read More »