ਅੰਮ੍ਰਿਤਸਰ, 31 ਮਾਰਚ (ਜਗਦੀਪ ਸਿੰਘ ਸੱਗੂ) – ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਸ: ਚਰਨਜੀਤ ਸਿੰਘ ਚੱਢਾ ਨੇੇ ਸੈਂਟਰਲ ਖਾਲਸਾ ਯਤੀਮਖਾਨਾ ਦੇ ਕਰੀਬ 350 ਯਤੀਮ ਬੱਚਿਆਂ ਲਈ ਨਵੇਂ ਬਣੇ 4 ਸਟਾਰ ਡੀਲਕਸ ਹੋਟਲ ‘ਹੰਬਲ ਊਨਾ’ ਵਿਖੇ ਇੱਕ ਸਪੈਸ਼ਲ ਪਾਰਟੀ ਦਾ ਆਯੋਜਨ ਕੀਤਾ। ਬਚਿਆਂ ਦੀ ਇਸ ਪਾਰਟੀ ਨੁੰ ਯਾਦਗਾਰ ਬਣਾਉਣ ਲਈ ਹੋਟਲ ਹੰਬਲ ਊਨਾ ਵਲੋਂ 4 ਸਟਾਰ ਹੋਟਲਾਂ ਦੇ ਮਹਿਮਾਨਾਂ ਵਾਂਗ ਸੇਵਾ ਕੀਤੀ ਗਈ। ਨਾਮਵਰ ਸ਼ੈਫ ਮਿ: ਮਨੀ ਸ਼ੰਕਰ ਵਲੋਂ ਬਚਿਆਂ ਲਈ ਵਿਸ਼ੇਸ਼ ਲਜੀਜ ਪਕਵਾਨ ਬਣਾਏ ਗਏ।ਬੱਚਿਆਂ ਨੇ ਮੌਜ ਮਸਤੀ ਦੇ ਨਾਲ ਨਾਲ ਬੜੇ ਹੀ ਆਕਰਸ਼ਕ ਢੰਗ ਨਾਲ ਪਰੋਸੇ ਗਏ ਪਕਵਾਨਾਂ, ਮਿਠਾਈਆਂ ਤੇ ਆਈਸ ਕਰੀਮ ਦਾ ਆਨੰਦ ਮਾਣਿਆ।ਚੀਫ ਖਾਲਸਾ ਦੀਵਾਨ ਮੈਨੇਜਮੈਂਟ ਨੇ ਬੱਚਿਆਂ ਨਾਲ ਕੇਕ ਕੱਟ ਕੇ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਸ: ਚੱਢਾ ਨੇ ਕਿਹਾ ਕਿ ਬੇਸਹਾਰਾ ਬੱਚਿਆਂ ਦੀ ਖੁਸ਼ੀ ਲਈ ਹਰ ਸਾਲ ਅਜਿਹੇ ਉਪਰਾਲੇ ਕਰਨਾ ‘ਹੰਬਲ ਊਨਾ ਹੋਟਲ’ ਦੀਆਂ ਰਵਾਇਤਾਂ ਵਿਚ ਸ਼ਾਮਲ ਹੈ।ਹੋਟਲ ਵਲੋਂ ਕੀਤੇ ਗਏ ਅਜਿਹੇ ਛੋਟੇ ਛੋਟੇ ਯਤਨ ਬਚਿਆਂ ਦੇ ਦਿਲਾਂ ਵਿਚ ਇਕ ਯਾਦਗਾਰ ਪਲ ਬਣ ਕੇ ਉਭਰਦੇ ਹਨ।ਉਹਨਾਂ ਦੱਸਿਆ ਕਿ ਹੋਟਲ ਹੰਬਲ ਊਨਾ ਆਪਣੀ ਸਮਰੱਥਾ ਅਨੁਸਾਰ ਸਮੇਂ ਸਮੇਂ ‘ਤੇ ਹੋਰ ਵੀ ਲੋਕ ਭਲਾਈ ਕਾਰਜਾਂ ਰਾਹੀਂ ਮਾਨਵਤਾ ਦੀ ਸੇਵਾ ਕਰਕੇ ਆਪਣੀ ਸਮਾਜਕ ਜਿੰਮੇਵਾਰੀ ਨਿਭਾਂਉਦਾ ਆ ਰਿਹਾ ਹੈ।ਇਸ ਮੋਕੇ ਮੈਡਮ ਹਰਬੰਸ ਕੌਰ, ਸ: ਧੰਨਰਾਜ ਸਿੰਘ, ਸ: ਨਰਿੰਦਰ ਸਿੰਘ ਖੁਰਾਣਾ, ਸ: ਨਿਰਮਲ ਸਿੰਘ, ਸ: ਹਰਜੀਤ ਸਿੰਘ, ਮੈਡਮ ਕਿਰਨਜੋਤ ਕੋਰ, ਮੈਡਮ ਸੁਰਿੰਦਰ ਢਿੱਲੋਂ ਅਤੇ ਹੋਰ ਸਟਾਫ ਮੌਜੁਦ ਸੀ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media