Saturday, June 29, 2024

ਅਕਾਲੀ ਦਲ ਨੇ ਆਸ਼ੀਸ਼ ਖੇਤਾਨ ਨੂੰ ਅਹੁੱਦੇ ਤੋਂ ਬਰਖ਼ਾਸਤ ਕਰਨ ਦੀ ਉਪ ਰਾਜਪਾਲ ਨੂੰ ਕੀਤੀ ਅਪੀਲ

Manjit Singh G.Kਨਵੀਂ ਦਿੱਲੀ, 31 ਮਾਰਚ (ਅੰਮ੍ਰਿਤ ਲਾਲ ਮੰਨਣ) – ਦਿੱਲੀ ਡਾਇਲਾੱਗ ਕਮਿਸ਼ਨ ਦੇ ਵਾਈਸ ਚੇਅਰਮੈਨ ਆਸ਼ੀਸ਼ ਖੇਤਾਨ ਨੂੰ ਅਹੁਦੇ ਤੋਂ ਬਰਖ਼ਾਸਤ ਕਰਨ ਦੀ ਸ਼੍ਰੋਮਣੀ ਅਕਾਲੀ ਦਲ ਨੇ ਮੰਗ ਕੀਤੀ ਹੈ। ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਖੇਤਾਨ ਵੱਲੋਂ ਸੰਵਿਧਾਨਿਕ ਅਹੁਦੇ ਤੇ ਰਹਿਣ ਦੌਰਾਨ ਆਮ ਆਦਮੀ ਪਾਰਟੀ ਦੇ ਬੁਲਾਰੇ ਵੱਜੋਂ ਕੱਲ ਚੰਡੀਗੜ੍ਹ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦਾ ਹਵਾਲਾ ਦਿੱਲੀ ਦੇ ਉਪ ਰਾਜਪਾਲ ਨਜ਼ੀਬ ਜੰਗ ਨੂੰ ਭੇਜੇ ਪੱਤਰ ਰਾਹੀਂ ਦਿੰਦੇ ਹੋਏ ਖੇਤਾਨ ‘ਤੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਗਾਇਆ ਹੈ।
ਜੀ.ਕੇ ਨੇ ਕਿਹਾ ਕਿ ਤਹਿਲਕਾ ਮੈਗਜ਼ੀਨ ਵਿਚ 2ਜੀ ਘੋਟਾਲੇ ਦੀ ਆਰੋਪੀ ਐਸਆਰ ਕੰਪਨੀ ਦੇ ਫਾਇਦੇ ਲਈ ਕਥਿਤ ਤੌਰ ਤੇ 3 ਕਰੋੜ ਰੁਪਏ ਲੈ ਕੇ ਸਟੋਰੀ ਲਿਖਣ ਵਾਲੇ ਸਾਬਕਾ ਪੱਤਰਕਾਰ ਖੇਤਾਨ ਦਾ ਵਿਵਹਾਰ ਸ਼ੁਰੂ ਤੋਂ ਹੀ ਸ਼ੱਕ ਦੇ ਦਾਹਿਰੇ ਵਿਚ ਰਿਹਾ ਹੈ ਪਰ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸਰਕਾਰੀ ਖ਼ਜਾਨੇ ਤੋਂ ਗੱਫ਼ੇ ਵੰਡਣ ਦੀ ਚਲਾਈ ਗਈ ਨੀਤੀ ਤਹਿਤ ਕੇਜਰੀਵਾਲ ਨੇ ਆਪਣੀ ਪਾਰਟੀ ਦੇ ਚੋਣ ਮਨੋਰਥ ਪੱਤਰ ਨੂੰ ਲਾਗੂ ਕਰਨ ਵਾਸਤੇ ਬਣਾਈ ਗਈ ਸੰਵਿਧਾਨਿਕ ਕਮਿਸ਼ਨ ਦਾ ਵਾਇਸ ਚੇਅਰਮੈਨ ਖੇਤਾਨ ਨੂੰ ਕੈਬਿਨਟ ਮੰਤਰੀ ਵੱਜੋਂ ਲਗਾ ਕੇ ਉਸਦੀ ਝੂਠ ਨੂੰ ਸੱਚ ਬਣਾਉਣ ਦੀ ਕਲਾ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਸੀ।
ਜਿਸ ਕੜ੍ਹੀ ਤਹਿਤ ਖੇਤਾਨ ਨੇ ਆਪਣਾ ਸਿਆਸ਼ੀ ਕਰਜ ਲਹਾਉਂਦੇ ਹੋਏ ਸੰਵਿਧਾਨਿਕ ਅਹੁਦੇ ਤੇ ਬੈਠੇ ਹੋਣ ਦੇ ਬਾਵਜੂਦ ਆਦਤਨ ਝੂਠ ਬੋਲਣ ਦੇ ਦੋਸ਼ੀ ਆਪਣੇ ਆਕਾ ਕੇਜਰੀਵਾਲ ਨੂੰ ਖੁਸ਼ ਕਰਨ ਵਾਸਤੇ ਅਤੇ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਆਪਣੀ ਪਾਰਟੀ ਦੀ ਹਵਾ ਬਣਾਉਣ ਲਈ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਦੇ ਕੈਬਿਨਟ ਮੰਤਰੀ ਬਿਕ੍ਰਮਜੀਤ ਸਿੰਘ ਮਜੀਠੀਆ ਦੇ ਖਿਲਾਫ਼ ਆਪ ਪਾਰਟੀ ਦੇ ਬੁਲਾਰੇ ਵੱਜੋਂ ਕੂੜ ਪ੍ਰਚਾਰ ਕਰਨ ਦੀ ਨਾਪਾਕ ਕੋਸ਼ਿਸ਼ ਕੀਤੀ ਹੈ। ਜੀ.ਕੇ. ਨੇ ਸਵਾਲ ਕੀਤਾ ਕਿ ਦਿੱਲੀ ਸਰਕਾਰ ਵੱਲੋਂ ਲੋਕਾਂ ਦੀਆਂ ਤਕਲੀਫ਼ਾ ਦੇ ਹੱਲ ਵਾਸਤੇ ਦਿੱਲੀ ਦੀ ਜਨਤਾ ਦੇ ਟੈਕਸ਼ ਤੋਂ ਮੋਟੀ ਤਣਖਾਹ ਖੇਤਾਨ ਨੂੰ ਕੀ ਕਿਸੇ ਸਿਆਸੀ ਪਾਰਟੀ ਦੇ ਬੁਲਾਰੇ ਵੱਜੋਂ ਕੰਮ ਕਰਨ ਵਾਸਤੇ ਦਿੱਤੀ ਜਾਉਂਦੀ ਹੈ? ਦਿੱਲੀ ਸਰਕਾਰ ਦੇ ਹੇਠਾਂ ਹੋਰ ਕਾਰਜ ਰਹੇ ਕਮਿਸ਼ਨਾਂ ਦੇ ਵਾਇੰਸ ਚੇਅਰਮੈਨ ਜਾਂ ਕਿਸੇ ਹੋਰ ਮੈਂਬਰਾਂ ਕੋਲ ਖੇਤਾਨ ਵਰਗਿਆਂ ਸਹੂਲਤਾਂ ਨਾ ਹੋਣ ਦਾ ਵੀ ਜੀ.ਕੇ ਨੇ ਦਾਅਵਾ ਕੀਤਾ।
ਜੀ.ਕੇ ਨੇ ਦੱਸਿਆ ਕਿ ਦਿੱਲੀ ਸਰਕਾਰ ਵੱਲੋਂ ਖੇਤਾਨ ਨੂੰ ਬੰਗਲਾ, ਕਾਰ, ਮਾਸਿਕ ਤਣਖਾਹ, ਫ੍ਰੀ ਬਿਜਲੀ ਤੇ ਟੈਲੀਫੋਨ ਬਿਲ, ਆਫ਼ਿਸ ਸਟਾਫ਼, ਯਾਤਰਾ ਭੱਤਾ, ਹਵਾਈ ਜਹਾਜ਼ ਯਾਤਰਾ ਅਤੇ ਹੋਰ ਭੱਤੇ ਕੈਬਿਨਟ ਮੰਤਰੀ ਵੱਜੋਂ ਦਿੱਲੀ ਤੋਂ ਵਿਧਾਇਕ ਨਾ ਹੋਣ ਦੇ ਬਾਵਜੂਦ ਦਿੱਤੇ ਜਾਉਂਦੇ ਹਨ। ਜੀ.ਕੇ ਨੇ ਖੇਤਾਨ ਦੀ ਆਪ ਆਗੂ ਵੱਜੋਂ ਕੀਤੀ ਗਈ ਪ੍ਰੈਸ ਕਾਨਫਰੰਸ ਨੂੰ ਸਰਕਾਰੀ ਖਜਾਨੇ ਦੀ ਸਿਆਸ਼ੀ ਕਾਰਨਾਂ ਵਾਸਤੇ ਕੀਤੀ ਗਈ ਦੁਰਵਰਤੋਂ ਵੀ ਕਰਾਰ ਦਿੱਤਾ।ਜੀ.ਕੇ. ਨੇ ਆਈ.ਪੀ. ਤੇ ਟੀ.ਏ.ਐਫ.ਐਸ. ਸੇਵਾ ਦੇ ਸੀਨੀਅਰ ਅਫਸਰ ਆਸ਼ੀਸ਼ ਜੋਸ਼ੀ ਵੱਲੋਂ ਅਸ਼ੀਸ਼ ਖੇਤਾਨ ‘ਤੇ ਹੈਂਕੜਬਾਜ਼ ਹੋਣ ਦੇ ਬੀਤੇ ਦਿਨੀਂ ਲਗਾਏ ਗਏ ਦੋਸ਼ਾਂ ਦਾ ਵੀ ਉਪਰਾਜਪਾਲ ਨੂੰ ਹਵਾਲਾ ਦਿੱਤਾ ਹੈ। ਜੀ.ਕੇ ਨੇ ਕਿਹਾ ਕਿ ਜਿਸ ਸਖ਼ਸ਼ ਦਾ ਕਿਰਦਾਰ ਸ਼ੱਕੀ ਹੋਏ ਉਹ ਦੂਸਰਿਆਂ ‘ਤੇ ਦੋਸ਼ ਲਗਾਏ ਸਮਝ ਤੋਂ ਪਰੇ ਹੈ।ਜੀ.ਕੇ. ਨੇ ਕਿਹਾ ਕਿ ਖੇਤਾਨ ਦੀ ਚੰਡੀਗੜ੍ਹ ਯਾਤਰਾ ਦਾ ਭੁਗਤਾਨ ਦਿੱਲੀ ਸਰਕਾਰ ਨੇ ਜਾਂ ਆਮ ਆਦਮੀ ਪਾਰਟੀ ਨੇ ਕੀਤਾ ਹੈ। ਇਹ ਵੀ ਜਾਂਚ ਦਾ ਵਿਸ਼ੇ ਹੈ।

Check Also

ਡਾ. ਜਗਦੀਪਕ ਸਿੰਘ ਵਿਜ਼ਿਟਿੰਗ ਪ੍ਰੋਫੈਸਰ ਇੰਸਟੀਚਿਊਟ ਆਫ ਮੈਡੀਸਨ ਬੋਲਟੋਨ ਯੂਨੀਵਰਸਿਟੀ (ਯੂ.ਕੇ) ਨਾਮਜ਼ਦ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਸਾਬਕਾ ਪ੍ਰੋਫੈਸਰ ਅਤੇ ਮੁਖੀ ਈ.ਐਨ.ਟੀ ਵਿਭਾਗ ਅਤੇ ਮੀਤ ਪ੍ਰਧਾਨ …

Leave a Reply