ਅੰਮ੍ਰਿਤਸਰ, 14 ਨਵੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਖਿਡਾਰੀ ਕਰਨਦੀਪ ਸਿੰਘ ਨੇ ਜੂਨੀਅਰ ਸਟੇਟ-2017, ਜਲੰਧਰ ’ਚੋਂ ਸੋਨ ਤਮਗਾ ਅਤੇ ਜੂਨੀਅਰ ਨੈਸ਼ਨਲ, ਗੁਵ੍ਹਾਟੀ ’ਚ ਹੋਈ, ’ਚੋਂ ਬਰਾਂਜ ਮੈਡਲ ਪ੍ਰਾਪਤ ਕੀਤਾ।ਸਕੂਲ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਨੇ ਉਕਤ ਵਿਦਿਆਰਥੀ ਦੇ ਚੋਣ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਦੱਸਿਆ ਕਿ ਇਸ ਪ੍ਰਾਪਤੀ ਦੇ ਆਧਾਰ ’ਤੇ ਉਕਤ ਖਿਡਾਰੀ ਦੀ ਚੋਣ ਜੂਨੀਅਰ ਇੰਡੀਆ ਕੈਂਪ ਵਾਸਤੇ ਹੋਈ ਹੈ, ਜੋ ਕਿ ਰੋਹਤਕ ਵਿਖੇ ਦਸੰਬਰ `ਚ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਕਰਨਦੀਪ ਸਿੰਘ ਦੀ ਇਸ ਪ੍ਰਾਪਤੀ ’ਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸੈਕਟਰੀ ਰਜਿੰਦਰ ਮੋਹਨ ਸਿੰਘ ਛੀਨਾ ਨੇ ਜਾਰੀ ਆਪਣੇ ਸੰਦੇਸ਼ ’ਚ ਮੁਬਾਰਕਬਾਦ ਦਿੰਦਿਆ ਭਵਿੱਖ ’ਚ ਉਚ ਮੁਕਾਮ ਹਾਸਲ ਕਰਨ ਦੀ ਕਾਮਨਾ ਕੀਤੀ ਹੈ।ਇਸ ਮੌਕੇ ਸਕੂਲ ਖੇਡ ਇੰਚਾਰਜ ਰਣਕੀਰਤ ਸਿੰਘ ਸੰਧੂ ਨੇ ਖਿਡਾਰੀ ਕਰਨਦੀਪ ਸਿੰਘ ਅਤੇ ਕੋਚ ਬਲਜਿੰਦਰ ਸਿੰਘ ਨੂੰ ਵਧਾਈ ਦਿੱਤੀ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media