Thursday, November 7, 2024

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਮਾਂ-ਬੋਲੀ ਮੇਲੇ ਵਿੱਚ ਲੋਕ ਗੀਤ ਗਾਇਣ ‘ਚ ਲਗਾਤਾਰ ਪੰਜ਼ਵੀਂ ਵਾਰ ਜਿੱਤਿਆ ਪਹਿਲਾ ਇਨਾਮ

ਅੰਮ੍ਰਿਤਸਰ, 29 ਅਕਤੂਬਰ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਪੜ੍ਹਦੀ ਨੌਵੀਂ ਕਲਾਸ ਦੀ ਵਿਦਿਆਰਥਣ ਹਰਸ਼ਿਤਾ ਵਿਨਾਇਕ ਨੇ ਲੋਕ ਗੀਤ ਗਾਇਣ ‘ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਸਕੂਲ ਪ੍ਰਿੰਸੀਪਲ ਅੰਜ਼ਨਾ ਗੁਪਤਾ ਨੇ ਦੱਸਿਆ ਕਿ ਸਕੂਲ਼ ਨੇ ਇਹ ਇਨਾਮ ਲਗਾਤਾਰ ਪੰਜ਼ਵੀਂ ਵਾਰ ਜਿੱਤਿਆ ਹੈ।ਪੁਨਰਜੋਤ ਅਤੇ ਸਪਰਿੰਗ ਡੇਲ ਸੀਨੀਅਰ ਸਕੂਲ ਵਲੋਂ ਹਰ ਸਾਲ ਪੰਜਾਬੀ ਭਾਸ਼ਾ ਦੇ ਵਿਕਾਸ ਲਈ ‘ਮਾਂ-ਬੋਲੀ ਮੇਲੇ’ ਦਾ ਆਯੋਜਨ ਕੀਤਾ ਜਾਂਦਾ ਹੈ।ਇਸ ਵਾਰ ਇਹ ਆਯੋਜਨ 28 ਅਕਤੂਬਰ 2024 ਨੂੰ ਕਰਵਾਇਆ ਗਿਆ।ਉਨ੍ਹਾਂ ਕਿਹਾ ਕਿ ਹਰਸ਼ਿਤਾ ਨੇ ਲੋਕ ਗੀਤ ਗਾਇਨ ਪ੍ਰਤੀਯੋਗਿਤਾ ‘ਚ ਸ਼ਾਮਲ ਕੁੱਲ 19 ਟੀਮਾਂ ਵਿਚੱੋਂ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ।ਇਸ ਪ੍ਰਾਪਤੀ ਦਾ ਸਿਹਰਾ ਸਕੂਲ ਦੇ ਸੰਗੀਤ ਅਧਿਆਪਕਾਂ ਨੂੰ ਜਾਂਦਾ ਹੈ।ਇਸ ਮਾਂ-ਬੋਲੀ ਮੇਲੇ ਦੌਰਾਨ ਦੱਸਵੀਂ ਕਲਾਸ ਦੀ ਵਿਦਿਆਰਥਣ ਪੁਲਕਿਤਾ ਨੇ ਵੀ ਕਵਿਤਾ ਗਾਇਨ ਪ੍ਰਤਿਯੋਗਿਤਾ ਵਿੱਚ ਤੀਜ਼ਾ ਸਥਾਨ ਪ੍ਰਾਪਤ ਕੀਤਾ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਸੰਗੀਤ ਵਿਭਾਗ ਦੇ ਅਧਿਆਪਕਾਂ ਅੇਤ ਪੁਲਕਿਤਾ ਨੂੰ ਇਸ ਸਫਲਤਾ ਲਈ ਹਾਰਦਿਕ ਵਧਾਈ ਦਿੱਤੀ।ਸਕੂਲ ਕਮੇਟੀ ਚੇਅਰਮੈਨ ਡਾ. ਵੀ.ਪੀ ਲੱਖਨਪਾਲ ਅਤੇ ਮੈਨੇਜਰ ਡਾ. ਰਾਜੇਸ਼ ਕੁਮਾਰ ਨੇ ਵੀ ਵਿਦਿਆਰਥਣਾਂ ਅਤੇ ਸੰਗੀਤ ਵਿਭਾਗ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Check Also

ਅਕਾਲ ਅਕੈਡਮੀ ਵਿਖੇ ਮਨਾਇਆ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ

ਸੰਗਰੂਰ, 6 ਨਵੰਬਰ (ਜਗਸੀਰ ਲੌਂਗੋਵਾਲ) – ਕਲਗੀਧਰ ਟਰੱਸਟ ਬੜੂ ਸਾਹਿਬ ਦੀ ਸ਼ਾਖਾ ਅਕਾਲ ਅਕੈਡਮੀ ਥੇਹ …