ਨਵੀਂ ਦਿੱਲੀ, 15 ਅਕਤੂਬਰ (ਅੰਮ੍ਰਿਤ ਲਾਲ ਮੰਨਣ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 12 ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁਕਣ ਵਾਸਤੇ ਚਲਾਏ ਜਾ ਰਹੇ ਮਿਸ਼ਨ ਐਕਸੀਲੈਂਸ ਦੇ ਤਹਿਤ ਪਹਿਲੇ ਬੈਚ ਦੌਰਾਨ 107 ਅਧਿਆਪਕਾਂ ਨੂੰ ਯੂ.ਕੇ. ਦੀ ਹੈਲਗਾ ਟੋਡ ਫਾਉਂਡੇਸ਼ਨ ਵੱਲੋਂ 5 ਹਫ਼ਤੇ ਦੇ ਪੜਾਈ ਦੌਰਾਨ ਚੰਗੇ ਤਰੀਕੇ ਵਰਤਣ ਦੇ ਪੜਤਾਲੀਆਂ ਪੱੱਖੀ ਕੌਮਾਂਤਰੀ ਪੱਧਰ ਦੇ ਕਰਵਾਏ ਗਏ ਟ੍ਰੇਨਿੰਗ ਕੋਰਸ ਦੇ ਸਰਟੀਫਿਕੇਟ ਅੱਜ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਦੇ ਕਾਂਨਫਰੈਂਸ ਹਾਲ ਵਿਖੇ ਸੰਖੇਪ ਸਮਾਗਮ ਦੌਰਾਨ ਅਧਿਆਪਕਾਂ ਨੂੰ ਦਿੱਤੇ ਗਏ। ਸਕੂਲਾਂ ਦੇ ਪ੍ਰਿੰਸੀਪਲਾਂ ਨੂੰ ਅਧਿਆਪਕਾਂ ਦੇ ਟ੍ਰੇਨਿੰਗ ਸਰਟੀਫਿਕੇਟ ਸੌਂਪਦੇ ਹੋਏ ਜੀ.ਕੇ. ਨੇ ਸਕੂਲਾਂ ਵਿੱਚ ਸਿੱਖਿਆ ਦੇ ਪੱਧਰ ਨੂੰ ਉੱਚਾ ਚੁਕੱਣ ਵਾਸਤੇ ਉਲੀਕੇ ਜਾ ਰਹੇ ਸੁਧਾਰਾ ਦੀ ਕੜੀ ਵਿੱਚ ਇਸ ਟ੍ਰੇਨਿੰਗ ਪੀਰਿਯਡ ਨੂੰ ਬੜਾ ਜ਼ਰੂਰੀ ਦੱਸਿਆ। ਉਨ੍ਹਾਂ ਕਿਹਾ ਕਿ ਜਿੱਥੇ ਇਸ ਟ੍ਰੇਨਿੰਗ ਨਾਲ ਅਧਿਆਪਕਾਂ ਨੂੰ ਨਵੀਂ ਤਕਨੀਕਾਂ ਤੋਂ ਜਾਣੁੰ ਹੋਣ ਦਾ ਪਲੇਟਫਾਰਮ ਮਿਲਿਆ ਹੈ ਉਥੇ ਹੀ ਲੜੀਵਾਰ ਵੱਖ-ਵੱਖ ਜਥਿਆਂ ਵਿੱਚ ਕਰਵਾਏ ਜਾ ਰਹੇ ਇਹ ਟ੍ਰੈਨਿੰਗ ਕੋਰਸ ਵਿਦਿਆਰਥੀਆਂ ਦੇ ਵੀ ਗਿਆਨ ਕੋਸ਼ਲ ਨੂੰ ਵਧਾਉਣ ਵਿੱਚ ਸਹਾਇਕ ਹੋਣਗੇ।
ਬੱਚਿਆਂ ਦੇ ਭਵਿੱਖ ਨੂੰ ਆਪਣੀ ਪਹਿਲੀ ਪ੍ਰਾਥਮਿਕਤਾ ਦੱਸਦੇ ਹੋਏ ਉਨ੍ਹਾਂ ਨੇ ਦਿੱਲੀ ਕਮੇਟੀ ਵੱਲੋਂ ਉਲੀਕੇ ਗਏ ਇਸ ਪ੍ਰੋਗਰਾਮ ਨੂੰ ਆਪਣੇ ਲਗਭਗ 900 ਅਧਿਆਪਕਾਂ ਤੱਕ ਪਹੁੰਚਾਉਣ ਦਾ ਵੀ ਅਹਿਦ ਲਿਆ। ਉਨ੍ਹਾਂ ਦਾਅਵਾ ਕੀਤਾ ਕਿ ਬਾਕੀ ਅਧਿਆਪਕਾਂ ਨੂੰ ਵੀ ਵੱਖ-ਵੱਖ ਸਮੇਂ ਤੇ ਇਸ ਟ੍ਰੇਨਿੰਗ ਕੋਰਸ ਨਾਲ ਜੋੜਿਆਂ ਜਾਵੇਗਾ। ਇਸ ਟ੍ਰੇਨਿੰਗ ਵਿਚ ਸਹਿਯੋਗ ਕਰਨ ਵਾਸਤੇ ਉਨ੍ਹਾਂ ਨੇ ਸ੍ਰੀ ਰਮਟੋਡ, ਚੇਅਰਮੈਨ ਹੇਲਗਾ ਟੋਡ ਫਾਉਂਡੇਸ਼ਨ ਅਤੇ ਬੀਬੀ ਐਲੀਜ਼ਾਬੇਥ ਟੇਲਰ ਦਾ ਵੀ ਵਿਸ਼ੇਸ਼ ਸਹਿਯੋਗ ਦੇਣ ਲਈ ਧੰਨਵਾਦ ਕੀਤਾ।
ਕਮੇਟੀ ਦੇ ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ, ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਐਜੁਕੇਸ਼ਨ ਵਿੰਗ ਦੇ ਚੇਅਰਮੈਨ ਗੁਰਵਿੰਦਰ ਪਾਲ ਸਿੰਘ, ਕਮੇਟੀ ਮੈਂਬਰ ਮਨਮੋਹਨ ਸਿੰਘ, ਪਰਮਜੀਤ ਸਿੰਘ ਚੰਢੋਕ, ਹਰਦੇਵ ਸਿੰਘ ਧਨੋਆ, ਪ੍ਰਿੰਸੀਪਲ ਸਾਹਿਬਾਨ ਅਤੇ ਸੈਂਕੜੇ ਅਧਿਆਪਕ ਇਸ ਸਮੇਂ ਮੌਜੂਦ ਸਨ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …