Wednesday, December 31, 2025

ਬਠਿੰਡਾ ਤੋਂ ਮੁੜ ਫਤਵਾ ਦੇਣ ‘ਤੇ ਹਰਸਿਮਰਤ ਬਾਦਲ ਵੱਲੋਂ ਸਮੂਹ ਵੋਟਰਾਂ ਦਾ ਧੰਨਵਾਦ?

ਕੀ ਹਲਕੇ ਦਾ ਹੋਰ ਬਿਹਤਰ ਅਤੇ ਤੇਜ਼ ਵਿਕਾਸ ਕਰਨ ਦਾ ਦਿਵਾਇਆ ਭਰੋਸਾ?

PPN170503

ਬਠਿੰਡਾ, 17  ਮਈ (ਜਸਵਿੰਦਰ ਸਿੰਘ ਜੱਸੀ)- ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਹਲਕੇ ਦੇ ਲੋਕਾਂ ਵੱਲੋਂ ਤਾਜ਼ਾ ਲੋਕ ਸਭਾ ਚੋਣਾਂ ਵਿੱਚ ਦੂਜੀ ਵਾਰ ਫਤਵਾ ਦੇ ਕੇ ਜਿਤਾਉਣ ਲਈ ਸਮੂਹ ਵੋਟਰਾਂ ਦਾ ਧੰਨਵਾਦ ਕਰਦਿਆਂ ਭਰੋਸਾ ਦਿਵਾਇਆ ਹੈ ਕਿ ਉਹ ਲੋਕਾਂ ਵੱਲੋਂ ਪ੍ਰਗਟਾਏ ਇਸ ਵਿਸ਼ਵਾਸ਼ ਲਈ ਭਵਿੱਖ ਵਿੱਚ ਹਲਕੇ ਦਾ ਹੋਰ ਬਿਹਤਰ ਅਤੇ ਤੇਜ਼ ਵਿਕਾਸ ਕਰਨ ਲਈ ਕੋਈ ਕਸਰ ਬਾਕੀ ਨਹੀਂ ਛੱਡਣਗੇ। ਜਦਕਿ ਉਹ ਸ਼ਹਿਰ  ਅਰਬਨ ‘ਚੋਂ 29316 ਅਤੇ ਸ਼ਹਿਰੀ ਰੂਲਰ ਚੋਂ  3573 ਦੀਆਂ ਵੋਟਾਂ ਨਾਲ ਪਿਛੇ ਰਹੇ। ਸ਼ਹਿਰ ਵਿਚ ਰਾਤੋਂ ਰਾਤ ਕਿ ਘੰਟੇ ਦੇ ਵਿਚੋਂ ਵਿਚ ਹੀ ਵੱਡੇ ਵੱਡੇ ਫਿਲਕਸ ਬੋਰਡ ਤਿਆਰ ਕਰਕੇ ਚੌਂਕਾਂ ਵਿਚ ਟੰਗ ਦਿੱਤਾ ਗਏ। ਸ਼ਹਿਰ ਦੇ ਹਰ ਇਕ ਵਾਰਡ ਵਿਚ ਅਕਾਲੀ ਵੋਟਾਂ ਘੱਟਣ ਦਾ ਕਾਰਨ ਹੇਠਲੇ ਅਕਾਲੀ ਆਗੂ ਜਿਨ੍ਹਾਂ ਨੇ ਕੀ ਆਪਣੇ ਵਾਰਡਾਂ ਵਿਚ ਕੰਮ ਕਰਨ ਦੀ ਰੁਚੀ ਦਿਖਾਈ ਹੀ ਨਹੀ ਸਿਰਫ਼ ਆਪਣੀ ਚੌਧਰਪੁਣੇ ਦੇ ਕਾਰਨ ਲੋਕਾਂ ਨੇ ਵੀ ਅਕਾਲੀ ਦਲ ਵੋਟਾਂ ‘ਚ ਰੁਚੀ ਨਹੀ ਦਿਖਾਈ। ਸ਼ਹਿਰ ਦੇ ਵਿਕਾਸ ਦੇ ਬਾਵਜੂਦ ਵੀ ਲੋਕਾਂ ਨੇ ਅਕਾਲੀ ਦਲ ਦੀ ਕਦਰ ਨਹੀ ਪਾਈ ਤਾਂ ਇਸ ਬਾਰੇ ਅਕਾਲੀ ਹਾਈਕਮਾਂਡ ਨੇ ਜਰੂਰੀ ਸੋਚਣ ਕਿ ਕਿਧਰ ਘਾਟ ਰਹੀ, ਕਿ ਆਪਣੇ ਹੀ ਘਰ ਭਰਨ ਲਈ ਵਰਕਰਾਂ ਦੀ ਭੀੜ ਇੱਕਠੀ ਕੀਤੀ ਗਈ ਹੈ। ਜੋ ਆਪਣੇ ਹੀ ਬਾਰੇ ਸੋਚਦੇ ਰਹੇ ਤੇ ਪਾਰਟੀ ਬਾਰੇ ਕੋਈ ਵਿਸ਼ਵਾਸ਼ ਪਾਤਰ ਨਹੀ ਬਣੇ।
ਬਠਿੰਡਾ ਤੋਂ ਇਸ ਵਾਰ 19395 ਵੋਟਾਂ ਨਾਲ ਜਿੱਤ ਪ੍ਰਾਪਤ ਕਰਨ ਉਪਰੰਤ ਜਾਰੀ ਆਪਣੇ ਬਿਆਨ ਵਿੱਚ ਬੀਬੀ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਤਰਜ਼ੀਹ ਬੇਘਰੇ ਲੋਕਾਂ ਲਈ ਮਕਾਨਾਂ ਦਾ ਪ੍ਰਬੰਧ ਕਰਨਾ, ਨੌਜਵਾਨਾਂ ਖਾਤਰ ਪੇਸ਼ੇਵਰਾਨਾ ਮੁਹਾਰਤ ਲਈ ਸਿਖਲਾਈ ਕੋਰਸ ਸ਼ੁਰੂ ਕਰਵਾਉਣੇ, ਸਿੱਖਿਆ ਅਤੇ ਸਿਹਤ ਸਹੂਲਤਾਂ ਵਿੱਚ ਵਾਧਾ ਕਰਨ ਤੋਂ ਇਲਾਵਾ ਇਸ ਹਲਕੇ ਅੰਦਰ ਸਿੰਜਾਈ ਸਹੂਲਤਾਂ ਵਿੱਚ ਵਾਧਾ ਕਰਨ ਲਈ ਹੋਰ ਜ਼ੋਰ ਦੇਣਗੇ। ਨਵੀਂ ਲੋਕ ਸਭਾ ਲਈ ਚੁਣੀ ਗਈ ਬੀਬੀ ਬਾਦਲ ਨੇ ਕਿਹਾ ਕਿ ਉਹ ਜਲਦ ਹੀ ਹਲਕੇ ਦੇ ਧੰਨਵਾਦੀ ਦੌਰਿਆਂ ਦੌਰਾਨ ਲੋਕਾਂ ਨੂੰ ਮਿਲਕੇ ਉਨਾਂ ਦੀ ਮੰਗ ਮੁਤਾਬਿਕ ਰਹਿੰਦੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਅਤੇ ਸੁੱਖ-ਸਹੂਲਤਾਂ ਵਿੱਚ ਹੋਰ ਵਾਧੇ ਲਈ ਕੰਮ ਕਰਨਗੇ। ਉਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਦੌਰਾਨ ਵੀ ਉਨਾਂ ਹਲਕੇ ਦੇ ਲੋਕਾਂ ਨਾਲ ਬਹੁਤ ਨੇੜਲਾ ਰਾਬਤਾ ਬਣਾਕੇ ਰੱਖਿਆ ਅਤੇ ਭਵਿੱਖ ਵਿੱਚ ਵੀ ਉਹ ਇਸ ਮੇਲ-ਮਿਲਾਪ ਨੂੰ ਹੋਰ ਨਿੱਘਾ ਬਣਾਉਂਦੇ ਹੋਏ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ। ਉਨਾਂ ਆਪਣੀ ਇਸ ਜਿੱਤ ਲਈ ਦਿਨ-ਰਾਤ ਇੱਕ ਕਰਨ ਵਾਲੇ ਅਕਾਲੀ ਦਲ ਅਤੇ ਭਾਜਪਾ ਦੇ ਸਮੂਹ ਨੇਤਾਵਾਂ ਅਤੇ ਵਰਕਰਾਂ ਸਮੇਤ ਆਪਣੀ ਟੀਮ ਦਾ ਵੀ ਧੰਨਵਾਦ ਕੀਤਾ ਹੈ।

Check Also

ਸਫਰ-ਏ-ਸ਼ਹਾਦਤ ਪ੍ਰੋਗਰਾਮ ਤਹਿਤ ਸ਼ਹੀਦੀ ਸਪਤਾਹ ਮਨਾਇਆ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ)- ਸਥਾਨਕ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਮਜੀਠਾ …

Leave a Reply